Thursday, 16 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ

 

ਜਗਮੀਤ ਸਿੰਘ ਬਰਾੜ ਨੇ ਫਰੀਦਕੋਟ ਤੇ ਮੁਕਤਸਰ 'ਚ ਟੀ.ਐਮ.ਸੀ ਦਫਤਰਾਂ ਦਾ ਉਦਘਾਟਨ ਕੀਤਾ

ਗਠਜੋੜ 'ਤੇ ਗੱਲ ਫੇਲ੍ਹ ਰਹਿਣ 'ਤੇ ਟੀ.ਐਮ.ਸੀ ਅਗਲੇ ਹਫਤੇ ਐਲਾਨ ਸਕਦੀ ਐ ਉਮੀਦਵਾਰਾਂ ਦੀ ਲਿਸਟ

Web Admin

Web Admin

5 Dariya News

ਫਰੀਦਕੋਟ/ਸ੍ਰੀ ਮੁਕਤਸਰ ਸਾਹਿਬ , 01 Jan 2017

ਸਾਬਕਾ ਸਾਂਸਦ ਤੇ ਤ੍ਰਿਣਮੂਲ ਕਾਂਗਰਸ ਦੇ ਸੂਬਾ ਪ੍ਰਧਾਨ ਜਗਮੀਤ ਸਿੰਘ ਬਰਾੜ ਵੱਲੋਂ ਐਤਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਫਰੀਦਕੋਟ ਵਿਖੇ ਦੋ ਹੋਰ ਟੀ.ਐਮ.ਸੀ ਦਫਤਰਾਂ ਦਾ ਉਦਘਾਟਨ ਕੀਤਾ ਗਿਆ। ਇਸ ਤਰ੍ਹਾਂ ਬੀਤੇ 15 ਦਿਨਾਂ ਦੌਰਾਨ ਪਾਰਟੀ ਨੇ 10 ਦਫਤਰ ਖੋਲ੍ਹ ਦਿੱਤੇ ਹਨ। ਇਸ ਮੌਕੇ ਜਗਮੀਤ ਬਰਾੜ ਦੇ ਵੱਡੀ ਗਿਣਤੀ 'ਚ ਵਲੰਟੀਅਰ ਤੇ ਸਮਰਥਕ ਸ਼ਾਮਿਲ ਹੋਏ।ਕੁਝ ਦਿਨ ਪਹਿਲਾਂ 6 ਮੈਂਬਰੀ ਸੰਗਠਨ ਵਿਸਥਾਰ ਕਮੇਟੀ ਦੇ ਐਲਾਨ ਤੋਂ ਬਾਅਦ, ਇਹ ਦਫਤਰ ਬਰਾੜ ਵੱਲੋਂ ਪੰਜਾਬ ਅੰਦਰ ਟੀ.ਐਮ.ਸੀ ਦੇ ਤੇਜ਼ੀ ਨਾਲ ਵਿਕਾਸ ਦੀ ਯੋਜਨਾ ਦਾ ਹਿੱਸਾ ਹਨ ਅਤੇ ਆਉਂਦਿਆਂ ਦਿਨਾਂ 'ਚ ਦੋਆਬਾ ਅੰਦਰ ਪਾਰਟੀ ਦੀਆਂ ਗਤੀਵਿਧੀਆਂ ਸਮੇਤ ਕਈ ਹਾਈ ਪ੍ਰੋਫਾਈਲ ਲੋਕ ਟੀ.ਐਮ.ਸੀ 'ਚ ਸ਼ਾਮਿਲ ਹੋਣਗੇ। ਇਸ ਦਿਸ਼ਾ 'ਚ ਇਨ੍ਹਾਂ ਦਫਤਰਾਂ ਦੇ ਉਦਘਾਟਨ ਨੇ ਵੱਡੀ ਗਿਣਤੀ 'ਚ ਬਰਾੜ ਸਮਰਥਕਾਂ ਦੀ ਭੀੜ ਸਮੇਤ ਕਾਫੀ ਤਾਦਾਤ 'ਚ ਆਪ ਵਲੰਟੀਅਰਾਂ ਤੇ ਸਥਾਨਕ ਅਹੁਦੇਦਾਰਾਂ ਨੂੰ ਵੀ ਆਪਣੇ ਵੱਲ ਖਿੱਚਿਆ, ਜਿਨ੍ਹਾਂ ਨੇ ਦਫਤਰ ਦੇ ਉਦਘਾਟਨ ਤੋਂ ਬਾਅਦ ਰੋਡ ਸ਼ੋਅ ਦੌਰਾਨ ਆਪ ਦੇ ਟੀ.ਐਮ.ਸੀ ਨਾਲ ਗਠਜੋੜ ਦੇ ਹੱਕ 'ਚ ਨਾਅਰੇਬਾਜੀ ਕੀਤੀ।ਇਸ ਮੌਕੇ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਿਆਸੀ ਕਰਿਅਰ ਦੀ ਸ਼ੁਰੂਆਤ ਮਾਲਵਾ ਤੋਂ ਕੀਤੀ ਸੀ ਤੇ ਇਥੋਂ ਦੇ ਲੋਕਾਂ ਨੇ ਬੀਤੇ 40 ਸਾਲਾਂ 'ਚ ਉਨ੍ਹਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਹੈ, ਜਿਨ੍ਹਾਂ ਨਾਲ ਉਨ੍ਹਾਂ ਦੇ ਸਬੰਧ ਅੱਜ ਟੀ.ਐਮ.ਸੀ ਨੂੰ ਮਿੰਲ ਰਹੇ ਭਾਰੀ ਸਮਰਥਨ ਤੇ ਉਤਸਾਹ ਨਾਲ ਹੋਰ ਵੀ ਮਜ਼ਬੂਤ ਹੋ ਗਏ ਹਨ।ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਬਹੁਤ ਸਾਰੇ ਕਾਂਗਰਸ ਦੇ ਪੁਰਾਣੇ ਸਾਥੀਆਂ ਦੇ ਸੰਪਰਕ 'ਚ ਹਨ, ਜਿਹੜੇ ਅਮਰਿੰਦਰ ਦੀ ਰਾਜਸ਼ਾਹੀ ਤੇ ਦਲਾਲਾਂ ਦੀ ਮੰਡਲੀ ਤੋਂ ਤੰਗ ਆ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ 'ਚ ਟੀ.ਐਮ.ਸੀ 'ਚ ਸ਼ਾਮਿਲ ਹੋਣਗੇ।ਉਥੇ ਹੀ, ਉਨ੍ਹਾਂ ਨੇ ਉਨ੍ਹਾਂ ਦੋਸ਼ਾਂ ਨੂੰ ਖਾਰਿਜ਼ ਕੀਤਾ ਕਿ ਉਹ ਵੱਡੀ ਗਿਣਤੀ 'ਚ ਆਪ ਆਗੂਆਂ ਨੂੰ ਆਪਣੇ ਵੱਲ ਲਿਆ ਰਹੇ ਹਨ। 

ਬਰਾੜ ਨੇ ਕਿਹਾ ਕਿ ਹਾਂ ਉਹ ਆਪ 'ਚ ਬਹੁਤ ਸਾਰੇ ਮਿੱਤਰਾਂ ਨਾਲ ਸੰਪਰਕ 'ਚ ਹਨ, ਪੰਜਾਬ ਲਈ ਸਾਡਾ ਸਾਂਝਾ ਉਦੇਸ਼ ਹੈ ਤੇ ਸਾਂਝਾ ਮਿਸ਼ਨ ਹੈ ਅਤੇ ਅਜਿਹੇ 'ਚ ਜੇ ਉਹ ਟੀ.ਐਮ.ਸੀ 'ਤੇ ਭਰੋਸਾ ਪ੍ਰਗਟਾਉਂਦਿਆਂ, ਤਾਂ ਉਨ੍ਹਾਂ ਲਈ ਦਰਵਾਜ਼ੇ ਬੰਦ ਕਰਨ ਵਾਲੇ ਉਹ ਕੌਣ ਹੁੰਦੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਟੀ.ਐਮ.ਸੀ ਸਰਗਰਮੀ ਨਾਲ ਆਪ ਆਗੂਆਂ ਤੇ ਵਲੰਟੀਅਰਾਂ ਨੂੰ ਆਪਣੇ ਵੱਲ ਨਹੀਂ ਕਰ ਰਹੀ ਹੈ, ਲੇਕਿਨ ਜੇ ਕੋਈ ਭਰੋਸੇ ਤੇ ਉਮੀਦ ਨਾਲ ਸਾਡੇ ਕੋਲ ਆਉਂਦਾ ਹੈ, ਤਾਂ ਅਸੀਂ ਉਸਨੂੰ ਮਨ੍ਹਾ ਵੀ ਨਹੀਂ ਕਰਾਂਗੇ।ਜਦਕਿ ਆਪ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਦੀ ਸੰਭਾਵਨਾ ਬਾਰੇ ਸਵਾਲਾਂ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਉਹ ਲਗਾਤਾਰ ਕਹਿ ਰਹੇ ਹਨ ਕਿ ਟੀ.ਐਮ.ਸੀ ਗਠਜੋੜ ਚਾਹੁੰਦੀ ਹੇ ਅਤੇ ਪੰਜਾਬ ਦੇ ਹਿੱਤ 'ਚ ਅਸੀਂ ਨਰਮ ਰੁੱਖ ਅਪਣਾ ਰਹੇ ਹਾਂ। ਅਜਿਹੇ 'ਚ ਗੇਂਦ ਆਪ ਦੇ ਪਾਲੇ 'ਚ ਹੈ ਅਤੇ ਉਨ੍ਹਾਂ ਨੂੰ ਇਕਜੁੱਟਤਾ ਦਾ ਮਹੱਤਵ ਸਮਝਣਾ ਚਾਹੀਦਾ ਹੈ। ਟੀ.ਐਮ.ਸੀ ਪੰਜਾਬ ਅੰਦਰ ਪਰਿਵਾਰਵਾਦ ਤੇ ਰਾਜਵਾਦਸ਼ਾਹੀ ਖਿਲਾਫ ਲੜੇਗੀ, ਭਾਵੇਂ ਗਠਜੋੜ 'ਤੇ ਨਤੀਜਾ ਕੋਈ ਵੀ ਹੋਵੇ। ਸਾਨੂੰ ਸਾਥ ਚੱਲਣਾ ਹੈ ਜਾਂ ਫਿਰ ਵੱਖ, ਇਸ 'ਤੇ ਸਾਰਿਆਂ ਨੂੰ ਫੈਸਲਾ ਲੈਣਾ ਚਾਹੀਦਾ ਹੈ।ਟੀ.ਐਮ.ਸੀ ਦੇ ਸੂਤਰਾਂ ਨੇ ਇਸ਼ਾਰਾ ਕੀਤਾ ਕਿ ਜਗਮੀਤ ਸਿੰਘ ਬਰਾੜ ਆਉਣ ਵਾਲੇ ਤਿੰਨ ਦਿਨਾਂ 'ਚ ਆਖਿਰੀ ਫੈਸਲਾ ਲੈਣ ਵਾਸਤੇ ਟੀ.ਐਮ.ਸੀ ਦੀ ਕੌਮੀ ਪ੍ਰਧਾਨ ਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਲਈ ਪੰਜਾਬ ਤੋਂ ਬਾਹਰ ਜਾ ਸਕਦੇ ਹਨ, ਤਾਂ ਜੋ ਗਠਜੋੜ 'ਤੇ ਗੱਲ ਅਸਫਲ ਰਹਿਣ 'ਤੇ ਟੀ.ਐਮ.ਸੀ ਆਪਣੇ ਪੱਧਰ 'ਤੇ ਚੋਣ ਲੜਨ ਦੀਆਂ ਤਿਆਰੀਆਂ ਕਰ ਸਕੇ।ਇਸ ਮੌਕੇ ਉਦਘਾਟਨ ਸਮਾਰੋਹਾਂ 'ਚ, ਹੋਰਨਾਂ ਤੋਂ ਇਲਾਵਾ, ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ, ਵਿਜੈ ਸਾਥੀ ਤੇ ਹਰਬੰਸ ਲਾਲ ਸਮੇਤ ਸੰਤ ਸਿੰਘ ਘੱਗਾ, ਅਮਰਜੀਤ ਸਿੰਘ ਰਾਜੀਆਨਾ, ਗੁਰਦਾਸ ਗਿਰਧਰ, ਬਲਬੀਰ ਸਿੱਧੂ, ਹਰਫੂਲ ਸਿੰਘ ਹਰੀਕੇ ਤੇ ਸਾਧੂ ਸਿੰਘ ਸੇਖੋਂ ਵੀ ਮੋਜ਼ੂਦ ਰਹੇ।

 

Tags: Jagmeet Singh Brar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD