Friday, 03 May 2024

 

 

ਖ਼ਾਸ ਖਬਰਾਂ ਕਾਂਗਰਸ ਸਕੱਤਰ ਅਤੇ ਸੰਯੁਕਤ ਸਕੱਤਰ ਸਮੇਤ 300 ਦੇ ਕਰੀਬ ਭਾਜਪਾ ਚ ਸ਼ਾਮਲ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਨਿਰਵਿਘਨ ਨਾਮਜ਼ਦਗੀ ਪ੍ਰਕਿਰਿਆ ਲਈ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਕੀਤੀ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਲੁਧਿਆਣਾ ਪ੍ਰਸ਼ਾਸਨ ਕਣਕ ਦੀ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾ ਰਿਹਾ ਹੈ - ਡਿਪਟੀ ਕਮਿਸਸ਼ਨਰ ਜੇਕਰ ਭਾਜਪਾ ਇੱਕ ਵਾਰ ਫਿਰ ਸੱਤਾ 'ਚ ਆਈ ਤਾਂ ਰਾਖਵਾਂਕਰਨ ਖ਼ਤਮ ਕਰ ਦੇਵੇਗੀ : ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਦਾ ਸ਼ਹਿਰ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ, ਹਜ਼ਾਰਾਂ ਕਾਂਗਰਸੀ ਵਰਕਰ ਪਹੁੰਚੇ ਸ਼ਹਿਰ ਦੀ ਸਾਫ਼-ਸਫਾਈ ’ਚ ਭਾਗ ਲੈਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਮਿਸ਼ਨਰ ਨੇ ਕੀਤਾ ਸਨਮਾਨਿਤ ਜਿਲ੍ਹੇ ਵਿੱਚ ਹੁਣ ਤੱਕ 440280 ਮੀਟਰਿਕ ਟਨ ਕਣਕ ਦੀ ਹੋਈ ਆਮਦ–ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੌਣ ਅਫ਼ਸਰ ਘਨਸ਼ਾਮ ਥੋਰੀ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਵਿਨੀਤ ਕੁਮਾਰ ਦੀ ਨਿਗਰਾਨੀ ਵਿਚ ਹੋਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਕੱਢਿਆ ਫਲੈਗ ਮਾਰਚ ਸਿਆਸੀ ਪਾਰਟੀਆਂ ਦੀ ਮੌਜੂਦਗੀ ’ਚ ਵੋਟਿੰਗ ਮਸ਼ੀਨਾਂ ਦੀ ਹੋਈ ਪਹਿਲੀ ਰੈਂਡੇਮਾਈਜ਼ੇਸ਼ਨ ਡੀ.ਸੀ. ਆਸ਼ਿਕਾ ਜੈਨ ਨੇ ਮੈਰਿਟ ਵਿੱਚ ਆਏ ਸਰਕਾਰੀ ਸਕੂਲਾਂ ਦੇ 10ਵੀਂ ਅਤੇ 10+2 ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਮੈਡਲਾਂ ਨਾਲ ਸਨਮਾਨ ਕਰ ਮਨੋਬਲ ਵਧਾਇਆ ਪਟਿਆਲਾ ਜ਼ਿਲ੍ਹੇ ਦੇ 52 ਵਿਦਿਆਰਥੀਆਂ ਬਾਰਵੀਂ ਦੀ ਮੈਰਿਟ ਸੂਚੀ ’ਚ, ਸਰਕਾਰੀ ਸਕੂਲਾਂ 33 ਵਿਦਿਆਰਥੀ ਚਮਕੇ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਗਰਮੀ ਦੇ ਚੱਲਦਿਆਂ ਪੋਲਿੰਗ ਬੂਥਾਂ ਤੇ ਕੀਤੇ ਜਾਣਗੇ ਖਾਸ ਪ੍ਰਬੰਧ ਸੀਜੀਸੀ ਲਾਂਡਰਾਂ ਵਿਖੇ ਵਿਗਆਨ ਅਤੇ ਤਕਨਾਲੋਜੀ ਵਿੱਚ ਕੰਪਿਊਟੇਸ਼ਨਲ ਵਿਧੀਆਂ ਸੰਬੰਧੀ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਜ਼ਿਲ੍ਹਾ ਚੋਣ ਅਫਸਰ ਡਾ ਸੇਨੂ ਦੁੱਗਲ ਵੱਲੋਂ ਅਬੋਹਰ ਅਤੇ ਬੱਲੂਆਣਾ ਦੇ ਗਿਣਤੀ ਕੇਂਦਰਾਂ ਦਾ ਦੌਰਾ ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਕਾਂਗਰਸ ਦੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਅਗਨੀਵੀਰ ਵਰਗੀਆਂ ਸਕੀਮਾਂ ਨੂੰ ਖਤਮ ਕਰਨਾ ਹੋਵੇਗਾ

 

ਨਸ਼ਿਆਂ ਖਿਲਾਫ਼ ਜੰਗ : ਨਸ਼ਾ ਤਸਕਰ ਤੋਂ ਹੈਰੋਇਨ ਤੇ ਨਗਦ ਫਿਰੌਤੀ ਲੈਣ ਵਾਲੇ ਪੰਜ ਪੁਲਿਸ ਮੁਲਾਜ਼ਮ ਤੇ ਤਿੰਨ ਪ੍ਰਾਈਵੇਟ ਬੰਦੇ ਐਸ.ਟੀ.ਐਫ. ਵੱਲੋਂ ਕਾਬੂ

ਐਸ.ਟੀ.ਐਫ. ਦੇ ਨਾਂ ਹੇਠ ਕੀਤੀ ਸੀ ਲੁੱਟ, ਤਫ਼ਤੀਸ਼ ਦੌਰਾਨ ਹੈਰੋਇਨ ਨੂੰ ਅੱਗੇ ਵੇਚਣਾ ਕਬੂਲਿਆ

Web Admin

Web Admin

5 Dariya News

ਚੰਡੀਗੜ੍ਹ , 05 Aug 2017

ਮੁੱਖ ਮੰਤਰੀ ਪੰਜਾਬ ਵੱਲੋਂ ਗਠਿਤ ਸਪੈਸ਼ਲ ਟਾਸਕ ਫੋਰਸ ਨੇ ਨਸ਼ਿਆਂ ਦੇ ਖਾਤਮੇ ਵਿਰੁੱਧ ਵਿੱਢੀ ਜੰਗ ਦੌਰਾਨ ਅੱਜ ਕਾਊਂਟਰ ਇੰਟੈਲੀਜੈਂਸ ਪੰਜਾਬ ਨਾਲ ਸਬੰਧਿਤ ਪੰਜ ਪੁਲਿਸ ਮੁਲਾਜ਼ਮਾਂ ਅਤੇ ਉਨਾਂ ਦੇ ਤਿੰਨ ਸਾਥੀਆਂ ਨੂੰ ਕਾਬੂ ਕਰ ਲਿਆ ਜਿਨਾਂ ਨੇ ਆਪਣੇ ਆਪ ਨੂੰ ਐਸ.ਟੀ.ਐਫ. ਫ਼ਾਜ਼ਿਲਕਾ ਯੂਨਿਟ ਨਾਲ ਸਬੰਧਿਤ ਹੋਣ ਦਾ ਦਾਬਾ ਮਾਰ ਕੇ ਇੱਕ ਬਦਨਾਮ ਨਸ਼ਾ ਤਸਕਰ ਤੋਂ 300 ਗ੍ਰਾਮ ਹੈਰੋਇਨ ਖੋਹ ਲਈ ਅਤੇ ਅੱਠ ਲੱਖ ਰੁਪਏ ਦੀ ਫਿਰੋਤੀ ਲੈਣ ਉਪਰੰਤ ਉਸ ਨੂੰ ਬਿਨਾ ਕਿਸੇ ਕਾਰਵਾਈ ਤੋਂ ਰਿਹਾਅ ਕਰ ਦਿੱਤਾ।ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸ੍ਰੀ ਹਰਪ੍ਰੀਤ ਸਿੰਘ ਸਿੱਧੂ ਏ.ਡੀ.ਜੀ.ਪੀ.-ਕਮ-ਮੁੱਖੀ ਐਸ.ਟੀ.ਐਫ. ਅਤੇ ਏ.ਡੀ.ਜੀ.ਪੀ. ਬਾਰਡਰ ਰੇਂਜ ਨੇ ਦੱਸਿਆ ਕਿ ਟਾਸਕ ਫੋਰਸ ਵੱਲੋਂ ਨਸ਼ਿਆਂ ਦੇ ਖਾਤਮੇ ਅਤੇ ਨਸ਼ਿਆਂ ਦੀ ਵਰਤੋਂ ਰੋਕਣ ਵਿਰੁੱਧ ਜਾਰੀ ਮੁਹਿੰਮ ਦੌਰਾਨ ਜਿੱਥੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਉਥੇ ਹੀ ਨਸ਼ਾ ਤਸਕਰਾਂ ਅਤੇ ਪੁਲਿਸ ਕਰਮਚਾਰੀਆਂ ਦੇ ਨਾਪਾਕ ਗੱਠਜੋੜ ਨੂੰ ਤੋੜਨ ਲਈ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਦੀਆਂ ਤਾਜ਼ਾ ਗ੍ਰਿਫ਼ਤਾਰੀਆਂ ਅਤੇ ਨਸ਼ਿਆਂ ਦੇ ਪ੍ਰਚਲਣ ਖਿਲਾਫ਼ ਕੀਤੀ ਸਖਤੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸ.ਟੀ.ਐਫ. ਨੂੰ ਸੌਂਪੀ ਅਹਿਮ ਜਿੰਮੇਵਾਰੀ ਪ੍ਰਤੀ ਪੂਰਨ ਪ੍ਰਤੀਬੱਧਤਾ ਅਤੇ ਨਤੀਜਾਜਨਕ ਕਾਰਵਾਈ ਦਾ ਪ੍ਰਗਟਾਵਾ ਹੈ।ਉਨਾਂ ਦੱਸਿਆ ਕਿ ਬੀਤੀ ਰਾਤ ਐਸ.ਟੀ.ਐਫ. ਦੇ ਐਸ.ਏ.ਐਸ. ਨਗਰ ਯੂਨਿਟ ਦੇ ਐਸ.ਪੀ. ਰਾਜਿੰਦਰ ਸਿੰਘ ਸੋਹਲ ਨੂੰ ਸੂਚਨਾ ਮਿਲੀ ਸੀ ਕਿ ਕਾਊਂਟਰ ਇੰਟੈਲੀਜੈਂਸ ਪੰਜਾਬ ਨਾਲ ਸਬੰਧਿਤ ਪੁਲਿਸ ਮੁਲਾਜ਼ਮਾਂ ਦੀ ਟੀਮ ਨੇ ਆਪਣੇ ਆਪ ਨੂੰ ਐਸ.ਟੀ.ਐਫ. ਫ਼ਾਜ਼ਿਲਕਾ ਯੂਨਿਟ ਨਾਲ ਸਬੰਧਿਤ ਹੋਣ ਦਾ ਦਾਬਾ ਮਾਰ ਕੇ ਨਰਿੰਦਰ ਸਿੰਘ ਬਾਠ ਨਾਮ ਦੇ ਬਦਨਾਮ ਨਸ਼ਾ ਤਸਕਰ ਤੋਂ 300 ਗ੍ਰਾਮ ਹੈਰੋਇਨ ਖੋਹ ਲਈ ਅਤੇ ਅੱਠ ਲੱਖ ਰੁਪਏ ਦੀ ਫਿਰੌਤੀ ਲੈਣ ਉਪਰੰਤ ਉਸ ਨੂੰ ਬਿਨਾ ਕਿਸੇ ਕਾਰਵਾਈ ਤੋਂ ਰਿਹਾਅ ਕੀਤਾ ਹੈ।

ਉਨ੍ਹਾਂ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਦੀ ਇਸ ਪੁਲਿਸ ਪਾਰਟੀ ਵਿੱਚ ਸਬ ਇੰਸਪੈਕਟਰ ਸੁਸ਼ੀਲ ਕੁਮਾਰ (ਨੰ. 99/ਇੰਟੈਲੀਜੈਂਸ, ਸਿਪਾਹੀ ਗਗਨਦੀਪ ਸਿੰਘ (ਨੰ. 950)/ਸ਼੍ਰੀ ਮੁਕਤਸਰ ਸਾਹਿਬ) ਦੋਵੇਂ ਕਾਊਂਟਰ ਇਟੈਲੀਜੈਂਸ ਸਬ-ਯੂਨਿਟ ਮਾਨਸਾ, ਹੌਲਦਾਰ ਜਰਨੈਲ ਸਿੰਘ (ਨੰ. 299/36 ਪੀ.ਏ.ਪੀ.) ਅਤੇ ਸਿਪਾਹੀ ਹਰਜੀਤ ਸਿੰਘ (ਨੰ. 2070 ਤੀਜੀ ਆਈ.ਆਰ.ਬੀ.) ਦੋਵੇਂ ਕਾਊਂਟਰ ਇਟੈਲੀਜੈਂਸ ਸਬ-ਯੂਨਿਟ ਸ਼੍ਰੀ ਮੁਕਤਸਰ ਸਾਹਿਬ ਸ਼ਾਮਲ ਸਨ। ਇਾ ਸਾਰੇ ਮੁਲਾਜ਼ਮ ਸਬ ਇੰਸਪੈਕਟਰ ਸੁਸ਼ੀਲ ਕੁਮਾਰ ਅਤੇ ਤਿੰਨ ਹੋਰ ਪ੍ਰਾਈਵੇਟ ਵਿਅਕਤੀਆਂ ਨਾਲ ਕੀਤੀ ਸਾਜ਼ਿਸ਼ ਤਹਿਤ ਆਪਣੇ ਕਿਸੇ ਉਚ ਅਧਿਕਾਰੀ ਦੀ ਬਿਨਾਂ ਇਜ਼ਾਜ਼ਤ ਹਾਸਲ ਕੀਤਿਆਂ ਲਾਲੜੂ ਇਲਾਕੇ ਵਿਚ ਚਲੇ ਗਏ ਜੋ ਕਿ ਇਨ੍ਹਾਂ ਦੀ ਹੱਦ ਤੋਂ ਬਾਹਰਲਾ ਇਲਾਕਾ ਹੈ। ਇਥੇ ਉਨ੍ਹਾਂ ਆਪਣੇ ਆਪ ਨੂੰ ਐਸ.ਟੀ.ਐਫ ਫਾਜ਼ਿਲਕਾ ਯੂਨਿਟ ਦੇ ਕਰਮਚਾਰੀ ਦੱਸਦੇ ਹੋਏ ਨਸ਼ਾ ਤਸਕਰ ਨਰਿੰਦਰ ਸਿੰਘ ਬਾਠ ਨੂੰ ਜਬਰਦਸਤੀ ਗੱਡੀ ਵਿਚ ਬਿਠਾ ਕੇ ਫਤਹਿਗੜ੍ਹ ਸਾਹਿਬ ਵੱਲ ਲੈ ਗਏ।ਉਨਾਂ ਦੱਸਿਆ ਕਿ ਰਸਤੇ ਵਿਚ ਉਨ੍ਹਾਂ ਨੇ ਤਸਕਰ ਨਰਿੰਦਰ ਸਿੰਘ ਰਾਹੀਂ ਉਸ ਦੇ ਦੋਸਤ ਨੂੰ ਚੰਡੀਗੜ੍ਹ ਫੋਨ ਕਰਵਾਕੇ ਅੱਠ ਲੱਖ ਰੁਪਏ ਨਕਦੀ ਮੰਗਵਾ ਲਈ। ਉਪਰੰਤ ਇਹ ਟੋਲੀ ਨੇ ਨਰਿੰਦਰ ਸਿੰਘ ਕੋਲੋਂ 8 ਲੱਖ ਦੀ ਨਕਦੀ ਅਤੇ ਉਸ ਤੋਂ ਬਰਾਮਦ ਕੀਤੀ 300 ਗ੍ਰਾਮ ਹੈਰੋਇਨ ਲੈਣ ਉਪਰੰਤ ਇਸ ਨਸ਼ਾ ਤਸਕਰ ਨੂੰ ਛੱਡ ਦਿੱਤਾ। ਇਸ ਘਟਨਾ ਮੌਕੇ ਇਨ੍ਹਾਂ ਪੁਲਿਸ ਮੁਲਾਜਮਾਂ ਨਾਲ ਤਿੰਨ ਹੋਰ ਪ੍ਰਾਈਵੇਟ ਵਿਅਕਤੀ ਗਗਨਦੀਪ ਸਿੰਘ ਮਾਨ ਪੁੱਤਰ ਗੁਰਦਾਸ ਸਿੰਘ ਵਾਸੀ ਖਰੜ, ਸੁਖਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਗੁਰੇਮਲ ਸਿੰਘ ਵਾਸੀ ਜਿਲਾ ਬਠਿੰਡਾ ਅਤੇ ਵਕੀਲ ਸਿੰਘ ਉਰਫ ਕਾਲਾ ਸਰਪੰਚ ਵਾਸੀ ਜਿਲਾ ਸ੍ਰੀ ਮੁਕਤਸਰ ਸਾਹਿਬ ਸ਼ਾਮਲ ਸਨ।

ਸ੍ਰੀ ਸਿੱਧੂ ਨੇ ਦੱਸਿਆ ਕਿ ਇਸ ਸਬੰਧੀ ਐਸ.ਟੀ.ਐਫ ਵੱਲੋਂ ਐਸ.ਏ.ਐਸ. ਸਥਿਤ ਵਿਸ਼ੇਸ਼ ਥਾਣੇ ਵਿਚ ਐਨ.ਡੀ.ਪੀ.ਐਸ. ਐਕਟ ਦੀ ਧਾਰਾਵਾਂ 21, 29, 61, 85 ਅਤੇ ਭਾਰਤੀ ਦੰਡਵਾਲੀ ਦੀਆਂ ਧਾਰਾਵਾਂ 365, 384, 120-ਬੀ ਤਹਿਤ ਮੁਕੱਦਮਾ ਨੰਬਰ 4 ਮਿਤੀ 4-8-2017 ਤਹਿਤ ਦਰਜ਼ ਕਰਕੇ ਹੋਰ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਆਪਣਾ ਜ਼ੁਰਮ  ਕਬੂਲ ਕਰਦਿਆਂ ਦੱਸਿਆ ਹੈ ਕਿ 300 ਗ੍ਰਾਮ ਹੈਰੋਈਨ ਵਿੱਚੋਂ ਕੁੱਝ ਹਿੱਸਾ ਉਨ੍ਹਾਂ ਨੇ ਅੱਗੇ ਵੇਚ ਦਿੱਤਾ ਹੈ।ਸ੍ਰੀ ਸਿੱਧੂ ਨੇ ਦੱਸਿਆ ਕਿ ਉਕਤ ਸਮਗਲਰ ਨਰਿੰਦਰ ਸਿੰਘ ਬਾਠ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦਾ ਧੰਦਾ ਕਰਦਾ ਆ ਰਿਹਾ ਹੈ ਅਤੇ ਮਿਤੀ 31-07-2017 ਨੂੰ ਇਕ ਨਾਈਜ਼ੀਰੀਅਨ ਨਾਗਰਿਕ ਅੱਬੂ ਹੈਨਰੀ ਕੋਲੋਂ ਨਸ਼ਾ ਫੜੇ ਜਾਣ 'ਤੇ ਨਰਿੰਦਰ ਸਿੰਘ ਬਾਠ ਵਿਰੁੱਧ ਵੀ ਮੁਕੱਦਮਾ ਨੰ. 03, ਮਿਤੀ 31-07-2017 ਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 21/61/85 ਤਹਿਤ ਥਾਣਾ ਐਸ.ਟੀ.ਐਫ. ਜਿਲ੍ਹਾ ਐਸ.ਏ.ਐਸ ਨਗਰ ਵਿਖੇ ਦਰਜ ਹੋਇਆ ਹੈ। ਇਸ ਮੁਕੱਦਮੇ ਵਿਚ ਦੋਸ਼ੀਆਂ ਪਾਸੋਂ 550 ਗ੍ਰਾਮ ਹੈਰੋਇਨ, 4 ਲੱਖ ਰੁਪਏ ਨਗਦ ਅਤੇ ਇਕ ਫਾਰਚੂਨਰ ਗੱਡੀ ਨੰਬਰ ਪੀ ਬੀ 65-ਜ਼ੈਡ-0176 ਵੀ ਬਰਾਮਦ ਕੀਤੀ ਗਈ ਸੀ।

 

Tags: CRIME NEWS PUNJAB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD