ਸਤਿਗੁਰੂ ਮਾਤਾ ਸੰਵਿਦਰ ਹਰਦੇਵ ਜੀ ਮਹਾਰਾਜ ਦੇ ਆਦੇਸ਼ਾਨੁਸਾਰ ਅੱਜ ਸੰਤ ਨਿਰੰਕਾਰੀ ਚੈਰੀਟੇਬਲ ਫਾਂਉਡੇਸ਼ਨ ਵਲੋਂਂ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ 6ਵਾਂ ਖੂਨਦਾਨ ਕੈੰਪ ਲਗਾਇਆ ਗਿਆ । ਜਿਸ ਵਿੱਚ 132 ਸ਼ਰੱਧਾਲੁਆਂ ਨੇ ਖੂਨਦਾਨ ਕੀਤਾ , ਜਿਸ ਵਿੱਚ - 27 ਮਹਿਲਾਵਾਂ ਵੀ ਸ਼ਾਮਿਲ ਸੀ । ਇਸ ਖੂਨਦਾਨ ਕੈੰਪ ਦਾ ਉਦਘਾਟਨ ਸਿਵਲ ਹਸਪਤਾਲ ਖਰੜ ਦੇ ਐਸ ਐਮ ਓ ਡਾ ਸੁਰਿੰਦਰ ਸਿੰਘ ਜੀ ਅਤੇ ਖਰੜ ਬ੍ਰਾਂਚ ਦੇ ਇੰਚਾਰਜ ਸ਼੍ਰੀ ਮਹਿੰਦਰ ਸਿੰਘ ਜੋਲੀ ਜੀ ਨੇ ਕੀਤਾ । ਉਦਘਾਟਨ ਦੇ ਮੌਕੇ ਉੱਤੇ ਡਾ ਸੁਰਿੰਦਰ ਸਿੰਘ ਜੀ ਨੇ ਕਿਹਾ ਕਿ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵਲੋਂ ਕੀਤੇ ਜਾ ਰਹੇ ਸਮਾਜ ਦੀ ਭਲਾਈ ਦੇ ਕੰਮਾਂ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ । ਇਸ ਮੌਕੇ ਤੇ ਵਿਸ਼ੇਸ਼ ਰੂਪ ਪਹੁੰਚੇ ਸੰਤ ਨਿਰੰਕਾਰੀ ਮੰਡਲ ਚੰਡੀਗੜ ਜੋਨ ਦੇ ਜੋਨਲ ਇੰਚਾਰਜ ਸ਼੍ਰੀ ਕੇ ਕੇ ਕਸਅਪ ਜੀ ਨੇ ਦੱਸਿਆ ਕਿ ਇਹ ਚੰਡੀਗੜ ਜੋਨ ਦਾ ਇਸ ਸਾਲ ਦਾ 18ਵਾਂ ਖੂਨਦਾਨ ਕੈੰਪ ਹੈ ।
ਹੁਣ ਤੱਕ ਹੋਏ 17 ਕੈੰਪਾਂ ਦਾ ਜਿਕਰ ਕੀਤਾ ਅਤੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਦਿੱਤੇ ਗਏ ਆਦੇਸ਼ ਦੀ ਪਾਲਣਾ ਕਿ ‘‘ਇਨਸਾਨੀ ਖੂਨ ਨਾਲੀਆਂ ਵਿੱਚ ਨਹੀਂ ਨਾੜੀਆਂ ਵਿੱਚ ਵਗਣਾ ਚਾਹੀਦਾ ਹੈ‘‘।ਨਿਰੰਕਾਰੀ ਸਤਿਗੁਰੂ ਮਾਤਾ ਸੰਵਿਦਰ ਹਰਦੇਵ ਜੀ ਮਹਾਰਾਜ ਖੂਨਦਾਨ ਕੈੰਪ ਲਗਾਕੇ ਸੰਸਾਰ ਵਿੱਚ ਅਮਨ ਚੈਨ ਅਤੇ ਭਾਈਚਾਰੇਂ ਦੀ ਸਥਾਪਨਾ ਵਿੱਚ ਇੱਕ ਬਹੁਤ ਬਹੁਤ ਯੋਗਦਾਨ ਦੇ ਰਹੇ ਹੈ । ਇਸ ਮੌਕੇ ਉੱਤੇ ਸ਼ਹਿਰ ਦੇ ਮੋਹਤਵਾਰ ਮੰਨੀ ਹੱਸਤੀਆਂ ਵੀ ਪਹੁੰਚੀਆ ਅਤੇ ਸਾਰਿਆਂ ਨੇ ਮਿਸ਼ਨ ਦੁਆਰਾ ਮਨੁੱਖਤਾ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ । ਖਰੜ ਬ੍ਰਾਂਚ ਦੇ ਇੰਚਾਰਜ ਸ਼੍ਰੀ ਮਹਿੰਦਰ ਸਿੰਘ ਜੋਲੀ ਜੀ , ਸ਼੍ਰੀ ਰਾਜਿੰਦਰ ਪਾਲ ਸਿੰਘ ਜੀ , ਸੰਚਾਲਕ ਨੇ ਜੋਨਲ ਇੰਚਾਰਜ ਸ਼੍ਰੀ ਕੇ ਕੇ ਕਸ਼ਿਅਪ ਜੀ ਚੰਡੀਗੜ , ਸ਼੍ਰੀ ਆਤਮ ਪ੍ਰਕਾਸ਼ ਜੀ ਖੇਤਰੀ ਸੰਚਾਲਕ ਚੰਡੀਗੜ ਖੇਤਰ ਅਤੇ ਸਾਰੇ ਖੂਨਦਾਨੀਆਂ ਅਤੇ ਸਮੁਚੀ ਸਾਧਸੰਗਤ ਅਤੇ ਸੇਵਾਦਲ ਦਾ ਅਤੇ ਡਾਕਟਰਾਂ ਦੀ ਟੀਮ ਦਾ ਵੀ ਧੰਨਵਾਦ ਕੀਤਾ । ਇਸ ਕੈੰਪ ਵਿੱਚ ਖਰੜ ਬ੍ਰਾਂਚ ਦੇ ਇਲਾਵਾ ਆਸਪਾਸ ਦੀਆਂ ਸੰਗਤਾਂ ਨੇ ਵੀ ਬਹੁਤ ਹੀ ਉਤਸ਼ਾਹ ਦੇ ਨਾਲ ਖੂਨਦਾਨ ਕੀਤਾ । ਇਸ ਕੈੰਪ ਦਾ ਸੰਚਾਲਨ ਡਾ0 ਰੂਪਮ ਜੀ ਦੇ ਅਗੁਵਾਈ ਵਿੱਚ ਸਿਵਲ ਹਸਪਤਾਲ ਮੋਹਾਲੀ ਦੀ 10 ਮੈੰਬਰੀ ਟੀਮ ਅਤੇ ਡਾ ਸੁਰਿੰਦਰ ਸਿੰਘ ਜੀ ਦੇ ਅਗੁਵਾਈ ਵਿੱਚ ਸਿਵਲ ਹਸਪਤਾਲ ਖਰੜ ਦੀ 12 ਮੈੰਬਰੀ ਟੀਮ ਦੀ ਦੇਖ ਰੇਖ ਵਿੱਚ ਹੋਇਆ ।