Sunday, 19 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼ ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ ਦੀ ਅਗਵਾਈ ਵਿੱਚ ਹੋਈ ਰੈਂਡਮਾਈਜ਼ੇਸ਼ਨ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਰਾਸ਼ੀ ਲਈ ਢੁੱਕਵੇਂ ਦਸਤਾਵੇਜ ਰੱਖਣਾ ਜ਼ਰੂਰੀ- ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ

 

ਪੰਥਕ ਮਸਲਿਆਂ ਦੇ ਹੱਲ ਲਈ ਵਿਦੇਸ਼ੀ ਪੰਥਕ ਧਿਰਾਂ ਹੋਈਆਂ ਇੱਕ ਮੰਚ ਤੇ ਇਕੱਤਰ

ਹੁਣ ਤਕ 16 ਦੇਸ਼ਾਂ ਦੇ ਸਿੱਖ ਵਰਲਡ ਸਿੱਖ ਪਾਰਲੀਮੈਂਟ ਵਿੱਚ ਗਏ ਪਰੋਏ, ਪੰਜਾਬ ਦੀ 15 ਮੈਂਬਰੀ ਵਰਕਿੰਗ ਕਮੇਟੀ ਦਾ ਵਿਸਾਖੀ ਤੇ ਹੋਏਗਾ ਐਲਾਨ

Web Admin

Web Admin

5 Dariya News

ਨਿਊਯਾਰਕ , 05 Mar 2018

ਸਿੱਖ ਪੰਥ ਨੂੰ ਦਰਪੇਸ਼ ਗੰਭੀਰ ਮਸਲਿਆਂ ਦੇ ਸਦੀਵੀ ਅਤੇ ਢੁਕਵੇਂ ਹੱਲ ਕੱਢਣ ਲਈ ਦੁਨੀਆਂ ਭਰ ਦੇ ਸਿੱਖਾਂ ਦੀ ਸਿਰਮੌਰ ਸੰਸਥਾ 'ਵਰਲਡ ਸਿੱਖ ਪਾਰਲੀਮੈਂਟ' ਬਣਾਉਣ ਦਾ ਐਲਾਨ ਅਗਸਤ 2018 ਨੂੰ ਬਰਮਿੰਘਮ ਯੂ. ਕੇ. ਵਿਖੇ ਕੀਤਾ ਗਿਆ ਸੀ। ਭਾਈ ਜਗਤਾਰ ਸਿੰਘ ਹਵਾਰਾ, ਜਥੇਦਾਰ ਸ੍ਰੀ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਕੌਮੀ ਕਾਜ ਨੂੰ ਬਿਨਾ ਕਿਸੇ ਦੇਰ ਦੇ ਨੇਪਰੇ ਚੜ੍ਹਾਉਣ ਲਈ ਰੱਖੀ ਗਈ ਉਪਰੋਕਤ ਕਨਵੈੱਨਸ਼ਨ ਵਿੱਚ ਹਾਜ਼ਰ ਹੋਣ ਦਾ ਸੱਦਾ ਪੱਤਰ ਵਿਸ਼ਵ ਭਰ ਦੇ ਸਿੱਖਾਂ , ਸਿੱਖ ਜਥੇਬੰਦੀਆਂ ਅਤੇ ਗੁਰੁ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਭੇਜਿਆ ਗਿਆ ਸੀ ਤਾਂ ਜੋ ਸੰਸਾਰ ਭਰ ਦੇ ਸਿੱਖਾਂ ਦੀ ਸ਼ਮੂਲੀਅਤ, ਸੇਧ-ਅਗਵਾਈ ਅਨੁਸਾਰ ਅੱਗੇ ਉਸਾਰੂ ਕਦਮ ਚੱਕੇ ਜਾ ਸਕਣ। ਸੇਵਾਦਾਰਾਂ ਦੀ ਲਗਨ ਅਤੇ ਦਿਨ ਰਾਤ ਕੀਤੀ ਮਿਹਨਤ ਸਦਕਾ  ਗੁਰਸਿੱਖਾਂ ਦਾ ਆਇਆ ਹੜ ਇਤਿਹਾਸਕ ਹੋ ਨਿਬੜਿਆ।ਦੁਨੀਆਂ ਭਰ ਦੇ ਮੁਲਕਾਂ ਤੋਂ ਹਮ ਹਮਾ ਕੇ ਪਹੁੰਚੇ ਸਿੰਘਾਂ ਅਤੇ ਸਿੰਘਣੀਆਂ ਨੇ ਇਸ ਏਕਤਾ ਪ੍ਰਤੀਕ ਕਾਰਜ ਦੀ ਜ਼ਰੂਰਤ ਨੂੰ ਮਹਿਸੂਸ ਕਰਦੇ ਹੋਏ ਵਧ ਚੜ੍ਹ ਕੇ ਹਾਜ਼ਰੀਆਂ ਲਗਵਾਈਆਂ। ਦੂਰ ਦੁਰੇਡੇ ਮੁਲਕਾਂ ਅਸਟ੍ਰੇਲੀਆ, ਨਿਊਜ਼ੀਲੈਂਡ, ਭਾਰਤੀ ਪੰਜਾਬ, ਜਰਮਨ, ਹਾਲੈਂਡ,ਇਟਲੀ, ਕੈਨੇਡਾ,ਅਤੇ ਅਮਰੀਕਾ ਤੋਂ ਪਹੁੰਚ ਕੇ ਫ਼ੌਜਾਂ ਨੇ ਅਪਣੇ ਅਮੁੱਲੇ ਵਿਚਾਰਾਂ ਦੀ ਸਾਂਝ ਪਾਈ। ਵਰਣਨ ਯੋਗ ਹੈ ਕਿ ਦੋਨੋ ਦਿਨ  ਕਰੀਬ 6 ਘੰਟੇ ਲਗਾਤਾਰ ਅਣਮੁੱਲੇ ਵਿਚਾਰਾਂ ਦੀ ਸਾਂਝ ਚਲਦੀ ਰਹੀ। ਬੀਬੀਆਂ ਵੱਲੋਂ ਖ਼ਾਸ ਕਰ ਕੇ ਚੜ੍ਹਦੀ ਕਲਾ ਵਾਸਤੇ ਬਹੁਤ ਹੀ ਕੀਮਤੀ ਸੁਝਾ ਦਿੱਤੇ ਗਏ। ਇਸ ਵੇਲੇ ਐਲਾਨ ਕੀਤਾ ਗਿਆ ਕਿ ਪੰਜਾਬ ਦੀ 15 ਮੈਂਬਰੀ ਕਮੇਟੀ ਦਾ ਵਿਸਾਖੀ ਤੇ ਐਲਾਨ ਕੀਤਾ ਜਾਵੇਗਾ।ਪ੍ਰੋਗਰਾਮ ਦੀ ਸ਼ੁਰੂਆਤ ਸਿਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਚਰਨਾ ਵਿਚ ਅਰਦਾਸ ਕਰ ਕੇ ਕੀਤੀ ਗਈ।ਭਾਈ ਅਮਰ ਸਿੰਘ ਚਾਹਲ ਪੰਜਾਬ ਤੋਂ ਉਚੇਚੇ ਤੌਰ ਤੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਜਥੇਦਾਰ ਹਵਾਰਾ ਜੀ ਦਾ ਦਿਲਾਂ ਦੀਆਂ ਗਹਿਰਾਈਆਂ ਤੋਂ ਪਿਆਰ ਵਿੱਚ ਭਿੱਜ ਕੇ ਕੌਮ ਦੀ ਚੜ੍ਹਦੀ ਕਲਾ ਅਤੇ ਇਸ ਸਿਰਮੌਰ ਜਥੇਬੰਦੀ ਦੀ ਤੁਰੰਤ ਹੋਂਦ ਅਤੇ ਕਨਵੈੱਨਸ਼ਨ ਦੀ ਕਾਮਯਾਬੀ ਵਾਸਤੇ ਆਪਣੀਆਂ ਸ਼ੁੱਭ ਇੱਛਾਵਾਂ ਭਰਿਆਂ ਸੁਨੇਹਾ ਪੜ੍ਹ ਕੇ ਸੁਣਾਇਆ। 

ਡਾ. ਹਰਜੀਤ ਸਿੰਘ ਨੇ ਭਾਈ ਹਰਪਾਲ ਸਿੰਘ ਚੀਮਾ ਦਾ ਕਨਵੈੱਨਸ਼ਨ ਦੀ ਕਾਮਯਾਬੀ ਵਾਸਤੇ ਭੇਜਿਆ ਪਿਆਰ ਭਰਿਆ ਸੁਨੇਹਾ ਪੜ੍ਹ ਕੇ ਸੁਣਾਇਆ। ਭਾ. ਰਾਮ ਸਿੰਘ ਜੀ ਦਮਦਮੀ ਟਕਸਾਲ, ਭਾ. ਜੁਗਿੰਦਰ ਸਿੰਘ ਜੀ ਵੇਦਾਂਤੀ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ, ਸਤਨਾਮ ਸਿੰਘ ਖੰਡਾ- ਪੰਜ ਸਿੰਘ, ਭ.ਜੋਗਾ ਸਿੰਘ, ਭ. ਮਨਪ੍ਰੀਤ ਸਿੰਘ, ਸਤਿਕਾਰ ਕਮੇਟੀ ਵੈਨਕੂਵਰ, ਕਾਂਊਸਲ ਆਫ਼ ਖ਼ਾਲਿਸਤਾਨ, ਯੂਕੇ, ਅਤਿੰਦਰਪਾਲ ਸਿੰਘ, ਨਵਕਿਰਨ ਸਿੰਘ ਵਕੀਲ ਚੰਡੀਗੜ੍ਹ, ਜੇ. ਐੱਸ ਆਹਲੂਵਾਲੀਆ,ਚੰਡੀਗੜ੍ਹ, ਬਲਜੀਤ ਸਿੰਘ ਖ਼ਾਲਸਾ, ਵੰਗਾਰ ਮੈਗਜ਼ੀਨ, ਜਸਦੇਵ ਸਿੰਘ ਮੈਂਬਰ ਸੁਪਰੀਮ ਕੌਂਸਲ ਫਰੀਮੋਂਟ, ਅਤੇ ਹੋਰ ਅਨੇਕਾਂ ਗੁਰਸਿੱਖਾਂ ਨੇ ਕਨਵੈੱਨਸ਼ਨ ਦੀ ਕਾਮਯਾਬੀ ਵਾਸਤੇ ਆਪਣੀਆਂ ਸ਼ੁੱਭ ਇੱਛਾਵਾਂ ਲਿਖ ਭੇਜੀਆਂ ਜੋ ਕਿ ਸੰਗਤਾਂ ਨੂੰ ਪੜ੍ਹ ਕੇ ਸੁਣਾਈਆਂ ਗਈਆਂ। ਯੂ.ਐੱਸ.ਏ ਤੋਂ ਸਵਰਨਜੀਤ ਸਿੰਘ- ਦਲਜੀਤ ਸਿੰਘ, ਸਟੋਕਟਨ ਤੋਂ ਡਾ: ਪ੍ਰੀਤਪਾਲ ਸਿੰਘ, ਡਾ: ਅਮਰਜੀਤ ਸਿੰਘ, ਕੁਲਦੀਪ ਸਿੰਘ, ਰਿਚਮੌਂਡ ਹਿੱਲ ਤੋਂ ਕਰਨੈਲ ਸਿੰਘ, ਡਾ. ਸ਼ਮਸ਼ੇਰ ਸਿੰਘ, ਡਾ. ਹਰਦਮ ਸਿੰਘ ਆਜ਼ਾਦ, ਡਾ. ਅੰਮ੍ਰਿਤ ਸਿੰਘ ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਹਰਦਿਆਲ ਸਿੰਘ ਯੂਨਾਈਟਿਡ ਸਿਖਸ, ਗੁਰਦੇਵ ਸਿੰਘ ਮਾਨ, ਬੀਬੀ ਸਰਬਜੀਤ ਕੌਰ, ਬੀਬੀ ਗੁਰਮੀਤ ਕੌਰ, ਬੇਅੰਤ ਸਿੰਘ.ਬਲਜਿੰਦਰ ਸਿੰਘ ਸੀਐਟਲ, ਨਰਿੰਦਰ ਸਿੰਘ ਵਰਜੀਨੀਆਂ, ਜਸਜੀਤ ਸਿੰਘ ਖ਼ਾਲਸਾ, ਸੰਪੂਰਨ ਸਿੰਘ ਹੂਸਟਨ, ਜਸਵੰਤ ਸਿੰਘ ਹੋਠੀ, ਨਰਿੰਦਰ ਸਿੰਘ ਵਰਜੀਨੀਆਂ ਹੋਏ ਸ਼ਾਮਲ। ਪੰਜਾਬ ਤੋਂ ਅਮਰ ਸਿੰਘ ਚੈਹਲ, ਸੁਰਿੰਦਰ ਸਿੰਘ, ਡਾ. ਗੁਰਦਰਸ਼ਨ ਸਿੰਘ, ਈਸ਼ਰ ਸਿੰਘ, ਸੁਖਵਿੰਦਰ ਸਿੰਘ ਨਾਗੋਕੇ, ਪ੍ਰੋ. ਹਰਪਾਲ ਸਿੰਘ, ਅਸਟਰੇਲੀਆ ਤੋਂ ਸੁਖਰਾਜਵਿੰਦਰ ਸਿੰਘ, ਕੁਲਦੀਪ ਸਿੰਘ, ਸ਼ਾਮ ਸਿੰਘ, ਮਨਿੰਦਰ ਸਿੰਘ, ਦਲਜਿੰਦਰ ਸਿੰਘ, ਨਿਊਜ਼ੀਲੈਂਡ ਤੋਂ ਗੁਰਮੇਲ ਸਿੰਘ, ਦਲਜਿੰਦਰ ਸਿੰਘ, ਕੈਨੇਡਾ ਤੋਂ ਕੁਲਦੀਪ ਸਿੰਘ, ਸੁਖਦੇਵ ਸਿੰਘ, ਭਗਤ ਸਿੰਘ ਭੰਡਾਲ, ਕੁਲਵੀਰ ਸਿੰਘ, ਯੂਕੇ ਤੋਂ ਦੁਪਿੰਦਰਜੀਤ ਸਿੰਘ, ਜਗਜੀਤ ਸਿੰਘ,  ਜਗਬੀਰ ਸਿੰਘ, ਹਾਲੈਂਡ ਤੋਂ ਜਸਵਿੰਦਰ ਸਿੰਘ, ਜਰਮਨੀ ਤੋਂ ਗੁਰਚਰਨ ਸਿੰਘ,ਗੁਰਾਇਆਂ, ਨਰਿੰਦਰ ਸਿੰਘ, ਇਟਲੀ ਤੋਂ  ਜਸਵੀਰ ਸਿੰਘ ਆਦਿ ਬੁਲਾਰਿਆਂ ਨੇ ਇਹ ਸਪਸ਼ਟ ਕੀਤਾ ਕਿ ਸਿੱਖਾਂ ਵਾਸਤੇ ਅਪਣੇ ਆਜ਼ਾਦ ਘਰ ਖ਼ਾਲਿਸਤਾਨ ਦੀ ਪਰਾਪਤੀ ਅਤਿਅੰਤ ਜ਼ਰੂਰੀ ਹੈ। 

ਭਾਰਤ ਵਿਚ ਮਜ਼ਦੂਰ, ਅਨੁਸੂਚਿਤ ਤੇ ਪਛੜੀਆਂ ਜਾਤਾਂ ਸਿੱਖਾਂ ਅਤੇ ਹੋਰ ਘਟ ਗਿਣਤੀ ਦੇ ਵਸਨੀਕਾਂ ਵਾਸਤੇ ਕੋਈ, ਦਲੀਲ, ਵਕੀਲ ਜਾਂ ਅਪੀਲ ਨਹੀਂ ਹੈ ਅਤੇ ਹਿੰਦੂਤਵਾ ਦੇ ਰਾਜ ਅੰਦਰ ਜੀਵਨ ਗ਼ੁਲਾਮਾਂ ਤੋਂ ਵੀ ਬਦਤਰ ਹੈ ਅਤੇ ਕੀਤੇ ਜਾ ਰਹੇ ਉਪਰਾਲੇ ਵਜੋਂ ਵਰਲਡ ਸਿੱਖ ਪਾਰਲੀਮੈਂਟ ਹੀ ਇੱਕ ਰੌਸ਼ਨੀ ਦੀ ਪ੍ਰਤੀਕ ਹੋਵੇਗੀ। ਗਹਿਮਾ ਗਹਿਮੀ ਦੇ ਮਾਹੌਲ ਵਿੱਚ ਹਰ ਇੱਕ ਬੁਲਾਰੇ ਦਾ ਫ਼ੈਸਲਾ ਇਸ ਸੰਸਥਾ ਨੂੰ ਜਲਦੀ ਤੋਂ ਜਲਦੀ ਹੋਂਦ ਵਿਚ ਲਿਆਉਣ ਦੇ ਹੱਕ ਵਿਚ ਸੀ। ਉਹ ਹਰ ਤਰ੍ਹਾਂ ਇਸ ਕੌਂਮੀ ਕਾਰਜ ਨੂੰ ਬਿਨਾ ਕਿਸੇ ਦੇਰ ਦੇ ਸਿਰੇ ਚੜ੍ਹਿਆ ਦੇਖਣਾ ਚਾਹੁੰਦੇ ਸਨ। ਦੁਪਿੰਦਰਜੀਤ ਸਿੰਘ ਯੂ. ਕੇ. ਨੇ 13 ਮੈਂਬਰਾਂ ਦੇ ਯੂ.ਕੇ ਤੋਂ ਅਤੇ ਜਸਵਿੰਦਰ ਸਿੰਘ ਹਾਲੈਂਡ ਨੇ 14 ਮੈਂਬਰਾਂ ਦੇ ਨਾਮ ਯੂਰਪ ਤੋਂ ਗਿਣ ਕੇ ਦੱਸੇ। ਭਾ. ਅਮਰਦੀਪ ਸਿੰਘ ਯੂ. ਐੱਸ.ਏ ਨੇ ਸਟੇਜ ਸੰਭਾਲੀ ਅਤੇ ਬੁਲਾਰਿਆਂ ਦੀ ਬਹੁ ਗਿਣਤੀ ਹੋਣ ਦੇ ਬਾਵਜੂਦ ਲਗਾਤਾਰ ਹਰ ਰੋਜ 5 ਘੰਟਿਆਂ ਤੋਂ ਵਧ ਸੇਵਾ ਬਾਖ਼ੂਬੀ ਨਿਭਾਈ। ਭਾ. ਹਿੰਮਤ ਸਿੰਘ ਯ.ੂ ਐੱਸ. ਏ ਨੇ ਦੂਰੋਂ ਨੇੜਿਉਂ 300 ਤੋਂ ਵਧ ਹੁੱਮ ਹਮਾ ਕੇ ਪਹੁੰਚੀਆਂ ਸੰਗਤਾਂ ਦਾ ਤਹਿ ਦਿਲੋਂ  ਸਵਾਗਤ ਕੀਤਾ। ਉਨ੍ਹਾਂ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਦਸਿਆ ਕਿ ਕੁਲ ਮੈਂਬਰਾਂ ਦੀ ਗਿਣਤੀ ਵਧ ਕੇ 94 ਤਕ ਪਹੁੰਚ ਗਈ  ਹੈ। ਸੰਗਤਾਂ ਨੇ ਜੈਕਾਰਿਆਂ ਨਾਲ ਇਸ ਦਾ ਸਵਾਗਤ ਕੀਤਾ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਥੇਦਾਰ ਹਵਾਰਾ ਜੀ ਵੱਲੋਂ ਭੇਜੇ ਸੰਦੇਸ਼ ਅਨੁਸਾਰ ਪੰਜਾਬ ਦੇ ਮੈਂਬਰਾਂ ਦੀ ਸੂਚੀ ਤਿਆਰ ਕਰਨ ਲਈ ਕਮੇਟੀ ਦਾ ਐਲਾਨ ਖ਼ਾਲਸਾ ਸਿਰਜਨਾ ਦਿਵਸ ਤਕ ਕਰ ਦਿੱਤਾ ਜਾਵੇ ਗਾ ਤਾਂ ਕਿ  ਇਸ ਜਥੇਬੰਦੀ ਬੰਦੀ ਨੂੰ ਬਿਨਾ ਕਿਸੇ ਦੇਰ ਦੇ ਹੋਂਦ ਵਿੱਚ ਲਿਆਇਆ ਜਾ ਸਕੇ। ਸੰਸਾਰ ਭਰ  ਤੋਂ  ਦੋਨਾਂ ਦਿਨ ਹਾਜ਼ਰੀ ਭਰਨ ਵਾਲੇ ਸਿੰਘ ਸਿੰਘਣੀਆਂ ਨੇ ਲਗਾਤਾਰ ਹਾਜ਼ਰੀਆਂ ਭਰ ਕੇ ਚੜ੍ਹਦੀ ਕਲਾ ਦਾ ਸਬੂਤ ਦਿਤਾ ਅਤੇ ਹਰ  ਇੱਕ ਬੁਲਾਰੇ ਅਤੇ ਸਰੋਤੇ ਨੇ ਇਕੋ ਹੀ ਹੋਕਾ ਦਿਤਾ ਕਿ ਹੁਣ ਬਿਨਾ ਕਿਸੇ ਝਿਜਕ ਦੇ ਇਸ ਕੰਮ ਨੂੰ ਨੇਪਰੇ  ਚੜ੍ਹਾਉਣ ਲਈ  ਲੋੜੀਂਦੇ ਕਦਮ ਚੁੱਕੇ ਜਾਣ।ਸਾਰੇ ਵੀਰਾਂ ਭੈਣਾਂ ਨੂੰ ਗਲਵੱਕੜੀ ਵਿੱਚ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇ ਪਰ ਕਮ ਵਿੱਚ ਕਿਸੇ ਤਰ੍ਹਾਂ  ਵੀ  ਰੁਕਾਵਟ ਨਾਂ ਬਣਨ ਦਿੱਤਾ ਜਾਵੇ।

 

Tags: MIX PUNJAB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD