Thursday, 16 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ

 

ਝੂਠੇ ਤੋਹਫਿਆਂ ਸਹਾਰੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਬਾਦਲ: ਪੰਜਾਬ ਕਾਂਗਰਸ

ਚੋਣਾਂ ਤੋਂ ਪਹਿਲਾਂ ਸੁਖਵਿਲਾਸ ਦੀ ਸ਼ੁਰੂਆਤ ਕਰਨ ਵਾਲੇ ਸੁਖਬੀਰ 'ਤੇ ਵਰ੍ਹੇ

Web Admin

Web Admin

5 Dariya News

ਚੰਡੀਗੜ੍ਹ , 01 Dec 2016

ਚੋਣਾਂ ਤੋਂ ਸਿਰਫ ਦੋ ਮਹੀਨਿਆਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਸੁਖਵਿਲਾਸ ਦੀ ਸ਼ੁਰੂਆਤ 'ਤੇ ਵਰ੍ਹਦਿਆਂ, ਪੰਜਾਬ ਕਾਂਗਰਸ ਨੇ ਬਾਦਲਾਂ ਉਪਰ ਆਪਣੇ ਸਿਆਸੀ ਹਿੱਤਾਂ ਨੂੰ ਪ੍ਰਮੋਟ ਕਰਨ ਖਾਤਿਰ ਜਾਣਬੁਝ ਕੇ ਗੰਭੀਰ ਕਮੀਆਂ ਨਾਲ ਕਈ ਮਹੱਤਵਪੂਰਨ ਬਿੱਲਾਂ ਤੇ ਆਰਡੀਨੈਂਸਾਂ ਨੂੰ ਇਜ਼ਾਜਤ ਦੇਣ ਦਾ ਦੋਸ਼ ਲਗਾਇਆ ਹੈ, ਜਿਸਦੇ ਸਿੱਟੇ ਵਜੋਂ ਇਹ ਬਿੱਲ ਖਾਰਿਜ਼ ਹੋ ਰਹੇ ਹਨ ਅਤੇ ਅਕਾਲੀ ਸਰਕਾਰ ਵੱਲੋਂ ਵੱਖ ਵੱਖ ਲੋਕਾਂ ਨੂੰ ਦਿੱਤੇ ਜਾ ਰਹੇ ਤੋਹਫਿਆਂ ਨੂੰ ਝੂਠਾ ਸਾਬਤ ਕਰ ਰਹੇ ਹਨ।ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਜਗਮੋਹਨ ਸਿੰਘ ਕੰਗ, ਬਲਬੀਰ ਸਿੰਘ ਸਿੱਧ ਤੇ ਦੀਪਇੰਦਰ ਸਿੰਘ ਢਿਲੋਂ ਨੇ ਬਾਦਲਾਂ ਉਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਝੂਠੇ ਐਲਾਨਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ, ਜਿਨ੍ਹਾਂ ਦੀ ਇਨ੍ਹਾਂ ਐਲਾਨਾਂ ਨੂੰ ਲਾਗੂ ਕਰਨ ਪ੍ਰਤੀ ਜਰਾ ਜਿਹੀ ਵੀ ਸੋਚ ਨਹੀਂ ਹੈ। ਲੋਕਾਂ ਨੂੰ ਤੋਹਫੇ ਦੇਣ ਸਬੰਧੀ ਇਹ ਪੂਰਾ ਡਰਾਮਾ ਸਪੱਸ਼ਟ ਤੌਰ 'ਤੇ ਵੋਟਰਾਂ ਨੂੰ ਆਪਣੇ ਖਿੱਚਣ ਲਈ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਸਰਕਾਰ ਨੂੰ ਅਜਿਹੇ ਝੂਠਾਂ ਤੇ ਕੁਪ੍ਰਚਾਰ ਨੂੰ ਫੈਲ੍ਹਾਉਣ ਅਤੇ ਅਕਾਲੀ ਹਿੱਤਾਂ ਨੂੰ ਪ੍ਰਮੋਟ ਕਰਨ ਖਾਤਿਰ ਲਗਾਤਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਤੋਂ ਰੋਕਣ ਖਾਤਿਰ ਚੋਣ ਕਮਿਸ਼ਨ ਨੂੰ ਸੂਬੇ 'ਚ ਤੁਰੰਤ ਚੋਣ ਜਾਬਤਾ ਲਾਗੂ ਕਰਨ ਦੀ ਮੰਗ ਕੀਤੀ ਹੈ।ਪ੍ਰਦੇਸ਼ ਕਾਂਗਰਸ ਦੀ ਇਹ ਪ੍ਰਤੀਕ੍ਰਿਆ ਪੰਜਾਬ ਦੇ ਰਾਜਪਾਲ ਵਿਜੈਇੰਦਰਪਾਲ ਸਿੰਘ ਬਦਨੌਰ ਵੱਲੋਂ 27,000 ਐਡਹਾਕ/ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਰੈਗੁਲਰ ਕਰਨ ਸਬੰਧੀ ਸੂਬਾ ਸਰਕਾਰ ਦੇ ਆਰਡੀਨੈਂਸ ਨੂੰ ਵਾਪਿਸ ਭੇਜਣ ਦੀਆਂ ਖ਼ਬਰਾਂ ਆਈਆਂ ਹਨ। ਖ਼ਬਰਾਂ 'ਚ ਇਹ ਖੁਲਾਸਾ ਹੋਇਆ ਹੈ ਕਿ ਓਬਰਾਏ ਸੁਖਵਿਲਾਸ ਰਿਜੋਰਟ ਤੇ ਸਪਾ, ਜਿਸ 'ਚ ਸੁਖਬੀਰ ਤੇ ਉਨ੍ਹਾਂ ਦੀ ਪਤਨੀ ਦਾ ਇਕ ਬਹੁਤ ਵੱਡਾ ਹਿੱਸਾ ਹੈ, ਨੂੰ ਬਿਜਨੇਸ ਲਈ ਖੋਲ੍ਹ ਦਿੱਤਾ ਗਿਆ ਹੈ।

ਇਥੇ ਜ਼ਾਰੀ ਬਿਆਨ 'ਚ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਪ੍ਰੋਜੈਕਟ ਦੀ ਲਾਂਚਿੰਗ ਨਾਲ ਕਈ ਨਾਲ ਘਿਰੇ ਸੁਖਵਿਲਾਸ ਦੀ ਸ਼ੁਰੂਆਤ ਨੇ ਸੁਖਬੀਰ ਵੱਲੋਂ ਸੱਤਾ ਦੀ ਦੁਰਵਰਤੋਂ ਦੀ ਬਹੁਤ ਵੱਡੀ ਉਦਾਹਰਨ ਹੈ। ਇਸ ਲੜੀ ਹੇਠ ਪਹਿਲਾਂ ਮੁੱਲਾਂਪੁਰ ਮਾਸਟਰ ਪਲਾਨ ਨੂੰ ਨਿਊ ਚੰਡੀਗੜ੍ਹ ਦਾ ਨਵਾਂ ਨਾਂਮ ਦੇ ਕੇ ਓਮੈਕਸ ਤੇ ਡੀ.ਐਲ.ਐਫ ਵਰਗੀਆਂ ਰਿਅਲ ਅਸਟੇਟ ਕੰਪਨੀਆਂ ਦੀ ਸਹਾਇਤਾ ਕਰਦਿਆਂ, ਅਤੇ ਸਰਕਾਰੀ ਖਰਚੇ ਉਪਰ ਪਾਲਨਪੁਰ 'ਚ ਸੁਖਵਿਲਾਸ ਤੱਕ ਸੜਕ ਦਾ ਨਿਰਮਾਣ ਕਰਵਾਉਣ ਤੋਂ ਬਾਅਦ ਸੁਖਬੀਰ ਨੇ ਹੁਣ ਅੱਗੇ ਵੱਧਦਿਆਂ ਸਾਰੇ ਸਿਆਸੀ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਉਕਤ ਰਿਜੋਰਟ ਨੂੰ ਖੋਲ੍ਹ ਦਿੱਤਾ ਹੈ।ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਵੱਡੀ ਗਿਣਤੀ 'ਚ ਹੋਰਡਿੰਗਾਂ ਆਦਿ ਸਮੇਤ ਇਸ਼ਤਿਹਾਰਾਂ ਤੇ ਪ੍ਰਚਾਰ ਮਟੀਰਿਅਲ ਦਾ ਜ਼ਿਕਰ ਕਰਦਿਆਂ, ਜਿਨ੍ਹਾਂ ਨੂੰ ਅਕਾਲੀ ਲਗਾਤਾਰ ਆਪਣੇ ਚੋਣ ਟੀਚਿਆਂ ਨੂੰ ਪੂਰਾ ਕਰਨ ਲਈ ਸਰਕਾਰੀ ਖਰਚੇ 'ਤੇ ਰਿਲੀਜ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਜਿਥੇ ਸੁਖਬੀਰ ਤੇ ਉਨ੍ਹਾਂ ਦੇ ਪਿਤਾ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਵਿਅਕਤੀਗਤ ਹਿੱਤਾਂ ਨੂੰ ਪ੍ਰਮੋਟ ਕਰਨ 'ਚ ਵਿਅਸਤ ਹਨ, ਸਰਕਾਰ ਵੱਲੋਂ ਲੋਕਾਂ ਨੂੰ ਤੋਹਫੇ ਦੇਣ ਲਈ ਵੱਡੇ ਵੱਡੇ ਐਲਾਨਾਂ ਦੇ ਮਹੱਤਵਪੂਰਨ ਬਿੱਲ ਤੇ ਆਰਡੀਨੈਂਸ ਰਾਜਪਾਲ ਵੱਲੋਂ ਮਨਜ਼ੂਰ ਨਹੀਂ ਕੀਤੇ ਜਾ ਰਹੇ, ਜਾਂ ਵਾਪਿਸ ਭੇਜੇ ਜਾ ਰਹੇ ਹਨ।ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਦਲਾਂ ਵੱਲੋਂ ਪੰਜਾਬ ਦੀ ਭਲਾਈ ਦੇ ਨਾਂਮ 'ਤੇ ਕੀਤੇ ਜਾ ਰਹੇ ਐਲਾਨ ਸਿਰਫ ਅੱਖਾਂ ਦਾ ਧੋਖਾ ਹਨ, ਜਿਨ੍ਹਾਂ ਦਾ ਟੀਚਾ ਚੋਣਾਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਲੋਕਾਂ ਨੂੰ ਧੋਖਾ ਦੇਣਾ ਹੈ।ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਇਹ ਸੰਯੋਗ ਨਹੀਂ ਹੋ ਸਕਦਾ ਹੈ ਕਿ ਐਸ.ਵਾਈ.ਐਲ 'ਤੇ ਡੀ ਅਕਯੂਜੀਸ਼ਨ ਬਿੱਲ ਤੋਂ ਲੈ ਕੇ ਵਾਟਰ ਸੈਸ ਬਿੱਲ ਅਤੇ ਹੁਣ ਰੈਗੁਲਰਲਾਈਜੇਸ਼ਨ ਬਿੱਲ, ਇਨ੍ਹਾਂ ਸਾਰਿਆਂ 'ਤੇ ਬਾਦਲ ਸਰਕਾਰ ਆਪਣੇ ਵੱਡੇ ਐਲਾਨਾਂ ਦੇ ਬਾਵਜੂਦ ਰਾਜਪਾਲ ਦੀ ਮਨਜ਼ੂਰੀ ਲੈਣ 'ਚ ਨਾਕਾਮ ਰਹੀ ਹੈ।ਅਜਿਹੇ 'ਚ ਸਪੱਸ਼ਟ ਹੈ ਕਿ ਜਾਂ ਤਾਂ ਬਾਦਲਾਂ ਨੇ ਇਨ੍ਹਾਂ ਆਰਡੀਨੈਂਸਾਂ ਤੇ ਬਿੱਲਾਂ ਨੂੰ ਪੇਸ਼ ਕਰਨ ਤੋਂ ਪਹਿਲਾਂ ਆਪਣੇ ਗਠਜੋੜ ਸਾਂਝੀਦਾਰ ਭਾਰਤੀ ਜਨਤਾ ਪਾਰਟੀ ਤੋਂ ਰਜਾਮੰਦੀ ਨਹੀਂ ਲਈ ਜਾਂ ਫਿਰ ਇਨ੍ਹਾਂ ਨੂੰ ਜਾਣਬੁਝ ਕੇ ਤਕਨੀਕੀ ਪੱਖੋਂ ਕਮਜੋਰ ਰੱਖਿਆ ਗਿਆ ਹੈ।

 

Tags: PUNJAB CONGRESS

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD