Tuesday, 21 May 2024

 

 

ਖ਼ਾਸ ਖਬਰਾਂ ਆਨੰਦਪੁਰ ਸਾਹਿਬ ਵਿੱਚ ਸੈਰ ਸਪਾਟੇ ਦੀ ਅਪਾਰ ਸੰਭਾਵਨਾ : ਵਿਜੇ ਇੰਦਰ ਸਿੰਗਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਮੀਤ ਖੁੱਡੀਆਂ ਲਈ ਕੀਤਾ ਪ੍ਰਚਾਰ ਅਸੀਂ ਤੋੜਨ ਦੀ ਬਜਾਏ ਜੋੜਨ ਦੀ ਰਾਜਨੀਤੀ ਕਰਦੇ ਆ: ਮੀਤ ਹੇਅਰ ਕੀ ਕਲੀਨ-ਸ਼ੇਵ ਮੁੱਖ ਮੰਤਰੀ ਸਿੱਖ ਕਦਰਾਂ-ਕੀਮਤਾਂ ਨੂੰ ਕਾਇਮ ਰੱਖ ਸਕਦਾ - ਅਕਾਲੀ ਦਲ ਨੇ ਭਗਵੰਤ ਮਾਨ 'ਤੇ ਖੜ੍ਹੇ ਕੀਤੇ ਵੱਡੇ ਸੁਆਲ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਣਾਈ ਕਿੱਕਲੀ-2, ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ ਅਕਾਲੀ ਦਲ ਸੱਤਾ ਵਿਚ ਆਇਆ ਤਾਂ ਰਾਜਸਥਾਨ ਤੇ ਹਰਿਆਣਾ ਨਾਲ ਕੀਤੇ ਪਾਣੀਆਂ ਦੇ ਸਮਝੌਤੇ ਰੱਦ ਕਰੇਗਾ : ਸੁਖਬੀਰ ਸਿੰਘ ਬਾਦਲ ਰਾਜਾ ਵੜਿੰਗ ਨੇ ਲੁਧਿਆਣਾ 'ਚ ਬੀਜੇਪੀ ਤੇ 'ਆਪ' ਨੂੰ ਨਿਸ਼ਾਨਾ 'ਤੇ ਲਿਆ; ਪੰਜਾਬ ਦੇ ਅਸਲ ਹੱਲ ਦਾ ਵਾਅਦਾ ਕੀਤਾ ਚੋਣ ਖਰਚਾ ਨਿਗਰਾਨ ਅਤੇ ਰਿਟਰਨਿੰਗ ਅਫ਼ਸਰ ਦੀ ਹਾਜ਼ਰੀ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਖ਼ਰਚ ਰਜਿਸਟਰਾਂ ਦਾ ਹੋਇਆ ਪਹਿਲਾ ਮਿਲਾਨ ਐਲਨ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਜੂਨੀਅਰ ਸਾਇੰਸ ਓਲੰਪੀਆਡ 2024 ਵਿੱਚ ਇਤਿਹਾਸ ਰਚਿਆ ਗੁਰਜੀਤ ਔਜਲਾ ਨੇ ਕਸਬਾ ਅਟਾਰੀ ਵਿੱਚ ਡੋਰ-ਟੂ-ਡੋਰ ਕੀਤੀ ਕੰਪੇਅਨ ਆਪ ਸਰਕਾਰ ਨੇ ਮੁਲਾਜ਼ਮਾਂ ਦਾ ਜਨਵਰੀ 16 ਤੋਂ ਜੂਨ 2021 ਤੱਕ ਦਾ ਤਨਖਾਹ ਕਮਿਸ਼ਨ ਦਾ ਬਕਾਇਆ ਅਤੇ 12% ਡੀ.ਏ. ਦੱਬਿਆ- ਗੁਰਜੀਤ ਔਜਲਾ ਡੀ.ਸੀ. ਆਸ਼ਿਕਾ ਜੈਨ ਵੱਲੋਂ ਅਧਿਕਾਰੀਆਂ ਨੂੰ ਭੰਗ ਦੇ ਪੌਦਿਆਂ 'ਤੇ ਨਜ਼ਰ ਰੱਖਣ ਦੀ ਹਦਾਇਤ ਮੋਹਾਲੀ ਪੁਲਿਸ ਵੱਲੋਂ ਵਹੀਕਲਾਂ ਦੇ ਜਾਅਲੀ ਰਜਿਸਟ੍ਰੇਸ਼ਨ ਸਰਟੀਫੀਕੇਟ (RC) ਤਿਆਰ ਕਰਨ ਵਾਲੇ ਗਿਰੋਹ ਦੇ 04 ਮੈਂਬਰ ਗ੍ਰਿਫਤਾਰ ਪੋਲਿੰਗ ਸਟਾਫ਼ ਅਤੇ ਵੋਟਰਾਂ ਨੂੰ ਪੋਲਿੰਗ ਵਾਲੇ ਦਿਨ ਲੂੰ ਤੋਂ ਬਚਾਉਣ ਲਈ ਓ.ਆਰ.ਐਸ. ਪੈਕਟ, ਮਿੱਠਾ ਅਤੇ ਠੰਡਾ ਪੀਣ ਵਾਲਾ ਪਾਣੀ, ਕੂਲਰ ਅਤੇ ਪੱਖਿਆਂ ਤੋਂ ਇਲਾਵਾ ਛਾਂ ਅਤੇ ਟੈਂਟ ਮੋਹਾਲੀ ਪ੍ਰਸ਼ਾਸਨ ਦੇ ਹਥਿਆਰ ਹੋਣਗੇ ਕੰਗ ਤੇ ਸਿੰਗਲਾ ਦੱਸਣ ਰਾਹੁਲ ਤੇ ਕੇਜਰੀਵਾਲ ਦੋਸਤ ਹਨ ਜਾਂ ਦੁਸ਼ਮਣ : ਡਾ. ਸੁਭਾਸ਼ ਸ਼ਰਮਾ ਭਾਜਪਾ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਦੀ ਟੀਮ ਨੇ ਚੁਣਾਵ ਪ੍ਰਚਾਰ ਚ ਝੋਕੀ ਤਾਕਤ ਸੁਨੀਲ ਜਾਖੜ ਵੱਲੋਂ ਯਾਦਵਿੰਦਰ ਬੁੱਟਰ ਸੂਬਾ ਬੁਲਾਰਾ ਨਿਯੁਕਤ ਪੰਜਾਬੀ ਯੂਨੀਵਰਸਿਟੀ ਵਿਖੇ 'ਚੋਣ ਉਤਸਵ'- ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਵੋਟ ਦੇ ਅਧਿਕਾਰ ਨੂੰ ਹਰ ਹਾਲਤ ਵਿੱਚ ਵਰਤਣ ਦੀ ਅਪੀਲ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਦੇ 9 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ ਖਰਚਾ ਨਿਗਰਾਨ ਨੇ ਕੀਤਾ ਫਾਜ਼ਲਕਾ ਜ਼ਿਲੇ ਦਾ ਦੌਰਾ, ਕਿਹਾ ਉਮੀਦਵਾਰਾਂ ਦੇ ਹਰ ਖਰਚ ਤੇ ਹੈ ਚੋਣ ਕਮਿਸ਼ਨ ਦੀ ਨਜ਼ਰ ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਨੇ ਕੀਤਾ ਗਿਣਤੀ ਕੇਂਦਰਾਂ ਦਾ ਦੌਰਾ

 

ਮੂਟ ਕੋਰਟ ਕਾਨਟੇਸਟ ਵਿਚ ਜੇਤੂ ਬਣੀ ਕੋਚੀ ਦੀ ਯੂਨੀਵਰਸਿਟੀ

Web Admin

Web Admin

5 Dariya News (ਜਸਪ੍ਰੀਤ ਜੱਸੀ)

ਕੁਰਾਲੀ , 27 Mar 2017

ਨੈਸ਼ਨਲ ਮੂਟ ਕੋਰਟ ਕੰਪੀਟਿਸ਼ਨ ਦੀ ਜੇਤੂ ਬਣੀ ਕੋਚੀ ਦੀ ਯੂਨੀਵਰਸਿਟੀ ਐਡਵਾਂਸਡ ਲੀਗਲ ਸਟਡੀਜ਼ ਦੀ ਟੀਮ। ਇਸ ਪ੍ਰਤਿਯੋਗਿਤਾ ਦਾ ਆਯੋਜਨ ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਲਾਅ ਵੱਲੋਂ ਕੀਤਾ ਗਿਆ ਸੀ।ਪ੍ਰਤਿਯੋਗਿਤਾ ਦੇ ਸਮਾਪਨ 'ਤੇ ਮੋਹਾਲੀ ਸਥਿੱਤ ਆਰਮੀ ਇੰਸਟੀਚਿਯੂਟ ਆਫ ਲਾਅ ਦੀ ਟੀਮ ਨੂੰ ਰਨਰਅਪ ਐਲਾਨਿਆ ਗਿਆ। ਪ੍ਰਤਿਯੋਗਿਤਾ ਵਿਚ ਕੁੱਲ 22 ਟੀਮਾਂ ਨੇ ਹਿੱਸਾ ਲਿਆ, ਜੋ ਤਮਿਲਨਾਡੂ, ਕਰਨਾਟਕ, ਰਾਜਸਥਾਨ, ਉਤਰ ਪ੍ਰਦੇਸ਼, ਕੇਰਲ, ਮਹਾਰਾਸ਼ਟਰ, ਹਰਿਆਣਾ, ਮੱਧਪ੍ਰਦੇਸ਼, ਚੰਡੀਗੜ੍ਹ ਅਤੇ ਪੰਜਾਬ ਦੇ ਵੱਖ ਵੱਖ ਲਾ ਇੰਸਟੀਚਿਊਟ ਤੋਂ ਸਨ। ਦੋ ਰੋਜ਼ਾ ਇਸ ਪ੍ਰਤਿਯੋਗਿਤਾ ਵਿਚ ਆਪਣੇ ਵਿਚਾਰ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਕਾਰਜਕਾਰੀ ਮੁੱਖ ਜਸਟਿਸ ਮਾਣਯੋਗ ਜਸਬੀਰ ਸਿੰਘ ਜੋ ਕਿ ਮੌਜੂਦਾ ਸਮੇਂ ਵਿਚ ਚੰਡੀਗੜ੍ਹ ਸਟੇਟ ਕੰਜਿਯੁਮਰ ਡਿਸਪਯੂਟਸ ਰੇਡਰੇਸਲ ਕਮੀਸ਼ਨ ਦੇ ਪ੍ਰਧਾਨ ਹਨ, ਉਨ੍ਹਾਂ ਕਿਹਾ ਕਿ ਮੁਟਿੰਗ ਹੁਣ ਕਾਨੂੰਨੀ ਜਗਤ ਦਾ ਜਰੂਰੀ ਹਿੱਸਾ ਬਣ ਗਿਆ ਹੈ, ਕਿਉਂਕਿ ਇਸਦੇ ਜਰੀਏ ਯੁਵਾਵਾਂ ਵਿਚ ਕਾਨੂੰਨ  ਨੂੰ ਸਮਝਣ ਅਤੇ ਉਸਦੇ ਬਿਹਤਰ ਇਸਤੇਮਾਲ ਦੀ ਸਮਝ ਵਿਕਸਿਤ ਹੁੰਦੀ ਹੈ। ਜਸਟਿਸ ਜਸਬੀਰ ਸਿੰਘ ਨੇ ਰਿਆਤ ਬਾਹਰਾ ਗਰੁੱਪ ਦੀ ਅਜਿਹੇ ਆਯੋਜਨ ਦੇ ਲਈ ਪ੍ਰਸ਼ੰਸਾ ਕੀਤੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜਜ ਜਸਟਿਸ ਪਰਮਜੀਤ ਸਿੰਘ ਇਸ ਮੌਕੇ 'ਤੇ ਗੇਸਟ ਆਫ ਆਨਰ ਸਨ। 

ਮੌਜੂਦਾ ਸਮੇਂ ਵਿਚ ਮਾਣਯੋਗ ਜਸਟਿਸ ਪਰਮਜੀਤ ਸਿੰਘ ਪੰਜਾਬ ਸਟੇਟ ਕੰਜਿਯੂਮਰ ਡਿਸਪਯੂਟਸ ਰੇਡਰੇਸਲ ਕਮੀਸ਼ਨ ਦੇ ਪ੍ਰਧਾਨ ਹਨ। ਰਿਆਤ ਰਾਹਰਾ ਗਰੁੱਪ ਆਫ ਇੰਸਟੀਚਿਊਟ (ਆਰ.ਬੀ.ਜੀ.ਆਈ.) ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਇਹ ਪ੍ਰਤਿਯੋਗਿਤਾ ਮੁਟਿੰਗ ਸੰਸਕ੍ਰਿਤੀ ਵਿਚ ਇਕ ਬੈਂਚਮਾਰਕ ਦੀ ਤਰ੍ਹਾਂ ਹਨ ਅਤੇ ਆਪਣੇ ਉਚ ਪੱਧਰ ਦੇ ਆਯੋਜਨ ਦੇ ਲਈ ਕਾਫ਼ੀ ਸਨਮਾਨਜਨਤ ਮੰਨੀ ਜਾਂਦੀ ਹੈ।ਰਿਆਤ ਬਾਹਰਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜ ਸਿੰਘ ਨੇ ਪਤਵੰਤੇ ਲੋਕਾਂ ਦਾ ਸੁਆਗਤ ਕੀਤਾ। ਪ੍ਰਤਿਯੋਗਿਤਾ ਵਿਚ ਵਿਅਕਤੀਤੱਵ ਜੇਤੂ ਅਤੇ ਬੇਸਟ ਡਰਾਫਟਰ ਬਣੀ ਦਿੱਲੀ ਸਥਿੱਤ ਅਮੇਟੀ ਲਾ ਸਕੂਲ ਦੀ ਦੀਕਸ਼ਾ ਦੁਆ। ਪਹਿਲੀ ਸ਼ੋਧਕਰਤਾ ਅਤੇ ਪਹਿਲੀ ਮੁਟਰ ਦਾ ਖਿਤਾਬ ਮਿਲਿਆ ਕੋਚੀ ਦੇ ਯੂਨੀਵਰਸਿਟੀ ਆਫ ਐਡਵਾਂਸਡ ਲੀਗਲ ਸਟਡੀਜ ਨੂੰ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਵਰਸਿਟੀ ਰਜਿਸਟਰਾਰ ਡਾ. ਓ.ਪੀ.ਮਿੱਡਾ ਵੀ ਮਜੂਦ ਸਨ। ਰਿਆਤ ਬਾਹਰਾ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ ਲਾ ਦੇ ਡੀਨ ਪ੍ਰੋਫੈਸਰ ਡਾ. ਐਮ.ਐਸ ਬੈਂਸ ਨੇ ਸਾਰੇ ਮੌਜੂਦਾ ਲੋਕਾਂ ਦਾ ਧੰਨਵਾਦ ਕੀਤਾ। ਉਥੇ ਹੀ ਪ੍ਰਤਿਯੋਗਿਤਾ ਦੀ ਮੁੱਖ ਸੰਯੋਜਕ ਡਾ. ਸੋਨਿਆ ਗਰੇਵਾਲ ਮਹਿਲ ਅਤੇ ਫੈਕਲਿਟੀ ਸੰਯੋਜਕਾਂ, ਡਾ. ਜਸਪ੍ਰੀਤ ਕੌਰ, ਡਾ. ਜਸਦੀਪ ਕੌਰ, ਡਾ. ਕੀਰਤ ਗਰੇਵਾਲ, ਸੰਦੀਪਾ ਦੇ ਯਤਨਾਂ ਦੇ ਲਈ ਉਨ੍ਹਾਂ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਗਈ। 

 

Tags: Rayat Bahra University

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD