Wednesday, 15 May 2024

 

 

ਖ਼ਾਸ ਖਬਰਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ ਲੋਕ ਸਭਾ ਹਲਕੇ ਫਿਰੋਜ਼ਪੁਰ ਦੇ ਜਨਰਲ ਤੇ ਪੁਲਿਸ ਅਬਜ਼ਰਵਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ‘ਲੀਵਰੇਜਿੰਗ ਏਆਈ ਲਰਨਿੰਗ’ ’ਤੇ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ

 

ਦਾਜ਼ ਕਾਰਨ ਕੁੱਟਮਾਰ ਕਰ ਲੜਕੀ ਘਰੋਂ ਕੱਡੀ, ਬੱਧਨੀ ਕਲਾਂ ਦੇ ਹਸਪਤਾਲ ਵਿਖੇ ਜ਼ੇਰੇ ਇਲਾਜ਼ ਪਈ ਹੈ ਸੋਨੂੰ

ਪੀੜਤ ਨੂੰ ਆਪਣੇ ਘਰ ਰੱਖਿਆ ਜਾਂਦਾ ਸੀ ਬੰਦੀ ਬਣਾ, ਦਿਲ ਦਹਿਲਾ ਦੇਣ ਵਾਲੇ ਦਿੱਤੇ ਜਾਂਦੇ ਸਨ ਤਸੀਹੇ

ਪੀਡਿਤ ਲੜਕੀ ਦੇ ਪੱਖ ਦੇ ਵਿਅਤਕੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

Web Admin

Web Admin

E çÇðÁÅ ÇéÀ±÷(ਵਿਜੈ ਜਿੰਦਲ)

ਭਦੌੜ , 25 Aug 2013

ਸਥਾਨਕ ਵੱਡਾ ਚੌਂਕ ਵਿਖੇ ਇੱਕ ਮਹਾਜਨ ਪਰਿਵਾਰ ਵੱਲੋਂ ਆਪਣੀ ਨੂੰਹ ਨੂੰ ਦਾਜ਼ ਲਈ ਕੁੱਟਮਾਰ ਤੇ ਤਿਲ ਤਿਲ ਕਰ ਮਰਨ ਲਈ ਮਜਬੂਰ ਕਰਨ ਵਾਲੇ ਸਹੁਰਾ ਪਰਿਵਾਰ ਖਿਲਾਫ ਭਦੌੜ ਪੁਲਿਸ ਨੇ ਲੜਕੀ ਪਰਿਵਾਰ ਦੀ ਸਕਾਇਤ ਤੇ ਦਾਜ਼ ਦਹੇਜ਼ ਤੇ ਕੁੱਟਮਾਰ ਦਾ ਮਾਮਲਾ ਦਰਜ਼ ਕੀਤਾ ਗਿਆ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ. ਐਚ. ਓ ਭਦੌੜ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੋਨੂੰ ਰਾਣੀ ਪੁੱਤਰੀ ਰਾਮ ਸਰੂਪ ਵਾਸੀ ਬੱਧਨੀ ਕਲਾਂ ਦਾ ਛੇ ਸਾਲ ਪਹਿਲਾਂ ਭਦੌੜ ਦੇ ਦੀਪਕ ਕੁਮਾਰ ਪੁੱਤਰ ਊਦੇਪਾਲ (ਮਾਡਰਨ ਟੈਂਟ) ਨਾਲ ਹੋਇਆ ਸੀ ਲੜਕੀ ਕੋਲ 4 ਸਾਲ ਤੇ 3 ਸਾਲ ਦੇ ਦੋ ਲੜਕੇ ਹਨ। ਇਹ ਪਰਿਵਾਰ ਲੜਕੀ ਨਾਲ ਦਾਜ਼ ਦਹੇਜ਼ ਲਈ ਕੁੱਟਮਾਰ ਕਰਦਾ ਸੀ ਤੇ 22 ਜੁਲਾਈ ਨੂੰ ਇਹਨਾਂ ਨੇ ਲੜਕੀ ਨਾਲ ਕੁੱਟਮਾਰ ਕਰ ਉਸ ਨੂੰ ਘਰੋਂ ਬਾਹਰ ਕੱਡ ਦਿੱਤਾ ਸੀ ਲੜਕੀ ਪਰਿਵਾਰ ਨੇ ਲੜਕੀ ਨੂੰ ਜਖ਼ਮੀ ਹਾਲਤ ਵਿੱਚ ਬੱਧਨੀਂ ਕਲਾਂ ਦੇਹਸਪਤਾਲ ਵਿਖੇ ਦਾਖ਼ਲ ਕਰਵਾਇਆ। ਜਿਥੇ ਪੁਲਿਸ ਨੇ ਲੜਕੀ ਦੇ ਬਿਆਨਾਂ ਤੇ ਲੜਕੀ ਦੇ ਪਤੀ ਦੀਪਕ ਕੁਮਾਰ, ਸਹੁਰਾ ਊਦੇਪਾਲ ਅਤੇ ਸੱਸ ਸ਼ਰੋਜ਼ ਰਾਣੀ ਖਿਲਾਫ ਮੁੱਕਦਮਾ ਨੰ 50 ਅਧੀਨ ਧਾਰਾ 498 ਏ, 406, 323, 34 ਆਈ. ਪੀ. ਸੀ ਅਧੀਨ ਮਾਮਲਾ ਦਰਜ਼ ਉਕਤ ਵਿਅਕਤੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਜੋ ਕਿ ਘਰੋਂ ਫਰਾਰ ਹੋ ਚੁੱਕੇ ਸਨ। 

ਦੂਸਰੇ ਪਾਸੇ ਬਧਨੀ ਕਲਾਂ ਤੋਂ ਲੜਕੀ ਪਰਿਵਾਰ ਨਾਲ ਆਏ ਵਿਅਕਤੀਆਂ ਬਲਦੇਵ ਸਿੰਘ ਧਾਲੀਵਾਲ ਅਕਾਲੀ ਆਗੂ, ਅਜ਼ਮੇਰ ਸਿੰਘ, ਖਰੈਤੀ ਲਾਲ, ਭੂਸ਼ਨ ਤਾਇਲ, ਮਨੋਜ਼ ਕੁਮਾਰ ਆਦਿ ਵਿਅਕਤੀਆਂ ਨੇ ਦੱਸਿਆ ਕਿ ਲੜਕੀ ਦਾ ਲਾਲਚੀ ਸਹੁਰਾ ਪਰਿਵਾਰ ਲੰਮੇ ਸਮੇ ਤੋਂ ਲੜਕੀ ਨਾਲ ਕੁੱਟਮਾਰ ਕਰਦਾ ਸੀ। ਲੜਕੀ ਨੂੰ ਕਈ ਕਈ ਦਿਨ ਭੁੱਖਾ ਰੱਖਿਆ ਜਾਂਦਾ ਸੀ। ਧੁੱਪੇ ਬੋਰੀਆਂ ਤੇ ਸੌਣ ਲਈ ਮਜਬੂਰ ਕੀਤਾ ਜਾਂਦਾ ਤੇ ਅਨੇਕਾਂ ਤਰਾਂ ਨਾਲ ਤਸੀਹੇ ਦਿੱਤੇ ਜਾਂਦੇ ਤਾਂ ਜੋ ਲੜਕੀ ਦੀ ਮੌਤ ਹੋਣ ਤੇ ਪਰਿਵਾਰ ਤੇ ਕੋਈ ਕਾਰਵਾਈ ਨਾ ਹੋ ਸਕੇ। ਲੜਕੀ ਪਰਿਵਾਰ ਨਾਲ ਵੱਡੀ ਗਿਣਤੀ ਵਿੱਚ ਬਧਨੀ ਵਾਸੀ ਥਾਣਾ ਭਦੌੜ ਪੁੱਜ਼ੇ ਜਦਕਿ ਲੜਕੇ ਪਰਿਵਾਰ ਨਾਲ ਕੋਈ ਵਿਅਕਤੀ ਨਹੀ ਸੀ ਸਗੋ ਮਹੁੱਲਾ ਵਾਸੀ ਵੀ ਲੜਕੀ ਪਰਿਵਾਰ ਵਾਲਿਆਂ ਦੀ ਵੱਧ ਚੜ੍ਹ ਮਦਦ ਕਰ ਰਹੇ ਸਨ। ਪਿੰਡ ਵਾਸੀਆਂ ਨੇ ਲੜਕੀ ਤੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਤਸੀਹਿਆਂ ਬਾਰੇ ਦੱਸਦਿਆਂ ਕਿਹਾ ਕਿ ਲੜਕੀ ਨੂੰ ਆਪਣੇ ਘਰੇ ਬੰਦੀ ਬਣਾ ਰੱਖਿਆ ਜਾਂਦਾ ਸੀ। ਏ. ਸੀ ਦੀ ਹੀਟ ਮਗਰ ਪੱਲੀ ਤੇ ਸੌਣ ਲਈ ਜਗ੍ਹਾ ਦਿੱਤੀ ਜਾਂਦੀ ਸੀ। ਲੜਕੀ ਦੇ ਬੱਚਿਆਂ ਨੂੰ ਵੀ ਦੱਸਿਆ ਗਿਆ ਸੀ ਕਿ ਇਹ ਔਰਤ ਘਰ ਦੀ ਨੌਕਰਾਣੀ ਹੈ ਤੇ ਇਸ ਨੂੰ ਖਾਣ ਲਈ ਸਿਰਫ ਆਟਾ ਦਿੱਤਾ ਜਾਂਦਾ ਸੀ। ਨਵਾਂ ਘਰ ਬਣਾਉਣ ਦੇ ਕੰਮ ਵਿੱਚ ਲੜਕੀ ਤੋਂ ਮਜਦੂਰਾਂ ਵਾਂਗ ਕੰਮ ਲਿਆ ਜਾਂਦਾ ਰਿਹਾ ਆਦਿ ਹੋਰ ਵੀ ਦਿਲ ਦਹਿਲਾ ਦੇਣ ਵਾਲੇ ਤਸੀਹੇ ਦਿੱਤੇ ਜਾਂਦੇ ਸਨ। ਖ਼ਬਰ ਲਿਖੇ ਜਾਣ ਤੱਕ ਉਕਤ ਵਿਅਕਤੀਆਂ ਦੀ ਭਾਲ ਲਈ ਪੁਲਿਸ ਪਾਰਟੀ ਭੇਜ਼ੀ ਜਾ ਰਹੀ ਸੀ।

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD