Monday, 13 May 2024

 

 

ਖ਼ਾਸ ਖਬਰਾਂ ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ - ਕੇਜਰੀਵਾਲ ਗਜੇਂਦਰ ਸਿੰਘ ਸ਼ੇਖਾਵਤ ਨੇ ਮੁਹਾਲੀ ਵਿੱਚ ਵੋਟਰਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਯਾਦ ਰੱਖਿਓ 1 ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣੀਆਂ ਨੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ : ਐਨ. ਕੇ. ਸ਼ਰਮਾ ਆਈਸਾਈਟ ਚੈਰੀਟੇਬਲ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਭਗਵਾਨ ਪਰਸ਼ੂਰਾਮ ਦੀ ਗਣਨਾ ਸਪਤ ਚਿਰੰਨਜੀਵੀ ਮਹਾਪੁਰਸ਼ਾ ਵਿੱਚ ਕੀਤੀ ਜਾਂਦੀ ਹੈ : ਰਾਜਿੰਦਰ ਸਿੰਘ ਨੰਬਰਦਾਰ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ

 

ਸੰਜੇ ਟੰਡਨ ਨੇ 'ਬੀ.ਜੇ.ਵਾਈ.ਐਮ. ਕਾਨੂੰਨੀ ਸਹਾਇਤਾ ਕੇਂਦਰ' ਦਾ ਉਦਘਾਟਨ ਕੀਤਾ

Web Admin

Web Admin

5 Dariya News

ਚੰਡੀਗੜ੍ਹ , 02 Sep 2017

ਭਾਰਤੀ ਜਨਤਾ ਯੂਵਾ ਮੋਰਚਾ (ਭਾਜਯੂਮੋ) ਵੱਲੋ ਕਰਵਾਏ ਗਏ ਇਕ ਪ੍ਰੋਗਾਮ ਵਿੱਚ ਚੰਡੀਗੜ ਭਾਜਪਾ ਪ੍ਰਧਾਨ ਸੰਜੇ ਟੰਡਨ ਵੱਲੋ 'ਬੀ.ਜੇ.ਵਾਈ.ਐਮ. ਕਾਨੂੰਨੀ ਸਹਾਇਤਾ ਕੇਂਦਰ' ਦਾ ਉਦਘਾਟਨ ਜਿਲਾ ਕੋਰਟ ਕੰਪਲੈਕਸ ਸੈਕਟਰ-43 ਵਿੱਚ ਕੀਤਾ ਗਿਆ ਜਿਸ ਵਿੱਚ ਆਮ ਜਨਤਾ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਸ਼੍ਰੀ ਸੰਜੇ ਟੰਡਨ ਨੇ ਭਾਜਯੂਮੋ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ "ਇਹ ਇਕ ਬਹੁਤ ਹੀ ਨੇਕ ਉਪਰਾਲਾ ਹੈ ਜਿਸ ਨਾਲ ਆਮ ਲੋਕਾਂ ਦੀ ਜਿਥੇ ਮਦਦ ਕੀਤੀ ਜਾਵੇਗੀ, ਉਥੇ ਹੀ ਸੰਗਠਨ ਦੇ ਤੌਰ 'ਤੇ ਵੀ ਜਿਆਦਾ ਤੋ ਜਿਆਦਾ ਲੋਕਾਂ ਤੱਕ ਪਹੁੰਚ ਕੀਤੀ ਜਾ ਸਕੇਗੀ । ਸਰਕਾਰੀ ਪੱਧਰ ਤੇ ਵੀ ਸਾਡੇ ਕਾਨੂੰਨੀ ਤੰਤਰ ਵਿਚ ਖਾਮੀਆ ਦੂਰ ਕਰਨ ਬਾਰੇ ਵੀ ਕੋਸ਼ੀਸ਼ ਕੀਤੀ ਜਾਵੇਗੀ । ਖਾਸ ਕਰਕੇ ਯੂਵਾ ਮੋਰਚਾ ਵੱਲੋ ਇਸ ਪੁੰਨ ਦੇ ਕੰਮ ਦਾ ਕੀਤੇ ਜਾਣਾ ਵਿਸ਼ੇਸ਼ ਮਹੱਤਵ ਰੱਖਦਾ ਹੈ।"ਚੰਡੀਗੜ ਭਾਜਯੂਮੋ ਪ੍ਰਧਾਨ ਸ਼੍ਰੀ ਗੋਰਵ ਗੌਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੈਂਬਰ ਨੰ. 308 ਵਿਚ ਇਹ ਕੇਂਦਰ ਆਮ ਲੋਕਾ ਅਤੇ ਖਾਸ ਕਰਕੇ ਮਹਿਲਾਵਾਂ ਨੂੰ ਕਾਨੂੰਨੀ ਮਦਦ ਪ੍ਰਧਾਨ ਕਰਨ ਦੇ ਉਦੇਸ਼ ਨਾਲ ਖੋਲਿਆ ਗਿਆ ਹੈ ਜਿਸ ਵਿਚ ਯੂਵਾ ਮੋਰਚਾ ਦੇ ਵਕੀਲਾ ਦਾ ਪੈਨਲ ਹਰ ਸਮੇਂ ਮੌਜੂਦ ਰਹੇਗਾ । ਇਸ ਕੇਂਦਰ ਦੀ ਨਿਗਰਾਨੀ ਭਾਜਯੂਮੋ ਚੰਡੀਗੜ ਦੇ ਕਾਨੂੰਨੀ ਸੈਲ ਦੇ ਸੰਯੋਜਕ ਐਡਵੋਕੇਟ ਅਸ਼ੀਸ ਰਾਵਲ ਅਤੇ ਸਹ-ਸੰਯੋਜਕ ਆਨੰਦੇਸ਼ਵਰ ਗੌਤਮ ਕਰਨਗੇ । ਉਹਨਾਂ ਦਸਿਆ ਕਿ ਇਸ ਤਰ੍ਹਾਂ ਦੇ ਕਾਰਜ ਕਿਸੇ ਯੂਵਾ ਸੰਗਠਨ ਵੱਲੋ ਕੀਤੇ ਜਾਣਾ ਆਪਣੇ ਆਪ ਵਿੱਚ ਇੱਕ ਨਵੇਕਲਾ ਉਪਰਾਲਾ ਹੈ ।ਪ੍ਰਦੇਸ਼ ਮੀਡੀਆ ਸੱਕਤਰ ਅਰੁਨਦੀਪ ਸਿੰਘ ਨੇ ਜਾਨਕਾਰੀ ਦਿਤੀ ਕੇ ਕੋਈ ਵੀ ਜ਼ਰੂਰਤਮੰਦ ਜਿਸਨੂੰ ਕਾਨੂੰਨੀ ਸਹਾਇਤਾ ਦੀ ਲੋੜ ਹੋਵੇ ਉਹ ਸਾਡੇ ਹੈਲਪਲਾਇਨ ਨੰ. 9888370000, 9417567484 & 9814622229 ਤੇ ਸੰਪਰਕ ਕਰ ਸਕਦਾ ਹੈ।ਇਸ ਮੌਕੇ ਹੋਰਨਾ ਤੋ ਇਲਾਵਾ ਪਾਰਸ਼ਦ ਚੰਦਰਾਵਤੀ ਸ਼ੁਕਲਾ, ਜ਼ਿਲਾ ਪ੍ਰਧਾਨ ਦੇਵੀ ਸਿੰਘ, ਭਾਜਯੂਮੋ ਕੇਂਦਰੀ ਕਾਰਜਕਾਰਨੀ ਮੈਂਬਰ ਅਤੇ ਜੰਮੁ ਕਸ਼ਮੀਰ ਦੇ ਸਹ-ਪ੍ਰਭਾਰੀ ਸ਼੍ਰੀ ਅਮਿਤ ਰਾਣਾ, ਪ੍ਰਦੇਸ਼ ਮਹਾਮੰਤਰੀ ਅਮਨਦੀਪ ਸਿੰਘ, ਮਹਕਵੀਰ ਸੰਧੂ, ਪ੍ਰਦੇਸ਼ ਉਪ-ਪ੍ਰਧਾਨ ਸ਼ਵੇਤਾ ਮਹਾਜਨ, ਹਰੀਸ਼ ਚੋਧਰੀ, ਗਨੇਸ਼ ਝਾ, ਪ੍ਰਦੇਸ਼ ਸੱਕਤਰ ਅਭਿਨਵ ਸ਼ਰਮਾ, ਨਰਿੰਦਰ ਲੁਬਾਨਾ, ਵਿਜੇ ਰਾਣਾ ਆਦਿ ਮੌਜੁਦ ਰਹੇ ।

 

Tags: Sanjay Tandon

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD