Sunday, 19 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼ ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ ਦੀ ਅਗਵਾਈ ਵਿੱਚ ਹੋਈ ਰੈਂਡਮਾਈਜ਼ੇਸ਼ਨ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਰਾਸ਼ੀ ਲਈ ਢੁੱਕਵੇਂ ਦਸਤਾਵੇਜ ਰੱਖਣਾ ਜ਼ਰੂਰੀ- ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ

 

ਮਧੂਬਨ ਵਾਟਿਕਾ ਸਕੂਲ ਚ ਹੋਈ 2ਰੋਜਾ 10ਵੀ ਸਲਾਨਾ ਸਪੋਰਟਸ ਮੀਟ ਸਮਾਪਤ

ਮਧੂਬਨ ਵਾਟਿਕਾ ਸਕੂਲ `ਚ 10ਵੀ ਸਪੋਟਸ ਮੀਟ ਮੌਕੇ ਲੱਗੀਆਂ ਰੋਣਕਾਂ,ਵਿਦਿਆਰਥੀਆਂ ਨੇ ਵਿੱਲਖਣ ਖੇਡ ਪ੍ਰਤਿਭਾਵਾਂ ਦਾ ਕੀਤਾ ਪ੍ਰਦਰਸ਼ਨ

ਪ੍ਰਿਥਵੀ ਹਾਉਸ ਨੂੰ ਬਿੰਨਰ ਅੱਪ ਦੀ ਟਰੋਫੀ ਦਿੰਦੇ ਹੋਏ ਚੇਅਰਮੈਨ ਅਮਿਤ ਚੱਡਾ ਤੇ ਹੋਰ
ਪ੍ਰਿਥਵੀ ਹਾਉਸ ਨੂੰ ਬਿੰਨਰ ਅੱਪ ਦੀ ਟਰੋਫੀ ਦਿੰਦੇ ਹੋਏ ਚੇਅਰਮੈਨ ਅਮਿਤ ਚੱਡਾ ਤੇ ਹੋਰ

Web Admin

Web Admin

5 Dariya News (ਬਿਮਲ ਸੈਣੀ)

ਨੂਰਪੁਰ ਬੇਦੀ , 23 Dec 2017

ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) `ਚ 10ਵੀ ਸਲਾਨਾ ਦੋ ਰੋਜਾ ਸਪੋਟਸ ਮੀਟ ਅੱਜ ਸਮਾਪਤ ਹੋ ਗਈ ਹੈ ।ਦੂਜੇ ਦਿਨਾ ਜਿੱਥੇ ਐਥਲੈਟਿਕਸ ਦੇ ਵੱਖ ਵੱਖ ਈਵੇਟਸ ਵਿਚ ਵਿਦਿਆਰਥੀਆਂ ਨੇ ਆਪਣੇ ਦਮ ਵਿਖਾਏ ਉੱਥੇ ਹੀ ਸਕੂਲ ਦੇ ਅਧਿਆਪਕਾਂ ਵਿਚਕਾਰ ਕਰਵਾਈਆਂ ਗਈਆਂ ਦੌੜਾਂ ਅਤੇ ਹੋਰ ਰੋਚਕ ਖੇਡਾਂ ਨੇ ਮਾਹੌਲ ਨੂੰ ਹੋਰ ਖ਼ੂਬਸੂਰਤ ਬਣਾ ਦਿਤਾ। ਜਦ ਕਿ ਸਕੂਲੀ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਭੰਗੜਾ ਵਡਮੁੱਲੇ ਪੰਜਾਬੀ ਵਿਰਸੇ ਦੀ ਛਾਪ ਛੱਡਦਾ ਨਜ਼ਰ ਆਇਆ।ਦੂਜੇ ਦਿਨ ਦੇ ਖੇਡ ਦਿਹਾੜੇ ਦੇ ਸਮਾਪਿਤੀ ਸਮਰੋਹ ਦੋਰਾਨ ਐਡਵੋਕੇਟ ਮੁਨੀਸ ਪੁਰੀ, ਕੁਮਾਰ ਗੋਰਵ ਰਾਣਾ, ਰਿੰਕੂ ਚੱਡਾ , ਅਤੇ ਗੋਰਵ ਚੱਡਾ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ ਇਸ ਸਮਾਪਿਤੀ ਸਮਾਰੋਹ ਦੇ ਅਖੀਰ ਵਿਚ  ਛੋਟੇ ਛੋਟੇ ਵਿਦਿਆਰਥੀਆਂ ਵੱਲੋਂ ਪੰਜਾਬ ਦਾ ਮਾਣ ਸਨਮਾਨ  , ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਆਪਣਾ ਵੱਖਰਾ ਰੰਗ ਬਿਖੇਰਦੀ ਨਜ਼ਰ ਆਈ। ਲਗਾਤਾਰ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਦੌਰਾਨ ਸਾਰੇ ਦਰਸ਼ਕ ਕੁਰਸੀਆਂ ਤੇ ਬੈਠ ਸਕੂਲ ਵਿਦਿਆਰਥੀਆਂ ਦੀਆਂ ਵਧੀਆਂ ਕਾਰਗੁਜ਼ਾਰੀਆਂ ਦਾ ਖੂਬ ਆਨੰਦ ਮਾਣਿਆ।ਇਸ ਤੋ ਪਹਿਲਾ ਇਕ ਤੋ ਬਾਅਦ ਇਕ ਕਰਕੇ ਪੂਰਾ ਦਿਨ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।ਇਸ ਦੇ ਇਲਾਵਾ ਬੋਰੀ ਦੌੜ ਅਤੇ ਸਾਈਕਲ ਰੇਸ ਜਿਹੀਆਂ ਮੌਨਰੰਜਕ ਖੇਡਾਂ ਵੀ ਮੌਨਰੰਜਨ ਦਾ ਸਬੱਬ ਬਣੀਆਂ। 

ਇਕ ਤੋਂ ਬਾਅਦ ਇਕ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਖ਼ੂਬਸੂਰਤ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਤਾੜੀਆਂ ਨਾਲ ਖੂਬ ਸਲਾਹਿਆ।ਇਸ ਮੌਕੇ ਤੇ ਮੁੱਖ ਮਹਿਮਾਨ ਸ੍ਰੀ ਮੁਨੀਸ਼ ਪੁਰੀ  ਨੇ ਆਪਣੇ ਸਬੋਧਨ ਦੋਰਾਨ ਖਿਡਾਰੀਆਂ ਵੱਲੋਂ ਗਰਾਊਂਡ ਵਿਚ ਵਿਖਾਈ ਖੇਡ ਭਾਵਨਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਨਿਰੋਗ ਜੀਵਨ ਲਈ ਖੇਡਾਂ ਸਾਡੇ ਲਈ ਇਕ ਵੱਡੀ ਜ਼ਰੂਰਤ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਪਿਛਲੇ ਸਮੇਂ ਵਿਚ ਲੜਕੀਆਂ ਨੂੰ ਖੇਡਾਂ ਵਿਚ ਹਿੱਸਾ ਲੈਣ ਦਾ ਘੱਟ ਮੌਕਾ ਮਿਲਦਾ ਸੀ ਪਰ ਅੱਜ ਦੇ ਦੌਰ ਵਿਚ ਲੜਕੀਆਂ ਲਈ ਬਹੁਤ  ਮੌਕੇ ਉਪਲਬਧ ਹਨ। ਇਸ ਮੋਕੇ ਤੇ ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ ਵਲੋ ਜਿੱਥੇ ਮੁੱਖ ਮਹਿਮਨਾ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਉਨ੍ਹਾ ਨੇ ਸਭ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਹਿੱਸਾ ਲੈਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਮਧੂਬਨ ਵਾਟਿਕਾ ਸਕੂਲ ਦੀ ਮੈਨੇਜਮੈਂਟ ਵੱਲੋਂ ਬਿਹਤਰੀਨ ਪ੍ਰਤਿਭਾ ਵਿਖਾਉਣ ਵਾਲੇ ਖਿਡਾਰੀਆਂ ਨੂੰ ਖੇਡਾਂ ਲਈ ਅਤਿ ਆਧੁਨਿਕ ਸੁਵਿਧਾਵਾਂ ਦਿੱਤਿਆਂ ਜਾਂਦੀਆਂ ਹਨ ਇਹੀ ਕਾਰਨ ਹੈ ਕਿ ਸਾਡੇ ਵਿਦਿਆਰਥੀ ਸਟੇਟ ਪੱਧਰ ਦੀ ਖੇਡਾਂ ਵਿਚ ਆਪਣਾ ਅਤੇ ਸਕੂਲ ਦਾ ਨਾਮ ਰੌਸ਼ਨ ਕਰ ਚੁੱਕੇ ਹਨ। ਅਖੀਰ ਵਿਚ ਉਕਤ ਦੋ ਰੋਜਾ ਇੰਨਟ ਹਾਊਸ ਸਪੋਟਸ ਮੀਟ ‘ਚ ਵੱਧੀਆ ਪ੍ਰਦਾਸਨ ਕਰਦੇ ਹੋਏ ਪ੍ਰਿਥਵੀ ਹਾਊਸ ਨੇ ਬਿਨਰ ਅੱਪ ਅਤੇ ਗੋਰੀ ਹਾਊਸ ਨੂੰ ਰੰਨਰ-ਅੱਪ ਟਰੋਫੀਆ ਤੇ ਆਪਣਾ ਕਬਜਾ ਕੀਤਾ। 

ਇਸ ਇਨਾਮ  ਮੁੱਖ ਮਹਿਮਾਨਾ  ਅਤੇ ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ , ਸਕੂਲ ਐਮ.ਡੀ ਸ੍ਰੀ ਕੇਸਵ ਕੁਮਾਰ, ਸਕੂਲ ਪ੍ਰਿੰ ਜੋਬੀ ਟੀ ਅਬਰਾਇਮ ,ਮੈਡਮ ਦੀਪਿਕਾ ਪੁਰੀ ਅਤੇ ਮੈਡਮ ਈਸਕਾ ਕੋਸਲ ਵਲੋ ਸਾਝੇ ਤੋਰ ਤੇ ਜੇਤੂ ਖਿਡਾਰੀਆਂ ਨੂੰ ਤਕਸੀਮ ਕੀਤੇ ਗਏ।ਅਖੀਰ ਵਿਚ ਅਸਦੀਪ ਸਿੰਘ ਅਤੇ ਰਮਨਦੀਪ ਕੋਰ ਨੂੰ ਬੈੱਸਟ ਐਥਲੀਟ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।ਇਸ ਖੇਡ ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ।ਇਸ ਸਪੋਟਸ ਮੀਟ ਨੂੰ ਕਰਵਾਉਣ ਲਈ ਖੇਡ ਵਿਭਾਗ ਦੇ ਅਧਿਆਪਕ ਅਵਿਨਾਸ ਕੁਮਾਰ, ਵਿਜੇ ਕੁਮਾਰ, ਬਿਮਲ ਸੈਣੀ ਮਵਾ, ਮੈਡਮ ਅਮਨ , ਮੈਡਮ ਮਨਜੀਤ ਕੋਰ ਸੈਣੀ, ਧਰਮਵੀਰ ਸਿੰਘ ਸਣੇ ਮੈਡਮ ਮੁਨੀਸਾ ਪੁਰੀ ,ਮੈਡਮ ਮਨਪ੍ਰੀਤ ਕੋਰ ਮੱਲ੍ਹੀ, ਮੈਡਮ ਮਨਦੀਪ ਕੋਰ, ਮੈਡਮ ਸੁਰੇਖਾ ਰਾਣਾ, ਮੈਡਮ ਕਲਪਨਾ, ਮੈਡਮ ਹਰਦੀਪ ਕੋਰ , ਮੈਡਮ ਰੇਨੂੰ , ਰੋਹਿਤ ਸੈਣੀ , ਭੋਲੇ ਸੰਕਰ , ਦਵਿੰਦਰ ਸਿੰਘ, ਮੈਡਮ ਰਮਨਦੀਪ ਕੋਰ ਬਰਾੜ, ਮੈਡਮ ਸੁਰੇਖਾ ਰਾਣਾ,ਮੈਡਮ ਸਿਵਾਨੀ ਚੱਡਾ,ਦਾ ਆਹਿਮ ਯੌਗਦਾਨ ਰਿਹਾ ।ਇਸ ਮੋਕੇ ਤੇ ਹੋਰਾਨਾ ਤੋ ਇਲਾਵ੍ਹਾ ਮੈਡਮ ਮਨਜੀਤ ਕੋਰ, ਤਾਨੀਸ ਸ਼ਰਮਾ, ਨੀਤਿਸ ਕੁਮਾਰ, ਮੁਨੀਸ ਰਾਣਾ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਜਸਪਾਲ ਸੈਣੀ, ਦੀਪਕ ਮਨਕੋਟੀਆ, ਮਾਸਟਰ ਭੋਲੇ ਸੰਕਰ, ਅਸਵਨੀ ਸ਼ਰਮਾ,ਜਗਜੀਤ ਸਿੰਘ, ਰਾਮਾ ਨੰਦ,ਮੈਡਮ ਮੋਨਿਕਾ ,ਮੈਡਮ ਵੰਦਨਾ ਧੀਮਾਨ, ਮੈਡਮ ਮਨਜੀਤ ਕੋਰ,ਮੈਡਮ ਨੇਹਾ ਵਰਮਾ,ਮੈਡਮ ਮਨਪ੍ਰੀਤ ਸੈਣੀ,ਮੈਡਮ ਖੁਸਵੰਤ ਕੋਰ , ਬਲਵਿੰਦਰ ਕੋਰ ਆਦਿ ਵਿਸੇਸ ਤੋਰ ਤੇ ਹਾਜਰ ਸਨ।

 

Tags: Madhuban Vatika Public School

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD