ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ, ਕਟਾਂਣੀ ਵਿਚ ਮਸ਼ਹੂਰ ਅੰਤਰ ਰਾਸ਼ਟਰੀ ਕੰਪਨੀ ਨਿਊ ਸਵੈਨ ਵੱਲੋਂ ਐਮ ਬੀ ਏ ਦੇ ਵਿਦਿਆਰਥੀਆਂ ਲਈ ਕੈਂਪਸ 'ਚ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਇਸ ਪਲੇਸਮੈਂਟ ਡਰਾਈਵ ਵਿਚ ਕੁੱਲ 28 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪਲੇਸਮੈਂਟ ਡਰਾਈਵ ਦੌਰਾਨ ਕੰਪਨੀ ਦੇ ਐੱਚ ਆਰ ਮੈਨੇਜਰ ਅਰੁਣ ਭੱਟ ਅਤੇ ਅਸਿਸਟੈਂਟ ਮੈਨੇਜਰ ਦਵਿੰਦਰ ਸਿੰਘ ਨੇ ਕੰਪਨੀ ਦੇ ਮਨੋਰਥ ਅਤੇ ਭਵਿੱਖ ਦੀਆਂ ਯੋਜਨਾਵਾਂ ਸਬੰਧੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ।ਇਸ ਤੋਂ ਬਾਅਦ ਗਰੁੱਪ ਡਿਸਕਸ਼ਨ,ਲਿਖਤੀ ਟੈੱਸਟ ਅਤੇ ਇੰਟਰਵਿਊ ਤੋਂ ਬਾਅਦ ਸ਼ਾਰਟ ਲਿਸਟ 11 ਉਮੀਦਵਾਰਾਂ ਵਿਚੋਂ 6 ਉਮੀਦਵਾਰਾਂ ਦੀ ਚੋਣ 3 ਲੱਖ ਤੱਕ ਦੇ ਪੈਕੇਜ ਤੇ ਕੀਤੀ ਗਈ। ਚੁਣੇ ਗਏ ਇਨ੍ਹਾਂ ਇਨ੍ਹਾਂ ਉਮੀਦਵਾਰਾਂ ਨੂੰ ਕੰਪਨੀ ਵੱਲੋਂ ਪਹਿਲਾਂ ਟਰੇਨਿੰਗ ਦਿੱਤੀ ਜਾਵੇਗੀ, ਫਿਰ ਇਨ੍ਹਾਂ ਦੀ ਚੋਣ ਕੰਪਨੀ ਦੇ ਵੱਖ ਵੱਖ ਦਫ਼ਤਰਾਂ ਵਿਚ ਕੀਤੀ ਜਾਵੇਗੀ। ਇਸ ਮੌਕੇ ਤੇ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਚੁਣੇ ਗਏ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪਹਿਲੀ ਨੌਕਰੀ ਉਨ੍ਹਾਂ ਲਈ ਵਿਦਿਆਰਥੀ ਜੀਵਨ ਤੋਂ ਇੱਕ ਪ੍ਰੋਫੈਸ਼ਨਲ ਜ਼ਿੰਦਗੀ ਵਿਚ ਪਹਿਲਾਂ ਕਦਮ ਹੈ ਅਤੇ ਆਪਣੇ ਚੰਗੇ ਕੈਰੀਅਰ ਲਈ ਉਹ ਆਪਣੀ ਪਹਿਲੀ ਨੌਕਰੀ ਨੂੰ ਸਖ਼ਤ ਮਿਹਨਤ ਅਤੇ ਮਨ ਲਗਾ ਕੇ ਕਰਨ । ਉਨ੍ਹਾਂ ਵਿਦਿਆਰਥੀਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਸਫਲ ਜ਼ਿੰਦਗੀ ਲਈ ਕੋਈ ਸ਼ਾਰਟਕੱਟ ਨਹੀਂ ਹੈ, ਇਸ ਲਈ ਜੇਕਰ ਉਹ ਜ਼ਿੰਦਗੀ 'ਚ ਇੱਕ ਸਫਲ ਇਨਸਾਨ ਬਣਨਾ ਚਾਹੁੰਦੇ ਹਨ ਤਾਂ ਇਮਾਨਦਾਰੀ ਅਤੇ ਸਖ਼ਤ ਮਿਹਨਤ ਨਾਲ ਉਹ ਦਿੱਤੇ ਗਏ ਕੰਮ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣ।