ਇੰਡੋ ਗਲੋਬਲ ਕਾਲਜ਼ਿਜ ਦੇ ਕੰਪਿਊਟਰ ਸਾਇੰਸ ਦੇ ਦੂਜੇ ਸਮੈਸਟਰ ਦੇ ਵਿਦਿਆਰਥੀ ਅਭਿਸ਼ੇਕ ਅਤੇ ਇਸ਼ਾਂਕ ਨੇ ਆਪਣੀ ਬਿਹਤਰੀਨ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਦੇ ਹੋਏ ਵੈੱਬ ਡਿਜ਼ਾਨਿੰਗ,ਪ੍ਰੋਗਰਾਮਿੰਗ ਦੇ ਕਰਵਾਏ ਵੱਖ ਵੱਖ ਮੁਕਾਬਲਿਆਂ ਵਿਚ ਜੇਤੂ ਰਹਿੰਦੇ ਹੋਏ ਆਪਣੀ ਵਿਲੱਖਣ ਸੋਚ ਦਾ ਲੋਹਾ ਮਨਵਾਇਆ ਹੈ। ਬੀਤੇ ਦਿਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਹੋਏ ਵੈੱਬ ਡਿਜ਼ਾਇਨਿੰਗ ਅਤੇ ਪ੍ਰੋਗਰਾਮਿੰਗ ਮੁਕਾਬਲਿਆਂ ਵਿਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ।ਵੈੱਬ ਡਿਜ਼ਾਇਨਿੰਗ ਦੇ ਮੁਕਾਬਲੇ ਵਿਚ ਵੱਖ ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 120 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲੈਦੇ ਹੋਏ ਫਸਵੀਂ ਟੱਕਰ ਦਿਤੀ ਸੀ। ਜਦ ਕਿ ਹਰ ਕਾਲਜ ਤੋਂ 2 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਸ ਤੋਂ ਪਹਿਲਾਂ ਜੀ ਜੀ ਡੀ ਐੱਸ ਟੀ ਕਾਲਜ ਸੈਕਟਰ 32 ਅਤੇ ਸਰਕਾਰੀ ਕਾਲਜ ਫ਼ੇਜ਼ 6 ਵਿਚ ਹੋਏ ਮੁਕਾਬਲਿਆਂ ਵਿਚ ਵੀ ਦੂਜਾ ਸਥਾਨ ਪ੍ਰਾਪਤ ਕੀਤਾ । ਇਨ੍ਹਾਂ ਮੁਕਾਬਲਿਆਂ ਵਿਚ ਕਿਸੇ ਵੀ ਇਕ ਟਾਪਿਕ ਤੇ ਐੱਚ ਟੀ ਐਮ ਐਲ, ਸੀ ਐੱਸ ਐੱਸ, ਜਾਵਾ, ਏ ਐੱਸ ਪੀ, ਪੀ ਐੱਚ ਪੀ ਵੈੱਬ ਸਾਈਟ ਬਣਾਉਣ ਦਾ ਟੀਚਾ ਦਿਤਾ ਗਿਆ। ਜੋ ਕਿ ਇਕ ਸੀਮਤ ਸਮੇਂ ਵਿਚ ਪੂਰਾ ਕਰਨਾ ਸੀ।ਜਿਸ ਵਿਚ ਇਹ ਦੋਵੇਂ ਹੋਣਹਾਰ ਜੇਤੂ ਹੋ ਨਿੱਬੜੇ।ਇਸ ਉਪਲਬਧੀ ਲਈ ਦੋਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਸੀ ਈ À ਮਾਨਵ ਸਿੰਗਲਾ ਨੇ ਦੱਸਿਆਂ ਕਿ ਆਈ ਟੀ ਸੈਕਟਰ ਵਿਚ ਜਿਸ ਤਰੀਕੇ ਨਾਲ ਰੋਜ਼ਾਨਾ ਬਦਲਾਓ ਆ ਰਹੇ ਹਨ। ਉਸ ਨਾਲ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਦੇਂ ਹੋਏ ਹਰ ਮੁਕਾਬਲੇ ਲਈ ਤਿਆਰ ਰੱਖਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਦਾ ਬਿਹਤਰੀਨ ਪ੍ਰਦਰਸ਼ਨ ਇੰਡੋ ਗਲੋਬਲ ਗਰੁੱਪ ਵੱਲੋਂ ਦਿਤੀ ਜਾ ਰਹੀ ਬਿਹਤਰੀਨ ਸਿੱਖਿਆਂ ਦੀ ਹਾਮੀ ਭਰਦਾ ਨਜ਼ਰ ਆਉਂਦਾ ਹੈ।