ਹਰ ਘਰ ਤੇ ਪਰਿਵਾਰ ਵਿਚ ਗੁਰਮਤ ਜਿਹਾ ਵਾਤਾਵਰਣ ਹੋਵੇ ਭਾਵ ਹਰ ਵਿਵਾਹਿਤ ਮਹਿਲਾ ਆਪਣੇ ਘਰ ਵਿਚ ਆਪਣੇ ਪਤੀ ਅਤੇ ਸੱਸ ਸਹੁਰੇ ਦੇ ਨਾਲ ਪਿਆਰ ਅਤੇ ਸਤਿਕਾਰ ਨਾਲ ਰਹੇ। ਘਰ ਵਿਚ ਬਜੂਰਗਾਂ ਦੀ ਸੇਵਾ ਨੂੰ ਪਰਮ ਕਰਤਵ ਸਮਝੇ ਅਤੇ ਆਪਣੇ ਬੱਚਿਆਂ ਦੇ ਕੋਮਲ ਮਨਾਂ ਵਿਚ ਨਫਰਤ ਦੇ ਬੀਜ ਬੀਜਣ ਦੀ ਬਜਾਏ ਉਸ ਵਿਚ ਬਚਪਨ ਤੋਂ ਹੀ ਪਿਆਰ, ਦਿਆ , ਆਦਰ ਸਤਿਕਾਰ ਵਰਗੇ ਮੌਲਿਕ ਗੁਣਾਂ ਦਾ ਸਮਾਵੇਸ਼ ਕਰਨ ਤਾਂ ਜੋ ਉਹ ਵੱਡੇ ਹੋਕੇ ਨਾ ਕੇਵਲ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਬਲਕਿ ਸਮਾਜ ਅਤੇ ਦੇਸ਼ ਲਈ ਵੀ ਇਕ ਆਦਰਸ਼ ਨਾਗਰਿਕ ਬਣਨ। ਇਹ ਵਿਚਾਰ ਫੇਜ 6 ਵਿਚ ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਆਯੋਜਿਤ ਸੰਯੋਜਕ ਪੱਧਰੀ ਮਹਿਲਾ ਨਿਰੰਕਾਰੀ ਸੰਤ ਸਮਾਗਮ ਵਿਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਮਹਾਨ ਵਿਦਵਾਨ ਪ੍ਰਚਾਰਕ ਡਾ. ਵਿਜੇ ਪ੍ਰਭਾ ਨੇ ਪੇਸ਼ ਕੀਤੇ। ਇਸ ਮਹਿਲਾ ਸਮਾਗਮ ਦੀ ਸਾਰੀ ਜਿਮੇਵਾਰੀ ਮਹਿਲਾਵਾਂ ਨੇ ਨਿਭਾਈ ਅਤੇ ਇਸ ਵਿਚ ਮੋਹਾਲੀ ਦੇ ਹਰ ਏਰੇਹੇ ਵਿਚ ਅਤੇ ਖਰੜ, ਕੁਰਾਲੀ, ਮੋਰਿੰਡਾ, ਸੈਦਪੁਰ, ਜੀਰਕਪੁਰ ਨਾਲ ਸੈਕੜਿਆਂ ਵਿਚ ਮਹਿਲਾਵਾਂ ਨੇ ਭਾਗ ਗਿਆ।
ਇਸ ਤੋਂ ਪਹਿਲਾ ਮਹਿਲਾ ਵਕਤਾਵਾਂ ਨੇ ਵੀ ਮਾਨਵੀ ਗੁਣਾ ਭਾਵ ਇਕੱਤਵ, ਪਿਆਰ, ਨਿਮਰਤਾ ਅਤੇ ਸ਼ਹਿਨਸ਼ੀਲਤਾ, ਆਪਸੀ ਭਾਈਚਾਰਾ ਨੂੰ ਅਪਨਾਉਣ ਦੇ ਬਾਰੇ ਵਿਚ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਦੇ ਸੰਦੇਸ਼ ਨੂੰ ਵੱਖ ਵੱਖ ਭਾਸ਼ਾਵਾਂ ਦਾ ਸਹਾਰਾ ਲੈਦੇ ਹੋਏ ਗੀਤ, ਕਵਿਤਾ ਅਤੇ ਸਪੀਚ ਆਦਿ ਦੇ ਰੂਪ ਵਿਚ ਪ੍ਰਗਟ ਕਰਦੇ ਹੋਏ ਦੱਸਿਆ ਕਿ ਸਾਨੂੰ ਸਭ ਨੇ ਮਹਿਨਤ ਦੇ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਨਾਲ ਗੁਰਮਤ ਵਾਲੇ ਗੁਣ ਵੀ ਪਰਿਵਾਰ ਨੂੰ ਦੇਣੇ ਹਨ। ਇਸ ਮੌਕੇ'ਤ।ੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਵਲੋਂ ਦਿੱਤੀਆਂ ਗਈ ਸਿੱਖਿਆਵਾਂ ਦਾ ਵੀ ਵਰਣਨ ਕੀਤਾ ਗਿਆ ਅਤੇ ਨਿਰੰਕਾਰੀ ਜਗਤ ਮਾਤਾ ਬੁੱਧਵੰਤੀ ਜੀ, ਨਿਰੰਕਾਰੀ ਰਾਜਮਾਤਾ ਜੀ ਦੀ ਜੀਵਨ ਤੋਂ ਵੀ ਪ੍ਰੇਰਣਾ ਲਈ ਗਈ। ਡਾ. ਪ੍ਰਭਾ ਜੀ ਨੇ ਕਿਹਾ ਕਿ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਵਲੋਂ ਦਿੱਤੀਆ ਸਿੱਖਿਆਵਾਂ ਦਾ ਹੀ ਪ੍ਰਭਾਵ ਹੈ ਜੋ ਅੱਜ ਨਿਰੰਕਾਰੀ ਮਿਸ਼ਨ ਵਿਚ ਪ੍ਰੀਤ, ਪਿਆਰ, ਨਿਮਰਤਾ ਨਾਲ ਸਾਰੇ ਸੰਸਾਰ ਨੂੰ ਇਕ ਸੂਤਰ ਵਿਚ ਬੰਨਣ ਦਾ ਕੰਮ ਕਰ ਰਹੇ ਹਨ। ਜਿਥੇ ਸੰਸਾਰ ਜਾਤਿ ਪਾਤ ਮਜਹਬਾਂ ਦੇ ਬੰਧਨਾਂ ਦੇ ਕਾਰਨ ਵੰਡਿਆ ਹੋਇਆ ਹੈ ਉਥੇ ਨਿਰੰਕਾਰੀ ਮਿਸ਼ਨ ਸਾਰੀ ਮਾਨਵਤਾ ਨੂੰ ਇਕ ਪਿਆਰ ਦੀ ਡੋਰ ਵਿਚ ਬੰਨਦਾ ਹੈ। ਮੋਹਾਲੀ ਦੀ ਸਾਰੀ ਸਾਧ ਸੰਗਤ ਦੀ ਵੱਲ ਨਾਲ ਜੇ.ਕੇ. ਚੀਮਾ ਜੀ ਐਡੀਸ਼ਨਲ ਜੋਨਲ ਇੰਚਾਰਜ ਦੇ ਮਹਾਨ ਵਿਦਵਾਨ ਪ੍ਰਚਾਰਕ ਡਾ. ਵਿਜੇ ਪ੍ਰਭਾ ਜੀ ਅਤੇ ਆਈ ਹੋਈਆਂ ਮਹਿਲਾਵਾਂ ਅਤੇ ਮਹਾਪੁਰਸ਼ਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ।