Saturday, 13 June 2026

 

 

ਖ਼ਾਸ ਖਬਰਾਂ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ : ਅਰਵਿੰਦ ਕੇਜਰੀਵਾਲ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ ਐੱਸ.ਏ.ਐੱਸ. ਨਗਰ ਵਿੱਚ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੀ ਸਫਲਤਾਪੂਰਵਕ ਸੰਪੂਰਨਤਾ ਅਮਨ ਅਰੋੜਾ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ 'ਚ ਲੋਕਾਂ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਉਣ ਲਈ ਜਾਗਰੂਕਤਾ ਗੱਡੀਆਂ ਰਵਾਨਾ ਡਾ. ਬਲਜੀਤ ਕੌਰ ਨੇ ਮਲੋਟ ਵਿਖੇ 1 ਕਰੋੜ 76 ਲੱਖ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆ ਦੇ ਕੀਤੇ ਉਦਘਾਟਨ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮਿਲ ਰਿਹਾ ਸਨਮਾਨ : ਡਾ. ਬਲਬੀਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਨੂੰ ₹4.13 ਲੱਖ ਕਰੋੜ ਤੋਂ ਵੱਧ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ : ਕੇਵਲ ਸਿੰਘ ਢਿੱਲੋਂ ਪਟਿਆਲਾ ਦੇ ਪੀਲੀਆ ਪ੍ਰਭਾਵਿਤ ਖੇਤਰ ' ਚ ਪੂਰੀ ਟੀਮ ਅਤੇ ਅਜੀਤਪਾਲ ਸਿੰਘ ਕੋਹਲੀ ਨਾਲ ਪਹੁੰਚੇ ਡਾ. ਬਲਬੀਰ ਸਿੰਘ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਕਾਸ, ਸੁਰੱਖਿਆ ਅਤੇ ਸੱਭਿਆਚਾਰਕ ਮਾਣ ਦੇ ਨਵੇਂ ਆਯਾਮ ਸਥਾਪਿਤ ਕੀਤੇ : ਕ੍ਰਿਸ਼ਨ ਲਾਲ ਪੰਵਾਰ

 

ਸ਼ਰਤੀਆ ਇਲਾਜ ਕਰਨ ਦੇ ਨਾਂ ਹੇਠ ਠੱਗੇ 25000 ਰੁਪਏ ਤਰਕਸ਼ੀਲਾਂ ਨੇ ਤਿੰਨ ਸਾਲ ਕਰਵਾਏ ਵਾਪਸ

ਖੜ੍ਹ ਗਈਆਂ ਲੱਤਾਂ ਠੀਕ ਕਰਨ ਬਦਲੇ ਬਾਬੇ ਨੇ ਮੰਗੇ ਸੀ 45000

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 10 Feb 2018

Last updated on: Feb 10, 2018, 00:00 IST

ਤਰਕਸ਼ੀਲ ਸੁਸਾਇਟੀ ਨੇ ਇੱਕ ਢੋਂਗੀ ਬਾਬੇ ਤੋਂ ਸ਼ਰਤੀਆ ਇਲਾਜ ਕਰਨ ਦੇ ਨਾਂ ਹੇਠ ਠੱਗੇ ਪੱਚੀ ਹਜ਼ਾਰ ਰੁਪਏ ਤਿੰਨ ਸਾਲਾਂ ਬਾਅਦ ਵਾਪਸ ਕਰਵਾਏ ਹਨ। ਖਾਸ ਗੱਲ ਇਹ ਹੈ ਕਿ ਬਾਬੇ ਨੇ ਇੱਕ ਤਰਕਸ਼ੀਲ ਮੈਂਬਰ ਵੱਲੋਂ ਫੋਨ ਕਰਨ 'ਤੇ ਹੀ ਕਾਰਵਾਈ ਦੇ ਡਰੋਂ ਇਹ ਰਕਮ ਵਾਪਸ ਪੀੜਤ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ। ਕਹਾਣੀ ਇਹ ਹੈ ਕਿ ਮੁੱਲਾਂਪੁਰ ਵਾਸੀ ਬਲਵੰਤ ਸਿੰਘ (ਬਦਲਿਆ ਨਾਂ) ਸ਼ਹਿਰ ਵਿੱਚ ਹੀ ਸਾਈਕਲਾਂ ਦੀ ਦੁਕਾਨ ਕਰਦਾ ਹੈ। ਕੁੱਝ ਸਾਲ ਪਹਿਲਾਂ ਉਸ ਦੇ ਲੜਕੇ ਦੀਆਂ ਦਿਮਾਗੀ ਨੁਕਸ ਕਾਰਨ ਲੱਤਾਂ ਕੰਮ ਕਰਨਾ ਬੰਦ ਕਰ ਗਈਆਂ। ਜਦੋਂ ਪੀਜੀਆਈ ਤੋਂ ਇਲਾਜ ਚੱਲ ਰਿਹਾ ਸੀ ਤਾਂ ਕਿਸੇ ਨੇ ਜਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਕਸਬੇ ਲਾਗਲੇ ਇੱਕ ਬਾਬੇ ਦੀ ਦੱਸ ਪਾ ਦਿੱਤੀ। ਬਾਬੇ ਨੇ ਘਰ ਦਾ ਦੌਰਾ ਕਰ ਕੇ ਅਜਿਹਾ ਹੋਣ ਦਾ ਕਾਰਨ ਕਿਸੇ ਵੱਲੋਂ ਕੁੱਝ 'ਕੀਤਾ ਕਰਾਇਆ' ਹੋਣ ਦੀ ਗੱਲ ਕਹੀ ਅਤੇ ਲੱਤਾਂ ਠੀਕ ਹੋਣ ਦਾ ਸ਼ਰਤੀਆ ਇਲਾਜ ਕਰਨ ਦਾ ਦਾਅਵਾ ਕੀਤਾ। ਬਾਬੇ ਨੇ ਇਸ ਗੱਲ ਦਾ ਵੀ ਦਾਅਵਾ ਕੀਤਾ ਸੀ ਕਿ ਜੇਕਰ ਲੜਕਾ ਪੂਰੀ ਤਰ੍ਹਾਂ ਠੀਕ ਨਾ ਹੋਇਆ ਤਾਂ ਪੈਸੇ ਦੁੱਗਣੇ ਦਿੱਤੇ ਜਾਣਗੇ। ਬਲਵੰਤ ਸ਼ਿੰਘ ਬਾਬੇ ਦੇ ਝਾਂਸੇ ਵਿੱਚ ਆ ਗਿਆ ਅਤੇ ਸੌਦਾ 45000 ਰੁਪਏ ਵਿੱਚ ਤੈਅ ਹੋਇਆ। 25000 ਹਜ਼ਾਰ ਰੁਪਿਆ ਪਹਿਲਾਂ ਅਤੇ ਬਾਕੀ ਠੀਕ ਹੋਣ ਤੋਂ ਬਾਅਦ ਵਿੱਚ ਦੇਣਾ ਤੈਅ ਹੋਇਆ। ਕੁੱਝ ਸਮਾਂ ਲੰਘ ਜਾਣ ਤੋਂ ਬਾਅਦ ਕੁੱਝ ਅਸਰ ਨਾ ਹੁੰਦਾ ਦੇਖ ਬਲਵੰਤ ਸਿੰਘ ਨੂੰ ਬਾਬਾ ਟਾਲ ਮਟੋਲ ਕਰਨ ਲੱਗਾ। ਉਸ ਨੇ ਪੈਸੇ ਵਾਪਸ ਲੈਣ ਲਈ ਬਾਬੇ ਦੇ 'ਦਰਬਾਰ' ਕਈ ਚੱਕਰ ਵੀ ਲਗਾਏ ਪਰੰਤੂ ਰਣਧੀਰ ਸਿੰਘ ਨੇ ਪੱਲੇ ਬਾਬੇ ਦੇ ਲਾਰੇ ਹੀ ਪਏ। ਤਿੰਨ ਸਾਲਾਂ ਬਾਅਦ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਦੇ ਮੈਂਬਰ ਗੋਰਾ ਹੁਸ਼ਿਆਰਪੁਰੀ ਨਾਲ ਬਲਵੰਤ ਸਿੰਘ ਦਾ ਸੰਪਰਕ ਹੋਇਆ ਅਤੇ ਉਸ ਨੇ ਆਪਣੀ ਵਿੱਥਿਆ ਦੱਸੀ। ਤਰਕਸ਼ੀਲ ਮੈਂਬਰ ਨੇ ਟੈਲੀਫੋਨ 'ਤੇ ਬਾਬੇ ਨੂੰ ਪੈਸੇ ਵਾਪਸ ਕਰਨ ਜਾਂ ਫਿਰ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਲਈ ਕਿਹਾ। ਇਸ ਮਗਰੋਂ ਬਾਬੇ ਨੇ ਪੀੜਤ ਦਾ ਖਾਤਾ ਨੰਬਰ ਲੈ ਕੇ ਹੁਸ਼ਿਆਰਪੁਰ ਤੋਂ ਹੀ ਉਸ ਦੇ ਖਾਤੇ ਵਿੱਚ ਠੱਗੇ ਪੈਸੇ ਵਾਪਸ ਪਵਾ ਦਿੱਤੇ। ਬਲਵੰਤ ਸਿੰਘ ਨੇ ਅੱਜ ਤਰਕਸ਼ੀਲ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਦੌਰਾਨ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਤਰਕਸ਼ੀਲ ਆਗੂਆਂ ਜਰਨੈਲ ਕ੍ਰਾਂਤੀ, ਸੁਰਜੀਤ ਸਿੰਘ, ਜਸਵੰਤ ਮੁਹਾਲੀ ਆਦਿ ਨੇ ਦਾਅਵਾ ਕੀਤਾ ਕਿ ਕਿਸੇ ਬਾਬੇ ਕੋਲ ਗੈਬੀ ਸ਼ਕਤੀਆਂ ਰਾਹੀਂ ਕਿਸੇ ਦਾ ਕੋਈ ਕੰਮ ਸਵਾਰਨ ਦੀ ਕੋਈ ਸ਼ਕਤੀ ਨਹੀਂ ਹੁੰਦੀ ਸਗੋਂ ਬਾਬੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਫਾਇਦਾ ਉਠਾ ਕੇ ਉਹਨਾਂ ਦੀ ਲੁੱਟ ਕਰਦੇ ਹਨ। ਉਹਨਾਂ ਬਲਵੰਤ ਸਿੰਘ ਨੂੰ ਗਿਆਨ-ਵਿਗਿਆਨ ਨਾਲ ਸੰਬੰਧਿਤ ਕਿਤਾਬਾਂ ਵੀ ਦਿੱਤੀਆਂ। 

 

Tags: TARAKSHEEL

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD