Wednesday, 15 May 2024

 

 

ਖ਼ਾਸ ਖਬਰਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ ਲੋਕ ਸਭਾ ਹਲਕੇ ਫਿਰੋਜ਼ਪੁਰ ਦੇ ਜਨਰਲ ਤੇ ਪੁਲਿਸ ਅਬਜ਼ਰਵਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ‘ਲੀਵਰੇਜਿੰਗ ਏਆਈ ਲਰਨਿੰਗ’ ’ਤੇ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ

 

ਵੱਡੀ ਗਿਣਤੀ 'ਚ ਆਪ ਵਲੰਟੀਅਰ ਗੜ੍ਹਸ਼ੰਕਰ 'ਚ ਟੀ.ਐਮ.ਸੀ ਦਫਤਰ ਖੁੱਲ੍ਹਣ 'ਤੇ ਸ਼ਾਮਿਲ

ਗੜ੍ਹਸ਼ੰਕਰ 'ਚ ਟੀ.ਐਮ.ਸੀ ਦਫਤਰ ਦਾ ਜਗਮੀਤ ਸਿੰਘ ਬਰਾੜ ਨੇ ਕੀਤਾ ਉਦਘਾਟਨ, ਆਪ ਨਾਲ ਗਠਜੋੜ ਨਾਕਾਮ ਰਹਿਣ 'ਤੇ ਅਗਲੇ ਹਫਤੇ ਪਹਿਲੀ ਲਿਸਟ ਦਾ ਐਲਾਨ ਕਰ ਸਕਦੀ ਐ ਪਾਰਟੀ

Web Admin

Web Admin

5 Dariya News

ਗੜ੍ਹਸ਼ੰਕਰ , 30 Dec 2016

ਜਗਮੀਤ ਸਿੰਘ ਬਰਾੜ ਨੇ ਸ਼ੁੱਕਰਵਾਰ ਨੂੰ ਦੋਆਬਾ 'ਚ ਤ੍ਰਿਣਮੂਲ ਕਾਂਗਰਸ ਦੇ ਦੂਜੇ ਦਫਤਰ ਦਾ ਗੜ੍ਹਸ਼ੰਕਰ 'ਚ ਉਦਘਾਟਨ ਕੀਤਾ, ਅਤੇ ਇਸ ਸਮਾਰੋਹ ਦੌਰਾਨ ਵੱਡੀ ਗਿਣਤੀ 'ਚ ਸਥਾਨਕ ਆਪ ਵਲੰਟੀਅਰਾਂ ਦਾ ਪਾਰਟੀ 'ਚ ਸਵਾਗਤ ਕੀਤਾ।ਸ਼ੁੱਕਰਵਾਰ ਨੂੰ ਪਾਰਟੀ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਵਾਲੇ ਆਪ ਵਲੰਟੀਅਰਾਂ 'ਚ ਪ੍ਰਮੁੱਖ ਤੌਰ 'ਤੇ ਸੀਨੀਅਰ ਆਪ ਮੈਂਬਰ ਮਨੋਹਰ ਲਾਲ ਪੰਡੋਰੀ, ਪਰਮਜੀਤ ਕੌਰ ਧਾਨਸੂ ਜੱਟਾਂ, ਗੁਰਨਾਮ ਸਿੰਘ ਦੁਘਮ, ਸ਼ੰਮੀ ਭਰਪੂਰ, ਸੀਤਾ ਦੇਵੀ, ਬਲਜੀਤ ਕੌਰ ਗੜ੍ਹਸ਼ੰਕਰ ਤੇ ਦੇਨੋਵਾਲ ਕਲਾਂ ਦੀ ਮਨਜੀਤ ਕੌਰ ਵੀ ਸਨ।ਇਸ ਮੌਕੇ ਬਰਾੜ ਨੇ ਕਿਹਾ ਕਿ ਟੀਐਮਸੀ ਪੰਜਾਬ ਭਰ 'ਚ ਆਪਣਾ ਦਾਇਰਾ ਵਧਾਉਂਦੀ ਰਹੇਗੀ ਤੇ ਆਉਂਦਿਆਂ ਦਿਨਾਂ 'ਚ ਅਸੀਂ ਮਾਲਵਾ ਤੇ ਮਾਝਾ 'ਚ ਵੀ ਦਫਤਰ ਖੋਲ੍ਹਣਗੇ ਸ਼ੁਰੂ ਕਰਾਂਗੇ। ਅਸੀਂ ਬਹੁਤ ਸਾਰੇ ਸੀਨੀਅਰ ਕਾਂਗਰਸੀ ਆਗੂਆਂ ਦੇ ਸੰਪਰਕ 'ਚ ਵੀ ਹਾਂ ਤੇ ਉਹ ਵੀ ਜ਼ਲਦੀ ਟੀਐਮਸੀ 'ਚ ਸ਼ਾਮਿਲ ਹੋਣਗੇ।

ਉਹ ਨੋਟਬੰਦੀ 'ਤੇ ਐਨਡੀਏ ਸਰਕਾਰ 'ਤੇ ਵਰ੍ਹੇ ਤੇ ਕਿਹਾ ਕਿ 50 ਦਿਨ ਪੂਰੇ ਹੋ ਚੁਕੇ ਹਨ, ਕਿਥੇ ਹੈ ਕਾਲਾ ਧੰਨ, ਕਿਉਂ ਅੱਤਵਾਦੀ ਹਮਲੇ ਨਹੀਂ ਰੁੱਕੇ ਤੇ ਹਰੇਕ ਸੂਬੇ ਅੰਦਰ ਭਾਜਪਾ ਆਗੂਆਂ ਦੇ ਨਗਦੀ ਤੇ ਕਾਲੀਆਂ ਜਾਇਦਾਦਾਂ ਨਾਲ ਫੜੇ ਜਾਣ 'ਤੇ ਸਕਰਾਰ ਕੀ ਸਪੱਸ਼ਟੀਕਰਨ ਦੇਵੇਗੀ। 50 ਦਿਨ ਪੂਰੇ ਹੋ ਚੁੱਕੇ ਹਨ, ਕੀ ਪ੍ਰਧਾਨ ਮੰਤਰੀ ਆਪਣੀ ਅਸਫਲਤਾ ਕਬੂਲਣਗੇ ਤੇ ਏਟੀਐਮ ਦੀਆਂ ਕਤਾਰਾਂ 'ਚ ਸੈਂਕੜਾਂ ਲੋਕਾਂ ਦੀ ਮੌਤ ਨੂੰ ਲੈ ਕੇ ਮੁਆਫੀ ਮੰਗਣਗੇ।ਉਨ੍ਹਾਂ ਨੇ ਆਪ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਨੂੰ ਲੈ ਕੇ ਟਿੱਪਣੀ ਵੀ ਕੀਤੀ ਤੇ ਕਿਹਾ ਕਿ ਅਸੀਂ ਚੋਣਾਂ ਤੋਂ ਪਹਿਲਾਂ ਗਠਜੋੜ ਨੂੰ ਲੈ ਕੇ ਸਾਕਾਰਾਤਮਕ ਦਿਸ਼ਾ 'ਚ ਵੱਧ ਰਹੇ ਹਨ, ਲੇਕਿਨ ਜੇ ਗੱਲ ਨਾਕਾਮ ਰਹਿੰਦੀ ਹੈ, ਤਾਂ ਅਸੀਂ ਆਉਂਦੇ ਹਫਤੇ ਆਪਣੀ ਲਿਸਟ ਐਲਾਨ ਕਰ ਦੇਵਾਂਗੇ। ਫੈਸਲੇ ਦਾ ਸਮਾਂ ਆ ਗਿਆ ਹੈ ਤੇ ਅਸੀਂ ਆਪਣਾ ਉਕਤ ਬਰਬਾਦ ਨਹੀਂ ਕਰ ਸਕਦੇ, ਅਸੀਂ ਹਾਲੇ ਬਹੁਤ ਕੰਮ ਕਰਨਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਗੌਤਮਬੀਰ ਸਿੰਘ, ਗੁਰਬੀਰ ਸਿੰਘ ਰੇਹਨ, ਮਨਜੀਤ ਸਿੰਘ ਤੇ ਗੁਰਮੇਲ ਸਿੰਘ (ਆਪ ਦੇ ਸਾਬਕਾ ਸੈਕਟਰ ਤੇ ਸਰਕਲ ਇੰਚਾਰਜ਼) ਤੇ ਬਲਜੀਤ ਸਿੰਘ (ਸਾਬਕਾ ਆਪ ਮੀਤ ਪ੍ਰਧਾਨ) ਸਮੇਤ ਅਮਰਜੀਤ ਸਿੰਘ ਤੇ ਸੰਤ ਸਿੰਘ ਵੀ ਮੌਜ਼ੂਦ ਰਹੇ।

 

Tags: Jagmeet Singh Brar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD