ਹਲਕਾ ਵਾਸੀ ਬਦਲਾਅ ਲਈ ਤਿਆਰ ਹਨ ਅਤੇ ਪਿਛਲੇ ਦਸ ਸਾਲਾਂ ਤੋਂ ਹਲਕੇ 'ਚ ਕਾਂਗਰਸ ਦਾ ਐਮਐਲਏ ਹੋਣ ਦੇ ਬਾਵਜੂਦ ਵੀ ਹਲਕੇ ਦੀ ਮਾੜੀ ਹਾਲਤ ਦੇ ਕਾਰਨ ਹੁਣ ਹਲਕਾ ਵਾਸੀ ਪੰਜਾਬ 'ਚ ਤੀਜੀ ਵਾਰ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਲਿਆਉਣ ਲਈ ਲਾਮਬੰਦ ਹੋ ਚੁੱਕੇ ਹਨ ਅਤੇ ਵਿਧਾਨ ਸਭਾ ਹਲਕਾ ਖਰੜ ਤੋਂ ਅਕਾਲੀ ਭਾਜਪਾ ਉਮੀਦਵਾਰ ਰਣਜੀਤ ਸਿੰਘ ਗਿੱਲ ਦੇ ਪੱਖ 'ਚ ਖੜ੍ਹੇ ਹੋ ਕੇ ਉਨ੍ਹਾਂ ਨੂੰ ਜਿਤਾਉਣ ਦੀਆਂ ਪੁਰਜੋਰ ਕੋਸ਼ਿਸ਼ਾਂ ਕਰ ਰਹੇ ਹਨ। ਉਕਤ ਵਿਚਾਰ ਨਵਜੀਤ ਕੌਰ ਗਿੱਲ ਨੇ ਵਾਰਡ ਨੰਬਰ 12 ਅਤੇ 13 'ਚ ਡੋਰ ਟੂ ਡੋਰ ਪ੍ਰਚਾਰ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਗਿੱਲ ਇੱਕ ਸੂਝਵਾਨ ਅਤੇ ਸ਼ਾਂਤੀ ਪਸੰਦ ਕਰਨ ਵਾਲੇ ਵਿਅਕਤੀ ਹਨ। ਸ਼ਾਂਤ ਸੁਭਾਅ ਦੇ ਮਾਲਕ ਅਤੇ ਪੜ੍ਹੇ ਲਿਖੇ ਗਿੱਲ ਹਲਕੇ ਦੇ ਚਹੁੰਮੁਖੀ ਵਿਕਾਸ ਲਈ ਹਮੇਸ਼ਾ ਤਿਆਰ ਰਹਿਣਗੇ। ਹਲਕਾ ਵਾਸੀਆਂ ਦੀਆਂ ਮੁੱਢਲੀਆਂ ਲੋੜਾਂ ਨੂੰ ਜਿੱਤ ਤੋਂ ਬਾਅਦ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿਕਾਸ ਲਈ ਗਿੱਲ ਨੂੰ ਜਿਤਾ ਕੇ ਵਿਧਾਨ ਸਭਾ 'ਚ ਭੇਜੋ ਅਤੇ ਮੌਜ਼ੂਦਾ ਵਿਕਾਸ ਕਾਰਜਾਂ ਅਤੇ ਆਉਣ ਵਾਲੇ ਪੰਜ ਸਾਲਾਂ ਲਈ ਹਲਕੇ ਦਾ ਵਿਕਾਸ ਸੁਨਿਸ਼ਚਿਤ ਕਰੋ। ਇਸ ਮੌਕੇ ਪਵਨ ਮਨੋਚਾ ਮੰਡਲ ਪ੍ਰਧਾਨ ਬੀਜੇਪੀ, ਮਨਮੋਹਨ ਸਿੰਘ ਐਮਸੀ, ਸਰਦੇਵ ਸਿੰਘ, ਅਮਰਜੀਤ ਸਿੰਘ, ਰਜਿੰਦਰ ਕੁਮਾਰ ਅਰੋੜਾ, ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਪ੍ਰਧਾਨ ਸਤਵਿੰਦਰ ਕੌਰ ਸਰਾਓ, ਤੇਜਿੰਦਰ ਕੌਰ, ਸੀਮਾ ਨੰਦਾ, ਦਲਜੀਤ ਕੌਰ ਵੀ ਮੌਜ਼ੂਦ ਸਨ।