Sunday, 19 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼ ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ ਦੀ ਅਗਵਾਈ ਵਿੱਚ ਹੋਈ ਰੈਂਡਮਾਈਜ਼ੇਸ਼ਨ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਰਾਸ਼ੀ ਲਈ ਢੁੱਕਵੇਂ ਦਸਤਾਵੇਜ ਰੱਖਣਾ ਜ਼ਰੂਰੀ- ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ

 

ਐਲ.ਸੀ.ਈ.ਟੀ. ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਹਫਤਾਵਾਰੀ ਪ੍ਰੋਗਰਾਮਾਂ ਦਾ ਆਯੋਜਨ

ਪੇਂਟਿੰਗ ਅਤੇ ਰੰਗੋਲੀ ਬਣਾਉਣ ਦੇ ਕਰਵਾਏ ਗਏ ਮੁਕਾਬਲੇ, ਔਰਤਾਂ ਦੇ ਸਨਮਾਨ ਭਰਿਆਂ ਹਰ ਦਿਨ ਮਹਿਲਾ ਦਿਵਸ ਹੋਣਾ ਚਾਹੀਦਾ ਹੈ : ਚੇਅਰਮੈਨ ਗੁਪਤਾ

Web Admin

Web Admin

5 Dariya News

ਲੁਧਿਆਣਾ , 09 Mar 2017

ਅਜੋਕੇ ਸੰਸਾਰ ਵਿਚ ਔਰਤ ਦੀ ਤਾਕਤ ਅਤੇ ਯੋਗਦਾਨ ਨੂੰ ਦਰਸਾਉਣ ਲਈ ਲੁਧਿਆਣਾ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਦੇ ਵਿਦਿਆਰਥੀਆਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਹਫਤਾਵਾਰੀ ਸਮਾਰੋਹਾਂ ਦਾ ਆਯੋਜਨ ਕੀਤਾ । ਇਸ ਦੌਰਾਨ ਕੈਂਪਸ ਵਿਚ ਮਹਿਲਾ ਸਸ਼ਕਤੀਕਰਨ ਵਿਸ਼ੇ ਤੇ ਸੈਮੀਨਾਰ,ਪੋਸਟਰ ਮੇਕਿੰਗ ਅਤੇ ਰੰਗੋਲੀ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ।ਇਸ  ਦੇ ਨਾਲ ਹੀ  ਐਲ ਸੀ ਈ ਟੀ ਦੇ ਵਿਦਿਆਰਥੀਆਂ ਨੇ ਵੀ ਪਾਵਰ ਪ੍ਰੈਜ਼ਟੇਂਸ਼ਨ ਰਾਹੀਂ ਔਰਤਾਂ ਦੇ ਸਮਾਜ ਦੇ ਯੋਗਦਾਨ ਅਤੇ ਉਨ੍ਹਾਂ ਦੇ ਹੱਕਾਂ ਸਬੰਧੀ  ਵਡਮੁੱਲੀ ਜਾਣਕਾਰੀ ਆਪਣੇ ਸਾਥੀਆਂ ਨਾਲ ਸਾਂਝੀ ਕੀਤੀ।ਅਖਰੀਲੇ ਦਿਨ ਦੇ ਸਮਾਪਤੀ ਸਮਾਰੋਹ ਵਿਚ ਆਰਟ ਆਫ਼ ਲੀਵਿੰਗ ਦੇ ਮੈਂਬਰਾਂ ਨੇ ਔਰਤ ਦੀ ਸਮਾਜ ਨੂੰ ਦੇਣ ਵਿਸ਼ੇ ਤੇ ਅਹਿਮ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਤੇ ਆਰਟ ਆਫ਼ ਲੀਵਿੰਗ ਵਲੋਂ ਅਮਿਤਾ ਚੌਪੜਾ ਅਤੇ ਰੇਖਾ ਮਿੱਤਲ ਨੇ ਵਿਦਿਆਰਥੀਆਂ ਨਾਲ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ । ਜਦ ਕਿ ਇਸ ਸਮਾਪਤੀ ਸਮਾਰੋਹ ਦੀ ਸ਼ੁਰੂਆਤ  ਚੇਅਰਮੈਨ ਵਿਜੇ ਗੁਪਤਾ ਵੱਲੋਂ ਦੀਪ ਜਲਾ ਕੇ ਅਤੇ ਦੇਵੀ ਸਰਸਵਤੀ ਨੂੰ ਸ਼ਰਧਾ ਪ੍ਰਗਟਾ ਕੇ ਕੀਤੀ ਗਈ ।ਇਸ ਮੌਕੇ ਤੇ ਸਟਾਫ਼ ਮੈਂਬਰਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੱਖ-ਵੱਖ ਖੇਤਰਾਂ ਨੂੰ ਨਾਮ ਖੱਟਣ ਵਾਲੀਆਂ ਮਹਿਲਾਵਾਂ ਦੇ ਜੀਵਨ ਅਤੇ ਉਨ੍ਹਾਂ ਦੀ ਉਪਲਬਧੀਆਂ ਤੇ ਚਰਚਾ ਕੀਤੀ ਅਤੇ ਆਪਣੇ ਵਿਚਾਰ ਪੇਸ਼ ਕੀਤੇ । 

ਚੇਅਰਮੈਨ ਵਿਜੇ ਗੁਪਤਾ   ਨੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕਰਦੇ ਹੋਏ ਕਿਹਾ ਕਿਹਾ ਕਿ  ਜਿਸ ਤਰਾਂ ਅੱਜ ਦਾ ਦਿਨ ਸੰਸਾਰ ਭਰ 'ਚ ਮਹਿਲਾ ਦਿਵਸ ਨੂੰ ਸਮਰਪਿਤ ਵਜੋਂ ਮਨਾਇਆ ਜਾ ਰਿਹਾ ਹੈ ਜੇਕਰ ਇਹੀ ਵਿਚਾਰ ਅਤੇ ਸੋਚ ਰੋਜ਼ਾਨਾ ਮਹਿਲਾ ਦਿਵਸ ਵਜੋਂ ਮਨਾਇਆ ਜਾਵੇ ਤਾਂ ਸ਼ਾਇਦ ਰੋਜ਼ਾਨਾ ਵੱਧ ਰਹੀਆਂ ਬਲਾਤਕਾਰ ਅਤੇ ਔਰਤਾਂ ਦੇ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕੇ । ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਨਾ ਸਿਰਫ਼ ਦੇਸ਼ ਦਾ ਭਵਿਖ ਹਨ ਬਲਕਿ ਇਕ ਵੱਡਾ ਬਦਲਾਓ ਲਿਆਉਣ ਦੇ ਕਾਬਿਲ ਹਨ ਅਤੇ ਸੰਸਾਰ ਨੂੰ ਇਕ ਨਵੀ ਸੋਚ ਦੇਣ ਲਈ ਨਵੀ ਪੀੜੀ ਨੂੰ ਹੀ ਅੱਗੇ ਆਉਣਾ ਪਵੇਗਾ । ਜਿਸ ਵਿਚ ਔਰਤ ਦੀ ਸਮਾਨਤਾ ਇਕ ਅਹਿਮ ਅਤੇ ਗੰਭੀਰ ਮੁੱਦਾ ਹੈ।

ਅਮਿਤਾ ਚੌਪੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੇਸ਼ੱਕ ਸਮੇਂ ਦੇ ਨਾਲ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਈਆਂ ਹਨ, ਪਰ ਫਿਰ ਵੀ ਭਾਰਤੀ ਸਮਾਜ ਵਿਚ ਔਰਤਾਂ ਦੀ ਸਮਾਨਤਾ ਲਈ ਹਾਲੇ ਬਹੁਤ ਕੁੱਝ ਕਰਨਾ ਬਾਕੀ ਹੈ । ਉਨ੍ਹਾਂ ਕਿਹਾ ਕਿ ਬੇਸ਼ੱਕ ਅਨਪੜ੍ਹਤਾ ਔਰਤਾਂ ਦੇ ਹੱਕਾਂ ਲਈ ਇਕ ਵੱਡੀ ਰੁਕਾਵਟ ਹੈ ਪਰ ਪੜ੍ਹੀਆਂ ਲਿਖੀਆਂ ਲੜਕੀਆਂ ਅਤੇ ਔਰਤਾਂ ਵੀ ਆਪਣੇ ਹੱਕਾਂ ਤੋਂ ਮਰਹੂਮ ਨਜ਼ਰ ਆਉਂਦੀਆਂ ਹਨ। ਇੱਥੋਂ ਤੱਕ ਕਿ ਕੰਮ ਕਾਜ਼ੀ ਔਰਤਾਂ ਆਪਣੇ ਵਿੱਤੀ ਸਮਾਨਤਾ ਤੋਂ ਬਹੁਤ ਦੂਰ ਹਨ। ਬੇਸ਼ੱਕ ਕਮਾਈ ਤਾਂ ਉਹ ਕਰਦੀਆਂ ਹਨ ਜਦ ਕਿ ਉਨ੍ਹਾਂ ਦੇ ਬੈਂਕ ਅਕਾਊਂਟ ਪਰਿਵਾਰ ਦੇ ਮਰਦ ਮੈਂਬਰ ਵਰਤਦੇ ਹਨ। ਇਹ ਵੀ ਇਕ ਤਰਾਂ ਨਾਲ ਗੁਲਾਮੀ ਦੀ ਨਿਸ਼ਾਨੀ ਹੈ। ਇਸ ਦੇ ਨਾਲ ਉਨ੍ਹਾਂ ਔਰਤਾਂ ਦੇ ਹੱਕਾਂ ਸਬੰਧੀ ਜਾਣਕਾਰੀ ਅਤੇ ਲੜਕਿਆਂ ਨੂੰ ਲੜਕੀਆਂ ਪ੍ਰਤੀ ਇਕ ਸਤਿਕਾਰਯੋਗ ਸੋਚ ਬਣਾਉਣ ਦੀ ਅਪੀਲ ਕੀਤੀ। ਰੇਖਾ ਮਿੱਤਲ ਨੇ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੰਦੇ ਹੋਏ ਔਰਤਾਂ ਦੇ ਹੱਕਾਂ, ਸਮਾਜ ਵਿਚ ਆ ਰਹੇ ਵਰਤਮਾਨ ਬਦਲਾਵਾਂ, ਨੌਜਵਾਨ ਪੀੜੀ ਦੀ ਔਰਤਾਂ ਪ੍ਰਤੀ ਬਦਲ ਰਹੀ ਸਕਾਰਤਮਕ ਸੋਚ ਅਤੇ ਔਰਤਾਂ ਵਿਚ ਹੋ ਰਹੇ ਸਿੱਖਿਆਂ ਦੇ ਪਾਸਾਰ ਜਿਹੇ ਗੰਭੀਰ ਮੁੱਦਿਆਂ ਤੇ ਜਾਣਕਾਰੀ ਸਾਂਝੀ ਕੀਤੀ। ਇੰਸਟੀਚਿਊਟ ਦੇ ਹੋਰਨਾ ਸਟਾਫ਼ ਮੈਂਬਰਾਂ  ਵੱਲੋਂ ਇਸ ਮੌਕੇ ਤੇ ਤਕਰੀਰਾਂ ਕੀਤੀਆਂ।ਵਿਦਿਆਰਥੀਆਂ ਵੱਲੋਂ 21ਵੀਂ ਸਦੀ ਦੀ ਔਰਤ ਦੇ ਸਮਾਜ ਵਿਚਲੇ ਯੋਗਦਾਨ ਲਈ ਪੇਸ਼ ਕੀਤੀ ਗਈ ਪ੍ਰੈਜ਼ਨਟੇਸ਼ਨ ਸਾਰਿਆਂ ਖੂਬ ਸਲਾਹੀ ਗਈ।  ਅਖੀਰ ਵਿਚ ਪੇਂਟਿੰਗ ਅਤੇ ਰੰਗੋਲੀ 'ਚ ਜੇਤੂ ਰਹਿਣ ਵਿਦਿਆਰਥੀਆਂ ਨੂੰ ਚੇਅਰਮੈਨ ਗੁਪਤਾ ਵਲੋਂ ਇਨਾਮ ਤਕਸੀਮ ਕੀਤੇ ਗਏ ।

 

 

Tags: Ludhiana College of Engineering

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD