ਯੂਨੀਵਰਸਲ ਗਰੁੱਪ ਆਫ਼ ਇੰਸੀਟਿਚਿਊਸ਼ਨਜ਼ ਵੱਲੋਂਰਾਸ਼ਟਰੀ ਬਾਲ ਕੰਨਿਆ ਦਿਵਸ ਮੌਕੇ ਇਕ ਹਫ਼ਤਾ ਵਾਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਮੰਤਵ ਕੈਂਪਸ ਦੀਆਂ ਵਿਦਿਆਰਥੀ ਲੜਕੀਆਂ ਨੂੰ ਉਨ੍ਹਾਂ ਦੇ ਹੱਕਾਂ ਦੇ ਨਾਲ ਜਾਣੂ ਕਰਾਉਣ ਦੇ ਨਾਲ ਨਾਲ ਸਮੂਹ ਵਿਦਿਆਰਥੀਆਂ ਨੂੰ ਅੱਜ ਦੀ ਆਧੁਨਿਕ ਦੁਨੀਆ 'ਚ ਪਰਿਵਾਰ ਅਤੇ ਸਮਾਜ 'ਚ ਲੜਕੀਆਂ ਦੇ ਮਹੱਤਵ ਬਾਰੇ ਜਾਣੂ ਕਰਵਾਉਣਾ ਸੀ । ਇਸ ਇਕ ਹਫ਼ਤਾ ਚੱਲੇ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੂੰ ਉਚੇਰੀ ਸਿੱਖਿਆਂ ਦੇ ਫ਼ਾਇਦੇ,ਵਧੀਆਂ ਖ਼ੁਰਾਕ, ਲੜਕੀਆਂ ਦੇ ਹੱਕ,ਮੈਡੀਕਲ ਸਹਾਇਤਾ, ਸੜਕ ਤੇ ਜਾਂਦੇ ਹੋਏ ਕਿਸੇ ਤਰਾਂ ਦੀ ਛੇੜ-ਛਾੜ ਜਾ ਹਿੰਸਾ ਅਤੇ ਲੜਕੇ-ਲੜਕੀ ਦੇ ਭੇਦਭਾਵ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਤੀ ਗਈ , ਜਦ ਕਿ ਆਖ਼ਰੀ ਦਿਨ ਇਕ ਰੰਗਾ-ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ 'ਚ ਵਿਦਿਆਰਥਣਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ ।
ਸਮਾਗਮ ਦੇ ਅਖੀਰੀ ਦਿਨ ਕਰਵਾਏ ਗਏ ਸੈਮੀਨਾਰ ਵਿਚ ਯੂਨੀਵਰਸਲ ਗਰੁੱਪ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੇਸ਼ੱਕ ਪੰਜਾਬ 'ਚ ਅੱਜ ਲੜਕੀਆਂ ਨੂੰ ਸਿੱਖਿਆਂ ਦੇਣ ਦੀ ਰਵਾਇਤ ਸ਼ੁਰੂ ਹੋ ਚੁੱਕੀ ਹੈ ਪਰ ਫਿਰ ਵੀ ਪਿੰਡਾਂ ਅਤੇ ਛੋਟੇ ਕਸਬਿਆ 'ਚ ਲੜਕੀਆਂ ਨੂੰ ਉੱਚ ਸਿੱਖਿਆਂ ਤੋਂ ਵਿਹੂਣਾ ਰੱਖਿਆ ਜਾ ਰਿਹਾ ਹੈ ਜਦ ਕਿ ਅੱਜ ਲੜਕੀਆਂ ਸਿੱਖਿਆਂ ਦੇ ਹਰ ਖੇਤਰ 'ਚ ਲੜਕਿਆਂ ਤੋਂ ਅੱਗੇ ਚਲ ਰਹੀਆਂ ਹਨ । ਉਨ੍ਹਾਂ ਕਿਹਾ ਕਿ ਅੱਜ ਆਧੁਨਿਕ ਦੁਨੀਆ 'ਚ ਮਹਿੰਗਾਈ ਦੇ ਸਮੇਂ ਪਰਿਵਾਰ ਦੇ ਹਰ ਜੀਅ ਨੂੰ ਬਾਹਰ ਕੰਮ ਕਰਨਾ ਪੈਂਦਾ ਹੈ ਇਸ ਲਈ ਜੇਕਰ ਲੜਕੀਆਂ ਉੱਚ ਸਿੱਖਿਆਂ ਹਾਸਿਲ ਕਰਨਗੀਆਂ ਤਾਂ ਉਹ ਨਾ ਸਿਰਫ਼ ਆਪਣੇ ਪਰਿਵਾਰਾਂ ਦੀ ਸਹਾਇਤਾ ਕਰ ਸਕਦੀਆਂ ਹਨ ਬਲਕਿ ਦੇਸ਼ ਦੀ ਤਰੱਕੀ ਲਈ ਵੀ ਆਪਣਾ ਯੋਗਦਾਨ ਪਾ ਸਕਦੀਆਂ ਹਨ। ਇਸ ਦੇ ਨਾਲ ਹੀ ਲੜਕੀਆਂ ਨੂੰ ਆਪਣੇ ਹੱਕਾਂ ਨੂੰ ਸਮਝਦੇ ਹੋਏ ਕਿਸੇ ਵੀ ਮੁਸੀਬਤ ਦਾ ਹੌਸਲੇ ਨਾਲ ਸਾਹਮਣਾ ਕਰਨ ਦੀ ਪ੍ਰੇਰਨਾ ਦਿਤੀ । ਇਸ ਮੌਕੇ ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ।