ਪੰਜਾਬੀ ਫ਼ਨਕਾਰ ਹਰਸ਼ ਚੀਮਾ ਅਤੇ ਬਾਲੀਵੁੱਡ ਸਟਾਰ ਸੋਨੂ ਕੱਕੜ ਨੇ ਦੇਰ ਸ਼ਾਮ ਤੱਕ ਵਿਦਿਆਰਥੀਆਂ ਨੂੰ ਝੂਮਣ ਲਾਈ ਰੱਖਿਆ, ਵੱਖ-ਵੱਖ ਮੁਕਾਬਲਿਆਂ ਦੌਰਾਨ ਸੀ.ਜੀ.ਸੀ. ਲਾਂਡਰਾਂ ਦੇ ਵਿਦਿਆਰਥੀਆਂ ਦਾ ਓਵਰਆਲ ਟ੍ਰਾਫ਼ੀ 'ਤੇ ਕਬਜ਼ਾ ਉਤਰੀ ਭਾਰਤ ‘ਚ ਆਪਣੀ ਵਿਲੱਖਣ ਪਛਾਣ ਬਣਾ ਚੁੱਕਿਆ ਸੀ.ਜੀ.ਸੀ. ਲਾਂਡਰਾਂ ਦਾ ਦੋ ਰੋਜ਼ਾ ਯੂਥ ਫ਼ੈਸਟ 'ਪਰਿਵਰਤਨ-2018' ਦੇਰ ਸ਼ਾਮੀ ਪੰਜਾਬ ਦੇ ਸੁਪ੍ਰਸਿੱਧ ਮੇਲੇ 'ਪ੍ਰੋ ਮੋਹਨ ਸਿੰਘ ਮੇਲੇ' ਦਾ ਰੂਪਾਂਦਰਾ ਪੇਸ਼ ਕਰਦਾ ਹੋਇਆ ਜੋਬਨਮੱਤੇ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕਰਦਾ ਹੋਇਆ ਸਮਾਪਤ ਹੋ ਗਿਆ। ਸੀਜੀਸੀ ਲਾਂਡਰਾਂ ਵੱਲੋਂ ਇਸ ਵਾਰ ਪ੍ਰੰਪਰਾ ਤੋਂ ਹਟ ਕੇ ਕਰਵਾਇਆ ਗਿਆ ਯੂਥ ਫੈਸਟੀਵਲ ਪ੍ਰੀਵਰਤਨ-2018 ਨੱਚਣ ਗਾਉਣ ਵਾਲੇ ਤੋਂ ਜਿਆਦਾ ਸਮਾਜਕ ਕਾਰਜ ਹੋ ਨਿਬੜਿਆ ਕਿਉਂਕਿ ਸੀਜੀਸੀ ਨੇ ਸਮਾਜ ਨੂੰ ਡਰੱਗ ਮੁਕਤੀ ਸਮਾਜ ਦਾ ਪਾਂਧੀ ਬਨਾਉਣ ਦੀ ਕੀਤੀ ਪਹਿਲਕਦਮੀ ਦੀ ਚਰਚਾ ਹਰ ਜ਼ਵਾਨ ਤੇ ਸੀ । ਯੂਥ ਫੈਸਟ ਦੇ ਪਹਿਲੇ ਦਿਨ ਵੱਖ ਵੱਖ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਦੇ ਵੈਬ ਡਿਜਾਇਨਿੰਗ, ਕੈਡ ਮਾਡਲਿੰਗ, ਰੋਬੋਸੌਕਰ, ਐਡਮੈਡ ਸ਼ੋਅ, ਡਿਬੇਟ, ਸਿਗਿੰਗ ਡਾਂਸਿੰਗ, ਪ੍ਰੋਗਰਾਮਿੰਗ, ਡਰਟਰੋਬੋ ਆਦਿ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਨੂੰ ਨਕਦ ਇਨਾਮ ਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਆ ਗਿਆ । ਅੱਜ ਦੇ ਮੇਲੇ ਦੀ ਆਰੰਭਤਾ ਸੀ.ਜੀ.ਸੀ. ਲਾਂਡਰਾਂ ਦੇ ਵਿਦਿਆਰਥੀ ਨੇ ਧਰਮਿਕ ਗੀਤ ਰਾਹੀ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਕੀਤੀ। ਉਪਰੰਤ ਉਤਰੀ ਭਾਰਤ ਤੋਂ ਪਹੁੰਚੇ ਸੈਂਕੜੇ ਵਿਦਿਅਕ ਅਦਾਰਿਆਂ ਤੋਂ ਆਪਣੀਆਂ-ਆਪਣੀਆਂ ਖੇਤਰੀ ਆਈਟਮਾਂ ਜਿਨ੍ਹਾਂ 'ਚ ਰਾਜਸਥਾਨੀ, ਹਿਮਾਚਲੀ, ਕਸ਼ਮੀਰੀ, ਗਿੱਧਾ-ਭੰਗੜਾ, ਗੀਤ, ਦੋਗਾਣੇ, ਸਕਿੱਟ, ਡਰਾਮਾ, ਕੋਰਿਓਗ੍ਰਾਫ਼ੀ, ਮਲਵਈ ਗਿੱਧਾ ਆਦਿ ਆਈਟਮਾਂ ਰਾਂਹੀ ਵਿਦਿਆਰਥੀਆਂ ਨੇ ਡਰੱਗ ਮੁਕਤ ਸਮਾਜ ਦੀ ਸਿਰਜਣਾ ਜਿਥੇ ਲਈ ਨੁਕਤੇ ਸਮਝਾਏ ਅਤੇ ਪਹੁੰਚੇ ਮੇਲੀਆਂ ਨੂੰ ਭਾਰਤ ਦੇ ਅਮੀਰ ਵਿਰਸੇ ਨਾਲ ਜੋੜਿਆ ।
ਇਸ ਤੋਂ ਬਾਅਦ ਸੀਜੀਸੀ ਦੇ ਮਕੈਨਿਕਲ ਇੰਜੀਨੀਅਰ ਦੇ ਪਾਸ ਆਉਟ ਵਿਦਿਆਰਥੀ ਉਭਰਦੇ ਫਨਕਾਰ ਹਰਸ਼ ਰਚੀਮਾ ਨੇ ਸਟੇਜ ਸੰਭਾਲੀ ਅਤੇ ਇਕ ਤੋਂ ਬਾਅਦ ਇਕ ਮਸ਼ਹੂਰ ਗੀਤ ਜਿਵੇਂ ਯਾਰਾਂ ਦੇ ਯਾਰ, ਜਿੰਮ, ਅਸੀ ਯਾਰੀਆਂ ਕਮਾਉਣ ਵਾਲੇ ਜੱਟ ਹਾਂ, ਸਾਥੋਂ ਨੀ ਕਮਾਈਆਂ ਹੁੰਦੀਆਂ ਸਮੇਤ ਅਨੇਕਾਂ ਨਵੇਂ ਪੁਰਾਣੇ ਗੀਤਾਂ ਨਾਲ ਮੇਲੇ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ।ਇਸ ਤੋਂ ਬਾਅਦ ਵਾਰੀ ਆਈ ਬਾਲੀਵੁੱਡ ਦੀ ਸੁਪਰ ਸਟਾਰ ਪਿੱਠ ਵਰਤੀ ਗਾਇਕਾ ਸੋਨੂ ਕੱਕੜ ਨੇ ਜਦੋਂ ਸਟੇਜ ਸੰਭਾਲੀ ਤਾਂ ਵਿਦਿਆਰਥੀਆਂ ਦੀ ਤਾੜੀਆਂ ਦੀ ਗੜਗੜਾਹਟ ਨੇ ਮਜੀਸ਼ੀਅਨ ਦੀ ਆਵਾਜ਼ ਨੂੰ ਥਮਾ ਦਿੱਤਾ। ਸੋਨੂੰ ਨੇ ਨੌਜਵਾਨ ਪੀੜ੍ਹੀ ਦੇ ਦਿਲਾਂ ਤੇ ਰਾਜ ਕਰਨ ਵਾਲੇ ਗੀਤ ਮਦਾਰੀ, ਬਿਜਲੀ ਗਿਰੀ, ਯੇ ਕਸੂਰ ਗੀਤ ਲਗਾਤਾਰ ਗਾ ਕੇ ਵਿਦਿਆਰਥੀਆਂ ਨੂੰ ਝੂਮਣ ਲਾ ਦਿੱਤਾ। ਇਸ ਤੋਂ ਬਾਅਦ ਕੱਕੜ ਨੇ ਵਿਦਿਆਰਥੀਆਂ ਦੀ ਫਰਮਾਇਸ਼ ਤੇ ਅਨੇਕਾ ਗਾਣੇ ਪੇਸ਼ ਕੀਤੇ।ਇਸ ਦੋ ਰੋਜ਼ਾ ਰਾਸ਼ਟਰੀ ਪੱਧਰ ਦੇ ਸਾਲਾਨਾ ਯੂਥ ਫ਼ੈਸਟ ਦੌਰਾਨ ਉਤਰੀ ਭਾਰਤ ਦੇ ਸੈਂਕੜੇ ਵਿਦਿਅਕ ਅਦਾਰਿਆਂ ਤੋਂ ਪਹੁੰਚੀਆਂ ਟੀਮਾਂ ਵਿਚ ਹੋਏ ਮੁਕਾਬਲੇ ਜਿਨ੍ਹਾਂ 'ਚ ਇਲੈਕਟ੍ਰਿਕ ਟੈਕਨੀਕਲ ਕੁਇਜ਼, ਇੰਜੀਨੀਅਰਜ਼ ਆਈ, ਆਟੋ ਕੁਇਜ਼, ਕੈਡ ਮਾਡਲਿੰਗ, ਖੋਜ ਪੱਤਰ ਪੇਸ਼ ਕਰਨ, ਫ਼ੋਟੋਗ੍ਰਾਫ਼ਿਕ, ਟੈਕ ਫ਼ਨ ਆਦਿ ਟੈਕਨੀਕਲ, ਲੈਨ ਫ਼ਲਾਵਰ, ਮਹਿੰਦੀ, ਸੋਹਣੀ, ਦਸਤਾਰ ਸਜਾਉਣ, ਰੰਗੋਲੀ, ਪੇਟਿੰਗ ਆਦਿ ਅਤੇ ਸਭਿਆਚਾਰਕ 'ਚ ਗਿੱਧਾ, ਭੰਗੜਾ, ਰਾਜਸਥਾਨੀ ਡਾਂਸ, ਹਿਮਾਚਲੀ ਡਾਂਸ, ਕਸ਼ਮੀਰੀ, ਮਲਵਈ ਗਿੱਧਾ, ਗਾਇਕੀ, ਡਾਂਸਿੰਗ, ਸਕਿੱਟ, ਡਰਾਮਾ, ਕੋਰਿਓਗ੍ਰਾਫ਼ੀ ਆਦਿ ਮੁਕਾਬਲਿਆਂ ਦੌਰਾਨ ਸੀ.ਜੀ.ਸੀ. ਲਾਂਡਰਾਂ ਦੇ ਵਿਦਿਆਰਥੀਆਂ ਨੇ ਓਵਰਆਲ ਟ੍ਰਾਫ਼ੀ 'ਤੇ ਕਬਜ਼ਾ ਕੀਤਾ। ਕੁੱਲ ਮਿਲਾ ਕੇ ਅੱਜ ਦਾ ਯੂਥ ਫ਼ੈਸਟ ਸੀ.ਜੀ.ਸੀ. ਲਾਂਡਰਾਂ ਦੇ ਵਿਦਿਆਰਥੀਆਂ ਦੇ ਨਾਮ ਰਿਹਾ ਇਹ ਮੇਲਾ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕਰਦਾ ਹੋਇਆ ਸਮਾਪਤ ਹੋ ਗਿਆ।