ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਮੁਤਾਬਿਕ ਰਾਜ ਦੇ ਗਰੀਬਾਂ, ਬੇਘਰਿਆ ਅਤੇ ਲੋੜਵੰਦਾਂ ਨੂੰ ਸਸਤਾ ਖਾਣਾ ਮੁਹੱਈਆ ਕਰਾਉਣ ਦੇ ਮੱਦੇਨਜਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਸਮਾਜ ਸੇਵੀ ਸੰਸਥਾ ਇਸਤਰੀ ਸ਼ਕਤੀ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਲੋੜਵੰਦਾਂ ਅਤੇ ਗਰੀਬਾਂ ਨੁੰ 10 ਰੁਪਏ ਦਾ ਵਧੀਆ ਸਾਫ ਸੁਥਰਾ ਅਤੇ ਹਾਈਜੈਨਿਕ ਦੁਪਹਿਰ ਦਾ ਖਾਣਾ ਮੁਹੱਈਆ ਕਰਾਉਣ ਲਈ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਸਸਤਾ ਭੋਜਨ ਸਕੀਮ ਨੂੰ ਪ੍ਰੀ –ਲਾਂਚ ਕਰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਪਹਿਲੇ ਦਿਨ 250 ਲੋੜਵੰਦ ਵਿਅਕਤੀਆਂ ਨੂੰ ਦੁਪਹਿਰ ਦੇ ਖਾਣੇ ਦੇ ਪੈਕਟ ਅਤੇ ਪਾਣੀ ਮੁਹੱਈਆ ਕਰਵਾਇਆ ਗਿਆ ਹੈ।ਸ੍ਰੀਮਤੀ ਸਪਰਾ ਨੇ ਦੱਸਿਆ ਕਿ ਇਸ ਸਕੀਮ ਨੂੰ ਪ੍ਰੀ-ਲਾਂਚ ਕਰਨ ਦਾ ਮੁੱਖ ਮੰਤਵ ਜੋ ਕਮੀਆਂ ਰਹਿ ਜਾਣਗੀਆਂ ਉਹ ਦੂਰ ਕੀਤੀਆਂ ਜਾਣਗੀਆਂ, 05 ਅਤੇ 06 ਮਈ ਨੂੰ ਸਸਤਾ ਭੋਜਨ ਸਕੀਮ ਤਹਿਤ ਜੂਡੀਸੀਅਲ ਕੋਰਟ ਕੰਪਲੈਕਸ ਵਿਖੇ 12.30 ਤੋਂ 2.30 ਵਜੇ ਤੱਕ 300 ਪੈਕਟ ਖਾਣੇ ਦੇ ਵੰਡੇ ਜਾਣਗੇ ਅਤੇ ਇਹ ਪੈਕਟ ਕੇਵਲ 10 ਰੁਪਏ ਪ੍ਰਤੀ ਪੈਕਟ ਮੁਹੱਈਆ ਕਰਵਾਏ ਜਾਣਗੇ। ਜਿਸ ਵਿੱਚ ਸਬਜੀ, ਅਚਾਰ ਅਤੇ ਪੰਜ ਰੁਮਾਲੀ ਰੋਟੀਆਂ ਹੁੰਦੀਆਂ ਹਨ। ਇਹ ਸਸਤਾ ਭੋਜਨ ਲੋੜਵੰਦਾਂ ਅਤੇ ਗਰੀਬਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਹੋਰ ਦੱਸਿਆ ਕਿ ਸਸਤਾ ਭੋਜਨ ਸਕੀਮ ਨੂੰ ਜੂਨ ਮਹੀਨੇ ਤੋਂ ਸਬ ਡਵੀਜਨ ਪੱਧਰ ਤੇ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਨਗਰ ਕੌਂਸਲਾਂ ਅਤੇ ਪੰਚਾਇਤਾਂ ਨਾਲ ਤਾਲਮੇਲ ਕਰਕੇ ਕਮਿਉਨਿਟੀ ਰਸੋਈਆਂ ਸਥਾਪਿਤ ਕੀਤੀਆਂ ਜਾਣਗੀਆਂ ਤਾਂ ਜੋ ਹੋਰਨਾਂ ਲੋੜਵੰਦਾਂ ਨੂੰ ਵੀ ਸਸਤੇ ਰੇਟ ਤੇ ਦੁਪਹਿਰ ਦਾ ਖਾਣਾ ਮੁਹੱਈਆ ਹੋ ਸਕੇ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਨੂੰ ਸਫਲਤਾ ਪੂਰਵਕ ਚਲਾਉਣ ਲਈ ਅਕਸਿਆਪਾਤਰਾਂ ਫਾਊਡੇਸਨ ਦਾ ਸਹਿਯੋਗ ਵੀ ਲਿਆ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ 08 ਮਈ ਤੋਂ ਸਸਤਾ ਭੋਜਨ ਸਕੀਮ ਨੂੰ ਮੋਹਾਲੀ ਸ਼ਹਿਰ ਦੀਆਂ ਤਿੰਨ ਥਾਵਾਂ ਸਿਵਲ ਹਸਪਤਾਲ ਫੇਜ਼ -6 ਅਤੇ ਨੇੜਲੇ ਬੱਸ ਸਟਾਪ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨੇੜੇ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਲੋੜਵੰਦਾਂ ਨੂੰ ਸਸਤਾ ਭੋਜਨ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਸਕੀਮ ਤਹਿਤ ਰੋਜਾਨਾ ਦੁਪਹਿਰ ਦੇ ਖਾਣੇ 500-500 ਪੈਕਟ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਇਸ ਮੌਕੇ ਖਾਣਾ ਖਾਣ ਵਾਲੇ ਲੋੜਵੰਦਾਂ ਨੂੰ ਅਪੀਲ ਕੀਤੀ ਕਿ ਉਹ ਖਾਣਾ ਖਾਣ ਤੋਂ ਬਾਅਦ ਖਾਲੀ ਪੈਕਟਾਂ ਨੂੰ ਕੇਵਲ ਡਸਟਬਿੰਨ ਵਿੱਚ ਹੀ ਸੁੱਟਣ ਅਤੇ ਤਾਂ ਜੋ ਸਫਾਈ ਰੱਖੀ ਜਾ ਸਕੇ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੀਡੀਏ ਨੂੰ ਵੀ ਸਸਤਾ ਭੋਜਨ ਸਕੀਮ ਦੀ ਸਫਲਤਾ ਲਈ ਆਪਣੇ ਵੱਡਮੁਲੇ ਸੁਝਾਅ ਦੇਣ ਲਈ ਆਖਿਆ ਤਾਂ ਜੋ ਇਸ ਸਕੀਮ ਨੂੰ ਸਫਲਤਾਂ ਨਾਲ ਚਲਾਇਆ ਜਾ ਸਕੇ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਨੇ ਪਹਿਲ ਕਦਮੀ ਕਰਦਿਆਂ ਲੋਕਾਂ ਦੀ ਸਹੂਲਤ ਲਈ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਪਾਸਪੋਰਟ ਸਬੰਧੀ ਸਾਰੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬੀ.ਐਸ.ਐਨ.ਐਲ ਦੇ ਲੈਡ ਲਾਈਨ ਟੈਲੀਫੋਨ ਅਤੇ ਬਰੌਡਬੈਂਡ ਦੇ ਬਿਲ ਵੀ ਸੇਵਾ ਕੇਂਦਰਾਂ ਵਿੱਚ ਜਮ੍ਹਾ ਕਰਵਾਏ ਜਾ ਸਕਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਚਰਨਦੇਵ ਸਿੰਘ ਮਾਨ, ਐਸ.ਡੀ.ਐਮ ਅਨੁਪ੍ਰੀਤਾ ਜੌਹਲ, ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਜਸਵੀਰ ਸਿੰਘ, ਐਲ.ਡੀ.ਐਮ ਸ੍ਰੀ ਆਰ.ਕੇ. ਸੈਣੀ, ਸਕੱਤਰ ਰੈੱਡ ਕਰਾਸ ਸ੍ਰੀ ਰਾਜਮਲ, ਸਮਾਜ ਸੇਵੀ ਸ੍ਰੀ ਪੀ.ਐਸ. ਵਿਰਦੀ, ਸ੍ਰੀ ਜਸਵੰਤ ਸਿੰਘ ਸੋਹਲ ਸਮੇਤ ਹੋਰ ਅਧਿਕਾਰੀ ਅਤੇ ਪਤਵੰਤੇ ਵੀ ਮੌਜੂਦ ਸਨ।