ਪੰਜਾਬ ਵਿਚ ਨਸ਼ਿਆਂ ਦੇ ਸੌਦਾਗਰਾਂ ਨੂੰ ਬਖਸਿਆ ਨਹੀਂ ਜਾਵੇਗਾ ਅਤੇ ਰਾਜ ਸਰਕਾਰ ਸੂਬੇ ਵਿਚ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨ ਲਈ ਪੂਰੀ ਤਰ੍ਹਾ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸੈਕਟਰ 71 ਵਿਖੇ ਚੇਅਰਮੈਨ ਐਂਟੀ ਨਾਰਕੋਟਿਕ ਸੈਲ (ਪੰਜਾਬ ਪ੍ਰਦੇਸ ਕਾਂਗਰਸ ਕਮੇਟੀ) ਸ੍ਰ:ਰਣਜੀਤ ਸਿੰਘ ਨਿਕੜਾ ਦੀ ਦੇਖਰੇਖ ਹੇਠ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਜ਼ਿਲ੍ਹਾ ਪੱਧਰੀ ਐਂਟੀ ਨਾਰਕੌਟਿਕ ਸੈਲ ਦੀ ਸਥਾਪਨਾ ਦੇ ਨਾਲ ਨਾਲ ਐਸ.ਏ.ਐਸ. ਨਗਰ ਸ਼ਹਿਰ ਲਈ, ਖਰੜ, ਜੀਰਕਪੁਰ ਅਤੇ ਮੁੱਲਾਂਪੁਰ ਲਈ ਐਂਟੀਨਾਰੋਟਿਕ ਸੈਲ ਦੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਉਨਾਂ ਨਿਯੁਕਤ ਕੀਤੇ ਅਹੁਦੇਦਾਰਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਪੂਰੀ ਤਨਦੇਹੀ ਨਾਲ ਆਪਣਾ ਰੋਲ ਨਿਭਾਉਣ ਲਈ ਆਖਿਆ।ਇਸ ਮੌਕੇ ਐਸ.ਏ.ਐਸ. ਨਗਰ ਜ਼ਿਲ੍ਹੇ ਲਈ ਪਹਿਲਾਂ ਨਿਯੁਕਤ ਕੀਤੇ ਚੇਅਰਮੈਨ ਨਵਜੋਤ ਸਿੰਘ ਅਤੇ ਸ੍ਰ: ਨਿਕੜਾ ਵੱਲੋਂ ਜ਼ਿਲ੍ਹੇ ਲਈ ਜ਼ਿਲ੍ਹੇ ਦੇ ਜਨਰਲ ਸੈਕਟਰੀ ਬਲਜਿੰਦਰ ਸਿੰਘ ਵਾਇਸ ਚੇਅਰਮੈਨ ਸਿਮਰਨਜੀਤ ਸਿੰਘ ਬੈਂਸ, ਸੀਨੀਅਰ ਵਾਇਸ ਚੇਅਰਮੈਨ ਦਿਲਬਾਗ ਸਿੰਘ, ਸੰਯੁਕਤ ਸਕੱਤਰ ਸੁਖਵੰਤ ਸਿੰਘ ਨੂੰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਮੁਹਾਲੀ ਸ਼ਹਿਰ ਲਈ ਰਜਿੰਦਰ ਸਿੰਘ ਚੇਅਰਮੈਨ, ਵਾਇਸ ਚੇਅਰਮੈਨ ਜਗਮੋਹਨ ਸਿੰਘ, ਪਰਮਜੀਤ ਸਿੰਘ ਸੈਕਟਰੀ, ਸਵਰਨ ਸਿੰਘ ਪ੍ਰੈਸ ਸੈਕਟਰੀ, ਸੁਖਇੰਦਰ ਸਿੰਘ ਸੀਨੀਅਰ ਵਾਇਸ ਚੇਅਰਮੈਨ, ਜਸਵੀਰ ਸਿੰਘ ਐਡਵਾਇਜਰ, ਧਮਨ ਸਿੰਘ ਜਨਰਲ ਸੈਕਟਰੀ ਜਦਕਿ ਖਰੜ ਐਂਟੀ ਨਾਰੋਟਿਕ ਸੈਲ ਲਈ ਚੇਅਰਮੈਨ ਗੁਰਦੀਪ ਸਿੰਘ, ਜਨਰਲ ਸਕੱਤਰ ਕਰਨ ਗਿੱਲ, ਜੁਆਇੰਟ ਸੈਕਟਰੀ ਅਮਨਦੀਪ ਸਿੰਘ, ਸੀਨੀਅਰ ਵਾਈਸ ਚੇਅਰਮੈਨ, ਜਸਦੀਪ ਸਿੰਘ, ਪ੍ਰੈਸ ਸਲਾਹਕਾਰ ਸਤਪਾਲ ਸਿੰਘ, ਵਾਈਸ ਚੇਅਰਮੈਨ ਤਰੁਣ ਸ਼ਾਹੀ, ਸੰਯੁਕਤ ਸਕੱਤਰ ਹਰਵਿੰਦਰ ਸਿੰਘ, ਤਰੁਣ ਸ਼ਰਮਾਂ ਅਤੇ ਬਲਦੇਵ ਸਿੰਘ ਨੂੰ ਨਿਯੁਕਤ ਕੀਤਾ ਗਿਆ।
ਜੀਰਕਪੁਰ ਲਈ ਚੇਅਰਮੈਨ ਮਨੀਸ ਭਾਟੀਆ, ਵਾਈਸ ਚੇਅਰਮੈਨ ਗੁਰਜਿੰਦਰ ਪਾਲ, ਮੁੱਲਾਂਪੁਰ ਲਈ ਚੇਅਰਮੈਨ ਸੂਰਜ ਪਾਲ ਸਿੰਘ, ਵਾਈਸ ਚੇਅਰਮੈਨ ਕੂਨਲ ਵਰਮਾਂ ਨੂੰ ਨਿਯੁਕਤ ਕੀਤਾ ਗਿਆ।ਇਸ ਮੌਕੇ ਚੇਅਰਮੈਨ ਐਟੀ ਨਾਰੋਟਿਕ ਸੈਲ ਪੰਜਾਬ ਰਣਜੀਤ ਸਿੰਘ ਨਿਕੜਾ ਨੇ ਦੱਸਿਆ ਕਿ ਐਟੀ ਨਾਰੋਟਿਕ ਸੈਲ ਗਠਨ ਕਰਨ ਦਾ ਮੁੱਖ ਮੰਤਵ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿਚ ਯੋਗਦਾਨ ਪਾਉਣਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰਾਂ ਅਤੇ ਪਿੰਡਾਂ ਵਿਚ ਮੁਹੱਲਾ ਪੱਧਰ ਤੇ 11 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਅਤੇ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਰੋਡ ਸੋਅ ਕੀਤੇ ਜਾਣਗੇ। ਇਸ ਤੋਂ ਇਲਾਵਾ ਨਸ਼ੀਆਂ ਦੇ ਖਾਤਮੇ ਲਈ ਸੈਲ ਵੱਲੋਂ ਵੈਲਫੇਅਰ ਸੁਸਾਇਟੀਆਂ ਨਾਲ ਤਾਲਮੇਲ ਕਰਕੇ ਬੰਦ ਪਈਆਂ ਕੋਠੀਆਂ, ਘਰਾਂ ਜਿੱਥੇ ਕੇ ਨਸੇੜੀ ਨਸ਼ਾ ਕਰਦੇ ਹਨ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੈਲ ਵੱਲੋਂ ਹੁਣ ਤੱਕ ਨਸ਼ਿਆਂ ਦੇ 30 ਸੌਦਾਗਰਾਂ ਨੂੰ ਗ੍ਰਿਫਤਾਰ ਕਰਾਉਣ ਵਿਚ ਪੁਲਿਸ ਦੀ ਮੱਦਦ ਕੀਤੀ ਗਈ ਹੈ। ਇਸ ਮੌਕੇ ਸ੍ਰ: ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸਰਮਾਂ ਮੱਛਲੀਕਲਾਂ, ਸ੍ਰੀ ਹਰਿੰਦਰ ਸਿੰਘ ਖਾਲਸਾ, ਦਿਨੇਸ ਮਲਹੋਤਰਾ, ਜਸਵਿੰਦਰ ਸਿੰਘ ਬੇਦੀ, ਹਰਪ੍ਰੀਤ ਸਿੰਘ ਅਤੇ ਹੋਰ ਪੰਤਵੰਤੇ ਵੀ ਮੌਜੂਦ ਸਨ।