ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾ ਵਿਚ ਜੋਰੋ ਰਾਸ਼ਟਰੀ ਕੌਮੀ ਲੀਡਰਸ਼ਿਪ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਜੋਰੋ ਐਜੂਕੇਸ਼ਨ ਮੁੰਬਈ ਦੇ ਸਹਿਯੋਗ ਨਾਲ ਹੁਨਰ 2017 ਨਾਮਕ ਇਨ੍ਹਾਂ ਮੁਕਾਬਲਿਆਂ ਵਿਚ ਵੱਖ ਵੱਖ ਸਟ੍ਰੀਮ ਦੇ 60 ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦਾ ਪਹਿਲਾਂ ਲੈਵਲ ਆਨ ਲਾਈਨ ਗਣਿਤ ਵਿਸ਼ਲੇਸ਼ਣ ਟੈੱਸਟ, ਰੀਜ਼ਨਿੰਗ, ਵਪਾਰ, ਅੰਗਰੇਜ਼ੀ, ਆਮ ਜਾਣਕਾਰੀ ਅਤੇ ਚਲੰਤ ਮਾਮਲੇ ਸਨ।ਇਨ੍ਹਾਂ ਮੁਕਾਬਲਿਆਂ ਵਿਚ 23 ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਇਸ ਤੋਂ ਦੂਜੇ ਰਾਊਂਡ ਵਿਚ ਗਰੁੱਪ ਡਿਸਕਸ਼ਨ ਤੋਂ ਬਾਅਦ ਤਿੰਨ ਵਿਦਿਆਰਥਣਾਂ ਰਿਪੁਦਮਨ ਕੌਰ, ਤਮੰਨਾ ਕਟਿਆਲ ਅਤੇ ਤਕਦੀਰ ਕੌਰ ਨੂੰ ਕ੍ਰਮਵਾਰ ਪਹਿਲੀ ਦੂਜੀ ਅਤੇ ਤੀਜੀ ਪੁਜ਼ੀਸ਼ਨ ਤੇ ਜੇਤੂ ਐਲਾਨਣੇ ਹੋਏ ਅਗਲੇ ਲੈਵਲ ਲਈ ਚੁਣਿਆ ਗਿਆ। ਇਹ ਤਿੰਨੋਂ ਵਿਦਿਆਰਥੀ ਹੁਣ ਨਵੀਂ ਦਿੱਲੀ ਵਿਚ ਹੋਣ ਵਾਲੇ ਜ਼ੋਨਲ ਲੈਵਲ ਦੇ ਮੁਕਾਬਲਿਆਂ ਵਿਚ ਹਿੱਸਾ ਲੈਣਗੇ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜੋਰੋ ਐਜੂਕੇਸ਼ਨ ਦੇ ਤਨਮੇ ਜੈਨ ਨੇ ਦੱਸਿਆ ਕਿ ਇਨ੍ਹਾਂ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦੇ ਆਯੋਜਨ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਆਉਣ ਵਾਲੀ ਮੁਕਾਬਲੇ ਭਰੀ ਜ਼ਿੰਦਗੀ ਨਾਲ ਰੂ ਬਰੂ ਕਰਵਾਉਦੇਂ ਹੋਏ ਇਨ੍ਹਾਂ ਮੁਕਾਬਲਿਆਂ ਲਈ ਤਿਆਰ ਕਰਨਾ ਸੀ। ਜਿਸ ਵਿਚ ਇਹ ਮੰਤਵ ਪੂਰੀ ਤਰਾਂ ਸਫਲ ੋ ਰਿਹਾ। ਐੱਲ ਸੀ ਈ ਟੀ ਦੀ ਟਰੇਨਿੰਗ ਅਤੇ ਪਲੇਸਮੈਂਟ ਅਫ਼ਸਰ ਸ਼ਿਫਾਲੀ ਧੀਰ ਅਨੁਸਾਰ ਇਨ੍ਹਾਂ ਮੁਕਾਬਲਿਆਂ ਨਾਲ ਜਿੱਥੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਹੋਇਆ ਉੱਥੇ ਹੀ ਸਭ ਵਿਦਿਆਰਥੀਆਂ ਨੇ ਭਵਿਖ ਵਿਚ ਉਨ੍ਹਾਂ ਦੀ ਚੈਲੰਜ ਜ਼ਿੰਦਗੀ ਨਾਲ ਜਾਣੂ ਕਰਾਉਣ ਵਿਚ ਸਹਾਇਤਾ ਕੀਤੀ ਹੈ।ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਉਪਲਬਧੀ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਜ਼ਿੰਦਗੀ ਵਿਚ ਕੁੱਝ ਨਵਾਂ ਕਰਨਾ ਚਾਹੁੰਦਾ ਹੈ ਤਾਂ ਇਸ ਲਈ ਉਸ ਨੂੰ ਹੁਣ ਤੋਂ ਆਪਣਾ ਨਿਸ਼ਾਨਾ ਅਤੇ ਰਣਨੀਤੀ ਬਣਾ ਕੇ ਚਲਣਾ ਪਵੇਗਾ। ਜਦ ਕਿ ਇਸ ਤਰਾਂ ਦੇ ਮੁਕਾਬਲੇ ਵਿਦਿਆਰਥੀ ਨੂੰ ਉਸ ਦੇ ਰਣਨੀਤੀ ਅਤੇ ਮੌਜੂਦਾ ਪੁਜ਼ੀਸ਼ਨ ਨੂੰ ਸਮਝਣ ਲਈ ਇਕ ਬਿਹਤਰੀਨ ਪਲੇਟਫ਼ਾਰਮ ਹੋ ਨਿੱਬੜਦੇ ਹਨ। ਚੇਅਰਮੈਨ ਗੁਪਤਾ ਨੇ ਚੁਣੀਆਂ ਗਈਆਂ ਤਿੰਨੋ ਵਿਦਿਆਰਥਣਾਂ ਦੀ ਜ਼ੋਨਲ ਮੁਕਾਬਲਿਆਂ ਵਿਚ ਜਿੱਤ ਲਈ ਕਾਮਨਾ ਵੀ ਕੀਤੀ।