Saturday, 18 May 2024

 

 

ਖ਼ਾਸ ਖਬਰਾਂ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪੁਲਿਸ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ - ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

 

ਅਮਰਿੰਦਰ ਸਿੰਘ ਮਹਾਰਾਜਾ ਹੈ ਜਾਂ ਪਰਚੂਨ ਵਾਲਾ ਦੁਕਾਨਦਾਰ : ਮਨਜਿੰਦਰ ਸਿੰਘ ਸਿਰਸਾ

ਅਕਾਲੀ ਆਗੂ ਨੇ ਕਾਂਗਰਸ ਪ੍ਰਧਾਨ ਉੱਤੇ ਇੰਗਲੈਂਡ ਵਿਚਲੇ ਆਪਣੇ ਕਰੋੜਾਂ ਦੇ ਅਸਾਸੇ ਲੁਕਾਉਣ ਦਾ ਲਾਇਆ ਦੋਸ਼

मनजिंदर सिंह सिरसा
मनजिंदर सिंह सिरसा

Web Admin

Web Admin

5 Dariya News

ਚੰਡੀਗੜ੍ਹ , 05 Dec 2016

ਲੋਕਾਂ ਵਿਚ ਮਹਾਰਾਜਾ ਬਣ ਕੇ ਘੁੰਮਣ ਵਾਲਾ ਅਮਰਿੰਦਰ ਸਿੰਘ ਆਪਣੇ ਹਲਫੀਆ ਬਿਆਨਾਂ ਵਿਚ ਇੱਕ ਪਰਚੂਨ ਦੇ ਦੁਕਾਨਦਾਰ ਜਿੰਨੀ ਕਮਾਈ ਕਰਨ ਵਾਲਾ ਬਣ ਕੇ ਪੇਸ਼ ਹੁੰਦਾ ਹੈ। ਇਸ ਦੀ ਤਾਜ਼ਾ ਮਿਸਾਲ ਹੈ ਕਿ ਇੰਗਲੈਂਡ ਵਿਚਲੇ ਇੱਕ 460 ਕਰੋੜ ਦੇ ਅਸਾਸਿਆਂ ਵਾਲੇ ਟਰੱਸਟ ਵਿਚ ਹਿੱਸੇਦਾਰੀ ਰੱਖਣ ਵਾਲੇ ਪੰਜਾਬ ਕਾਂਗਰਸ ਪ੍ਰਧਾਨ ਨੇ ਵਿੱਤੀ ਸਾਲ 2012-13 ਦੌਰਾਨ ਆਪਣੀ ਸਾਲਾਨਾ ਆਮਦਨ ਸਿਰਫ 12 ਲੱਖ ਦਿਖਾਈ ਸੀ।ਇਹ ਸ਼ਬਦ ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਦੀਆਂ ਆਮਦਨ ਕਰ ਰਿਟਰਨਾਂ ਤੋਂ ਇਹ ਝਲਕ ਮਿਲਦੀ ਹੈ  ਕਿ ਉਹ ਕੋਈ ਮਹਾਰਾਜਾ ਨਹੀਂ ਹੈ, ਸਗੋਂ ਇੱਕ ਪਰਚੂਨ ਵਾਲਾ ਦੁਕਾਨਦਾਰ ਹੈ।ਉਹਨਾਂ ਕਿਹਾ ਕਿ ਆਮਦਨ ਕਰ ਵਿਭਾਗ ਦੁਆਰਾ ਦਰਜ ਕੀਤੀ ਚਾਰਜਸ਼ੀਟ ਨਾਲ ਇਹ ਗੱਲ ਚਿੱਟੇ ਦਿਨ ਵਾਂਗ ਸਭ ਨੂੰ ਸਾਫ ਹੋ ਗਈ ਹੈ ਕਿ ਇੰਨੇ ਸਾਲਾਂ ਤੋਂ ਅਮਰਿੰਦਰ ਸਿੰਘ ਇਨਕਮ ਟੈਕਸ ਵਾਲਿਆਂ ਤੋਂ ਆਪਣੀ ਅਸਲੀ ਆਮਦਲ ਛਿਪਾਉਂਦਾ ਆ ਰਿਹਾ ਹੈ। ਜਦਕਿ ਅਸਲੀਅਤ ਇਹ ਹੈ ਕਿ ਉਹ ਆਪਣਾ ਲੁੱਟ-ਖਸੁੱਟ ਦਾ ਪੈਸਾ ਸਵਿਸ ਅਤੇ ਦੂਜੇ ਬੈਂਕਾਂ ਵਿਚ ਜਮ੍ਹਾਂ ਕਰਦਾ ਰਿਹਾ ਹੈ।ਸ਼ ਸਿਰਸਾ ਨੇ ਕਿਹਾ ਕਿ ਆਮਦਨ ਕਰ ਵਿਭਾਗ ਦੁਆਰਾ ਇਸ ਗੜਬੜ ਬਾਰੇ ਪੁੱਛੇ ਸਵਾਲਾਂ ਦੇ ਜੁਆਬ ਦੇਣ ਦੀ ਥਾਂ ਅਮਰਿੰਦਰ ਸਿੰਘ ਨੇ ਮੰਤਰਾਲੇ ਅਤੇ ਅਧਿਕਾਰੀਆਂ ਵਿਰੁੱਧ ਬੇਬੁਨਿਆਦ ਦੋਸ਼ ਲਗਾਉਣੇ ਸ਼ੁਰੁ ਕਰ ਦਿੱਤੇ ਹਨ।ਸ਼ ਸਿਰਸਾ ਨੇ ਕਿਹਾ ਕਿ ਅਮਰਿੰਦਰ ਸਿੰਘ ਆਪਣਾ 25 ਏਕੜ ਵਿਚ ਫੈਲਿਆ ਮੋਤੀ ਮਹਿਲ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਰੱਖੇ ਸਟਾਫ ਦੇ ਖਰਚੇ ਇੱਕ ਲੱਖ ਦੀ ਨਿਗੂਣੀ ਆਮਦਨ ਨਾਲ ਕਿਸ ਤਰ੍ਹਾਂ ਪੂਰੇ ਕਰਦਾ ਹੈ? ਜਦਕਿ ਉਹ ਰੂਟੀਨ ਵਿਚ ਵਿਦੇਸ਼ਾਂ ਦੇ ਚੱਕਰ ਲਗਾਉਂਦਾ ਹੈ। ਉਸ ਕੋਲ ਵਿਦੇਸ਼ੀ ਮਹਿਮਾਨਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। 

ਇੱਥੋਂ ਤੱਕ ਕਿ ਉਸ ਦੇ ਮੋਤੀ ਮਹਿਲ ਦੇ ਬਿਜਲੀ ਅਤੇ ਪਾਣੀ ਦੇ ਬਿੱਲ ਵੀ ਮਹਾਰਾਜੇ ਦੁਆਰਾ ਹਲਫੀਆ ਬਿਆਨ ਵਿਚ ਦੱਸੀ ਗਈ ਆਮਦਨ ਤੋਂ ਕਿਤੇ ਵਧੇਰੇ ਦੇ ਹਨ।ਅਕਾਲੀ ਆਗੂ ਨੇ ਕਿਹਾ ਕਿ ਅਮਰਿੰਦਰ ਸਿੰਘ ਦੀ ਪਤਨੀ ਪਰੀਨੀਤ ਕੌਰ ਨੇ ਵੀ ਉਸ ਵਕਫੇ ਦੌਰਾਨ ਆਪਣੀ ਸਾਲਾਨਾ ਆਮਦਨ 25 ਲੱਖ ਰੁਪਏ ਦਿਖਾਈ ਹੈ, ਜਦਕਿ ਉਸ ਨੂੰ ਵਿਦੇਸ਼ ਮੰਤਰੀ ਵਜੋਂ ਮੋਟੀ ਤਨਖਾਹ ਮਿਲਦੀ ਸੀ। ਅਮਰਿੰਦਰ ਸਿੰਘ ਨੇ 2006-07 ਦੌਰਾਨ ਆਪਣੇ ਨਿੱਜੀ ਇਨਕਮ ਟੈਕਸ ਵਜੋਂ 5æ19 ਲੱਖ ਅਤੇ ਸਾਂਝੇ ਪਰਿਵਾਰ ਦੇ ਇਨਕਮ ਟੈਕਸ ਵਜੋਂ  1æ54 ਲੱਖ ਅਦਾ ਕੀਤੇ ਵਿਖਾਏ ਸਨ।ਸ਼ ਸਿਰਸਾ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਤੋਂ ਪੈਸਾ ਇਕੱਠਾ ਕਰਕੇ ਨਾ ਸਿਰਫ ਵਿਦੇਸ਼ਾਂ ਵਿਚ ਆਪਣੇ ਖਾਤੇ ਭਰੇ ਸਨ, ਸਗੋਂ ਦੁਬਈ ਵਿਚ ਫਲੈਟ ਵੀ ਖਰੀਦਿਆ ਸੀ। ਉਸ ਨੂੰ ਇਸ ਪੈਸੇ ਦਾ ਹਿਸਾਬ ਦੇਣਾ ਪਵੇਗਾ।ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ ਆਪਣੇ ਖਿਲਾਫ ਆਮਦਨ ਕਰ ਵਿਭਾਗ ਵੱਲੋਂ ਦਰਜ ਚਾਰਜਸ਼ੀਟ ਨੂੰ ਸਿਆਸੀ ਬਦਲਾਖੋਰੀ ਦਾ ਨਾਂ ਦੇ ਕੇ ਮਾਮਲੇ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਪਤਨੀ ਪਰੀਨੀਤ ਕੌਰ ਅਤੇ ਪੁੱਤਰ ਰਣਿੰਦਰ ਸਿੰਘ ਵਿਰੁੱਧ ਸੰਪਤੀ ਦੇ ਮਾਮਲੇ ਨੂੰ ਲੈ ਕੇ ਪੜਤਾਲ ਉਸ ਯੂਪੀਏ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ, ਜਿਸ ਵਿਚ ਪਰੀਨੀਤ ਕੌਰ ਖੁਦ ਵਿਦੇਸ਼ ਮੰਤਰੀ ਸੀ। ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਦੋਵੇਂ ਮਾਂ-ਪੁੱਤ ਤੋਂ ਉਹਨਾਂ ਦੇ ਸਵਿਟਜ਼ਰਲੈਂਡ ਅਤੇ ਦੁਬਈ ਵਿਚਲੇ ਬੈਂਕ ਖਾਤਿਆਂ ਬਾਰੇ ਜਾਣਕਾਰੀ ਲੈਣ ਲਈ 2011 ਵਿਚ ਸਹਿਮਤੀ ਫਾਰਮ ਭਰਨ ਲਈ ਕਿਹਾ ਸੀ।ਅਕਾਲੀ ਆਗੂ ਨੇ ਕਿਹਾ ਕਿ ਆਮਦਨ ਕਰ ਵਿਭਾਗ ਦੀ ਚਾਰਜਸ਼ੀਟ ਮੁਤਾਬਿਕ ਅਮਰਿੰਦਰ ਸਿੰਘ  ਦੀ ਇੰਗਲੈਂਡ ਵਿਚਲੇ 460 ਕਰੋੜ ਦੇ ਅਸਾਸਿਆਂ ਵਾਲੇ ਜਕਰਾਂਦਾ ਟਰੱਸਟ ਅਤੇ ਇਸ ਦੀਆਂ ਸਹਿਯੋਗੀ ਕੰਪਨੀਆਂ ਵਿਚ ਹਿੱਸੇਦਾਰੀ ਹੈ ਅਤੇ ਰਣਿੰਦਰ ਸਿੰਘ ਵੀ ਇਸ ਵਿਚ ਹਿੱਸੇਦਾਰ ਹੈ।ਚਾਰਜਸ਼ੀਟ ਵਿਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ  ਅਮਰਿੰਦਰ ਨੇ ਆਪਣੇ ਦੁਬਈ ਵਿਚਲੇ 9 ਕਰੋੜ ਦੀ ਕੀਮਤ ਵਾਲੇ ਫਲੈਟ ਨੂੰ ਫਰਕਸ ਐਸੇਟ ਹੋਲਡਿੰਗ ਪ੍ਰਾਈਵੇਟ ਦੇ ਨਾਂ ਤਬਦੀਲ ਕੀਤਾ ਹੈ ਜਦਕਿ ਮਹਾਰਾਜਾ ਇਸ ਤਬਾਦਲੇ ਤੋਂ ਮੁੱਕਰ ਰਿਹਾ ਹੈ। ਸ਼ ਸਿਰਸਾ ਨੇ ਕਿਹਾ ਕਿ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਕੋਲ ਇਸ ਤਬਾਦਲੇ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਮੌਜੂਦ ਹਨ। 

 

Tags: Manjinder Singh Sirsa

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD