ਮੋਹਾਲੀ ਫੇਜ਼-10 ਸਥਿਤ ਟਿਨੀ ਟਾਟ ਸਕੂਲ ਵਿੱਚ 34ਵਾਂ ਦੋ ਦਿਨੀਂ ਸਲਾਨਾ ਸਮਾਰੋਹ ਮਨਾਇਆ ਗਿਆ ਜਿਸ ਵਿੱਚ ਬੱਚਿਆ ਵੱਲੋਂ ਵੱਖ-ਵੱਖ ਪ੍ਰੋਗ੍ਰਾਮ ਪੇਸ਼ ਕੀਤੇ ਗਏ। ਇਸ ਮੌਕੇ ਵਾਈਪੀਐਸ ਮੋਹਾਲੀ ਸਕੂਲ ਦੇ ਹੈਡ ਇੰਦਰਜੀਤ ਗ੍ਰੇਵਾਲ ਮੁੱਖ ਅਥਿਤੀ ਦੇ ਤੌਰ 'ਤੇ ਹਾਜਿਰ ਸਨ ਜਿਸ ਦਾ ਸਵਾਗਤ ਛੋਟੇ-ਛੋਟੇ ਬੱਚਿਆਂ ਨੇ ਸੁੰਦਰ ਗੀਤ ਪੇਸ਼ ਕਰਕੇ ਕੀਤਾ। ਪ੍ਰੋਗ੍ਰਾਮ ਦੇ ਦੌਰਾਨ ਯੂਕੇਜੀ ਦੇ ਬੱਚਿਆਂ ਵੱਲੋਂ ਸਵੱਛ ਭਾਰਤ ਗ੍ਰੀਨ ਭਾਰਤ ਉੱਤੇ ਵੱਧੀਆ ਸਟਿਕ ਪੇਸ਼ ਕੀਤੀ, ਜਿਸ ਤੋਂ ਬਾਅਦ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਕਾਲਰਾਂ ਵੱਲੋਂ ਵੀ ਵੱਖ-ਵੱਖ ਗੀਤਾਂ 'ਤੇ ਸ਼ਾਨਦਾਰ ਡਾਂਸ ਪੇਸ਼ ਕੀਤਾ। ਇਸ ਮੌਕੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਸਟੂਡੈਂਟਸ ਨੂੰ ਟਰਾਫੀਆਂ 'ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕਾ ਗਿਆ। ਮੁੱਖ ਅਥਿਤੀ ਇੰਦਰਜੀਤ ਗ੍ਰੇਵਾਲ ਨੇ ਪ੍ਰੋਗਰਾਮ 'ਚ ਪਹੁੰਚੇ ਬੱÎਚਿਆ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਬੱਚਿਆ ਦੇ ਰੋਲ ਮਾਡਲ ਹੋਣ ਬਾਰੇ ਦੱਸਿਆ ਜੋਕਿ ਪ੍ਰੀ-ਸਕੂਲ ਸਿੱਖਿਆ ਦੇ ਲਈ ਕਾਫੀ ਲਾਭਦਾਇਕ ਹੈ। ਬਾਅਦ ਵਿੱਚ ਉਨ੍ਹਾਂ ਨੇ ਬੱÎਚਿਆ ਨੂੰ ਮੰਚ 'ਤੇ ਉਨ੍ਹਾਂ ਦੇ ਆਤਮ ਵਿਸ਼ਵਾਸ਼ ਅਤੇ ਵੱਧੀਆ ਪ੍ਰਦਰਸ਼ਨ ਲਈ ਸਰਾਹਨਾ ਕੀਤੀ। ਸਕੂਲ ਦੇ ਨਿਰਦੇਸ਼ਕ ਗੁਰਜਿੰਦਰ ਜੀਤ ਸਿੰਘ ਨੇ ਕਿਹਾ ਕਿ ਇਸ ਵੇਲੇ ਬੱÎਚਿਆ ਨੂੰ ਉਨ੍ਹਾਂ ਸਥਿਤੀਆਂ ਵਿੱਚ ਸਾਮ੍ਹਣੇ ਆ ਕੇ ਹਿੱਸਾ ਲੈਣ ਦੀ ਲੋੜ ਹੈ ਜੋ ਉਨ੍ਹਾਂ ਦੀ ਰੂਚੀ ਨੂੰ ਹੋਰ ਵਧਾਏਗੀ, ਪ੍ਰੋਤਸਾਹਿਤ ਕਰੇਗੀ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੀ ਦੁਨਿਆ ਦੀ ਜਾਂਚ ਕਰਨ ਲਈ ਉਨ੍ਹਾਂ ਨੂੰ ਪ੍ਰੇਰਣਾ ਦੇਵੇਗੀ।