Friday, 03 May 2024

 

 

ਖ਼ਾਸ ਖਬਰਾਂ ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ,ਅਕਾਲੀ ਦਲ ਨੂੰ ਵੱਡਾ ਝਟਕਾ! ਭਗਵੰਤ ਮਾਨ ਨੇ ਪਟਿਆਲਾ ਵਿੱਚ ਕੀਤਾ ਰੋਡ ਸ਼ੋਅ, ਡਾ. ਬਲਬੀਰ ਦੇ ਹੱਕ 'ਚ ਕੀਤਾ ਪ੍ਰਚਾਰ, ਕਿਹਾ- ਪੰਜਾਬ ਬਣੇਗਾ ਹੀਰੋ, ਇਸ ਵਾਰ 13-0 ਗੁਰਜੀਤ ਔਜਲਾ ਦੇ ਹੱਕ ਵਿੱਚ ਗਰਜਿਆ ਹਰਪ੍ਰਤਾਪ ਅਜਨਾਲਾ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਗ੍ਰੇਟਰ ਮੁਹਾਲੀ ਇਲਾਕੇ ਦਾ ਵਿਕਾਸ ਕਰਵਾਇਆ ਤੇ ਇਥੇ ਕੌਮਾਂਤਰੀ ਹਵਾਈ ਅੱਡਾ, ਸੰਸਥਾਵਾਂ ਤੇ ਆਈ ਟੀ ਸੈਕਟਰ ਲਿਆਂਦਾ: ਸੁਖਬੀਰ ਸਿੰਘ ਬਾਦਲ ਕਾਂਗਰਸ ਸਕੱਤਰ ਅਤੇ ਸੰਯੁਕਤ ਸਕੱਤਰ ਸਮੇਤ 300 ਦੇ ਕਰੀਬ ਭਾਜਪਾ ਚ ਸ਼ਾਮਲ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਨਿਰਵਿਘਨ ਨਾਮਜ਼ਦਗੀ ਪ੍ਰਕਿਰਿਆ ਲਈ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਕੀਤੀ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਲੁਧਿਆਣਾ ਪ੍ਰਸ਼ਾਸਨ ਕਣਕ ਦੀ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾ ਰਿਹਾ ਹੈ - ਡਿਪਟੀ ਕਮਿਸਸ਼ਨਰ ਜੇਕਰ ਭਾਜਪਾ ਇੱਕ ਵਾਰ ਫਿਰ ਸੱਤਾ 'ਚ ਆਈ ਤਾਂ ਰਾਖਵਾਂਕਰਨ ਖ਼ਤਮ ਕਰ ਦੇਵੇਗੀ : ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਦਾ ਸ਼ਹਿਰ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ, ਹਜ਼ਾਰਾਂ ਕਾਂਗਰਸੀ ਵਰਕਰ ਪਹੁੰਚੇ ਸ਼ਹਿਰ ਦੀ ਸਾਫ਼-ਸਫਾਈ ’ਚ ਭਾਗ ਲੈਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਮਿਸ਼ਨਰ ਨੇ ਕੀਤਾ ਸਨਮਾਨਿਤ ਜਿਲ੍ਹੇ ਵਿੱਚ ਹੁਣ ਤੱਕ 440280 ਮੀਟਰਿਕ ਟਨ ਕਣਕ ਦੀ ਹੋਈ ਆਮਦ–ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੌਣ ਅਫ਼ਸਰ ਘਨਸ਼ਾਮ ਥੋਰੀ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਵਿਨੀਤ ਕੁਮਾਰ ਦੀ ਨਿਗਰਾਨੀ ਵਿਚ ਹੋਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਕੱਢਿਆ ਫਲੈਗ ਮਾਰਚ ਸਿਆਸੀ ਪਾਰਟੀਆਂ ਦੀ ਮੌਜੂਦਗੀ ’ਚ ਵੋਟਿੰਗ ਮਸ਼ੀਨਾਂ ਦੀ ਹੋਈ ਪਹਿਲੀ ਰੈਂਡੇਮਾਈਜ਼ੇਸ਼ਨ ਡੀ.ਸੀ. ਆਸ਼ਿਕਾ ਜੈਨ ਨੇ ਮੈਰਿਟ ਵਿੱਚ ਆਏ ਸਰਕਾਰੀ ਸਕੂਲਾਂ ਦੇ 10ਵੀਂ ਅਤੇ 10+2 ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਮੈਡਲਾਂ ਨਾਲ ਸਨਮਾਨ ਕਰ ਮਨੋਬਲ ਵਧਾਇਆ ਪਟਿਆਲਾ ਜ਼ਿਲ੍ਹੇ ਦੇ 52 ਵਿਦਿਆਰਥੀਆਂ ਬਾਰਵੀਂ ਦੀ ਮੈਰਿਟ ਸੂਚੀ ’ਚ, ਸਰਕਾਰੀ ਸਕੂਲਾਂ 33 ਵਿਦਿਆਰਥੀ ਚਮਕੇ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਗਰਮੀ ਦੇ ਚੱਲਦਿਆਂ ਪੋਲਿੰਗ ਬੂਥਾਂ ਤੇ ਕੀਤੇ ਜਾਣਗੇ ਖਾਸ ਪ੍ਰਬੰਧ

 

ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਨਿਵੇਸ਼ ਯੋਜਨਾਵਾਂ ਨੂੰ ਵੱਡਾ ਹੁਲਾਰਾ

ਮੋਹਾਲੀ ਵਿੱਖੇ ਨਿਵੇਸ਼ ਲਈ 14 ਆਈ.ਟੀ/ਆਈ.ਟੀ.ਈ.ਐਸ. ਕੰਪਨੀਆਂ ਨੂੰ ਨਿਵੇਸ਼ ਲਈ ਹਰੀ ਝੰਡੀ

Web Admin

Web Admin

5 Dariya News

ਚੰਡੀਗੜ੍ਹ , 10 May 2017

ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਨਿਵੇਸ਼ ਨੂੰ ਆਕ੍ਰਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਅੱਜ 14 ਆਈ.ਟੀ/ਆਈ.ਟੀ.ਈ.ਐਸ. ਕੰਪਨੀਆਂ ਨੂੰ ਮੋਹਾਲੀ ਵਿਖੇ ਸਥਾਨਾਂ ਦੀ ਅਲਾਟਮੈਂਟ ਦੇ ਲਈ ਸਹਿਮਤੀ ਮਿਲ ਗਈ। ਇਸ ਨਾਲ 750 ਕਰੋੜ ਤੋਂ ਵੱਧ ਦਾ ਨਿਵੇਸ਼ ਹੋਣ ਲਈ ਰਾਹ ਪਧਰਾ ਹੋ ਗਿਆ ਹੈ ਜਿਸ ਦੇ ਨਾਲ ਤਕਰੀਬਨ 1500 ਪੇਸ਼ੇਵਰਾਂ ਨੂੰ ਸਿੱਧਾ ਰੋਜ਼ਗਾਰ ਮਿਲੇਗਾ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਪੂਡਾ ਭਵਨ ਵਿਖੇ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਕੰਪਨੀਆਂ ਦੀਆਂ ਅਰਜੀਆਂ ਦੀ ਪੜਤਾਲ ਕੀਤੀ ਗਈ ਜਿਨ੍ਹਾਂ ਦੀ ਸਲਾਨਾ ਟਰਨਓਵਰ 25 ਕਰੋੜ ਰੁਪਏ ਤੋਂ 1100 ਕਰੋੜ ਰੁਪਏ ਹੈ। ਇਨ੍ਹਾਂ ਕੰਪਨੀਆਂ ਵਿੱਚੋਂ 14 ਕੰਪਨੀਆਂ ਦੀ ਚੋਣ ਆਈ.ਟੀ ਹੱਬ ਵਿਖੇ ਜ਼ਮੀਨ ਅਲਾਟਮੈਂਟ ਕਰਨ ਲਈ ਕੀਤੀ ਗਈ ਹੈ। ਇਸਦੇ ਨਾਲ ਐਸ.ਏ.ਐਸ ਨਗਰ ਮੋਹਾਲੀ ਦੀ ਆਈ.ਟੀ ਸਿਟੀ ਵਿੱਚ ਜ਼ਮੀਨ ਅਲਾਟ ਕਰਨ ਵਾਲੀਆਂ ਕੰਪਨੀਆਂ ਦੀ ਗਿਣਤੀ 46 ਹੋ ਜਾਵੇਗੀ। ਅਰਜੀਆਂ ਦੀ ਪੜਤਾਲ ਕਰਨ ਵਾਲੀ ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਮਕਾਨ ਅਤੇ ਸ਼ਹੀਰੀ ਵਿਕਾਸ, ਵਿੱਤ, ਉਦਯੋਗ, ਆਈ.ਟੀ, ਸਾਇੰਸ ਤੇ ਤਕਨਾਲੋਜੀ ਦੇ ਸਕੱਤਰ, ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ, ਸੋਫਟਵੇਅਰ ਟੈਕਨਾਲੋਜੀ ਪਾਰਕ ਆਫ ਇੰਡੀਆ ਦੇ ਵਧੀਕ ਡਾਇਰੈਕਟਰ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਸ਼ਾਮਲ ਸਨ। ਇਹ ਅਰਜੀਆਂ ਇੱਕ ਸਾਲ ਤੋਂ ਵੀ ਵਾਧੂ ਲੰਮੇ ਸੰਮੇ ਤੋਂ ਲੰਬਿਤ ਪਈਆਂ ਹੋਈਆਂ ਸਨ। 

ਇਸ ਦੀ ਵਿਸਤ੍ਰਤ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਰਜੀਆਂ ਦੇਣ ਵਾਲੀਆਂ ਕੰਪਨੀਆਂ ਨੇ 0.5 ਏਕੜ ਤੋਂ 25 ਏਕੜ ਤੱਕ ਪਲਾਟ ਖਰੀਦਣ ਲਈ ਦਿਲਚਸਪੀ ਵਿਖਾਈ। 1672 ਏਕੜ ਕੁੱਲ ਰਕਬੇ ਵਿੱਚੋਂ ਆਈ.ਟੀ/ਆਈ.ਟੀ.ਈ.ਐਸ ਕੰਪਨੀਆਂ ਦੇ ਆਲਾਟਮੈਂਟ ਕਰਨ ਵਾਸਤੇ 278 ਏਕੜ ਜ਼ਮੀਨ ਰਾਖਵੀਂ ਰੱਖੀ ਹੋਈ ਹੈ। ਇਸਤੋਂ ਇਲਾਵਾ 248 ਏਕੜ ਜ਼ਮੀਨ ਰਹਾਇਸ਼ੀ ਕਲੋਨੀਆਂ ਲਈ ਰਾਖਵੀਂ ਹੈ ਜਦਕਿ ਬਾਕੀ ਵਪਾਰਕ, ਸੰਸਥਾਵਾਂ, ਜਨਤਕ ਇਮਾਰਤਾਂ, ਮਿਸ਼ਰਤ ਵਰਤੋਂ ਲਈ ਜ਼ਮੀਨ, ਰਾਖਵੀਂ ਜ਼ਮੀਨ ਅਤੇ ਸੜਕੀ ਨੈਟਵਰਕ ਵਾਸਤੇ ਜ਼ਮੀਨ ਸ਼ਾਮਲ ਹੈ। ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਆਈ.ਟੀ ਨੀਤੀ ਦੇ ਅਨੁਸਾਰ ਮੋਹਾਲੀ ਵਿਖੇ ਆਈ.ਟੀ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਸਹੂਲਤਾਂ ਪ੍ਰਦਾਨ ਕਰਨ ਵਾਸਤੇ ਬਹੁਮੱਤ ਪਲਾਟਾਂ ਦੀ ਅਲਾਟਮੈਂਟ ਰਾਖਵੀਂ ਕੀਮਤ 'ਤੇ ਕੀਤੀ ਗਈ ਹੈ। ਇਸ ਅਲਾਟਮੈਂਟ ਲਈ ਯੋਗਤਾ ਮਾਪਦੰਡਾਂ ਨੂੰ ਸਾਹਮਣੇ ਰੱਖਿਆ ਗਿਆ ਹੈ। ਫ੍ਰੀਹੋਲਡ ਅਧਾਰ 'ਤੇ ਅਲਾਟ ਕੀਤੇ ਵੱਡੇ ਪਲਾਟਾਂ ਦੀ ਰਾਖਵੀਂ ਕੀਮਤ 2.25 ਕਰੋੜ ਪ੍ਰਤੀ ਏਕੜ ਤੋਂ  5 ਕਰੋੜ ਰੁਪਏ ਤੱਕ ਹੈ । ਇਹ ਕੀਮਤ ਸੱਤ ਸਾਲ ਤੋਂ ਵੱਧ ਸਮੇਂ ਦੌਰਾਨ ਅਸਾਨ ਕਿਸ਼ਤਾਂ ਵਿੱਚ ਭੁਗਤਾਨ ਯੋਗ ਹੋਵੇਗੀ। ਨਿਰਮਾਣ ਲਈ ਤਿਆਰ ਨੀਤੀ ਅਨੁਸਾਰ  ਛੋਟੇ ਉਦਮਾਂ ਲਈ ਆਈ.ਟੀ ਮਾਲ ਰਾਖਵੇਂ ਹੋਣਗੇ। ਬਹੁਰਾਸ਼ਟਰੀ ਕੰਪਨੀਆਂ ਦੇ ਮੁਲਾਜ਼ਮਾਂ ਲਈ ਇੰਟਰਨੈਸ਼ਨਲ ਟਾਉਨਸ਼ਿਪ ਉਸਾਰਿਆ ਜਾਵੇਗਾ। ਇਸ ਵੇਲੇ ਟ੍ਰਾਈਸਿਟੀ ਖੇਤਰ ਵਿੱਚ 170 ਆਈ.ਟੀ/ਆਈ.ਟੀ.ਈ.ਐਸ ਇਕਾਇਆਂ ਹਨ ਜਿਨ੍ਹਾਂ ਵਿੱਚੋਂ ਜ਼ਿਆਦਾ ਛੋਟੀਆਂ ਅਤੇ ਦਰਮਿਆਨੇ ਸੈਕਟਰ ਨਾਲ ਸਬੰਧਿਤ ਹਨ। ਇਸ ਖੇਤਰ ਵਿੱਚੋਂ ਬਰਾਮਦ ਪਹਿਲਾਂ ਹੀ 3866.00 ਕਰੋੜ (2016-2017) ਪਹੁੰਚ ਚੁੱਕੀ ਹੈ ਅਤੇ ਇਸਨੇ 35 ਹਜ਼ਾਰ ਪੇਸ਼ੇਵਰਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ। ਮੋਹਾਲੀ ਵਿੱਚੋਂ ਕੰਮ ਕਰਨ ਵਾਲੀਆਂ ਆਈ.ਟੀ ਕੰਪਨੀਆਂ ਵਿੱਚ Âੈਡੀਫੈਕਸ, ਸੀਅਸੀਆ ਕੰਸਲਟੈਂਟ, ਆਈ.ਡੀ.ਐਸ. ਇਨਫੋਟੈਕ, ਨਾਥ ਆਉਟਸੋਰਸਿੰਗ, ਕੁਆਰਕ, ਸਮਾਰਟਡਾਟਾ, ਕਿਰਨ ਫੋਰਨ ਟ੍ਰੇਡ, ਇਮਰਸਨ ਇਲੈਕਟ੍ਰਿਕ, ਸਪੈਨ ਇੰਨਫੋਟੈਕ ਵੀ ਸ਼ਾਮਲ ਹਨ। ਐਸ.ਏ.ਐਸ ਨਗਰ ਮੋਹਾਲੀ ਬੰਗਲੋਰ, ਪੂਨੇ, ਹੈਦਰਾਬਾਦ, ਮੁੰਬਈ, ਚੇਨਈ ਅਤੇ ਗੁੜਗਾਓਂ ਤੋਂ ਬਾਅਦ ਸੂਚਨਾ ਤਕਨਾਲੋਜੀ ਦੇ ਧੁਰੇ ਵਜੋਂ ਉੱਭਰ ਰਹੀ ਹੈ। ਹੁਨਰਮੰਦ ਮਾਨਵੀ ਸ਼ਕਤੀ, ਸੜਕ ਰੇਲ ਅਤੇ ਹਵਾਈ ਸੰਪਰਕ, ਉੱਚ ਦਰਜੇ ਦਾ ਸ਼ਹਿਰੀ ਬੁਨਿਆਦੀ ਢਾਂਚਾ, ਵਧੀਆ ਬਿਜਲੀ ਸਪਲਾਈ, ਵਿਸ਼ਵ ਪੱਧਰੀ ਸੰਚਾਰ ਸੁਵਿਧਾਵਾਂ ਅਤੇ ਵਧੀਆ ਵਾਤਾਵਰਣ ਇੱਥੇ ਉਪਲੱਬਧ ਹੈ ਜੋ ਹੈਦਰਾਬਾਦ ਸਣੇ ਦੂਰ-ਦਰਾਜ ਦੇ ਇਲਾਕਿਆਂ ਤੋਂ ਆਈ.ਟੀ ਕੰਪਨੀਆਂ ਨੂੰ ਇਥੋਂ ਆਪਣਾ ਕੰਮ ਸ਼ੁਰੂ ਕਰਨ ਲਈ ਆਕ੍ਰਸ਼ਿਤ ਕਰ ਰਿਹਾ ਹੈ। 

 

Tags: Chief Secretary Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD