ਇੰਡੋ ਗਲੋਬਲ ਗਰੁੱਪ ਆਫ਼ ਕਾਲਜ਼ਿਜ ਦੇ ਵਿਦਿਆਰਥੀਆਂ ਵੱਲੋਂ ਆਪਣੀ ਕਲਾ ਦੇ ਪ੍ਰਦਰਸ਼ਨ ਕਰਨ ਲਈ ਟੈਲੰਟ ਹੰਟ ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ਦਾ ਮੁੱਖ ਮੰਤਵ ਨਵੇਂ ਵਿਦਿਆਰਥੀਆਂ 'ਚ ਲੁਕੀਆਂ ਹੋਈਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਨੇ ਭਾਰਤੀ ਅਤੇ ਪੱਛਮੀ ਡਾਂਸ, ਲਾਫਟਰ ਸ਼ੋ,ਗਰੁੱਪ ਡਾਂਸ,ਸਕਿੱਟਾਂ ਦੇ ਸੁਮੇਲ ਨਾਲ ਮਾਹੌਲ ਨੂੰ ਖੂਬ ਸੂਰਤ ਬਣਾ ਦਿਤਾ । ਇਸ ਖ਼ੂਬਸੂਰਤ ਪ੍ਰੋਗਰਾਮ ਦੌਰਾਨ ਜਿੱਥੇ ਨਵੇਂ ਵਿਦਿਆਰਥੀਆਂ 'ਚ ਵਿਲੱਖਣ ਪ੍ਰਤਿਭਾ ਦੇਖਣ ਨੂੰ ਮਿਲੀ ਉੱਥੇ ਹੀ ਪੁਰਾਣੇ ਵਿਦਿਆਰਥੀਆਂ ਨੇ ਵੀ ਸਟੇਜ ਆਪਣੀ ਵਿਲੱਖਣ ਪ੍ਰਤਿਭਾ ਵਿਖਾਈ। ਇਸ ਦੌਰਾਨ ਹਾਜ਼ਰ ਹਾਜਿਰ ਦਰਸ਼ਕਾਂ ਨੇ ਇਨ੍ਹਾਂ ਰੰਗਾਂ ਭਰੇ ਪਲਾਂ ਦਾ ਭਰਪੂਰ ਅਨੰਦ ਲਿਆ । ਇੰਡੋ ਗਲੋਬਲ ਗਰੁੱਪ ਦੇ ਚੇਅਰਮੈਨ ਸੁਖਦੇਵ ਸਿੰਗਲਾ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਕੈਂਪਸ 'ਚ ਜੀ ਆਇਆ ਕਹਿੰਦੇ ਹੋਏ ਸਟੇਜ ਤੇ ਵਿਦਿਆਰਥੀਆਂ ਵੱਲੋਂ ਕੀਤੀਆਂ ਪੇਸ਼ਕਸ਼ਾਂ ਨੂੰ ਖੂਬ ਸਲਾਹਿਆ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਬੇਸ਼ੱਕ ਇਸ ਪ੍ਰੋਗਰਾਮ ਦਾ ਆਯੋਜਨ ਵਿਦਿਆਰਥੀਆਂ ਦੇ ਵਿਚਲੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਲਈ ਕੀਤਾ ਗਿਆ ਸੀ ਪਰ ਹੁਣ ਸਟੇਜ ਤੇ ਵਿਦਿਆਰਥੀਆਂ ਵਿਚਲੀਆਂ ਵਿਲੱਖਣ ਪੇਸ਼ਕਾਰੀ ਤੋਂ ਉਹ ਬਹੁਤ ਵੀ ਪ੍ਰਭਾਵਿਤ ਹੋਏ ਹਨ । ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ ਉਹ ਵਧੀਆ ਨੰਬਰ ਲੈ ਕੇ ਆਉਣ ਅਤੇ ਇੰਡੋ ਗਲੋਬਲ ਗਰੁੱਪ ਉਨ੍ਹਾਂ ਦੀ ਪਲੇਸਮੈਂਟ ਲਈ ਪੂਰੀ ਤਰਾਂ ਵਚਨ ਬੰਦ ਹੈ । ਸਮਾਰੋਹ ਦੇ ਆਖੀਰ 'ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ।