Thursday, 16 May 2024

 

 

ਖ਼ਾਸ ਖਬਰਾਂ ਸੰਜੇ ਟੰਡਨ ਨੇ ਬਾਬਾ ਬਾਗੇਸ਼ਵਰ ਧਾਮ ਤੋਂ ਆਸ਼ੀਰਵਾਦ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ

 

ਜਗਮੀਤ ਸਿੰਘ ਬਰਾੜ ਨੇ ਟੀ.ਐਮ.ਸੀ ਜਲੰਧਰ ਦਫਤਰ ਦਾ ਕੀਤਾ ਉਦਘਾਟਨ

ਸਮਾਰੋਹ ਦੌਰਾਨ ਆਪ ਵਲੰਟੀਅਰ ਵੀ ਹੋਏ ਸ਼ਾਮਿਲ, ਮਮਤਾ ਨੂੰ 26 ਦਸੰਬਰ ਨੂੰ ਰਿਪੋਰਟ ਭੇਜਣ ਵੱਲ ਕੀਤਾ ਇਸ਼ਾਰਾ

Web Admin

Web Admin

5 Dariya News

ਜਲੰਧਰ , 21 Dec 2016

ਤ੍ਰਿਣਮੂਲ ਕਾਂਗਰਸ ਦੇ ਪੰਜਾਬ 'ਚ ਤੇਜ਼ੀ ਨਾਲ ਪ੍ਰਸਾਰ ਦੀ ਨੀਤੀ ਹੇਠ, ਅੱਜ ਸਾਬਕਾ ਸੰਸਦ ਮੈਂਬਰ ਤੇ ਟੀ.ਐਮ.ਸੀ ਦੇ ਸੂਬਾ ਪ੍ਰਧਾਨ ਜਗਮੀਤ ਸਿੰਘ ਬਰਾੜ ਵੱਲੋਂ ਜਲੰਧਰ ਵਿਖੇ ਪਾਰਟੀ ਦਾ ਸੂਬੇ 'ਚ ਚੌਥੇ ਦਫਤਰ ਦਾ ਉਦਘਾਟਨ ਕੀਤਾ ਗਿਆ।ਬਾਅਦ 'ਚ ਮੀਡੀਆ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਅਸੀਂ ਰੈਗੁਲਰ ਤੌਰ 'ਤੇ ਸੂਬੇ ਅੰਦਰ ਨਵੇਂ ਦਫਤਰ ਖੋਲ੍ਹਦੇ ਰਹਾਂਗੇ ਤੇ ਉਨ੍ਹਾਂ ਨੂੰ ਮਾਣ ਹੈ ਕਿ ਟੀ.ਐਮ.ਸੀ ਨੂੰ ਪੰਜਾਬ ਅੰਦਰ ਸਾਰੇ ਸਿਆਸੀ ਗਲਿਆਰਿਆਂ 'ਚ ਜ਼ਮੀਨੀ ਪੱਧਰ 'ਤੇ ਸਮਰਥਨ ਮਿੱਲ ਰਿਹਾ ਹੈ।ਪ੍ਰੈਸ ਕਾਨਫਰੰਸ 'ਚ ਆਪ ਦੇ ਬੱਸੀ ਪਠਾਨਾ, ਅਮਲੋਹ, ਫਤਹਿਗੜ੍ਹ ਸਾਹਿਬ ਦੇ ਸੀਨੀਅਰ ਇੰਚਾਰਜ਼ ਜਸ਼ਨਦੀਪ ਸੰਧੂ ਵੀ ਸ਼ਾਮਿਲ ਹੋਏ ਤੇ ਆਪ ਅਤੇ ਟੀ.ਐਮ.ਸੀ ਵਿਚਾਲੇ ਚੋਣਾਂ ਤੋਂ ਪਹਿਲਾਂ ਗਠਜੋੜ ਨੂੰ ਆਪਣਾ ਪੂਰਾ ਸਮਰਥਨ ਪ੍ਰਗਟਾਇਆ। ਸਮਾਰੋਹ ਦੌਰਾਨ ਦੋਆਬਾ ਹਲਕੇ ਤੋਂ ਕੁਝ ਹੋਰ ਸੀਨੀਅਰ ਆਪ ਅਹੁਦੇਦਾਰ ਵੀ ਸ਼ਾਮਿਲ ਹੋਏ, ਜਿਨ੍ਹਾਂ ਨੇ ਆਪਣੇ ਨਾਂਮਾਂ ਦਾ ਖੁਲਾਸਾ ਨਹੀਂ ਕਰਨਾ ਚਾਹਿਆ, ਪਰ ਉਨ੍ਹਾਂ ਨੇ ਵਿਚਾਰ ਅਧੀਨ ਗਠਜੋੜ ਦਾ ਜੁਬਾਨੀ ਸਮਰਥਨ ਕੀਤਾ। ਜਗਮੀਤ ਬਰਾੜ ਨੇ ਸਪੱਸ਼ਟ ਕੀਤਾ ਕਿ ਇਸਨੂੰ ਆਪ 'ਚ ਵਿਦ੍ਰੋਹ ਜਾਂ ਪਾਰਟੀ ਦੇ ਟੁੱਟਣ ਦੇ ਸਬੰਧ 'ਚ ਨਾ ਦੇਖਿਆ ਜਾਵੇ, ਇਨ੍ਹਾਂ ਨੌਜ਼ਵਾਨ ਸਾਥੀਆਂ ਨੇ ਗਠਜੋੜ ਨੂੰ ਲੈ ਕੇ ਆਪਣਾ ਸਮਰਥਨ ਪ੍ਰਗਟਾਇਆ ਹੈ ਤੇ ਸਾਬਤ ਕੀਤਾ ਹੈ ਕਿ ਸਾਡਾ ਇਕ ਨਿਸ਼ਾਨਾ, ਇਕ ਰਸਤਾ ਹੈ।

ਬਰਾੜ ਨੇ ਕੋਲੀਆਂਵਾਲੀ ਵੱਲੋਂ ਪਿੰਡ 'ਚ ਰੱਖੀ ਆਪ ਰੈਲੀ 'ਚ ਦਖਲ ਦੇਣ ਅਤੇ ਅੱਤ ਮਚਾਉਣ ਦੇ ਮਾਮਲੇ 'ਚ ਉਸਨੂੰ ਸ਼ੈਅ ਦੇਣ ਵਾਲੀ ਬਾਦਲ ਸਰਕਾਰ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਕ ਨਾਮੀ ਨਸ਼ਾ ਤਸਕਰ, ਅਪਰਾਧੀ ਨੂੰ ਲੋਕਤਾਂਤਰਿਕ ਸਮਾਰੋਹ 'ਚ ਦਖਲ ਦੇਣ ਦੀ ਇਜ਼ਾਜਤ ਦਿੱਤੀ ਜਾ ਰਹੀ ਹੈ, ਜਿਹੜਾ ਨਾ ਸਿਰਫ ਸ਼ਰਮਨਾਕ, ਸਗੋਂ ਗੈਰ ਕਾਨੂੰਨੀ ਵੀ ਹੈ ਅਤੇ ਚੋਣ ਕਮਿਸ਼ਨ ਨੂੰ ਮਾਮਲੇ 'ਚ ਨੋਟਿਸ ਲੈਣ ਦੀ ਅਪੀਲ ਕਰਦੇ ਹਨ।ਉਨ੍ਹਾਂ ਨੇ ਬਾਦਲ ਸਰਕਾਰ ਵੱਲੋਂ ਏਵੀਏਸ਼ਨ ਸੈਕਟਰ ਨੂੰ ਲੈ ਕੇ ਵੱਡੇ ਵੱਡੇ ਐਲਾਨਾਂ ਦਾ ਹਾਸਾ ਉਡਾਉਂਦਿਆਂ ਕਿਹਾ ਕਿ ਬੀਤੇ ਦਿਨ ਉਨ੍ਹਾਂ ਨੇ ਬਠਿੰਡਾ ਏਅਰਪੋਰਟ ਬਾਰੇ ਇਹ ਕਿਹਾ ਸੀ ਅਤੇ ਅੱਜ ਉਨ੍ਹਾਂ ਸ਼ਬਦਾਂ ਨੂੰ ਆਦਮਪੁਰ ਪ੍ਰੋਜੈਕਟ ਲਈ ਦੁਹਰਾਉਂਦੇ ਹਨ। ਕਿਉਂਕਿ ਲੋਕਾਂ ਨੂੰ ਨੌਕਰੀਆਂ ਚਾਹੀਦੀਆਂ ਹਨ, ਉਹ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਨਸ਼ਿਆਂ ਤੇ ਗੈਂਗਵਾਰਾਂ ਦਾ ਸਾਹਮਣਾ ਕਰ ਰਹੇ ਹਨ, ਜਦਕਿ ਇਹ ਕੋਈ ਹੱਲ ਨਾ ਹੋ ਕੇ, ਸਿਰਫ ਪ੍ਰਚਾਰ ਹੈ।ਇਹ ਪੁੱਛਣ 'ਤੇ ਕੀ ਉਹ ਲੰਬੀ ਜਾਂ ਅੰਮ੍ਰਿਤਸਰ ਤੋਂ ਚੋਣ ਲੜਨ ਲਈ ਤਿਆਰ ਹਨ, ਉਨ੍ਹਾਂ ਨੇ ਕਿਹਾ ਕਿ ਇਹ ਸਾਡੀ ਅਗਵਾਈ 'ਤੇ ਛੱਡ ਦਿਓ ਅਤੇ ਜੇ ਉਨ੍ਹਾਂ ਨੂੰ ਕਿਹਾ ਗਿਆ, ਤਾਂ ਉਹ ਚੁਣੌਤੀ ਸਵੀਕਾਰ ਕਰਨਗੇ।ਇਸ ਸਮਾਰੋਹ 'ਚ ਹੋਰਨਾਂ ਤੋਂ ਇਲਾਵਾ, ਡਾ. ਹਰਬੰਸ ਲਾਲ, ਗੌਤਮਬੀਰ ਸਿੰਘ, ਐਡਵੋਕੇਟ ਗੁਰਵੀਰ ਸਿੰਘ ਰੇਹਲ, ਗੁਰਦਾਸ ਗਿਰਧਰ, ਸੁਖਵੰਤ ਦੁਗਰੀ ਤੇ ਗੁਰਬੀਰ ਸੰਧੂ ਅਤੇ ਅਮਰਜੀਤ ਸਿੰਘ ਮੌਜ਼ੂਦ ਰਹੇ।

 

Tags: Jagmeet Singh Brar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD