ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸ੍ਰੀ ਹਰਬੀਰ ਸਿੰਘ ਅਟਵਾਲ, ਕਪਤਾਨ ਪੁਲਿਸ (ਜਾਂਚ) ਅਤੇ ਗੁਰਵਿੰਦਰ ਸਿੰਘ ਉਪ-ਕਪਤਾਨ ਪੁਲਿਸ (ਜਾਂਚ), ਅਤੇ ਸ੍ਰੀ ਦੀਪ ਕਮਲ ਉਪ-ਕਪਤਾਨ ਪੁਲਿਸ ਸਬ-ਡਵੀਜਨ ਖਰੜ ਵੱਲੋ ਜਿਲ੍ਹੇ ਅੰਦਰ ਮਾੜੇ ਅਨਸਰਾ ਖਿਲਾਫ ਵਿੱਡੀ ਮੁਹਿੰਮ ਤਹਿਤ ਮਿਤੀ 11-08-2017 ਨੂੰ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਅਤੇ ਅਰਮਦੀਪ ਸਿੰਘ ਐਸ.ਐਚ.À ਬਲੌਂਗੀ ਦੀ ਸਾਝੀ ਕਾਰਵਾਈ ਹੇਠ ਸੀ.ਆਈ.ਏ ਦੀ ਪੁਲਿਸ ਪਾਰਟੀ ਵੱਲੋ (ਸਪਾਰੀ ਕਿੱਲਰ) ਫਿਰੋਤੀ ਲੈ ਕੇ ਕਤਲ ਕਰਨ ਵਾਲੇ ਗੈਂਗ ਦੇ ਮੈਬਰਾ ਨੂੰ ਭਾਰੀ ਮਾਤਰਾ ਵਿੱਚ ਅਸਲਾ ਐਮੂਨੇਸਨ ਸਮੇਤ ਮੁਕੱਦਮਾ ਨੰਬਰ 54 ਮਿਤੀ 14-07-2017 ਅ/ਧ 307,34 ਆਈ.ਪੀ.ਸੀ 25 ਆਰਮਜ ਐਕਟ ਥਾਣਾ ਬਲੌਂਗੀ ਵਿੱਚ ਦਰਜ ਮੁਕੱਦਮੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ। ਇਸ ਮੁਕੱਦਮੇ ਵਿੱਚ ਸਭ ਤੋ ਪਹਿਲਾਂ ਰੋਹਿਤ ਮਦੋਕ ਪੁੱਤਰ ਨਰਿੰਦਰ ਮਦੋਕ ਵਾਸੀ ਬਲਟਾਣਾ ਨੂੰ ਜੇਲ ਵਿੱਚੋ ਪਰੋਡੈਕਸਨ ਵਰੰਟ ਪਰ ਲੈ ਕੇ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਦੋਰਾਨੇ ਪੁੱਛਗਿੱਛ ਮੰਨਿਆ ਹੈ ਕਿ ਇਸ ਕਤਲ ਦੀ ਕੋਸਿਸ ਮੈ ਆਪਣੇ ਸਾਥੀ ਰਜਿੰਦਰ ਉਰਫ ਜੋਕਰ ਰਾਹੀ ਆਪਣੇ ਸਾਥੀਆਂ ਦਾ ਪ੍ਰਬੰਧ ਕਰਕੇ ਹਰਵਿੰਦਰ ਹੀਰਾ ਵਾਸੀ ਬਲੋਗੀ ਤੇ ਗੋਲੀਆਂ ਚਲਾਈਆ ਸਨ ਜਿਸ ਤੋ ਬਾਅਦ ਰਜਿੰਦਰ ਜੋਕਰ ਨੂੰ ਵੀ ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਦੋਰਾਨੇ ਪੁੱਛਗਿੱਛ ਦੱਸਿਆ ਕੀ ਇਹ ਗੋਲੀਆ ਮੈ ਵਿੱਪਨ ਕੁਮਾਰ ਪੁੱਤਰ ਮਹਿੰਦਰ ਵਾਸੀ ਨਨਹੇੜੀ ਜਿਲ੍ਹਾ ਫਤਿਹਾਬਾਦ, ਹਰਿਆਣਾ, ਸੁਨੀਲ ਕੁਮਾਰ ਉਰਫ ਸੀਲੂ ਉਰਫ ਸਿਲੀ ਪੁੱਤਰ ਸੁਰਿੰਦਰ ਸਿੰਘ ਕੌਮ ਰਾਜਪੂਤ ਵਾਸੀ ਸੇਰਾਵਾਲੀ ਬਗਲੈਹੜ ਥਾਣਾ ਤਹਿ: ਨਾਲਾਗੜ (ਹਿਮਾਚਲ ਪ੍ਰਦੇਸ), ਹਰਦੀਪ ਸਿੰਘ ਉਰਫ ਹੈਪੂ ਪੁੱਤਰ ਗੁਰਮੇਲ ਚੰਦ ਵਾਸੀ ਭਲਾਣ ਰਾਹੀ ਹਰਵਿੰਦਰ ਹੀਰਾ ਨੂੰ ਮਰਵਾਈਆ ਸਨ ਜੋ ਕਿ ਉਸ ਦਿਨ ਤੋ ਹੀ ਭਗੋੜੇ ਸਨ ਜਿਹਨਾ ਨੂੰ ਗ੍ਰਿਫਤਾਰ ਕਰਨ ਲਈ ਅੱਡ ਅੱਡ ਪਾਰਟੀਆ ਬਣਾ ਕੇ ਬੜੀ ਮੁਸੱਕਤ ਨਾਲ ਉਕਤ ਦੋਸੀਆਂ ਨੂੰ ਚੱਪੜ ਚਿੜੀ ਨਦੀ ਦੇ ਨੇੜੇ ਤੋ ਗ੍ਰਿਫਤਾਰ ਕੀਤਾ ਗਿਆ ਅਤੇ ਦੋਰਾਨੇ ਗ੍ਰਿਫਤਾਰੀ ਵਿੱਪਨ ਕੁਮਾਰ ਪਾਸੋ ਇੱਕ 32 ਬੋਰ ਅਤੇ 19 ਜਿੰਦਾ ਕਾਰਤੂਸ, 2 ਪਿਸਟਲ 315 ਬੋਰ ਅਤੇ 20 ਰੌਦ ਜਿੰਦਾ ਅਤੇ ਇੱਕ ਖੋਲ, ਦੋਸੀ ਸੁਨੀਲ ਉਰਫ ਸਿਲੀ ਪਾਸੋ ਇੱਕ ਪਿਸਟਲ 32 ਬੋਰ ਅਤੇ 16 ਜਿੰਦਾ ਕਾਰਤੂਸ, ਇੱਕ ਪਿਸਟਲ 315 ਬੋਰ ਅਤੇ 19 ਜਿੰਦਾ ਕਾਰਤੂਸ ਅਤੇ ਇੱਕ ਖੋਲ ਕਾਰਤੂਸ ਬ੍ਰਾਮਦ ਕੀਤੇ ਗਏ ਅਤੇ ਹਰਦੀਪ ਸਿੰਘ ਉਰਫ ਹੈਪੂ ਪਾਸੋ ਇੱਕ ਪਿਸਟਲ 30 ਬੋਰ ਅਤੇ 2 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਅਤੇ ਇਸ ਉਕਤ ਵਾਰਦਾਤ ਵਿੱਚ ਵਰਤਿਆ ਮੋਟਰ ਸਾਇਕਲ ਨੰਬਰੀ ਪੀ-ਬੀ-12ਬੀ-9438 ਮਾਰਕਾ ਬਲੈਕ ਪਲਟੀਨਾ ਵੀ ਬਾ੍ਰਮਦ ਕੀਤਾ ਹੈ।
ਦੋਰਾਨੇ ਪੁੱਛਗਿੱਛ ਉਕਤ ਗੈਂਗ ਦੇ ਮੈਬਰਾ ਨੇ ਮੰਨਿਆ ਹੈ ਕਿ ਨੀਰਜ ਪੁੱਤਰ ਦਵਿੰਦਰ ਸਿੰਘ ਵਾਸੀ ਖੇੜੀ ਥਾਣਾ ਨੁਰਪੁਰਬੇਦੀ ਜਿਲ੍ਹਾ ਰੋਪੜ ਤੇ ਗੁਰਪ੍ਰੀਤ ਸਿੰਘ ਉਰਫ ਪ੍ਰੀਤੀ ਪੁੱਤਰ ਸੁੱਚਾ ਸਿੰਘ ਵਾਸੀ ਡਾਢੀ ਥਾਣਾ ਕੀਰਤਪੁਰ ਸਾਹਿਬ ਜਿਲ੍ਹਾ ਰੋਪੜ ਅਤੇ ਵਿੱਪਨ ਕੁਮਾਰ ਪੁੱਤਰ ਮਹਿੰਦਰ ਵਾਸੀ ਨਨਹੇੜੀ ਜਿਲ੍ਹਾ ਫਤਿਹਾਬਾਦ ਹਰਿਆਣਾ, ਸੁਨੀਲ ਕੁਮਾਰ ਉਰਫ ਸੀਲੂ ਉਰਫ ਸਿਲੀ ਪੁੱਤਰ ਸੁਰਿੰਦਰ ਸਿੰਘ ਕੌਮ ਰਾਜਪੂਤ ਵਾਸੀ ਸੇਰਾਵਾਲੀ ਬਗਲੈਹੜ ਥਾਣਾ ਤਹਿ: ਨਾਲਾਗੜ (ਹਿਮਾਚਲ ਪ੍ਰਦੇਸ) ਨੇ ਰੋਪੜ ਵਿਖੇ ਸਰਕਾਰੀ ਕਾਲਜ ਵਿੱਚ ਚੰਨਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਭਾਉਵਾਲ ਥਾਣਾ ਨੂਰਪੁਰਬੇਦੀ ਨੂੰ ਕਾਫੀ ਗੋਲੀਆ ਮਾਰੀਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 119 ਮਿਤੀ 13-07-2017 ਅ/ਧ 307,148,149,506 ਆਈ.ਪੀ.ਸੀ 25/54/59 ਆਰਮ ਐਕਟ ਸਿਟੀ ਰੋਪੜ ਵਿਖੇ ਦਰਜ ਹੈ ਅਤੇ ਇਸ ਤੋ ਬਿਨਾ ਇਸ ਗੈਂਗ ਨੇ ਹਰਵਿੰਦਰ ਹੀਰਾ ਨੂੰ ਦੋਰਾਨੇ ਇਲਾਜ ਪੀ.ਜੀ.ਆਈ ਚੰਡੀਗੜ ਵਿਖੇ ਵੀ ਦੂਬਾਰਾ ਗੋਲੀ ਮਾਰਨ ਦੀ ਰੈਕੀ ਕੀਤੀ ਸੀ ਅਤੇ ਰੀਨਾ ਨੂੰ ਵੀ ਜੋ ਕੀ ਰੋਹਿਤ ਮਦੋਕ ਦੀ ਘਰਵਾਲੀ ਹੈ ਨੂੰ ਰੋਹਿਤ ਦੇ ਕਹਿਣ ਤੇ ਮਾਰਨ ਦੀ ਰੈਕੀ ਕੀਤੀ ਸੀ ਅਤੇ ਜਿਸ ਸਬੰਧੀ ਰੋਹਿਤ ਮਦੋਕ ਵੱਲੋ ਰਿਨਾ ਦਾ ਗੱਡੀ ਨੰਬਰ, ਮਾਰਕਾ ਅਤੇ ਫੋਟੋ ਇਹਨਾ ਉਕਤ ਦੋਸੀਆਂ ਨੂੰ ਵੱਟਸਐਪ ਤੇ ਭੇਜੀਆ ਸਨ। ਇਹਨਾ ਦੋਸੀਆਂ ਦੇ ਖਿਲਾਫ ਪਹਿਲਾ ਵੀ ਵੱਖ ਵੱਖ ਥਾਣਿਆ ਵਿੱਚ ਅਪਰਾਧਕ ਮਾਮਲੇ ਦਰਜ ਹਨ। ਇਸ ਤੋ ਬਿਨਾ ਵੀ ਤਿੰਨੇ ਮੁਲਜਮਾਂ ਨੇ ਭਾਰੀ ਮਾਤਰਾ ਵਿੱਚ ਅਸਲਾ ਐਮੂਨੇਸਨ ਲੈ ਕੇ ਹੋਰ ਵੀ ਇਸੇ ਤਰਾ ਦੀਆਂ ਸੁਪਾਰੀ ਕਿਲਿੰਗਾ ਅਤੇ ਹੋਰ ਹੀਨਿਅਸ ਕਰਾਇਮ ਕਰਨ ਦੀ ਤਾਕ ਵਿੱਚ ਸਨ ਅਤੇ ਇਸ ਤੋ ਬਿਨਾ ਇਹਨਾ ਤੋ ਹੋਰ ਵੀ ਅਹਿਮ ਸੁਰਾਗ ਲੱਗਣ ਦੀ ਸਭਾਵਨਾ ਹੈ।
ਵਿੱਪਨ ਕੁਮਾਰ ਪੁੱਤਰ ਮਹਿੰਦਰ ਵਾਸੀ ਨਨਹੇੜ੍ਹੀ, ਜਿਲਾ ਫਤਿਹਾਬਾਦ, ਹਰਿਆਣਾ
ਮੁ: ਨੰਬਰ: 124/16 ਅ/ਧ 379 ਭ:ਦ:ਸ: ਥਾਣਾ ਕੁਰਾਲੀ, ਜਿਲਾ ਐਸ.ਏ.ਐਸ ਨਗਰ
ਹਰਦੀਪ ਸਿੰਘ ਉਰਫ ਹੈਪੂ ਪੁੱਤਰ ਗੁਰਮੇਲ ਚੰਦ ਵਾਸੀ ਪਿੰਡ ਭਲਾਣ,ਥਾਣਾ ਨੰਗਲ, ਜਿਲਾ ਰੋਪੜ੍ਹ
ਮੁ: ਨੰਬਰ: 92 ਮਿਤੀ 27-07-15 ਅ/ਧ 61-1-14 ਐਕਸਾਈਜ ਐਕਟ, ਥਾਣਾ ਨੰਗਲ
ਮੁ: ਨੰਬਰ: 97 ਮਿਤੀ 07-08-15 ਅ/ਧ 307,323,341,148,149 ਭ:ਦ:ਸ: ਥਾਣਾ ਨੰਗਲ
ਮੁ: ਨੰਬਰ: 163 ਮਿਤੀ 08-11-16 ਅ/ਧ 323,324,341,506,148,149,427 ਭ:ਦ:ਸ: ਥਾਣਾ ਨੰਗਲ
ਮੁ: ਨੰਬਰ: 191 ਮਿਤੀ 22-07-17 ਅ/ਧ 353,332,506ਬੀ ਭ:ਦ:ਸ: ਥਾਣਾ ਊਨਾ, ਹਿਮਾਚਲ