Friday, 03 May 2024

 

 

ਖ਼ਾਸ ਖਬਰਾਂ ਕਾਂਗਰਸ ਸਕੱਤਰ ਅਤੇ ਸੰਯੁਕਤ ਸਕੱਤਰ ਸਮੇਤ 300 ਦੇ ਕਰੀਬ ਭਾਜਪਾ ਚ ਸ਼ਾਮਲ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਨਿਰਵਿਘਨ ਨਾਮਜ਼ਦਗੀ ਪ੍ਰਕਿਰਿਆ ਲਈ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਕੀਤੀ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਲੁਧਿਆਣਾ ਪ੍ਰਸ਼ਾਸਨ ਕਣਕ ਦੀ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾ ਰਿਹਾ ਹੈ - ਡਿਪਟੀ ਕਮਿਸਸ਼ਨਰ ਜੇਕਰ ਭਾਜਪਾ ਇੱਕ ਵਾਰ ਫਿਰ ਸੱਤਾ 'ਚ ਆਈ ਤਾਂ ਰਾਖਵਾਂਕਰਨ ਖ਼ਤਮ ਕਰ ਦੇਵੇਗੀ : ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਦਾ ਸ਼ਹਿਰ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ, ਹਜ਼ਾਰਾਂ ਕਾਂਗਰਸੀ ਵਰਕਰ ਪਹੁੰਚੇ ਸ਼ਹਿਰ ਦੀ ਸਾਫ਼-ਸਫਾਈ ’ਚ ਭਾਗ ਲੈਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਮਿਸ਼ਨਰ ਨੇ ਕੀਤਾ ਸਨਮਾਨਿਤ ਜਿਲ੍ਹੇ ਵਿੱਚ ਹੁਣ ਤੱਕ 440280 ਮੀਟਰਿਕ ਟਨ ਕਣਕ ਦੀ ਹੋਈ ਆਮਦ–ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੌਣ ਅਫ਼ਸਰ ਘਨਸ਼ਾਮ ਥੋਰੀ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਵਿਨੀਤ ਕੁਮਾਰ ਦੀ ਨਿਗਰਾਨੀ ਵਿਚ ਹੋਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਕੱਢਿਆ ਫਲੈਗ ਮਾਰਚ ਸਿਆਸੀ ਪਾਰਟੀਆਂ ਦੀ ਮੌਜੂਦਗੀ ’ਚ ਵੋਟਿੰਗ ਮਸ਼ੀਨਾਂ ਦੀ ਹੋਈ ਪਹਿਲੀ ਰੈਂਡੇਮਾਈਜ਼ੇਸ਼ਨ ਡੀ.ਸੀ. ਆਸ਼ਿਕਾ ਜੈਨ ਨੇ ਮੈਰਿਟ ਵਿੱਚ ਆਏ ਸਰਕਾਰੀ ਸਕੂਲਾਂ ਦੇ 10ਵੀਂ ਅਤੇ 10+2 ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਮੈਡਲਾਂ ਨਾਲ ਸਨਮਾਨ ਕਰ ਮਨੋਬਲ ਵਧਾਇਆ ਪਟਿਆਲਾ ਜ਼ਿਲ੍ਹੇ ਦੇ 52 ਵਿਦਿਆਰਥੀਆਂ ਬਾਰਵੀਂ ਦੀ ਮੈਰਿਟ ਸੂਚੀ ’ਚ, ਸਰਕਾਰੀ ਸਕੂਲਾਂ 33 ਵਿਦਿਆਰਥੀ ਚਮਕੇ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਗਰਮੀ ਦੇ ਚੱਲਦਿਆਂ ਪੋਲਿੰਗ ਬੂਥਾਂ ਤੇ ਕੀਤੇ ਜਾਣਗੇ ਖਾਸ ਪ੍ਰਬੰਧ ਸੀਜੀਸੀ ਲਾਂਡਰਾਂ ਵਿਖੇ ਵਿਗਆਨ ਅਤੇ ਤਕਨਾਲੋਜੀ ਵਿੱਚ ਕੰਪਿਊਟੇਸ਼ਨਲ ਵਿਧੀਆਂ ਸੰਬੰਧੀ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਜ਼ਿਲ੍ਹਾ ਚੋਣ ਅਫਸਰ ਡਾ ਸੇਨੂ ਦੁੱਗਲ ਵੱਲੋਂ ਅਬੋਹਰ ਅਤੇ ਬੱਲੂਆਣਾ ਦੇ ਗਿਣਤੀ ਕੇਂਦਰਾਂ ਦਾ ਦੌਰਾ ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਕਾਂਗਰਸ ਦੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਅਗਨੀਵੀਰ ਵਰਗੀਆਂ ਸਕੀਮਾਂ ਨੂੰ ਖਤਮ ਕਰਨਾ ਹੋਵੇਗਾ

 

ਸਥਾਨਕ ਸਰਕਾਰਾਂ ਵਿਭਾਗ ਵੱਲੋਂ ਚਾਰ ਐਸ.ਈਜ਼ ਨੂੰ ਚਾਰਜਸ਼ੀਟ ਜਾਰੀ ਕਰਨ ਦਾ ਫੈਸਲਾ

ਐਡਵੋਕੇਟ ਜਨਰਲ ਵੱਲੋਂ ਮਿਲੀ ਸਲਾਹ ਉਪਰੰਤ ਲਿਆ ਫੈਸਲਾ, ਅਰਬਨ ਮਿਸ਼ਨ ਤਹਿਤ ਅਲਾਟ ਕੀਤੇ ਸਮੂਹ ਟੈਂਡਰਾਂ ਦੀ ਵਿਸਥਾਰਤ ਜਾਂਚ ਕਰਵਾਈ ਜਾਵੇਗੀ

Web Admin

Web Admin

5 Dariya News

ਚੰਡੀਗੜ੍ਹ , 25 Jul 2017

ਸਥਾਨਕ ਸਰਕਾਰਾਂ ਵੱਲੋਂ ਮੁਅੱਤਲ ਕੀਤੇ ਚਾਰ ਨਿਗਰਾਨ ਇੰਜਨੀਅਰਾਂ (ਐਸ.ਈਜ਼) ਦੀ ਨਿੱਜੀ ਸੁਣਵਾਈ ਉਪਰੰਤ ਵੱਖ-ਵੱਖ ਨੁਕਤਿਆਂ 'ਤੇ ਐਡਵੋਕੇਟ ਜਨਰਲ ਦੀ ਸਲਾਹ ਲੈਣ ਤੋਂ ਬਾਅਦ ਹੁਣ ਚਾਰੋਂ ਐਸ.ਈਜ਼ ਨੂੰ ਚਾਰਜਸ਼ੀਟ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਰਬਨ ਮਿਸ਼ਨ ਤਹਿਤ ਅਲਾਟ ਕੀਤੇ ਸਮੂਹ ਟੈਂਡਰਾਂ ਦੀ ਵਿਸਥਾਰਤ ਜਾਂਚ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਸ੍ਰੀਮਤੀ ਸੋਨਾਲੀ ਗਿਰੀ, ਜੀ.ਐਸ. ਖਹਿਰਾ ਅਤੇ ਘਣਸ਼ਿਆਮ ਥੋਰੀ ਖਿਲਾਫ ਚਾਰਜਸ਼ੀਟ ਤਿਆਰ ਕਰ ਕੇ ਵੱਖਰੀ ਫਾਈਲ ਰਾਹੀਂ ਮੁੱਖ ਮੰਤਰੀ ਦਫਤਰ ਨੂੰ ਮਨਜ਼ੂਰੀ ਲਈ ਭੇਜਣ ਦਾ ਵੀ ਫੈਸਲਾ ਕੀਤਾ ਗਿਆ ਹੈ।ਸਥਾਨਕ ਸਰਕਾਰਾਂ ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵਿਭਾਗ ਦੇ ਮੁੱਖ ਚੌਕਸੀ ਅਫਸਰ ਵੱਲੋਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਬਠਿੰਡਾ ਦੀਆਂ ਮਿਉਂਸਪਲ ਕਾਰਪੋਰੇਸ਼ਨਾਂ ਦੇ ਸਿਵਲ/ਵਰਕ ਆਰਡਰਾਂ ਦੇ ਨਾਲ ਸਬੰਧਤ ਚੋਣਵੀਆਂ ਫਾਈਲਾਂ ਦੀ ਜਾਂਚ ਕੀਤੀ ਗਈ। ਤਕਰੀਬਨ 1000 ਫਾਈਲਾਂ ਦੀ ਜਾਂਚ ਮਗਰੋਂ ਉਹ ਇਸ ਨਤੀਜੇ 'ਤੇ ਪਹੁੰਚੇ ਕਿ ਅੱਧੇ ਤੋਂ ਜ਼ਿਆਦਾ ਵਰਕ ਆਰਡਰ ਸਿੰਗਲ ਬਿੱਡ (ਇਕੋਂ ਬੋਲੀ) ਉਤੇ ਆਧਾਰਿਤ ਸਨ ਜਦੋਂ ਕਿ 200 ਦੇ ਕਰੀਬ ਵਰਕ ਆਰਡਰ ਦੋਹਰੀ ਬੋਲੀ (ਟੂ ਬਿੱਡ) ਉਤੇ ਆਧਾਰਿਤ ਸਨ। ਇਨ੍ਹਾਂ ਆਧਾਰਾਂ ਉਤੇ ਦਿੱਤੇ ਗਏ ਠੇਕਿਆਂ ਦੀ ਅਨੁਮਾਨਤ ਕੀਮਤ 500 ਕਰੋੜ ਰੁਪਏ ਬਣਦੀ ਹੈ।ਉਪਰੋਕਤ ਮਾਮਲੇ ਦਾ ਸਖਤ ਨੋਟਿਸ ਲੈਂਦੇ ਹੋਏ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ ਚਾਰ ਨਿਗਰਾਨ ਇੰਜਨੀਅਰਾਂ (ਐਸ.ਈਜ਼) ਪੀ.ਕੇ.ਗੋਇਲ, ਕੁਲਵਿੰਦਰ ਸਿੰਘ, ਪਵਨ ਸ਼ਰਮਾ ਤੇ ਧਰਮ ਸਿੰਘ ਨੂੰ ਮੁਅੱਤਲ ਕਰਦੇ ਹੋਏ ਉਨ੍ਹਾਂ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਸਨ। ਇਨ੍ਹਾਂ ਐਸ.ਈਜ਼ ਨੂੰ ਇਨ੍ਹਾਂ ਦੀ ਬੇਨਤੀ ਉਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ। ਸੁਣਵਾਈ ਦੌਰਾਨ ਇਨ੍ਹਾਂ ਐਸ.ਈਜ਼ ਨੇ ਕਈ ਦਫਤਰੀ ਕਾਰਨਾਂ ਦਾ ਹਵਾਲਾ ਦਿੱਤਾ। 

ਇਸ ਦੌਰਾਨ ਉਭਰ ਕੇ ਆਏ ਕਈ ਸਵਾਲਾਂ ਦੇ ਮੱਦੇਨਜ਼ਰ ਸ. ਸਿੱਧੂ ਨੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਉਨ੍ਹਾਂ ਦੀ ਸਲਾਹ ਹਿੱਤ ਹੇਠ ਲਿਖੇ ਨੁਕਤੇ ਭੇਜੇ ਜਿਨ੍ਹਾਂ 'ਤੇ ਨੁਕਤੇ ਵਾਰ ਐਡਵੋਕੇਟ ਜਨਰਲ ਵੱਲੋਂ ਸਲਾਹ ਦਿੱਤੀ ਗਈ।

ਕੀ ਸਿੰਗਲ ਟੈਂਡਰ ਦੇ ਆਧਾਰ ਉਤੇ ਟੈਂਡਰ ਅਲਾਟ ਕੀਤਾ ਜਾਣਾ ਕਾਨੂੰਨ ਅਨੁਸਾਰ ਜਾਇਜ਼ ਹੈ ਅਤੇ ਜੇਕਰ ਹਾਂ ਤਾਂ ਕਿੰਨਾ ਹਾਲਾਤਾਂ ਵਿੱਚ?

ਐਡਵੋਕੇਟ ਜਨਰਲ ਦੀ ਸਲਾਹ:- ਹਾਂ, ਕੁਝ ਖਾਸ ਤੇ ਨਿਵੇਕਲੇ ਹਾਲਾਤਾਂ ਵਿੱਚ ਅਤੇ ਇਸ ਸਬੰਧੀ ਫਾਈਲ ਉਤੇ ਜਾਇਜ਼ ਕਾਰਨ ਰਿਕਾਰਡ ਕਰਨ ਤੋਂ ਮਗਰੋਂ ਤੇ ਸਮਰੱਥ ਅਥਾਰਟੀ ਪਾਸੋਂ ਇਜਾਜ਼ਤ ਲੈ ਕੇ।

ਕੀ ਅਜਿਹੇ ਟੈਂਡਰ ਵਿਚਾਰਨ ਤੇ ਅਲਾਟ ਕਰਨ ਲਈ ਮੌਜੂਦਾ ਸਮੇਂ ਅਪਣਾਈ ਜਾਂਦੀ ਪ੍ਰਕਿਰਿਆ ਵੈਧ, ਕਾਨੂੰਨੀ ਤੇ ਯੋਗ ਹੈ।

ਐਡਵੋਕੇਟ ਜਨਰਲ ਦੀ ਸਲਾਹ:- ਨਹੀਂ।

ਕੀ 22 ਫਰਵਰੀ 2011 ਨੂੰ ਸਥਾਨਕ ਸਰਕਾਰਾਂ ਵਿਭਾਗ ਦਾ ਜਾਰੀ ਸਰਕੂਲਰ ਕਾਨੂੰਨ ਅਨੁਸਾਰ ਜਾਇਜ਼ ਹੈ ਅਤੇ ਕੀ ਉਹ ਕਾਰਪੋਰੇਸ਼ਨਾਂ ਲਈ ਜ਼ਰੂਰੀ ਤੌਰ 'ਤੇ ਮੰਨਣਯੋਗ ਹੈ।

ਐਡਵੋਕੇਟ ਜਨਰਲ ਦੀ ਸਲਾਹ:- ਮਿਤੀ 22 ਫਰਵਰੀ 2011 ਦਾ ਸਰਕੂਲਰ ਕਾਨੂੰਨ ਦੇ ਮਾਪਦੰਡਾਂ ਅਨੁਸਾਰ ਖਰਾ ਨਹੀਂ ਉਤਰਦਾ ਅਤੇ ਜ਼ਰੂਰੀ ਤੌਰ 'ਤੇ ਮੰਨਣਯੋਗ ਨਹੀਂ।

ਬਦਲਵੇਂ ਤੌਰ ਉਤੇ ਕੀ ਕਾਰਪੋਰੇਸ਼ਨਾਂ ਨੂੰ ਕਿਸੇ ਵੀ ਸੂਤਰ ਤੋਂ ਅਲਾਟ ਕੀਤੇ ਜਾਂਦੇ ਫੰਡ ਮਿਉਂਸਪਲ ਕਾਨੂੰਨਾਂ ਤਹਿਤ ਆਉਂਦੇ ਹਨ?

ਐਡਵੋਕੇਟ ਜਨਰਲ ਦੀ ਸਲਾਹ:- ਪੀ.ਐਮ.ਸੀ. ਐਕਟ 1976 ਦੇ ਸੈਕਸ਼ਨ 76 ਅਨੁਸਾਰ ਕਿਸੇ ਵੀ ਸੂਤਰ ਤੋਂ ਕਾਰਪੋਰੇਸ਼ਨਾਂ ਨੂੰ ਅਲਾਟ ਕੀਤੇ ਫੰਡ ਮਿਉਂਸਪਲ ਕਾਨੂੰਨਾਂ ਤਹਿਤ ਆਉਣਗੇ ਅਤੇ ਖਾਸ ਕਰ ਕੇ ਪੀ.ਐਮ.ਸੀ. ਐਕਟ 1976 ਦੀਆਂ ਤਜਵੀਜ਼ਾਂ ਤਹਿਤ ਵੀ।

ਕੀ ਵਿਧਾਨਕ ਢੰਗ ਨਾਲ ਪਾਸ ਐਕਟ ਜਾਂ ਕੋਈ ਵੀ ਕਾਰਜਕਾਰੀ ਸਰਕੂਲਰ ਜੋ ਕਿ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੋਵੇ, ਮਿਉਂਸਪਲ ਇਕਾਈਆਂ ਉਤੇ ਲਾਜ਼ਮੀ ਤੌਰ 'ਤੇ ਲਾਗੂ ਹੋਵੇਗਾ?

ਐਡਵੋਕੇਟ ਜਨਰਲ ਦੀ ਸਲਾਹ:- ਇਹ ਵਿਧਾਨਪਾਲਿਕਾ ਦੁਆਰਾ ਪਾਸ ਐਕਟ ਹੁੰਦਾ ਹੈ ਜਿਸ ਨੂੰ ਕਿ ਅਜਿਹੇ ਸਾਰੇ ਸਰਕੂਲਰਾਂ ਨੂੰ ਮਨਸੂਖ ਕਰਨ ਦੇ ਹੱਕ ਵਿੱਚ ਹਾਸਲ ਹੁੰਦੇ ਹਨ ਜੋ ਸਰਕੂਲਰ ਅਜਿਹੇ ਕਿਸੇ ਵੀ ਕਾਨੂੰਨ ਦੇ ਵਿਰੋਧ ਵਿੱਚ ਹੋਣ ਜੋ ਕਿ ਸੁਪਰੀਮ ਕੋਰਟ ਦੁਆਰਾ ਸਥਾਪਤ ਹੋਵੇ ਜਾਂ ਇਸ ਮਾਮਲੇ ਵਿੱਚ ਸੀ.ਵੀ.ਸੀ. ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਦੇ ਹੋਣ।

ਐਡਵੋਕੇਟ ਜਨਰਲ ਦੀ ਸਲਾਹ ਮਗਰੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਹੇਠ ਲਿਖੇ ਹੁਕਮ ਦਿੱਤੇ:-

ਐਸ.ਈਜ਼ ਪੀ.ਕੇ.ਗੋਇਲ, ਕੁਲਵਿੰਦਰ ਸਿੰਘ, ਪਵਨ ਸ਼ਰਮਾ ਤੇ ਧਰਮ ਸਿੰਘ ਖਿਲਾਫ ਚਾਰਜਸ਼ੀਟ ਤਿਆਰ ਕਰ ਕੇ ਜਾਰੀ ਕੀਤੀ ਜਾਵੇ।

ਅਰਬਨ ਮਿਸ਼ਨ ਤਹਿਤ ਅਲਾਟ ਕੀਤੇ ਸਮੂਹ ਟੈਂਡਰਾਂ ਦੀ ਵਿਸਥਾਰਤ ਜਾਂਚ ਹੋਵੇ ਜਿਸ ਵਿੱਚ ਐਡਵੋਕੇਟ ਜਨਰਲ ਵੱਲੋਂ ਆਪਣੀ ਟਿੱਪਣੀ ਵਿੱਚ ਚੁੱਕੇ ਗਏ ਮੁੱਦਿਆਂ ਦਾ ਹਵਾਲਾ ਹੋਵੇ ਅਤੇ ਮੁੱਖ ਚੌਕਸੀ ਅਫਸਰ ਦੀ ਰਿਪੋਰਟ ਵਿੱਚ ਉਪਲੱਬਧ ਸਬੂਤ ਹੋਣ।

ਸ੍ਰੀਮਤੀ ਸੋਨਾਲੀ ਗਿਰੀ, ਜੀ.ਐਸ. ਖਹਿਰਾ ਅਤੇ ਘਣਸ਼ਿਆਮ ਥੋਰੀ ਖਿਲਾਫ ਚਾਰਜਸ਼ੀਟ ਤਿਆਰ ਕਰ ਕੇ ਵੱਖਰੀ ਫਾਈਲ ਰਾਹੀਂ ਮੁੱਖ ਮੰਤਰੀ ਦਫਤਰ ਨੂੰ ਮਨਜ਼ੂਰੀ ਲਈ ਭੇਜੀ ਜਾਵੇ।

 

Tags: CRIME NEWS PUNJAB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD