ਐਲ ਸੀ ਈ ਟੀ ਦੀ ਵਿਦਿਆਰਥਣ ਰਿਪੁਦਮਨ ਕੌਰ ਨੂੰ ਐਸਐਸਈਟੀ ਸਟੂਡੈਂਟ ਕਨਵੋਕੇਸ਼ਨ ਵਿਚ ਬੈੱਸਟ ਸਟੂਡੈਂਟ ਦਾ ਐਵਾਰਡ ਮਿਲਿਆ
Web Admin
5 Dariya News
ਲੁਧਿਆਣਾ , 04 Oct 2017
ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਦੀ ਵਿਦਿਆਰਥਣ ਰਿਪੁਦਮਨ ਕੌਰ ਨੂੰ ਐੱਸ ਐੱਸ ਈ ਟੀ ਯਾਨੀ ਇੰਡੀਅਨ ਸੁਸਾਇਟੀ ਆਫ਼ ਟੈਕਨੀਕਲ ਐਜ਼ੂਕੇਸ਼ਨ ਦੀ ਸਲਾਨਾ ਸਟੂਡੈਂਟ ਕਨਵੋਕੇਸ਼ਨ ਵਿਚ ਬੈੱਸਟ ਸਟੂਡੈਂਟ ਦਾ ਐਵਾਰਡ ਹਾਸਿਲ ਹੋਇਆ ਹੈ। ਰਿਪੁਦਮਨ ਨੂੰ ਇਹ ਐਵਾਰਡ ਉਸ ਦੀ ਸਿੱਖਿਆਂ ਹੋਰਨਾਂ ਹੋਰਨਾਂ ਗਤੀਵਿਧੀਆਂ ਵਿਚ ਬਿਹਤਰੀ ਕਾਰਗੁਜ਼ਾਰੀ ਲਈ ਦਿਤਾ ਗਿਆ। ਇਸ ਕਨਵੌਂਕੇਸ਼ਨ ਵਿਚ ਵਿਦਿਆਰਥੀਆਂ ਦੀ ਨੋਮੀਨੇਸ਼ਨ ਦੇ ਪੈਰਾਮੀਟਰ ਬਹੁਤ ਸਖ਼ਤ ਰੱਖੇ ਗਏ ਸਨ ਜਿਨ੍ਹਾਂ ਵਿਚ ਉਨ੍ਹਾਂ ਦੇ ਅਕੈਡਮਿਕ ਆਊਟਪੁੱਟ, ਕੈਂਪਸ ਵਿਚ ਹਾਜ਼ਰੀ, ਵਾਧੂ ਪਾਠਕ੍ਰਮ, ਹੋਰ ਰਚਨਾਤਮਿਕ ਗਤੀਵਿਧੀਆਂ ਅਤੇ ਸਮੁੱਚੀ ਸਾਲਾਨਾ ਕਾਰਗੁਜ਼ਾਰੀ ਇਸ ਐਵਾਰਡ ਦੀ ਚੋਣ ਦਾ ਮੁੱਖ ਪੈਮਾਨਾ ਰਹੇ।ਇਸ ਐਵਾਰਡ ਲਈ ਉੱਤਰੀ ਭਾਰਤ ਦੇ ਪੰਜਾਬ,ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਕਾਲਜਾਂ ਦੇ ਵਿਦਿਆਰਥੀਆਂ ਦੀ ਨੌਮੀਨੇਸ਼ਨਲ ਲਈ ਗਈ ਸੀ। ਰਿਪੁਦਮਨ ਨੂੰ ਬੈੱਸਟ ਸਟੂਡੈਂਟ ਦਾ ਇਹ ਐਵਾਰਡ ਮੋਹਾਲੀ ਦੇ ਸ਼ਹੀਦ ਉੱਦਮ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ ਲਈ ਦਿਤਾ ਗਿਆ।ਇਸ ਉਪਲਬਧੀ ਲਈ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਰਿਪੁਦਮਨ ਕੌਰ ਨੂੰ ਉਸ ਦੀ ਇਸ ਬਿਹਤਰੀਨ ਉਪਲਬਧੀ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬੇਸ਼ੱਕ ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਡੇ ਵਿਦਿਆਰਥੀ ਰਾਸ਼ਟਰੀ ਪੱਧਰ ਤੇ ਪ੍ਰਾਪਤੀਆਂ ਹਾਸਿਲ ਕਰ ਰਹੇ ਹਨ। ਚੇਅਰਮੈਨ ਗੁਪਤਾ ਅਨੁਸਾਰ ਇਸ ਮੁਕਾਬਲੇ ਦੀ ਲਈ ਸੰਸਥਾ ਵੱਲੋਂ ਦੋ ਵਿਦਿਆਰਥੀ ਨੋਮੀਨੇਟ ਕੀਤੇ ਗਏ ਸਨ। ਇਹ ਵੀ ਸਾਡੇ ਲਈ ਮਾਣ ਦੀ ਗੱਲ ਹੈ ਕਿਉਂਕਿ ਨੋਮੀਨੇਟ ਹੋਣ ਦੇ ਪੈਰਾਮੀਟਰ ਵੀ ਬਹੁਤ ਸਖ਼ਤ ਹਨ ਜਿਸ ਵਿਚ ਕੋਈ ਕੋਈ ਹੀ ਨੋਮੀਨੇਟ ਹੋ ਪਾਉਂਦਾ ਹੈ।