Friday, 17 May 2024

 

 

ਖ਼ਾਸ ਖਬਰਾਂ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪੁਲਿਸ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ - ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ‘ਚ ਕੂੜੇ ਅਤੇ ਪਲਾਸਟਿਕ ਤੋਂ ਪੈਦਾ ਹੋਣ ਵਾਲੀ ਕਾਰਬਨ ਦਾ ਸੰਤੁਲਨ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ: ਜਨਰਲ ਚੋਣ ਅਬਜ਼ਰਵਰ ਡਾ. ਹੀਰਾ ਲਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਕੀਤੀ ਮੀਟਿੰਗ ਜ਼ਿਲਾ ਹਸਪਤਾਲ ਵਿੱਚ ਮਨਾਇਆ "ਵਿਸ਼ਵ ਹਾਈਪਰਟੈਂਸ਼ਨ ਡੇਅ" ਅਜ਼ਾਦ ਉਮੀਦਵਾਰ ਸ਼ਕੀਲ ਮੁਹੰਮਦ ਨੇ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਸਮਰਥਨ ਵਿੱਚ ਨਾਮਜ਼ਦਗੀ ਕਾਗਜ ਲਏ ਵਾਪਿਸ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਅਸਥਾਨ ਵਿਖੇ ਟੇਕਿਆ ਮੱਥਾ, ਪੰਜਾਬ ਦੀ ਖ਼ੁਸ਼ਹਾਲੀ ਲਈ ਕੀਤੀ ਅਰਦਾਸ ਚੋਣ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਦੇ ਲਈ ਮੋਬਾਇਲ ਨੰਬਰ ‘ਤੇ ਕੀਤਾ ਜਾ ਸਕਦਾ ਹੈ ਸੰਪਰਕ: ਜਨਰਲ ਅਬਜ਼ਰਵਰ ਡਾ. ਹੀਰਾ ਲਾਲ

 

ਆਪ ਵੱਲੋਂ ਬਗੈਰ ਸੋਚੇ ਸਮਝੇ ਪ੍ਰਤੀਕ੍ਰਿਆਵਾਂ, ਇਨ੍ਹਾਂ ਅੰਦਰ ਨਿਸ਼ਚਿਤ ਹਾਰ ਦਾ ਡਰ ਦਰਸਾਉਂਦੀਆਂ ਨੇ : ਕੈਪਟਨ ਅਮਰਿੰਦਰ ਸਿੰਘ

ਲੋਕਤਾਂਤਰਿਕ ਸੰਸਥਾਵਾਂ ਪ੍ਰਤੀ ਸਨਮਾਨ ਨਾ ਰੱਖਣ ਵਾਲੀਆਂ ਅਜਿਹੀਆਂ ਪਾਰਟੀਆਂ ਦੇ ਉਭਰਨ ਨੂੰ ਮੰਦਭਾਗਾ ਦੱਸਿਆ

Web Admin

Web Admin

5 Dariya News

ਚੰਡੀਗੜ੍ਹ , 10 Feb 2017

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਡਰ ਵਜੋਂ ਦਿੱਤੀਆਂ ਜਾ ਰਹੀਆਂ ਪ੍ਰਤੀਕ੍ਰਿਆਵਾਂ ਨੂੰ ਪਾਸੇ ਕਰਦਿਆਂ, ਇਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਦੀ ਪਾਰਟੀ ਅੰਦਰ ਇਨ੍ਹਾਂ ਦੀ ਤੈਅ ਹਾਰ ਦੇ ਡਰ ਦਾ ਲੱਛਣ ਕਰਾਰ ਦਿੱਤਾ ਹੈ।ਕੈਪਟਨ ਅਮਰਿੰਦਰ ਨੇ ਕਿਹਾ ਕਿ ਪਹਿਲਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਭਰੋਸੇਮੰਦੀ ਉਪਰ ਸ਼ੱਕ ਪ੍ਰਗਟਾਉਣ ਤੋਂ ਬਾਅਦ, ਜਿਥੇ ਇਸਨੂੰ ਨਿਆਂਪਾਲਿਕਾ ਤੱਕ ਨੇ ਵੀ ਫਟਕਾਰ ਲਗਾਈ ਹੈ, ਆਪ ਹੁਣ ਈ.ਵੀ.ਐਮਜ਼ ਸਟਰਾਂਗ ਰੂਮਾਂ 'ਚ ਆਪਣੇ ਕੈਮਰੇ ਲਗਾਉਣ ਵਰਗੀਆਂ ਹੱਸਣਯੋਗ ਮੰਗਾਂ ਕਰ ਰਹੀ ਹੈ। ਇਸ ਬਾਰੇ, ਉਨ੍ਹਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਹਿਮਾਇਤ 'ਚ ਰਿਪੋਰਟਾਂ ਦੇ ਮੱਦੇਨਜ਼ਰ ਇਹ ਸਾਫ ਤੌਰ 'ਤੇ ਪਾਰਟੀ ਵੱਲੋਂ ਬਗੈਰ ਸੋਚੇ ਸਮਝੇ ਦਿੱਤੀਆਂ ਜਾ ਰਹੀਆਂ ਪ੍ਰਤੀਕ੍ਰਿਆਵਾਂ ਹਨ।ਇਹ ਪ੍ਰਤੀਕ੍ਰਿਆ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ, ਪਹਿਲਾਂ ਤੋਂ ਸਟਰਾਂਗ ਰੂਮਾਂ ਦੇ ਅੰਦਰਲੇ ਦ੍ਰਿਸ਼ਾਂ 'ਤੇ ਨਿਗਰਾਨੀ ਰੱਖਣ ਲਈ ਵੱਡੀਆਂ ਐਲ.ਸੀ.ਡੀ ਸਕ੍ਰੀਨਾਂ ਲੱਗੀਆਂ ਹੋਣ ਦੇ ਬਾਵਜੂਦ, ਪਟਿਆਲਾ ਸ਼ਹਿਰੀ ਤੋਂ ਉਨ੍ਹਾਂ ਦੇ ਵਿਰੋਧੀ ਆਪ ਉਮੀਦਵਾਰ ਡਾ. ਬਲਬੀਰ ਸਿੰਘ ਵੱਲੋਂ ਚੋਣ ਕਮਿਸ਼ਨ ਤੋਂ ਵਿਧਾਨ ਸਭਾ ਚੋਣਾਂ ਦੇ ਈ.ਵੀ.ਐਮਜ਼ ਸਟਰਾਂਗ ਰੂਮਾਂ ਅੰਦਰ ਆਪਣੇ ਸੀ.ਸੀ.ਟੀ.ਵੀ ਕੈਮਰੇ ਲਗਾਉਣ ਸਬੰਧੀ ਮੰਗ ਕਰਨ ਦੇ ਮੱਦੇਨਜ਼ਰ ਪ੍ਰਗਟਾਈ ਹੈ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਚੋਣਾਂ ਦੌਰਾਨ ਸਾਰਿਆਂ ਉਮੀਦਵਾਰਾਂ ਤੇ ਪਾਰਟੀਆਂ ਦਾ ਹੱਕ ਤੇ ਜ਼ਿੰਮੇਵਾਰੀ ਹੈ ਕਿ ਉਹ ਈ.ਵੀ.ਐਮਜ਼ ਦੀ ਪੂਰੀ ਤਰ੍ਹਾਂ ਸੁਰੱਖਿਆ ਪੁਖਤਾ ਕਰਨ ਲਈ ਚੋਣ ਕਮਿਸ਼ਨ ਨੂੰ ਸਹਿਯੋਗ ਕਰਨ, ਲੇਕਿਨ ਆਪ ਦੇ ਆਗੂਆਂ ਵੱਲੋਂ ਪੂਰੀ ਤਰ੍ਹਾਂ ਨਾਲ ਦਿਖਾਇਆ ਜਾ ਰਿਹਾ ਪਾਗਲਪਣ ਦਰਸਾਉਂਦਾ ਹੈ ਕਿ ਕੇਜਰੀਵਾਲ ਦੀ ਪਾਰਟੀ ਨੇ ਸਪੱਸ਼ਟ ਤੌਰ 'ਤੇ ਨਜ਼ਰ ਆ ਰਹੀ ਸੱਚਾਈ ਨੂੰ ਪੜ੍ਹ ਲਿਆ ਹੈ ਤੇ ਹੁਣ ਉਹ ਬਗੈਰ ਕਿਸੇ ਕਾਰਨ ਗੈਰ ਜ਼ਰੂਰੀ ਮੁੱਦੇ ਚੁੱਕ ਕੇ ਆਪਣੀ ਹਾਰ ਉਪਰ ਸਪੱਸ਼ਟੀਕਰਨ ਦੇਣ ਲਈ ਤਿਆਰੀ ਕਰ ਰਹੀ ਹੈ।ਇਸ ਲੜੀ ਹੇਠ, ਕੈਪਟਨ ਅਮਰਿੰਦਰ ਨੇ ਆਪ ਤੇ ਖਾਸ ਕਰਕੇ ਇਸਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹਾਰ ਤਰ੍ਹਾਂ ਦੇ ਛੋਟੇ ਛੋਟੇ ਮੁੱਦਿਆਂ ਉਪਰ ਚੋਣ ਕਮਿਸ਼ਨ ਨਾਲ ਲੜਨ ਦੀ ਆਦਤ ਦੀ ਵੀ ਅਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਆਦਤ ਦੇਸ਼ ਦੀਆਂ ਲੋਕਤਾਂਤਰਿਕ ਸੰਸਥਾਵਾਂ ਪ੍ਰਤੀ ਇਨ੍ਹਾਂ ਅੰਦਰ ਪੂਰੀ ਤਰ੍ਹਾਂ ਅਨਾਦਰ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸਿਆਸੀ ਤਸਵੀਰ 'ਚ ਅਜਿਹੀਆਂ ਪਾਰਟੀਆਂ ਦਾ ਉਭਰਨਾ ਮੰਦਭਾਗਾ ਹੈ ਅਤੇ ਲੋਕਤਾਂਤਰਿਕ ਵਾਤਾਵਰਨ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਇਨ੍ਹਾਂ ਉਪਰ ਸ਼ੁਰੂਆਤ 'ਚ ਹੀ ਲਗਾਮ ਲਗਾਉਣੀ ਜ਼ਰੂਰੀ ਹੈ, ਜਿਹੜਾ ਦੇਸ਼ ਦੀ ਅੰਤਰ ਰਾਸ਼ਟਰੀ ਸਥਿਤੀ ਤੇ ਤਰੱਕੀ ਲਈ ਅਧਾਰ ਬਣਾਉਂਦਾ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਆਪ ਦੇ ਵਤੀਰੇ ਦੀ ਅਲੋਚਨਾ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਥੋਂ ਤੱਕ ਕਿ ਮਾਨਯੋਗ ਜੱਜਾਂ ਨੇ ਵੀ ਆਪ ਦੀ ਡਰਾਮੇਬਾਜੀ ਨੂੰ ਪੂਰੀ ਤਰ੍ਹਾਂ ਵੇਖਿਆ ਤੇ ਪਾਇਆ ਕਿ ਪਾਰਟੀ ਬਗੈਰ ਸੋਚੇ ਸਮਝੇ ਨਿਰਾਸ਼ਾਪੂਰਨ ਕੰਮ ਕਰ ਰਹੀ ਹੈ।ਇਸ ਦਿਸ਼ਾ 'ਚ, ਆਪ ਵੱਲੋਂ ਈ.ਵੀ.ਐਮਜ਼ ਲਈ ਉੱਚ ਸੁਰੱਖਿਆ ਮੰਗੇ ਜਾਣ ਸਬੰਧੀ ਅਪੀਲ ਉਪਰ ਸੁਣਵਾਈ ਕਰਦਿਆਂ, ਅਦਾਲਤ ਨੇ ਵੇਖਿਆ ਕਿ ਪਾਰਟੀ ਅਜਿਹੇ ਮੁੱਦੇ ਚੁੱਕ ਕੇ ਪ੍ਰੀਕ੍ਰਿਆ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਅਤੇ ਦਿਲੀ ਚੋਣਾਂ ਸਬੰਧੀ ਕੋਰਟ ਨੇ ਟਿੱਪਣੀ ਦਿੱਤੀ ਕਿ ਜੇਕਰ ਤੁਸੀਂ ਜਿੱਤਦੇ ਹੋ, ਤਾਂ ਇਹ ਉਚਿਤ ਹੈ। ਲੇਕਿਨ ਅਜਿਹਾ ਨਾ ਹੋਣ 'ਤੇ, ਤੁਸੀਂ ਕੁਝ ਹੋਰ ਕਹਿੰਦੇ ਹੋ। ਇਹ ਸਹੀ ਨਹੀਂ ਹੈ।ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਦੀਆਂ ਵਿਵੇਕਹੀਣ ਪ੍ਰਤੀਕ੍ਰਿਆਵਾਂ ਤੇ ਮੰਗਾਂ ਦਾ ਇਸ ਤੋਂ ਵੱਡਾ ਖੁਲਾਸਾ ਨਹੀਂ ਹੋ ਸਕਦਾ ਹੈ ਅਤੇ ਇਸ ਪਾਰਟੀ ਦੀ ਨਾਕਾਬਲਿਅਤ ਇਸਦੇ ਵਤੀਰੇ ਤੋਂ ਸਾਹਮਣੇ ਆਉਂਦੀ ਹੈ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਉਪਰ ਨਜ਼ਰਾਂ ਰੱਖਣ ਤੋਂ ਬਾਅਦ ਤੋਂ ਆਪ ਵੱਲੋਂ ਕੀਤੀਆਂ ਜਾ ਰਹੀਆਂ ਹਰਕਤਾਂ 'ਤੇ ਵਰ੍ਹਦਿਆਂ ਕਿਹਾ ਕਿ ਪੂਰੀ ਤਰ੍ਹਾਂ ਨਾਲ ਤਜ਼ੁਰਬੇ ਦੀ ਘਾਟ ਦਾ ਸਾਹਮਣਾ ਕਰ ਰਹੀ ਪਾਰਟੀ ਤੋਂ ਕੋਈ ਕੁਝ ਵੀ ਉਮੀਦ ਨਹੀਂ ਕਰ ਸਕਦਾ ਹੈ ਅਤੇ ਇਹ ਸਿਰਫ ਆਪਣੀ ਖੁਸ਼ੀ ਵਾਸਤੇ ਸੋਚਣ ਵਾਲੇ ਲੋਕਾਂ ਤੋਂ ਬਣੀ ਹੈ, ਜਿਨ੍ਹਾਂ ਦੀ ਇਕੋ ਇਕ ਦਿਲਚਸਪੀ ਕਿਸੇ ਵੀ ਤਰੀਕੇ ਨਾਲ ਸੱਤਾ ਹਾਸਿਲ ਕਰਨ 'ਚ ਹੈ।

 

Tags: Amarinder Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD