Saturday, 13 June 2026

 

 

ਖ਼ਾਸ ਖਬਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਬਾਬਾ ਭੂਮਣਸ਼ਾਹ, ਸਿਰਸਾ ਗੱਦੀ ਮਹੰਤ ਸ੍ਰੀ ਬ੍ਰਹਮ ਦਾਸ ਜੀ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ ਪੰਜਾਬ ਸਰਕਾਰ ਦੀ ਮੇਰੀ ਰਸੋਈ ਸਕੀਮ : ਡਾ. ਇਸ਼ਾਂਕ ਕੁਮਾਰ ਨੇ ਵੰਡੀਆਂ 191 ਰਾਸ਼ਨ ਕਿੱਟਾਂ ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ

 

ਸੰਪਦਾ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਚੁੱਕਣ ਕਿਸਾਨ : ਹਰਸਿਮਰਤ ਕੌਰ ਬਾਦਲ

ਕਿਹਾ ਕਿ ਵਰਲਡ ਫੂਡ ਮੇਲਾ ਕਿਸਾਨਾਂ ਅਤੇ ਕਿਸਾਨ-ਸੰਗਠਨਾਂ ਨੂੰ ਅੰਤਰ-ਰਾਸ਼ਟਰੀ ਸਾਂਝੇਦਾਰੀਆਂ ਵਾਸਤੇ ਇੱਕ ਨਿਰਾਲਾ ਮੌਕਾ ਪ੍ਰਦਾਨ ਕਰੇਗਾ

Web Admin

Web Admin

5 Dariya News

ਮੁੰਬਈ , 21 Jul 2017

Last updated on: Jul 21, 2017, 00:00 IST

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਸਾਨਾਂ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਕਿਸਾਨ ਸੰਪਦਾ ਸਕੀਮ ਦਾ ਵੱਧ ਤੋਂ ਵੱਧ ਤੋਂ ਫਾਇਦਾ ਚੁੱਕਣ ਅਤੇ ਖੁਦ ਕਾਰੋਬਾਰੀ ਬਣਨ।ਇੱਥੇ ਵਰਲਡ ਫੂਡ ਇੰਡੀਆ ਸੋਥਅ ਦੌਰਾਨ ਇਕੱਤਰ ਹੋਏ ਚੋਣਵੇਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ 3 ਨਵੰਬਰ ਤੋਂ 5 ਨਵੰਬਰ ਤਕ ਦਿੱਲੀ ਵਿਚ ਹੋਣ ਜਾ ਰਿਹਾ ਵਰਲਡ ਫੂਡ ਇੰਡੀਆ (ਡਬਲਿਊਐਫਆਈ) ਕਿਸਾਨਾਂ ਅਤੇ ਕਿਸਾਨਾਂ ਸੰਗਠਨਾਂ ਨੂੰ ਆਪਣੇ ਮਾਲ ਦੀ ਵਿਕਰੀ ਲਈ ਅੰਤਰਰਾਸ਼ਟਰੀ  ਸਹਿਯੋਗੀ ਲੱਭਣ ਵਾਸਤੇ ਇੱਕ ਨਿਰਾਲਾ ਮੌਕਾ ਪ੍ਰਦਾਨ ਕਰੇਗਾ। ਉਹਨਾਂ ਕਿਹਾ ਕਿ ਸ਼ਹਿਦ, ਓਟਸ, ਜੂਸਾਂ ਅਤੇ ਸਬਜ਼ੀਆਂ ਤੋਂ ਤਿਆਰ ਵਸਤਾਂ ਦੇ ਅੰਤਰ-ਰਾਸ਼ਟਰੀ ਬਾਜ਼ਾਰ ਵਿਚ ਨਿਰਯਾਤ ਦਾ ਬਹੁਤ ਜ਼ਿਆਦਾ ਸਕੋਪ ਹੈ। ਜਿਸ ਕਰਕੇ ਡਬਲਿਊਐਫਆਈ ਦੌਰਾਨ ਅੰਤਰਰਾਸ਼ਟਰੀ ਕੰਪਨੀਆਂ ਨਾਲ ਸਾਂਝੇ ਉੱਦਮਾਂ ਵਿਚ ਸਾਂਝੇਦਾਰੀ ਪਾ ਕੇ ਇਸ ਮੌਕੇ ਦਾ ਲਾਭ ਉਠਾਇਆ ਜਾ ਸਕਦਾ ਹੈ। ਕਿਸਾਨ ਸੰਪਦਾ ਸਕੀਮ ਬਾਰੇ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਅਗਲੇ ਤਿੰਨ ਸਾਲਾਂ ਵਿਚ ਇਸ ਸਕੀਮ ਨਾਲ 20 ਲੱਖ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ 5 ਲੱਖ ਤੋਂ ਵੱਧ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। 

ਉਹਨਾਂ ਕਿਹਾ ਕਿ ਪੂਰੇ ਦੇਸ਼ ਵਿਚ ਖੋਲ੍ਹੇ ਜਾ ਰਹੇ ਮੈਗਾ ਫੂਡ ਪਾਰਕਾਂ ਦਾ ਹਿੱਸਾ ਬਣ ਕੇ ਜਾਂ ਛੋਟੇ ਕਲੱਸਟਰਾਂ ਦੀ ਸਥਾਪਨਾ ਕਰਕੇ ਜਾਂ ਫਿਰ ਆਪਣੇ ਨਿੱਜੀ ਫੂਡ ਪ੍ਰੋਸੈਸਿੰਗ ਯੂਨਿਟ ਲਗਾ ਕੇ ਕਿਸਾਨ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਹਨਾਂ ਕਿਹਾ ਕਿ ਅਗਲੇ ਤਿੰਨ ਸਾਲਾਂ ਵਿਚ ਅਸੀਂ ਸਿਰਫ ਫੂਡ ਪ੍ਰੋਸੈਸਿੰਗ ਨੂੰ ਇੱਕ ਲੋਕ ਲਹਿਰ ਬਣਾ ਕੇ ਸਾਡੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰ ਸਕਦੇ ਹਾਂ।ਮਹਾਰਾਸ਼ਟਰ ਵਿਚ ਫੂਡ ਪ੍ਰੋਸੈਸਿੰਗ ਬਾਰੇ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸੂਬੇ ਅੰਦਰ ਵਿਭਿੰਨ ਬਾਗਵਾਨੀ ਦੀਆਂ ਫਸਲਾਂ ਜਿਵੇਂ ਅੰਬ, ਅੰਗੂਰ ਅਤੇ ਅਨਾਰ ਦੀ ਬਿਜਾਈ ਵਾਸਤੇ ਢੁੱਕਵੇਂ 8 ਐਗਰੋ-ਐਕਸਪੋਰਟ ਜ਼ੋਨ ਹੋਣ ਕਰਕੇ ਖੇਤੀਬਾੜੀ ਦੇ ਵਿਕਾਸ ਦੀ ਬੇਹੱਦ ਸੰਭਾਵਨਾ ਹੈ। ਉਹਨਾਂ ਕਿਹਾ ਕਿ ਇਹ ਸੂਬਾ ਭਾਰਤੀ ਫੂਡ ਪ੍ਰੋਸੈਸਿੰਗ ਇੰਡਸਟਰੀ ਦੇ ਕੁੱਲ ਉਤਪਾਦਨ ਵਿਚ 11 ਫੀਸਦੀ ਯੋਗਦਾਨ ਪਾਉਂਦਾ ਹੈ। ਉਹਨਾਂ ਕਿਹਾ ਕਿ ਸੂਬੇ ਅੰਦਰ ਫੂਡ ਪ੍ਰੋਸੈਸਿੰਗ ਸੈਕਟਰ ਵਿਚ 1,039 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਜਿਸ ਸਦਕਾ ਵਿਕਾਸ ਦੇ ਵੱਡੇ ਮੌਕੇ ਪੈਦਾ ਹੋਏ ਹਨ। ਇੱਥੇ 4 ਮੈਗਾ ਫੂਡ ਪਾਰਕ ਅਤੇ ਕੋਲਡ ਚੇਨ, ਵੈਲਿਯੂ ਐਡੀਸ਼ਨ ਅਤੇ ਪ੍ਰਜ਼ਰਵੇਸ਼ਨ ਸਕੀਮ ਤਹਿਤ 27 ਪ੍ਰਾਜੈਕਟ ਲਾਏ ਜਾਣੇ ਹਨ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫੜਨਾਵੀਸ ਅਤੇ ਖੇਤੀਬਾੜੀ ਮੰਤਰੀ ਸ੍ਰੀ ਪਾਂਡੂਰੰਗ ਫੰਡਕਰ ਨੇ ਵੀ ਇਸ ਮੌਕੇ ਲੋਕਾਂ ਨੂੰ ਸੰਬੋਧਨ ਕੀਤਾ। ਸੀਆਈਆਈ ਇਸੇ ਦੌਰਾਨ ਡਬਲਿਊ ਆਰ ਟਾਸਕ ਫੋਰਸ ਦੇ ਚੇਅਰਮੈਨ ਅਤੇ ਵੀਕਫੀਲਡ ਫੂਡਜ਼ ਦੇ ਮੈਨੇਜਿੰਗ ਡਾਇਰੈਕਟਰ  ਸ੍ਰੀ ਅਸ਼ਵਨੀ ਮਲਹੋਤਰਾ ਨੇ ਲੋਕਾਂ ਨੂੰ ਵਰਲਡ ਫੂਡ ਇੰਡੀਆਂ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਡਬਲਿਊਐਫਆਈ ਨੂੰ ਪੂਰੀ ਦੁਨੀਆਂ ਵਿਚ ਬਹੁਤ ਹੀ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਇਸ ਮੇਲੇ ਵਿਚ 20 ਤੋਂ ਵੱਧ ਮੁਲਕ ਭਾਗ ਲੈਣਗੇ। ਉਹਨਾਂ ਕਿਹਾ ਕਿ ਇਟਲੀ ਨੇ ਫੋਕਸ ਕੰਟਰੀ ਬਣਨ ਲਈ ਪੱਕੀ ਸਹਿਮਤੀ ਦੇ ਦਿੱਤੀ ਹੈ ਅਤੇ ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਇਸ ਮੇਲੇ ਵਿਚ ਸਹਿਯੋਗੀ ਸੂਬੇ ਹੋਣਗੇ। 10 ਤੋਂ ਵੱਧ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਅਤੇ ਭਾਰਤ ਵਿਚ  ਫੂਡ ਪ੍ਰੋਸੈਸਿੰਗ, ਫੂਡ ਟੈਕਨਾਲੌਜੀ ਦੇ ਮਹਾਂਰਥੀ, ਈਕਿਊਪਮੈਂਟ ਪਲੇਅਰਜ਼, ਕੋਲਡ ਚੇਨਜ਼, ਇਨਗਰੀਡੀਅੰਟਸ ਅਤੇ ਫੂਡ ਰਿਟੇਲਰਜ਼ ਡਬਲਿਊਐਫਆਈ ਵਿਚ ਹਾਜ਼ਰੀ ਭਰਨਗੇ। ਸ੍ਰੀ ਮਲਹੋਤਰਾ ਨੇ ਕਿਹਾ ਕਿ ਡਬਲਿਊਐਫਆਈ ਇੱਕ ਅਜਿਹਾ ਪਲੇਟਫਾਰਮ ਪ੍ਰਦਾਨ ਕਰੇਗਾ, ਜਿੱਥੇ ਆਫਰਿੰਗਜ਼ ਅਤੇ ਸਰਵਿਸਜ਼ ਦੇ ਨਾਲ-ਨਾਲ ਪ੍ਰੋਡਕਸ਼ਨ, ਪ੍ਰੋਸੈਸਿੰਗ,ਪੈਕੇਜਿੰਗ, ਟੈਕਨਾਲੌਜੀ, ਈਕਿਊਪਮੈਂਟ, ਸਟੋਰੇਜ, ਲੌਜਿਸਟਿਕਸ ਅਤੇ ਰਿਟੇਲ ਵਾਲੀ ਫੂਡ ਵੈਲਿਯੂ ਚੇਨ ਨੂੰ ਵੀ ਵਿਖਾਇਆ ਜਾਵੇਗਾ।

 

Tags: Harsimrat Kaur Badal , Devendra Fadnavis

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD