ਦਿਨੋਂ ਦਿਨ ਸਿੱਖਿਆਂ ਦੇ ਖੇਤਰ ਵਿਚ ਵੀ ਆ ਰਹੇ ਕ੍ਰਾਂਤੀਕਾਰੀ ਬਦਲਾਵਾਂ ਅਤੇ ਹਰ ਖੇਤਰ ਵਿਚ ਵੱਧ ਰਹੇ ਮੁਕਾਬਲਿਆਂ ਦੇ ਮੱਦੇਨਜ਼ਰ ਅੱਜ ਬੱਚਿਆਂ ਨੂੰ ਹਰ ਪੱਖੋਂ ਤਿਆਰ ਕਰਨਾ ਲਾਜ਼ਮੀ ਹੋ ਜਾਂਦਾ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਦਿਤੀ ਜਾ ਰਹੀ ਸਿੱਖਿਆਂ ਅਤੇ ਜਾਣਕਾਰੀ ਦੇ ਸਿੱਟਿਆਂ ਨੂੰ ਸਮਝਣ ਲਈ ਦੀ ਹੋਲੀ ਵੰਡਰ ਸਮਾਰਟ ਸਕੂਲ ਵੱਲੋਂ ਕੈਂਪਸ ਵਿਚ ਸਪੈਸ਼ਲ ਭਾਸ਼ਣ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਤੇ ਭਾਸ਼ਣ ਦੇਣ ਲਈ ਸਟੇਜ ਤੇ ਬੁਲਾਇਆ ਗਿਆ । ਇਸ ਦੌਰਾਨ ਸਭ ਤੋਂ ਰੋਚਕ ਗੱਲ ਇਹ ਰਹੀ ਕਿ ਵਿਦਿਆਰਥੀਆਂ ਨੂੰ ਦਿਤੇ ਗਏ ਟਾਪਿਕ ਬਿਨਾਂ ਕਿਸੇ ਤਿਆਰੀ ਦੇ ਦਿਤੇ ਗਏ ਸਨ ਤਾਂ ਕਿ ਉਨ੍ਹਾਂ ਦੀ ਬੁੱਧੀ ਦੀ ਪਰਖ ਕੀਤੀ ਜਾ ਸਕੇ। ਵਿਦਿਆਰਥੀਆਂ ਨੇ ਵੀ ਆਪਣੀ ਬਹੁਮੁਖੀ ਪ੍ਰਤਿਭਾ ਅਨੁਸਾਰ ਦਿਤੇ ਗਏ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ। ਬੇਸ਼ੱਕ ਇਸ ਦੌਰਾਨ ਕੁੱਝ ਵਿਸ਼ਿਆਂ ਤੇ ਵਿਦਿਆਰਥੀ ਥੋੜੇ ਰੁਕਦੇ ਨਜ਼ਰ ਆਏ ਪਰ ਕੁਲ ਮਿਲਾ ਕੇ ਬੱਚਿਆਂ ਨੇ ਆਪਣੀ ਉਮਰ ਅਨੁਸਾਰ ਬਿਹਤਰੀਨ ਪ੍ਰਦਰਸ਼ਨ ਕੀਤਾ।ਇਨ੍ਹਾਂ ਮੁਕਾਬਲਿਆਂ ਵਿਚ ਅਸ਼ਮਿਤਾ, ਦਿਵਾਂਸ਼, ਗੁਰਨੇਸ਼, ਰੰਜਨਾ ਅਨਿਕਾ, ਅਨਿਸ਼ਕਾ, ਯਸ਼ਿਕਾ ਅਤੇ ਕੰਗਪ੍ਰੀਤ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਜੇਤੂ ਰਹੇ । ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਪ੍ਰੇਮਜੀਤ ਗਰੋਵਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਪ੍ਰਿੰਸੀਪਲ ਗਰੋਵਰ ਦੇ ਭਾਰਤ ਦੇ ਭਵਿਖ ਨਿਰਮਾਤਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਤਰਾਂ ਦੇ ਮੁਕਾਬਲਿਆਂ ਵਿਚ ਵਿਦਿਆਰਥੀਆਂ ਦਾ ਮਨੋਬਲ ਉੱਚਾ ਹੁੰਦਾ ਹੈ ਅਤੇ ਉਨ੍ਹਾਂ ਦੀ ਸੋਚ ਨੂੰ ਨਵੀਂ ਸੇਧ ਮਿਲਦੀ ਹੈ।