Friday, 05 June 2026

 

 

ਖ਼ਾਸ ਖਬਰਾਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ 'ਆਪ' ਨੇ ਜਾਖੜ ਅਤੇ ਬਿੱਟੂ ਦਾ ਹਵਾਲਾ ਦਿੰਦੇ ਹੋਏ ਭਾਜਪਾ ਦੀ 'ਵਰਤੋਂ ਅਤੇ ਸੁੱਟੋ' ਦੀ ਰਾਜਨੀਤੀ ਦੀ ਕੀਤੀ ਨਿੰਦਾ ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ 'ਚ ਹੋਇਆ 167% ਵਾਧਾ : ਬਰਿੰਦਰ ਕੁਮਾਰ ਗੋਇਲ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ

 

ਸੀ.ਜੀ.ਸੀ. ਲਾਂਡਰਾਂ ਦਾ ਯੂਥ ਫ਼ੈਸਟ 'ਪ੍ਰੀਵਰਤਨ 2018' ਪ੍ਰੋ.ਮੋਹਨ ਸਿੰਘ ਮੇਲੇ ਦਾ ਰੂਪ ਧਾਰਦਾ ਹੋਇਆ ਸਮਾਪਤ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 03 Feb 2018

Last updated on: Feb 03, 2018, 00:00 IST

ਪੰਜਾਬੀ ਫ਼ਨਕਾਰ ਹਰਸ਼ ਚੀਮਾ ਅਤੇ ਬਾਲੀਵੁੱਡ ਸਟਾਰ ਸੋਨੂ ਕੱਕੜ ਨੇ ਦੇਰ ਸ਼ਾਮ ਤੱਕ ਵਿਦਿਆਰਥੀਆਂ ਨੂੰ ਝੂਮਣ ਲਾਈ ਰੱਖਿਆ, ਵੱਖ-ਵੱਖ ਮੁਕਾਬਲਿਆਂ ਦੌਰਾਨ ਸੀ.ਜੀ.ਸੀ. ਲਾਂਡਰਾਂ ਦੇ ਵਿਦਿਆਰਥੀਆਂ ਦਾ ਓਵਰਆਲ ਟ੍ਰਾਫ਼ੀ 'ਤੇ ਕਬਜ਼ਾ ਉਤਰੀ ਭਾਰਤ ‘ਚ ਆਪਣੀ ਵਿਲੱਖਣ ਪਛਾਣ ਬਣਾ ਚੁੱਕਿਆ ਸੀ.ਜੀ.ਸੀ. ਲਾਂਡਰਾਂ ਦਾ ਦੋ ਰੋਜ਼ਾ ਯੂਥ ਫ਼ੈਸਟ 'ਪਰਿਵਰਤਨ-2018' ਦੇਰ ਸ਼ਾਮੀ ਪੰਜਾਬ ਦੇ ਸੁਪ੍ਰਸਿੱਧ ਮੇਲੇ 'ਪ੍ਰੋ ਮੋਹਨ ਸਿੰਘ ਮੇਲੇ' ਦਾ ਰੂਪਾਂਦਰਾ ਪੇਸ਼ ਕਰਦਾ ਹੋਇਆ ਜੋਬਨਮੱਤੇ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕਰਦਾ ਹੋਇਆ ਸਮਾਪਤ ਹੋ ਗਿਆ। ਸੀਜੀਸੀ ਲਾਂਡਰਾਂ ਵੱਲੋਂ ਇਸ ਵਾਰ ਪ੍ਰੰਪਰਾ ਤੋਂ ਹਟ ਕੇ ਕਰਵਾਇਆ ਗਿਆ ਯੂਥ ਫੈਸਟੀਵਲ ਪ੍ਰੀਵਰਤਨ-2018 ਨੱਚਣ ਗਾਉਣ ਵਾਲੇ ਤੋਂ ਜਿਆਦਾ ਸਮਾਜਕ ਕਾਰਜ ਹੋ ਨਿਬੜਿਆ ਕਿਉਂਕਿ ਸੀਜੀਸੀ ਨੇ ਸਮਾਜ ਨੂੰ ਡਰੱਗ ਮੁਕਤੀ ਸਮਾਜ ਦਾ ਪਾਂਧੀ ਬਨਾਉਣ ਦੀ ਕੀਤੀ ਪਹਿਲਕਦਮੀ ਦੀ ਚਰਚਾ ਹਰ ਜ਼ਵਾਨ ਤੇ ਸੀ । ਯੂਥ ਫੈਸਟ ਦੇ ਪਹਿਲੇ ਦਿਨ ਵੱਖ ਵੱਖ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਦੇ ਵੈਬ ਡਿਜਾਇਨਿੰਗ, ਕੈਡ ਮਾਡਲਿੰਗ, ਰੋਬੋਸੌਕਰ, ਐਡਮੈਡ ਸ਼ੋਅ, ਡਿਬੇਟ, ਸਿਗਿੰਗ ਡਾਂਸਿੰਗ, ਪ੍ਰੋਗਰਾਮਿੰਗ, ਡਰਟਰੋਬੋ ਆਦਿ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਨੂੰ ਨਕਦ ਇਨਾਮ ਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਆ ਗਿਆ । ਅੱਜ ਦੇ ਮੇਲੇ ਦੀ ਆਰੰਭਤਾ ਸੀ.ਜੀ.ਸੀ. ਲਾਂਡਰਾਂ ਦੇ ਵਿਦਿਆਰਥੀ ਨੇ ਧਰਮਿਕ ਗੀਤ ਰਾਹੀ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਕੀਤੀ। ਉਪਰੰਤ ਉਤਰੀ ਭਾਰਤ ਤੋਂ ਪਹੁੰਚੇ ਸੈਂਕੜੇ ਵਿਦਿਅਕ ਅਦਾਰਿਆਂ ਤੋਂ ਆਪਣੀਆਂ-ਆਪਣੀਆਂ ਖੇਤਰੀ ਆਈਟਮਾਂ ਜਿਨ੍ਹਾਂ 'ਚ ਰਾਜਸਥਾਨੀ, ਹਿਮਾਚਲੀ, ਕਸ਼ਮੀਰੀ, ਗਿੱਧਾ-ਭੰਗੜਾ, ਗੀਤ, ਦੋਗਾਣੇ, ਸਕਿੱਟ, ਡਰਾਮਾ, ਕੋਰਿਓਗ੍ਰਾਫ਼ੀ, ਮਲਵਈ ਗਿੱਧਾ ਆਦਿ ਆਈਟਮਾਂ ਰਾਂਹੀ ਵਿਦਿਆਰਥੀਆਂ ਨੇ ਡਰੱਗ ਮੁਕਤ ਸਮਾਜ ਦੀ ਸਿਰਜਣਾ ਜਿਥੇ ਲਈ ਨੁਕਤੇ ਸਮਝਾਏ ਅਤੇ ਪਹੁੰਚੇ ਮੇਲੀਆਂ ਨੂੰ ਭਾਰਤ ਦੇ ਅਮੀਰ ਵਿਰਸੇ ਨਾਲ ਜੋੜਿਆ । 

ਇਸ ਤੋਂ ਬਾਅਦ ਸੀਜੀਸੀ ਦੇ ਮਕੈਨਿਕਲ ਇੰਜੀਨੀਅਰ ਦੇ ਪਾਸ ਆਉਟ ਵਿਦਿਆਰਥੀ ਉਭਰਦੇ ਫਨਕਾਰ ਹਰਸ਼  ਰਚੀਮਾ ਨੇ ਸਟੇਜ ਸੰਭਾਲੀ ਅਤੇ ਇਕ ਤੋਂ ਬਾਅਦ ਇਕ ਮਸ਼ਹੂਰ ਗੀਤ ਜਿਵੇਂ ਯਾਰਾਂ ਦੇ ਯਾਰ, ਜਿੰਮ, ਅਸੀ ਯਾਰੀਆਂ ਕਮਾਉਣ ਵਾਲੇ ਜੱਟ ਹਾਂ, ਸਾਥੋਂ ਨੀ ਕਮਾਈਆਂ ਹੁੰਦੀਆਂ ਸਮੇਤ ਅਨੇਕਾਂ ਨਵੇਂ ਪੁਰਾਣੇ ਗੀਤਾਂ ਨਾਲ ਮੇਲੇ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ।ਇਸ ਤੋਂ ਬਾਅਦ ਵਾਰੀ ਆਈ ਬਾਲੀਵੁੱਡ ਦੀ ਸੁਪਰ ਸਟਾਰ ਪਿੱਠ ਵਰਤੀ ਗਾਇਕਾ ਸੋਨੂ ਕੱਕੜ ਨੇ ਜਦੋਂ ਸਟੇਜ ਸੰਭਾਲੀ ਤਾਂ ਵਿਦਿਆਰਥੀਆਂ ਦੀ ਤਾੜੀਆਂ ਦੀ ਗੜਗੜਾਹਟ ਨੇ ਮਜੀਸ਼ੀਅਨ ਦੀ ਆਵਾਜ਼ ਨੂੰ ਥਮਾ ਦਿੱਤਾ। ਸੋਨੂੰ ਨੇ ਨੌਜਵਾਨ ਪੀੜ੍ਹੀ ਦੇ ਦਿਲਾਂ ਤੇ ਰਾਜ ਕਰਨ ਵਾਲੇ ਗੀਤ ਮਦਾਰੀ, ਬਿਜਲੀ ਗਿਰੀ, ਯੇ ਕਸੂਰ ਗੀਤ ਲਗਾਤਾਰ ਗਾ ਕੇ ਵਿਦਿਆਰਥੀਆਂ ਨੂੰ ਝੂਮਣ ਲਾ ਦਿੱਤਾ। ਇਸ ਤੋਂ ਬਾਅਦ ਕੱਕੜ ਨੇ ਵਿਦਿਆਰਥੀਆਂ ਦੀ ਫਰਮਾਇਸ਼ ਤੇ ਅਨੇਕਾ ਗਾਣੇ ਪੇਸ਼ ਕੀਤੇ।ਇਸ ਦੋ ਰੋਜ਼ਾ ਰਾਸ਼ਟਰੀ ਪੱਧਰ ਦੇ ਸਾਲਾਨਾ ਯੂਥ ਫ਼ੈਸਟ ਦੌਰਾਨ ਉਤਰੀ ਭਾਰਤ ਦੇ ਸੈਂਕੜੇ ਵਿਦਿਅਕ ਅਦਾਰਿਆਂ ਤੋਂ ਪਹੁੰਚੀਆਂ ਟੀਮਾਂ ਵਿਚ ਹੋਏ ਮੁਕਾਬਲੇ ਜਿਨ੍ਹਾਂ 'ਚ ਇਲੈਕਟ੍ਰਿਕ ਟੈਕਨੀਕਲ ਕੁਇਜ਼, ਇੰਜੀਨੀਅਰਜ਼ ਆਈ, ਆਟੋ ਕੁਇਜ਼, ਕੈਡ ਮਾਡਲਿੰਗ, ਖੋਜ ਪੱਤਰ ਪੇਸ਼ ਕਰਨ, ਫ਼ੋਟੋਗ੍ਰਾਫ਼ਿਕ, ਟੈਕ ਫ਼ਨ ਆਦਿ ਟੈਕਨੀਕਲ, ਲੈਨ ਫ਼ਲਾਵਰ, ਮਹਿੰਦੀ, ਸੋਹਣੀ, ਦਸਤਾਰ ਸਜਾਉਣ, ਰੰਗੋਲੀ, ਪੇਟਿੰਗ ਆਦਿ ਅਤੇ ਸਭਿਆਚਾਰਕ 'ਚ ਗਿੱਧਾ, ਭੰਗੜਾ, ਰਾਜਸਥਾਨੀ ਡਾਂਸ, ਹਿਮਾਚਲੀ ਡਾਂਸ, ਕਸ਼ਮੀਰੀ, ਮਲਵਈ ਗਿੱਧਾ, ਗਾਇਕੀ, ਡਾਂਸਿੰਗ, ਸਕਿੱਟ, ਡਰਾਮਾ, ਕੋਰਿਓਗ੍ਰਾਫ਼ੀ ਆਦਿ ਮੁਕਾਬਲਿਆਂ ਦੌਰਾਨ ਸੀ.ਜੀ.ਸੀ. ਲਾਂਡਰਾਂ ਦੇ ਵਿਦਿਆਰਥੀਆਂ ਨੇ ਓਵਰਆਲ ਟ੍ਰਾਫ਼ੀ 'ਤੇ ਕਬਜ਼ਾ ਕੀਤਾ। ਕੁੱਲ ਮਿਲਾ ਕੇ ਅੱਜ ਦਾ ਯੂਥ ਫ਼ੈਸਟ ਸੀ.ਜੀ.ਸੀ. ਲਾਂਡਰਾਂ ਦੇ ਵਿਦਿਆਰਥੀਆਂ ਦੇ ਨਾਮ ਰਿਹਾ ਇਹ ਮੇਲਾ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕਰਦਾ ਹੋਇਆ ਸਮਾਪਤ ਹੋ ਗਿਆ।

 

Tags: CGC Landran

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD