2014 ਦੀਆਂ ਲੋਕ ਸਭਾ ਚੋਣਾਂ 'ਚ ਪੂਰੇ ਪੰਜਾਬ ਅੰਦਰ 13 ਦੀਆਂ 13 ਸੀਟਾਂ 'ਤੇ ਅਕਾਲੀ ਭਾਜਪਾ ਦੀ ਜਿੱਤ ਹੋਵੇਗੀ ਅਤੇ ਬਠਿੰਡਾ ਪਾਰਲੀਮੈਂਟ ਦੀ ਸੀਟ ਜਿਸ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਚੋਣ ਲੜ ਰਹੇ ਹਨ ਦੀ ਜਿੱਤ ਤਾਂ ਪੱਕੀ ਹੀ ਹੈ ਪਰ ਇਹ ਜਿੱਤ ਆਮ ਜਿੱਤ ਨਹੀਂ ਹੋਵੇਗੀ, ਇਹ ਇਤਿਹਾਸਕ ਜਿੱਤ ਹੋਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਾਨਸਾ ਦੇ ਵਿਧਾਇਕ ਪ੍ਰੇਮ ਮਿੱਤਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਅਗਰ ਅਸੀਂ ਆਪਣੇ ਸਮਾਜ ਨੂੰ ਚੰਗਾ ਤੇ ਬੇਹਤਰ ਬਣਾਉਣਾ ਹੈ ਤਾਂ ਸਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਬਠਿੰਡਾ ਦੇ ਹੱਥ ਮਜਬੂਤ ਕਰਨੇ ਚਾਹੀਦੇ ਹਨ ਜੋ ਹਮੇਸ਼ਾ ਆਪਣਾ ਸਾਰਾ ਸਮਾਂ ਲੋਕਾਂ ਦੀਆਂ ਸੇਵਾਵਾਂ ਵਿੱਚ ਲਗਾਉਂਦੇ ਹਨ।
ਵਿਧਾਇਕ ਪ੍ਰੇਮ ਮਿੱਤਲ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਉਨਤੀ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸ:ਸੁਖਬੀਰ ਸਿੰਘ ਬਾਦਲ ਵਿਦੇਸ਼ ਜਾ ਕੇ ਨਵੀਂ ਤਕਨੀਕ ਦੇਖਕੇ ਉਸੇ ਹੀ ਤਰਜ਼ ਤੇ ਪੰਜਾਬ ਵਿੱਚ ਉਹੀ ਤਕਨੀਕ ਲਾਗੂ ਕਰਦੇ ਹਨ ਤਾਂ ਜੋ ਪੰਜਾਬ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂਹੇ। ਵਿਧਾਇਕ ਪ੍ਰੇਮ ਮਿੱਤਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮੈਂਬਰ ਪਾਰਲੀਮੈਂਟ ਚੋਣਾਂ ਵਿੱਚ ਏਨੀਆਂ ਜਿਆਦਾ ਵੋਟਾਂ ਨਾਲ ਜਿਤਾਉਣ ਕਿ ਬੀਬਾ ਬਾਦਲ ਲੋਕ ਸਭਾ ਵਿੱਚ ਲੋਕਾਂ ਦੇ ਹਿੱਤਾਂ ਲਈ ਆਪਣੀ ਅਵਾਜ਼ ਬੁਲੰਦ ਕਰਨ। ਇਸ ਮੋਕੇ ਤੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ ਤੋਂ ਇਲਾਵਾ ਅੰਗਰੇਜ ਮਿੱਤਲ ਸ਼ਹਿਰੀ ਪ੍ਰਧਾਨ, ਆਤਮਜੀਤ ਸਿੰਘ ਕਾਲਾ ਸਾਬਕਾ ਨਗਰ ਕੌਸਲ ਪ੍ਰਧਾਨ ਮਾਨਸਾ, ਨਰੇਸ਼ ਮਿੱਤਲ, ਪਵਨ ਕੋਟਲੀ, ਸੰਜੇ ਭੀਖੀ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰ ਨਿਵਾਸੀ ਹਾਜਰ ਸਨ।