ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਸ਼੍ਰੀ ਵਰੁਣ ਰੂਜਮ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਆਫ ਇੰਡੀਆ (ਐਫਐਸਐਸਏਆਈ) ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਪੰਜਾਬ ਵਿੱਚ ਖਾਣਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਦੇ ਨੈਕਸਸ ਨੂੰ ਖਤਮ ਕੀਤਾ ਜਾਵੇ। ਇਸ ਮੀਟਿੰਗ ਪੰਜਾਬ ਹੈਲਥ ਸਿਸਮਜ਼ਮ ਕਾਰਪੋਰੇਸ਼ਨ ਦੇ ਇਹ ਮੀਟਿੰਗ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਫੇਜ਼-6 ਐਸ.ਏ.ਐਸ. ਨਗਰ (ਮੋਹਾਲੀ) ਵਿੱਚ ਕੀਤੀ ਗਈ। ਇਸ ਦੌਰਾਨ ਸ਼੍ਰੀ ਵਰੁਣ ਰੂਜਮ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਵਿੱਚ ਮਿਲਾਵਟਖੋਰੀ ਦਾ ਨੈਕਸਸ ਨੂੰ ਖਤਮ ਕਰਨ ਲਈ ਸਖਤ ਕਦਮ ਚੁੱਕੇ ਜਾਣ। ਇਸ ਨੂੰ ਖਤਮ ਕਰਨ ਲਈ ਕੋਈ ਵੀ ਕਸਰ ਨਾ ਛੱਡੀ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਮਿਲਾਵਟੀ ਖਾਣਾ ਇੱਕ ਸੰਵੇਦਨਸ਼ੀਲ ਹੈ ਕਿਉਂਕਿ ਇਹ ਲੋਕਾਂ ਦੀ ਲੋਕਾਂ ਦੀ ਸਿਹਤ ਅਤੇ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਅਤੇ ਸਾਫ ਸੁਥਰਾ ਖਾਣਾ ਮੁਹੱਈਆ ਕਰਵਾਉਣ ਨਾਲ ਲੋਕ ਭਿਆਨਕ ਬਿਮਾਰੀਆਂ ਤੋਂ ਬਚ ਸਕਦੇ ਹਨ। ਇਸ ਲਈ ਫੂਡ ਸੇਫਟੀ ਅਫਸਰ ਇਹ ਯਕੀਨੀ ਬਣਾਉਣ ਕਿ ਗੁਣਵੱਤੇ ਤੇ ਸਾਫ ਸੁਥਰਾ ਖਾਣਾ ਮਾਰਕਿਟ ਵਿੱਚ ਵੇਚਿਆ ਜਾ ਸਕੇ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਫੂਡ ਸੇਫਟੀ ਅਫਸਰ ਪੂਰੀ ਜ਼ਿੰਮੇਵਾਰੀ ਨਾਲ ਡਿਉਟੀ ਨਿਭਾਉਣ। ਇਸ ਦੇ ਨਾਲ ਨਾਲ ਆਪਣੇ ਵਿਭਾਗ ਦੀਆਂ ਕਮੀਆਂ ਨੂੰ ਵੀ ਦੂਰ ਕਰਨ ਲਈ ਕਦਮ ਚੁੱਕੇ ਜਾਣ।
ਇਸ ਦੇ ਲਈ ਬੈਸਟ ਪ੍ਰੈਕਟਸਿਸ ਨੂੰ ਅਪਣਾਇਆ ਜਾਵੇ ਅਤੇ ਆਪਣੇ ਜ਼ਿਲ੍ਹਿਆਂ ਦੇ ਫੂਡ ਸੈਂਪਲਿੰਗ ਦੇ ਟਾਰਗੇਟ ਨੂੰ ਪੂਰਾ ਕਰਨ ਲਈ ਤੁਰੰਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇ।ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰ ਨੇ ਦੱਸਿਆ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਟਾਰਗੇਟ ਤੋਂ ਘੱਟ ਸੈਂਪਲ ਭਰੇ ਜਾ ਰਹੇ ਹਨ। ਉਥੇ ਆਪਣੇ ਟਾਰਗੇਟ ਨੂੰ ਜ਼ਿਲ੍ਹਿਆਂ ਵਿੱਚ ਮੌਜੂਦ ਰਿਸੋਰਸਸ ਦੇ ਨਾਲ ਪੂਰਾ ਕੀਤਾ ਜਾਵੇ।ਸ਼੍ਰੀ ਵਰੁਣ ਰੂਜਮ ਨੇ ਦੱਸਿਆ ਕਿ ਜਿਥੇ ਵੀ ਆਮ ਲੋਕਾਂ ਦੀ ਸ਼ਿਕਾਇਤ ਆਉਂਦੀ ਹੈ ਤਾਂ ਉਸ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇ ਅਤੇ ਉਸ ਸ਼ਿਕਾਇਤ ਦੀ ਜਾਂਚ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਰਕਾਰ ਅਤੇ ਲੋਕਾਂ ਵਿੱਚ ਆਪਸੀ ਵਿਸ਼ਵਾਸ ਵੱਧ ਸਕੇ। ਇਸਤੋਂ ਇਲਾਵਾ ਸਿਰਫ ਵੱਡੀਆਂ ਕੰਪਨੀਆਂ ਦੇ ਪੈਕਡ ਫੂਡ ਤੋਂ ਇਲਾਵਾ ਖੁੱਲ੍ਹੇ ਵਿੱਚ ਵਿਕ ਰਹੇ ਸਮਾਨ ਤੇ ਸਖਤ ਨਜ਼ਰ ਰੱਖੀ ਜਾਵੇ। ਫਿਰ ਚਾਹੇ ਦੁੱਧ ਤੋਂ ਬਣੇ ਉਤਪਾਦਨ ਜਿਵੇਂ ਪਨੀਰ, ਘਿਉ, ਖੋਇਆ ਆਦਿ ਤੋਂ ਇਲਾਵਾ ਫਲ ਅਤੇ ਮੀਟ ਦੇ ਗੁਣਵੱਤਾ ਦਾ ਵੀ ਖਾਸ ਖਿਆਲ ਰੱਖਿਆ ਜਾਵੇ।ਇਸ ਦੌਰਾਨ ਡਾ. ਰਾਕੇਸ਼ ਗੁਪਤਾ, ਡੀਡੀ, ਐਨਸੀਡੀ ਨੇ ਕਿਹਾ ਕਿ ਫਲੇਵਰਡ/ਸੈਂਟਿਡ ਤੰਬਾਕੂ ਅਤੇ ਗੁਟਖਾ ਆਦਿ ਨੂੰ ਪੰਜਾਬ ਵਿੱਚ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਧੀਨ ਬੰਦ ਕੀਤਾ ਹੋਇਆ ਹੈ। ਸੀ ਐਫਡੀਏ ਦੇ ਨਿਰਦੇਸ਼ਾਂ ਮੁਤਾਬਿਕ ਫੂਡ ਸੇਫਟੀ ਅਫ਼ਸਰ ਘੱਟੋ ਘੱਟ 5 ਸੈਂਪਲ ਭਰੇ ਜਾਣ ਅਤੇ ਇਸ ਨੂੰ ਲੈਬ ਵਿੱਚ ਟੈਸਟਿੰਗ ਲਈ ਭੇਜਿਆ ਜਾਵੇ। 90 ਪ੍ਰਤੀਸ਼ਤ ਕੈਂਸਰ ਦਾ ਕਾਰਣ ਚਬਾਉਣ ਵਾਲਾ ਤੰਬਾਕੂ ਹੈ। ਇਸ ਦੇ ਨਾਲ ਹੀ ਫੂਡ ਲਾਇਸੰਸ ਕੋਲ ਤੰਬਾਕੂ ਦੇ ਉਤਪਾਦਨ ਵੇਚਣ ਦੇ ਅਧਿਕਾਰ ਨਹੀਂ ਹਨ। ਇਸ ਦੌਰਾਨ ਨੋਡਲ ਅਫ਼ਸਰ ਫੂਡ ਸੇਫਟੀ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਡਾ. ਅੰਮ੍ਰਿਤਪਾਲ ਨੇ ਕਿਹਾ ਕਿ ਮਹੀਨਾਵਰ ਰਿਪੋਰਟਾਂ ਸਮੇਂ ਸਿਰ ਭੇਜੀਆਂ ਜਾਣ ਅਤੇ ਟਾਰਗੇਟ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਜ਼ਿਲ੍ਹਿਆਂ ਦੇ ਟਾਰਗੇਟ ਘੱਟ ਹਨ।