Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

'ਸੰਸਾਰ ਪੁਸਤਕ ਦਿਵਸ' : ਫੈਕਟਰੀ ਵਰਕਰ ਗੋਰਾ ਹੁਸ਼ਿਆਰਪੁਰੀ ਦਾ ਕਾਵਿ ਸੰਗ੍ਰਹਿ 'ਤਲਾਸ਼' ਰਿਲੀਜ਼

ਨੌਜਵਾਨਾਂ ਨਾਲ ਸੰਵਾਦ, ਅੰਧਵਿਸ਼ਵਾਸ, ਸੱਭਿਆਚਾਰ ਤੇ ਮਾਨਵੀ ਰਿਸ਼ਤਿਆਂ 'ਤੇ ਚੋਟ , ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਵਿੱਚ ਹੋਈ ਘੁੰਡ-ਚੁਕਾਈ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 23 Apr 2017

Last updated on: Apr 23, 2017, 00:00 IST

ਅੱਜ 'ਸੰਸਾਰ ਪੁਸਤਕ ਦਿਵਸ' ਮੌਕੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਵਿੱਚ ਲੇਖਕ ਤੇ ਆਲੋਚਕ ਗੋਰਾ ਹੁਸ਼ਿਆਰਪੁਰੀ ਦਾ ਪਲੇਠਾ ਕਾਵਿ-ਸੰਗ੍ਰਹਿ 'ਤਲਾਸ਼' ਰਿਲੀਜ਼ ਕੀਤਾ ਗਿਆ। ਦੱਸਣਯੋਗ ਹੈ ਕਿ ਗੋਰਾ ਹੁਸ਼ਿਆਰਪੁਰੀ ਇੱਕ ਫੈਕਟਰੀ ਵਰਕਰ ਹੈ ਅਤੇ ਸਿਰਫ ਦਸਵੀਂ ਪਾਸ ਹੈ। ਉਹ ਖੁੱਲ੍ਹੀ ਕਵਿਤਾ ਦੀ ਵਿਧਾ ਵਿੱਚ ਲਿਖਦੇ ਹਨ ਅਤੇ ਕਰੀਬ 10 ਸਾਲ ਦੀ ਮਿਹਨਤ ਤੋਂ ਬਾਅਦ ਇਹ ਉਹਨਾਂ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਪੁਸਤਕ ਵਿੱਚ ਉਹਨਾਂ ਨੇ ਨੌਜਵਾਨਾਂ ਨਾਲ ਸੰਵਾਦ ਰਚਾਇਆ ਹੈ ਅਤੇ ਅੰਧਵਿਸ਼ਵਾਸ 'ਤੇ ਕਟਾਕਸ਼ ਕਰਦੇ ਹੋਏ ਸੱਭਿਆਚਾਰ, ਰੋਮਾਂਸ, ਭਾਵਨਾਵਾਂ ਅਤੇ ਮਾਨਵੀ ਰਿਸ਼ਤਿਆਂ ਦੀਆਂ ਸੰਵੇਦਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਪੁਸਤਕ ਦੀ ਘੁੰਡ ਚੁਕਾਈ ਮੌਕੇ ਲੇਖਕ ਦੀ ਜ਼ਿੰਦਗੀ 'ਤੇ ਚਰਚਾ ਕੀਤੀ ਗਈ। ਇਸ ਦੌਰਾਨ ਗੋਰਾ ਹੁਸ਼ਿਆਰਪੁਰੀ ਨੇ ਕਿਤਾਬ 'ਚੋਂ ਕਈ ਕਵਿਤਾਵਾਂ ਵੀ ਸੁਣਾਈਆਂ। 

ਅੰਧਵਿਸ਼ਵਾਸ ਨੂੰ ਚੀਰਦੀ ਕਵਿਤਾ

ਗੋਰਾ ਹੁਸ਼ਿਆਰਪੁਰੀ ਸ਼ੁਰੂ ਤੋਂ ਹੀ ਅੰਸ਼ਵਿਸ਼ਵਾਸ ਦੇ ਵਿਰੋਧੀ ਰਿਹਾ ਹੈ। ਕਿਤਾਬ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਅੰਧ-ਸ਼ਰਧਾ 'ਤੇ ਚੋਟ ਕਰਦੀਆਂ ਹਨ। ਕਵਿਤਾ ਵਿੱਚ ਇੱਕ ਥਾਂ ਲੇਖਕ ਸਮਾਜ 'ਚ ਪਸਰੇ ਬਾਬਾਵਾਦ ਬਾਰੇ ਲਿਖਦਾ ਹੈ, ''ਨਾਮਦਾਨ ਦਾ ਚੋਗਾ ਪਾਕੇ, ਕੰਨ ਵਿੱਚ ਦੇਂਦੇ ਕਹਿ। ਹੁਣ ਤੂੰ ਸਾਡੇ ਜੋਗਾ ਰਹਿ, ਹੁਣ ਤੂੰ ਸਾਡੇ ਜੋਗਾ ਰਹਿ।'' 'ਕੁਦਰਤ' ਨਾਂ ਦੀ ਕਵਿਤਾ ਵਿੱਚ ਉਹ ਲਿਖਦਾ ਹੈ, ''ਅੱਖਾਂ ਬੰਦ ਕਰਕੇ ਕੁਦਰਤ ਦਾ ਨਾਂ ਜਪਣ ਦੀ ਲੋੜ ਨਹੀਂ, ਕੁਦਰਤ ਨੂੰ ਤਾਂ ਅੱਖਾਂ ਖੋਲ੍ਹ ਕੇ ਸਮਝਣ ਦੀ ਲੋੜ ਹੈ।'' ਗੋਰਾ ਹੁਸ਼ਿਆਰਪੁਰੀ ਆਪਣੀ ਗੱਲ ਬਿਲਕੁਲ ਸਾਦੇ ਅੰਦਾਜ਼ ਵਿੱਚ ਕਹਿੰਦਾ ਹੈ ਤਾਂਕਿ ਆਮ ਬੰਦੇ ਨੂੰ ਸਮਝ ਆ ਸਕੇ। ਉਸ ਦੀ ਇੱਕ ਕਵਿਤਾ ਕਹਿੰਦੀ ਹੈ, ''ਅਨਪੜ੍ਹ ਦਾ ਵਹਿਮੀ ਹੋਣਾ ਕੋਈ ਗੱਲ ਨਹੀਂ, ਪੜ੍ਹੇ ਲਿਖੇ ਦਾ ਵਹਿਮੀ ਹੋਣਾ ਕੋਈ ਹੱਲ ਨਹੀਂ।'' ਗੋਰਾ ਮੰਨਦਾ ਹੈ ਕਿ ਕੋਈ ਵੀ ਬੰਦਾ ਕਿਸੇ ਵੀ ਧਰਮ ਦਾ ਹੋਣ ਤੋਂ ਪਹਿਲਾਂ ਇੱਕ 'ਮਨੁੱਖ' ਹੈ। ਧਾਰਮਿਕ ਕੱਟੜਤਾ 'ਤੇ ਉਹ ਇੱਕ ਥਾਂ ਲਿਖਦਾ ਹੈ, ''ਮਨੁੱਖ ਦਾ ਅਸਲੀ ਦੁਸ਼ਮਣ ਤਾਂ ਮਨੁੱਖ ਹੀ ਹੈ, ਜਿਹੜਾ ਉਸ ਨੂੰ ਜਾਤਾਂ-ਧਰਮਾਂ ਦੇ ਨਾਂ 'ਤੇ ਹੀ ਕਤਲ ਕਰ ਦਿੰਦੈ।'' ਗੋਰੇ ਨੂੰ ਧਰਮ ਦੇ ਨਾਂ 'ਤੇ ਦੇਸ਼ ਵਿੱਚ ਹੋ ਰਹੇ ਦੰਗੇ ਬਹੁਤ ਪ੍ਰੇਸ਼ਾਨ ਕਰਦੇ ਹਨ। ਉਸ ਦੀ ਇੱਕ ਕਵਿਤਾ ਕਹਿੰਦੀ ਹੈ, ''ਜਿੱਥੇ ਭੀੜ ਹੁੰਦੀ ਹੈ, ਉੱਥੇ ਕੋਈ ਨਾ ਕੋਈ ਭਰਮ ਹੁੰਦੈ।''

ਰੋਮਾਂਸ ਦੇ ਨਾਲ-ਨਾਲ ਸਿਸਟਮ ਨੂੰ ਬਦਲਣ ਦੀ ਚੁਣੌਤੀ 

ਗੋਰੇ ਦੀ ਕਵਿਤਾ ਵਿੱਚ ਰੋਮਾਂਸ ਵੀ ਹੈ ਅਤੇ ਸਿਸਟਮ ਨੂੰ ਬਦਲਣ ਦੀ ਚੁਣੌਤੀ ਵੀ। ਇੱਕ ਕਵਿਤਾ ਵਿੱਚ ਉਹ ਕਹਿੰਦਾ ਹੈ, ''ਮੈਂ ਤੇਰੀ ਮੁਹੱਬਤ ਦਾ ਵਿਰੋਧੀ ਨਹੀਂ, ਮੇਰੀ ਸੋਚ ਨੂੰ ਐਨਾ ਜਜ਼ਬਾਤੀ ਨਾ ਬਣਾ, ਕਿਉਂਕਿ ਅਕਸਰ ਮੇਰੀ ਚੁੱਪ ਕਿਸੇ ਯੁੱਗ ਪਲਟਾਊ ਕਵਿਤਾ ਦੀ ਭਾਲ 'ਚ ਹੁੰਦੀ ਹੈ।'' 

ਵਾਤਾਵਰਣ ਨੂੰ ਬਚਾਉਣ ਦੀ ਕੋਸ਼ਿਸ਼

ਲੇਖਕ ਹੋਣ ਦੇ ਨਾਲ-ਨਾਲ ਗੋਰਾ ਵਾਤਾਵਰਣ ਪ੍ਰੇਮੀ ਵੀ ਹੈ। ਉਹ ਆਪਣੀਆਂ ਕਵਿਤਾਵਾਂ ਵਿੱਚ ਪਲੀਤ ਹੋ ਰਹੇ ਵਾਤਾਵਰਣ ਪ੍ਰਤੀ ਗੰਭੀਰ ਚਿੰਤਾ ਵਿਅਕਤ ਕਰਦਾ ਹੈ। 'ਜ਼ਹਿਰ' ਨਾਂ ਦੀ ਕਵਿਤਾ ਵਿੱਚ ਉਹ ਲਿਖਦਾ ਹੈ, ''ਹਰ ਖੁਸ਼ੀ 'ਤੇ ਚਲਾ ਪਟਾਕੇ, ਘੋਲਣ ਜ਼ਹਿਰ ਹਵਾਵਾਂ ਵਿੱਚ। ਬਿਰਧ ਤੇ ਪੰਛੀ ਦਹਿਲ ਜਾਂਦੇ ਨੇ, ਜਦੋਂ ਹੁੰਦਾ ਸ਼ੋਰ ਫਿਜ਼ਾਵਾਂ ਵਿੱਚ।'' 'ਨੌਜਵਾਨਾਂ ਨਾਲ ਸੰਵਾਦ' ਨਾਮ ਦੀ ਕਵਿਤਾ ਉਸ ਨੇ ਸਤਾਹਟ ਪੇਜ਼ਾਂ 'ਚ ਲਿਖੀ ਹੈ ਜਿਸ ਵਿੱਚ ਇੱਕ ਨੌਜਵਾਨ ਮੁੰਡਾ ਤੇ ਕੁੜੀ ਜ਼ਿੰਦਗੀ ਨੂੰ ਜਿਊਣ ਬਾਰੇ ਗੱਲ ਕਰਦੇ ਹਨ। ਗੋਰਾ ਹੁਸ਼ਿਆਰਪੁਰੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੋਹਾਲੀ ਇਕਾਈ ਦੇ ਸੱਭਿਆਚਾਰਿਕ ਵਿੰਗ ਦਾ ਮੁਖੀ ਵੀ ਹੈ। 

 

Tags: TARAKSHEEL , BOOK

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD