Tuesday, 21 May 2024

 

 

ਖ਼ਾਸ ਖਬਰਾਂ ਰਵਨੀਤ ਸਿੰਘ ਬਿੱਟੂ ਦੇ ਬੇਬੁਨਿਆਦ ਦੋਸ਼ਾਂ 'ਤੇ ਵੜਿੰਗ ਨੇ ਕੀਤਾ ਪਲਟਵਾਰ ਪੰਜਾਬ ਵਿੱਚ ਬਿਹਤਰ ਕਾਨੂੰਨ ਵਿਵਸਥਾ ਬਹਾਲ ਕਰਨਾ ਪਹਿਲੀ ਤਰਜੀਹ : ਵਿਜੇ ਇੰਦਰ ਸਿੰਗਲਾ ਪੰਜਾਬ 'ਚ ਆਮ ਆਦਮੀ ਪਾਰਟੀ ਲਗਾਤਾਰ ਹੋ ਰਹੀ ਹੈ ਮਜ਼ਬੂਤ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਨੇਤਾ 'ਆਪ' 'ਚ ਹੋਏ ਸ਼ਾਮਲ ਭਾਜਪਾ ਔਰਤਾਂ ਦੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕਰੇਗੀ : ਜੈ ਇੰਦਰ ਕੌਰ ਢਾਈ ਸਾਲਾਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਆਮ ਆਦਮੀ ਪਾਰਟੀ : ਪ੍ਰਨੀਤ ਕੌਰ ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ ਅਗਲੀ ਅਕਾਲੀ ਦਲ ਦੀ ਸਰਕਾਰ ਸਰਹੱਦੀ ਪੱਟੀ ਦੇ ਕਿਸਾਨਾਂ ਨੂੰ ਉਹਨਾਂ ਵੱਲੋਂ ਵਾਹੀ ਜਾ ਰਹੀ ਜ਼ਮੀਨ ਦੇ ਮਾਲਕਾਨਾ ਹੱਕ ਦੇਵੇਗੀ : ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਐਤਕੀਂ ਵੀ ਝੋਨਾ ਪਾਲਣ ਲਈ ਡੀਜ਼ਲ ਨਹੀਂ ਫੂਕਣਾ ਪਵੇਗਾ: ਮੀਤ ਹੇਅਰ ਕਾਂਗਰਸ ਦੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ : ਗੁਰਜੀਤ ਸਿੰਘ ਔਜਲਾ ਰਾਜਾ ਵੜਿੰਗ ਨੂੰ ਗਿੱਲ ਅਤੇ ਆਤਮਾ ਨਗਰ ਵਿੱਚ ਜ਼ੋਰਦਾਰ ਸਮਰਥਨ ਮਿਲਿਆ; ਕਾਂਗਰਸ ਦੀਆਂ ਪ੍ਰਾਪਤੀਆਂ ਗਿਣਾਈਆਂ ਪੱਤਰਕਾਰਾਂ, ਨੌਜਵਾਨਾਂ ਅਤੇ ਮਹਿਲਾਵਾਂ ਲਈ ਕਾਂਗਰਸ ਦਾ ਵੱਡਾ ਵਾਅਦਾ: ਸੱਪਲ ਦੀ ਭਾਰਤ ਲਈ ਸਾਹਸੀ ਯੋਜਨਾ ਮੈਂ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਤੋਂ ਆਇਆ ਹਾਂ, ਚੰਡੀਗੜ੍ਹ ਨੂੰ ਜੈ ਸ਼੍ਰੀ ਰਾਮ ਮਜੀਠਾ ਵਿਖੇ ਕਾੰਗਰਸ ਨੂੰ ਮਿਲਿਆ ਭਰਵਾਂ ਹੁੰਗਾਰਾ ਪੰਜਾਬ 'ਚ ਕਾਨੂੰਨ ਵਿਵਸਥਾ ਜ਼ੀਰੋ, ਯੋਗੀ ਤੋਂ ਟ੍ਰੇਨਿੰਗ ਲੈਣ ਭਗਵੰਤ ਮਾਨ : ਡਾ: ਸੁਭਾਸ਼ ਸ਼ਰਮਾ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਬਣ ਸਕਦਾ ਹੈ ਵਿਕਸਿਤ ਭਾਰਤ - ਅਰਵਿੰਦ ਖੰਨਾ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਮੱਧ ਪ੍ਰਦੇਸ਼ ਵਿਖੇ ਨਵੀਂ ਬਣਾਈ ਸਰਾਂ ਦਾ ਉਦਘਾਟਨ ਅੰਮ੍ਰਿਤਸਰ ਤੋੰ ਖਏ ਏਮਜ਼ ਨੂੰ ਫਿਰ ਲਿਆਉੰਣਗੇ ਗੁਰਜੀਤ ਸਿੰਘ ਔਜਲਾ ਐਲਪੀਯੂ ਫੈਸ਼ਨ ਵਿਦਿਆਰਥੀ ਨੇ ਗੁੜਗਾਓਂ ਵਿੱਚ ਲਾਈਫਸਟਾਈਲ ਵੀਕ ਵਿੱਚ ਆਪਣੇ ਸੰਗ੍ਰਹਿ ਦਾ ਪ੍ਰਦਰਸ਼ਨ ਕੀਤਾ ਜ਼ਿਲ੍ਹਾ ਚੋਣ ਅਫ਼ਸਰ ਤੇ ਖ਼ਰਚਾ ਅਬਜਰਵਰ ਵੱਲੋਂ ਵੋਟਰ ਜਾਗਰੂਕਤਾ ਗੀਤ ”ਤੂੰ ਵੋਟ ਕਰ” ਰਲੀਜ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਪੈਣ ਵਾਲੇ ਦਿਨ ਹਰ ਇੱਕ ਪੋਲਿੰਗ ਬੂਥ ‘ਤੇ ਸ਼ੈੱਡ, ਛਬੀਲ, ਪੱਖੇ ਤੇ ਕੂਲਰ ਆਦਿ ਦੇ ਹੋਣਗੇ ਇੰਤਜ਼ਾਮ- ਸੰਦੀਪ ਕੁਮਾਰ ਚੰਡੀਗੜ੍ਹ ਨਗਰ ਨਿਗਮ ਚੋਣ ਲੜੇ ਰਵੀ ਸਿੰਘ ਆਪਣੀ ਟੀਮ ਸਮੇਤ ਹੋਏ ਆਪ ਵਿੱਚ ਸ਼ਾਮਿਲ

 

ਡਿਪਟੀ ਕਮਿਸ਼ਨਰ ਗੁਰਨੀਤ ਤੇਜ ਨੇ ਹੋਲ ਮਹੱਲੇ ਦੇ ਪ੍ਰਬੰਧਾਂ ਦਾ ਲਿਆ ਜਾਇਜਾ

ਵਾਹਨ ਮੁਕਤ ਅਤੇ ਪੂਰਣ ਸਵੱਛ ਹੋਲਾ ਮਹੱਲਾ ਮਨਾਉਣ ਲਈ ਕੀਤੇ ਜਾ ਰਹੇ ਹਨ ਪ੍ਰਬੰਧ-ਗੁਰਨੀਤ ਤੇਜ

Web Admin

Web Admin

5 Dariya News

ਸ੍ਰੀ ਅਨੰਦਪੁਰ ਸਾਹਿਬ , 15 Feb 2018

ਹੌਲੇ ਮਹੱਲੇ ਦਾ ਕੌਮੀ ਤਿਉਹਾਰ ਪੂਰਨ ਸਵੱਛ ਅਤੇ ਵਾਹਨ ਮੁਕਤ ਮਨਾਇਆ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਗੁਰਨੀਤ ਤੇਜ਼ ਨੇ ਅੱਜ ਇੱਥੇ ਐਸ.ਡੀ.ਐਮ. ਦਫਤਰ ਦੇ ਕਮੇਟੀ ਰੂਮ ਵਿੱਚ ਹੌਲੇ-ਮਹੱਲੇ ਦੇ ਕੌਮੀ ਤਿਉਹਾਰ ਮੌਕੇ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਦਾ ਜ਼ਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪਵਿੱਤਰ ਤਿਉਹਾਰ ਦੌਰਾਨ ਸ੍ਰੀ ਰਾਕੇਸ਼ ਕੁਮਾਰ ਗਰਗ ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਨੂੰ ਮੇਲਾ ਅਫਸਰ ਤੇ ਮੈਡਮ ਰੂਹੀ ਦੁਗ ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਨੂੰ ਸਹਾਇਕ ਮੇਲਾ ਅਫਸਰ ਲਗਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਪਹੁੰਚ ਕਰਦੀਆਂ ਤਿੰਨ ਸੜਕਾਂ ਤੇ ਮੁੱਖ ਪਾਰਕਿੰਗਾਂ ਬਣਾਈਆਂ ਗਈਆਂ ਹਨ। ਮਾਝਾ ਬੈਲਟ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਅਗੰਮਪੁਰ ਵਾਲੀ ਸਾਈਡ ਤੇ ਅਨਾਜ ਮੰਡੀ ਵਿੱਚ ਜਿਸਦੇ ਸ੍ਰੀ ਐਨ.ਐਸ. ਵਾਲੀਆ ਕਾਰਜਕਾਰੀ ਇੰਜੀਨੀਅਰ ਇੰਚਾਰਜ ਹੋਣਗੇ, ਮਾਲਵਾ ਅਤੇ ਰੂਪਨਗਰ ਸਾਈਡ ਤੋਂ ਆਉਣ ਵਾਲੀ ਸੰਗਤ ਲਈ ਝਿੰਜੜੀ ਪਿੰਡ ਵਿੱਖੇ ਪੁਡਾ ਮੈਦਾਨ ਵਿੱਚ ਜਿਸਦੇ ਸ੍ਰੀ ਇੰਦਰਜੀਤ ਸਿੰਘ ਕਾਰਜਕਾਰੀ ਇੰਜੀਨਅਰ ਇੰਚਾਰਜ ਹੋਣਗੇ ਜਦਕਿ ਨੰਗਲ ਵਾਲੀ ਸਾਈਡ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਸ਼ਿਵਾਲਿਕ ਸਕੂਲ ਵਿੱਚ ਪਾਰਕਿੰਗ ਦਾ ਬੰਦੋਬਸਤ ਕੀਤਾ ਗਿਆ ਹੈ ਜੋ ਕਿ ਜੀ.ਐਮ. ਨੰਗਲ ਡਿਪੂ ਦੀ ਅਗਵਾਈ ਵਿੱਚ ਕੰਮ ਕਰੇਗੀ। 'ਚ ਸ਼ਰਧਾਲੂਆਂ ਦੇ ਸੁੱਖ ਸੁਵਿਧਾ ਦੇ ਸਾਰੇ ਪ੍ਰਬੰਧ ਕੀਤੇ ਜਾਣਗੇ ਜਿਨ੍ਹਾਂ ਵਿੱਚ ਉਨ੍ਹਾਂ ਦੇ ਆਰਾਮ ਕਰਨ ਲਈ ਟੈਂਟ, ਲੰਗਰ, ਲਾਈਟ, ਮੈਡੀਕਲ ਸਹੂਲਤ, ਪੀਣ ਵਾਲਾ ਪਾਣੀ, ਪਖਾਨੇ ਅਤੇ ਆਰਜ਼ੀ ਡਿਸਪੈਂਸਰੀਆਂ ਬਣਾਈਆਂ ਜਾਣਗੀਆਂ। ਇਸਤੋਂ ਇਲਾਵਾ ਇਨ੍ਹਾਂ ਪਾਰਕਿੰਗਾਂ ਤੋਂ ਟਰਾਂਜ਼ਿਟ ਬੱਸਾਂ ਵੀ ਚਲਾਈਆਂ ਜਾਣਗੀਆਂ ਜਿਹੜੀਆਂ ਕਿ ਸ਼ਰਧਾਲੂਆਂ ਨੂੰ ਦਰਸ਼ਨਾਂ ਉਪਰੰਤ ਸਬੰਧਤ ਪਾਰਕਿੰਗ ਵਿੱਚ ਪਹੁੰਚਾਓਣਗੀਆਂ।

ਉਨ੍ਹਾਂ ਕਿਹਾ ਕਿ ਲੰਗਰ ਵਿੱਚ ਰਸਦ ਪਹੁੰਚਾਉਣ ਵਾਲੇ ਵਾਹਨਾ ਨੂੰ ਚਿੱਟੇ ਰੰਗ ਦੇ ਪਾਸ ਐਸ.ਡੀ.ਐਮ. ਦਫਤਰ ਵੱਲੋਂ ਜਾਰੀ ਕੀਤੇ ਜਾਣਗੇ। ਇਹ ਪਾਸ ਕੇਵਲ ਉਨ੍ਹਾਂ ਨੂੰ ਹੀ ਜਾਰੀ ਕੀਤੇ ਜਾਣਗੇ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਲੰਗਰ ਲਗਾਉਣ ਦੀ ਪ੍ਰਵਾਨਗੀ ਲਈ ਹੋਵੇਗੀ। ਇਸ ਲਈ ਲੰਗਰ ਦੀ ਰਸਦ ਲਈ ਪਾਸ ਅਪਲਾਈ ਕਰਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਪ੍ਰਵਾਨਗੀ ਲੈ ਲਈ ਜਾਵੇ। ਉਨ੍ਹਾਂ ਪੂਰਣ ਸਵੱਛ ਹੋਲਾ ਮਹੱਲਾ ਮਨਾਉਣ ਲਈ ਲੰਗਰ ਦੀਆ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕ ਤੋਂ ਢੁਕਵੀਂ ਦੂਰੀ ਤੇ ਲੰਗਰ ਲਗਾਉਣ ਅਤੇ ਲੰਗਰ ਦੇ ਅੱਗੇ ਕੂੜੇਦਾਨ ਜਰੂਰ ਲਗਵਾਉਣ। ਉਹਨਾਂ ਇਹ ਵੀ ਅਪੀਲ ਕੀਤੀ ਕਿ ਉਹ ਡਿਸਪੋਜਲ ਬਰਤਨ ਅਤੇ ਪੱਤਲਾਂ ਦੀ ਵਰਤੋਂ ਨਾ ਕਰਨ ਅਤੇ ਲੰਗਰ ਵਿਚ ਵਰਤਿਆਂ ਜਾਣ ਵਾਲਾ ਪਾਣੀ ਕਲੋਰੀਨੇਸ਼ਨ ਕੀਤਾ ਹੋਵੇ। ਲੰਗਰ ਦੇ ਆਲੇ ਦੁਆਲੇ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਵਸਨੀਕ ਜਿਨ੍ਹਾਂ ਪਾਸ ਚਾਰ ਪਹੀਆ ਵਾਹਨ ਹਨ ਨੂੰ ਪ੍ਰਸ਼ਾਸ਼ਨ ਵੱਲੋਂ ਪਾਸ ਜਾਰੀ ਕੀਤੇ ਜਾਣਗੇ। ਇਸ ਲਈ ਸ਼ਹਿਰ ਦੇ ਉਹ ਵਸਨੀਕ ਜੋ ਆਪਣੇ ਚਾਰ ਪਹੀਆ ਵਾਹਨ ਦੇ ਪਾਸ ਲੈਣ ਦੇ ਇਛੁੱਕ ਹਨ ਉਹ ਸਥਾਨਕ ਐਸ.ਡੀ.ਐਮ. ਦਫਤਰ ਵਿਖੇ ਆਪਣੇ ਵਾਹਨ ਦੀ ਆਰ. ਸੀ. ਵਿਖਾ ਕੇ ਪਾਸ ਪ੍ਰਾਪਤ ਕਰ ਲੈਣ। ਬਿਨਾਂ ਪਾਸ ਵਾਲੇ ਵਾਹਨ ਨੂੰ ਅੰਦਰ ਆਉਣ ਦੀ ਪ੍ਰਵਾਨਗੀ ਨਹੀਂ ਹੋਵੇਗੀ।ਉਨ੍ਹਾਂ ਕਿਹਾ ਕਿ 28 ਫਰਵਰੀ ਅਤੇ 01 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸਥਾਨਕ 03 ਸਕੂਲਾਂ ਵਿੱਚ ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਇਮਤਿਹਾਨ ਲਿਆ ਜਾਣਾ ਹੈ। ਇਸ ਲਈ ਇਨ੍ਹਾਂ ਇਮਤਿਹਾਨਾਂ ਵਿੱਚ ਬੈਠਣ ਵਾਲੇ ਵਿਦਿਆਰਥੀ ਆਪਣੇ ਸਕੂਲਾਂ ਵਿੱਚ ਘੱਟੋਂ-ਘੱਟ ਇੱਕ ਘੰਟਾ ਪਹਿਲਾਂ ਪਹੁੰਚ ਜਾਣ ਤਾਂ ਜੋ ਉਨ੍ਹਾਂ ਨੂੰ ਇਮਤਿਹਾਨ ਦੇਣ ਵਿੱਚ ਕੋਈ ਸਮੱਸਿਆ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਇਨ੍ਹਾਂ ਵਿਦਿਆਰਥੀਆਂ ਦੀ ਸਹੂਲਤ ਲਈ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਤਿੰਨੋਂ ਪਾਰਕਿੰਗ (ਅਗੰਮਪੁਰ, ਝਿੰਜੜੀ ਅਤੇ ਸ਼ਿਵਾਲਿਕ ਸਕੂਲ) ਵਾਲੀਆਂ ਥਾਵਾਂ ਤੇ ਇੱਕ-ਇੱਕ ਵਿਸ਼ੇਸ਼ ਬੱਸ ਖੜੀ ਰਹੇਗੀ ਜੋਕਿ ਕੇਵਲ ਵਿਦਿਆਰਥੀਆਂ ਨੂੰ ਲੈ ਕੇ ਸਬੰਧਤ ਸਕੂਲ ਤੱਕ ਲੈਕੇ ਜਾਵੇਗੀ।

ਉਨ੍ਹਾਂ ਦੱਸਿਆ ਕਿ ਪਹਿਲਾਂ ਸਥਾਪਿਤ ਜੌੜੇ ਘਰ ਤੋਂ ਇਲਾਵਾ ਇੱਕ ਜੌੜਾ ਘਰ ਸਥਾਨਕ ਬੱਸ ਸਟੈਂਡ ਵਿੱਚ ਵੀ ਬਣਾਇਆ ਜਾਵੇਗਾ ਅਤੇ ਇਸ ਬੱਸ ਸਟੈਂਡ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਜਾਣ ਵਾਲੇ ਰਸਤੇ 'ਤੇ ਕਾਰਪੇਟ ਵੀ ਲਗਾਇਆ ਜਾ ਰਿਹਾ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ। ਇਸ ਦੌਰਾਨ ਵਾਹਨਾਂ ਲਈ ਵੱਖ-ਵੱਖ ਰੰਗਾਂ ਦੇ ਪਾਸ ਜਾਰੀ ਕੀਤੇ ਜਾ ਰਹੇ ਹਨ। ਇਹ ਪਾਸ ਸਥਾਨਕ ਐਸ.ਡੀ.ਐਮ. ਦਫਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।ਉਹਨਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਤਿਉਹਾਰ ਮੋਕੇ ਪ੍ਰਸ਼ਾਸ਼ਨ ਨੂੰ ਅਪਣਾ ਸਹਿਯੋਗ ਦੇਣ ਤਾਂ ਜੋ ਇਸ ਪਵਿੱਤਰ ਤਿਉਹਾਰ ਨੂੰ ਸੰਚਾਰੂ ਢੰਗ ਨਾਲ ਮਨਾਇਆ ਜਾ ਸਕੇ। ਮੀਟਿੰਗ ਦੌਰਾਨ ਸ੍ਰੀ ਰਾਜ ਬੱਚਨ ਸਿੰਘ ਸੰਧੂ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਸੰਗਤਾਂ ਦੀ ਸਹੂਲਤ ਨੂੰ ਮੁੱਖ ਰਖਦੇ ਹੋਏ ਪੁਲਿਸ ਫੌਰਸ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।ਇਸ ਮੀਟਿੰਗ ਦੌਰਾਨ ਸ੍ਰੀ ਰਾਜ ਬੱਚਨ ਸਿੰਘ ਸੰਧੂ ਸੀਨੀਅਰ ਪੁਲਿਸ ਕਪਤਾਨ , ਵਧੀਕ ਡਿਪਟੀ ਕਮਿਸਨਰ ਸ. ਲਖਮੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਮਰਦੀਪ ਸਿੰਘ ਗੁਜਰਾਲ,  ਐਸ.ਡੀ.ਐਮ. ਸ੍ਰੀ ਰਕੇਸ਼ ਗਰਗ,ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਮੈਡਮ ਰੂਹੀ ਦੁਗ, ਸਹਾੲਕ ਕਮਿਸ਼ਨਰ ਜਨਰਲ ਸ੍ਰੀ ਹਰਬੰਸ ਸਿੰਘ, ਸ੍ਰੀ ਰਮਿੰਦਰ ਸਿੰਘ ਪੁਲਿਸ ਕਪਤਾਨ, ਡੀ.ਐਸ.ਪੀ. ਸ. ਰਮਿੰਦਰ ਸਿੰਘ ਕਾਹਲੋਂ, ਡਾ. ਹਰਿੰਦਰ ਕੌਰ ਸਿਵਲ ਸਰਜਨ, ਤਹਿਸੀਲਦਾਰ ਸ.ਸੁਰਿੰਦਰਪਾਲ ਸਿੰਘ, ਸ੍ਰੀ ਵਿਸ਼ਾਲ ਗੁਪਤਾ, ਸ੍ਰੀ ਜਸਵੀਰ ਸਿੰਘ (ਦੋਵੇਂ ਕਾਰਜਕਾਰੀ ਇੰਜੀਨੀਅਰ), ਸ੍ਰੀਮਤੀ ਜਸਵੀਰ ਕੌਰ ਜ਼ਿਲ੍ਹਾ ਮੰਡੀ ਅਫਸਰ, ਕਾਰਜ ਸਾਧਕ ਅਫਸਰ ਸ੍ਰੀ ਮਨਜਿੰਦਰ ਸਿੰਘ, ਐਸ.ਐਚ.ੳ.ਸ. ਹਰਕੀਰਤ ਸਿੰਘ ਸੈਣੀ ਹਾਜ਼ਰ ਸਨ।

 

Tags: DC ROPAR , SSP Mohali ROPAR

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD