ਦਿਵਿਆ ਪਬਲਿਕ ਸਕੂਲ, ਸੈਕਟਰ-44 ਵਿਚ ਕਲਚਰ ਫਿਏਸਟਾ-17 ਬੈਨਰ ਹੇਠ ਸਾਲਾਨਾ ਸਾਲਾਨਾ ਸਮਾਰੋਹ ਦਾ ਆਯੋਜਨ ਆਯੋਜਿਤ ਕੀਤਾ ਗਿਆ। ਇਸ ਖ਼ੂਬਸੂਰਤ ਰੰਗਾ-ਰੰਗ ਸਮਾਰੋਹ ਦੇ ਮੁੱਖ ਮਹਿਮਾਨ ਮਿਉਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਜੁਆਇੰਟ ਕਮਿਸ਼ਨਰ (ਪੀਸੀਐਸ) ਤੇਜ ਦੀਪ ਸਿੰਘ ਸਨ, ਜਿਨ੍ਹਾਂ ਦੀਪਮਾਲਾ ਜਗਾ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ । ਦਿਵਿਆ ਐਜੂਕੇਸ਼ਨਲ ਸੋਸਾਇਟੀ ਦੇ ਪ੍ਰੈਜ਼ੀਡੈਂਟ À ਪੀ ਗੋਇਲ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜਦੇ ਹੋਏ ਭਵਿਖ ਦੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ।ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸਟੇਜ ਤੇ ਗਣੇਸ਼ ਵੰਦਨਾ ਕਰਦੇ ਹੋਏ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕੀਤੀ। ਇਸ ਦੌਰਾਨ ਪ੍ਰੀ- ਨਰਸਰੀ ਅਤੇ ਕੇ ਜੀ ਕਲਾਸ ਦੇ ਛੋਟੇ ਛੋਟੇ ਬੱਚਿਆ ਵੱਲੋਂ ਸਟੇਜ ਤੇ ਖ਼ੂਬਸੂਰਤ ਡਾਂਸ ਦੀ ਪੇਸ਼ਕਾਰੀ ਕੀਤੀ ਗਈ। ਇਕ ਤੋਂ ਬਾਅਦ ਇਕ ਬੱਚਿਆ ਵੱਲੋਂ ਭਾਰਤੀ ਅਤੇ ਪੱਛਮੀ ਸੰਗੀਤ ਤੇ ਸੋਲੋ ਅਤੇ ਗਰੁੱਪ ਡਾਂਸ ਪੇਸ਼ਕਾਰੀ ਰਾਹੀਂ ਆਪਣੀ ਪ੍ਰਤਿਭਾ ਦੀ ਪੇਸ਼ਕਾਰੀ ਕੀਤੀ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਪਿਉ 'ਤੇ ਧੀ ਦੇ ਮਜ਼ਬੂਤ ਰਿਸ਼ਤੇ ਦੀ ਲਾਸਾਨੀ ਪੇਸ਼ਕਾਰੀ ਕਰਦੀ ਸਕਿੱਟ ਲਾਡਲੀ- ਇਕ ਅਹਿਸਾਸ ਹਾਜ਼ਰ ਹਰ ਦਰਸ਼ਕ ਦੇ ਦਿਲ ਨੂੰ ਛੂੰਹਦੀ ਨਜ਼ਰ ਆਈ । ਇਸ ਦੇ ਨਾਲ ਹੀ ਸਮਾਜਿਕ ਸਕਿੱਟ ਅੰਗ ਦਾਨ ਮਹਾਂ ਦਾਨ ਹਾਜ਼ਰ ਦਰਸ਼ਕਾਂ ਨੂੰ ਜਾਗਰੂਕਤਾ ਭਰਿਆਂ ਸੁਨੇਹਾ ਦਿੰਦੀ ਨਜ਼ਰ ਆਈ । ਹਾਲਾਂਕਿ ਜੋਸ਼ ਭਰੇ ਭੰਗੜੇ ਦੀ ਪੇਸ਼ਕਸ਼ ਨੇ ਦਰਸ਼ਕਾਂ ਨੂੰ ਝੂਮਣ ਲਗਾ ਦਿਤਾ । ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਕਮਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਅਖੀਰ 'ਚ ਚੰਗੀ ਪ੍ਰਤਿਭਾ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਪੁਰਸਕਾਰ ਵੀ ਵੰਡੇ ਗਏ।