ਸੈਕਟਰ 68 ਸਥਿੱਤ ਲਾਰੇਂਸ ਲਰਨਿੰਗ ਲਾਊਂਜ ਸਕੂਲ ਦੇ ਵਿਦਿਆਰਥੀਆਂ ਨੇ ਪਾਰੰਪਰਿਕ ਤਰੀਕੇ ਨਾਲ ਹੋਲੀ ਮਨਾਉਂਦੇ ਹੋਏ ਸਾਰਿਆਂ ਨੂੰ ਆਰਗੈਨਿੰਗ ਰੰਗਾਂ ਦੀ ਵਰਤੋਂ ਕਰਨ ਅਤੇ ਗ੍ਰੀਨ ਹੋਲੀ ਮਨਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ 'ਤੇ ਸਕੂਲ 'ਚ ਬੱਚਿਆਂ ਨੇ ਆਪਣੇ ਅਧਿਆਪਕਾਂ ਨਾਲ ਹੋਲੀ ਖੇਡੀ। ਇਸ ਮੌਕੇ 'ਤੇ ਡਾਂਸ ਮੁਕਾਬਲੇ ਦਾ ਆਯੋਜਨ ਵੀ ਕੀਤਾ ਗਿਆ। ਵਿਦਿਆਰਥਣਾਂ ਨੇ ਗਰੁੱਪ 'ਚ ਹੋਲੀ ਦੇ ਗੀਤ ਗਾਏ। ਇਸ ਮੌਕੇ 'ਤੇ ਸਕੂਲ ਦੀ ਪ੍ਰਿੰਸੀਪਲ ਵੰਦਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਪੱਕੇ ਰੰਗੇ ਅਤੇ ਕੈਮੀਕਲ ਰੰਗਾਂ ਦੀ ਵਰਤੋਂ ਨਾ ਕਰਨ ਦੇ ਲਈ ਪ੍ਰੇਰਿਤ ਕਰਦੇ ਹੋਏ ਹੋਲੀ ਨੂੰ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਦੱਸਿਆ ਅਤੇ ਬੱਚਿਆਂ ਨੂੰ ਆਰਗੈਨਿਕ ਰੰਗਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਪੂਰੇ ਭਾਰਤ 'ਚ ਬਹੁਤ ਹੀ ਉਤਸਾਹ ਨਾਲ ਮਨਾਇਆ ਜਾਂਦਾ ਹੈ ਅਤੇ ਸਮੇਂ ਦੇ ਬਦਲਣ ਨਾਲ ਇਸ 'ਚ ਕਾਫੀ ਬਦਲਾਅ ਆਏ ਹਨ। ਬੱਚਿਆਂ ਵੱਲੋਂ ਆਰਗੈਨਿਕ ਰੰਗਾਂ ਦੀ ਵਰਤੋਂ ਕੀਤੇ ਜਾਣ ਦੇ ਕਾਰਨ ਬਜ਼ਾਰ 'ਚ ਕੈਮੀਕਲ ਅਤੇ ਹੋਰ ਕਿਸਮਾਂ ਦੇ ਰੰਗਾਂ ਦੀ ਡਿਮਾਂਡ ਘਟੀ ਹੈ ਅਤੇ ਬੱਚਿਆਂ ਅਤੇ ਵੱਡਿਆਂ ਨੂੰ ਸਕਿਨ ਦੀਆਂ ਸਮੱਸਿਆਵਾਂ ਤੋਂ ਵੀ ਨਿਜਾਤ ਮਿਲੀ ਹੈ। ਇਸ ਮੌਕੇ 'ਤੇ ਬੱਚਿਆਂ ਨੇ ਇੱਕ ਦੂਜੇ ਅਤੇ ਸਕੂਲ ਸਟਾਫ ਨੂੰ ਗੁਲਾਲ ਲਗਾ ਕੇ ਹੋਲੀ ਮਨਾਈ। ਇਸ ਮੌਕੇ ਬੱਚਿਆਂ ਨੂੰ ਮਠਿਆਈ ਤੇ ਸਨੈਕਸ ਆਦਿ ਵੀ ਵੰਡੇ ਗਏ।