Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਸੰਗੀਤ ਸਾਡੇ ਰੂਹ ਦੀ ਖੁਰਾਕ ਨੌਜਵਾਨ ਸੰਗੀਤ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ : ਲਖਮੀਰ ਸਿੰਘ

ਐਸ.ਡੀ.ਐਮ. ਵੱਲੋਂ ਉੱਘੇ ਗਜ਼ਲ ਗਾਇਕ ਸੁਨੀਲ ਡੋਗਰਾ ਦੀ ਐਲਬਮ ਕੀਤੀ ਲੋਕ ਅਰਪਣ

ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਗਿਆਨ ਜੋਯਤੀ ਇੰਸਟੀਚਿਊਟ ਐਸ.ਏ.ਐਸ.ਨਗਰ ਦੇ ਆਡੀਟੋਰੀਅਮ ਵਿਖੇ ਉੱਘੇ ਗ਼ਜਲ ਗਾਇਕ ਸੁਨੀਲ ਡੋਗਰਾ ਦੀ ਨਵੀਂ ਐਲਬਮ 'ਆਗਾਜ਼' ਲੋਕ ਅਰਪਣ ਕਰਦੇ ਹੋਏ। ਉਹਨਾਂ ਨਾਲ ਪ੍ਰਸਿੱਧ ਲੋਕ ਗਾਇਕ ਹਰਦੀਪ ਗਿੱਲ ਵੀ ਦਿਖਾਈ ਦੇ ਰਹੇ ਹਨ।

5 ਦਰਿਆ ਨਿਊਜ਼

ਐਸ.ਏ.ਐਸ. ਨਗਰ , 16 Aug 2013

Last updated on: Aug 16, 2013, 00:00 IST

ਪੰਜਾਬ ਦਾ ਸੱਭਿਆਚਾਰ ਵਿਰਸਾ ਬਹੁਤ ਹੀ ਅਮੀਰ ਹੈ ਇਸ ਵਿਰਸੇ ਨੂੰ ਹੋਰ ਪ੍ਰਫੁਲਿੱਤ ਕਰਨ ਲਈ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣ ਦੀ ਲੋੜ ਹੈ। ਸੰਗੀਤ ਸਾਡੇ ਰੂਹ ਦੀ ਖੁਰਾਕ ਹੈ ਨੌਜਵਾਨ ਸੰਗੀਤ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ. ਸ੍ਰੀ ਲਖਮੀਰ ਸਿੰਘ ਐਸ.ਏ.ਐਸ.ਨਗਰ ਜਿਹੜੇ ਕਿ ਉੱਘੇ ਲੇਖਕ ਵੀ ਹਨ ਨੇ ਗਿਆਨ ਜੋਯਤੀ ਇੰਸਟੀਚਿਊਟ ਦੇ ਆਡੀਟੋਰੀਅਮ ਵਿਖੇ ਉੱਘੇ ਗਜ਼ਲ ਗਾਇਕ ਸੁਨੀਲ ਡੋਗਰਾ ਦੀ ਪਹਿਲੀ ਐਲਬਮ 'ਆਗਾਜ਼'  ਨੂੰ ਲੋਕ ਅਰਪਣ ਕਰਦਿਆਂ ਆਪਣੇ ਸੰਬੋਧਨ ਵਿੱਚ ਕੀਤ । ਉਹਨਾਂ ਨੌਜਵਾਨ ਗਜ਼ਲ ਗਾਇਕ ਸੁਨੀਲ ਡੋਗਰਾ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਇਸ ਕਲਾਕਾਰ ਵੱਲੋਂ ਸਾਫ਼ ਸੁਥਰੀ ਗਾਇਕੀ ਰਾਹੀਂ ਆਪਣੇ ਅਮੀਰ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਲਈ ਸ਼ਲਾਘਾਯੋਗ ਕਾਰਜ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਦੀ ਗਾਇਕੀ ਵਿੱਚ ਸਾਫ਼ ਸੁਥਰੇ ਸੱਭਿਆਚਾਰ ਦੀ ਝਲਕ ਪੈਂਦੀ ਹੈ। ਉਹਨਾਂ ਐਲਬਮ ਦੀ ਕਾਮਯਾਬੀ ਲਈ ਕਾਮਨਾ ਕਰਦਿਆਂ ਗਾਇਕ ਸੁਨੀਲ ਡੋਗਰਾ ਨੂੰ ਵਧਾਈ ਵੀ ਦਿੱਤੀ। 

ਇੱਥੇ ਇਹ ਵਰਨਣਯੋਗ ਹੈ ਕਿ ਗਜ਼ਲ ਗਾਇਕ ਸੁਨੀਲ ਡੋਗਰਾ ਨੰਗਲ ਦੇ ਜੰਗਪਲ ਹਨ ਅਤੇ ਉਹ ਇਸ ਸਮੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡੀ.ਏ.ਵੀ ਸਕੂਲ ਨੰਗਲ ਵਿਖੇ ਬਤੌਰ ਸੰਗੀਤ ਅਧਿਆਪਕ ਵੀ ਸੇਵਾ ਨਿਭਾ ਰਹੇ ਹਨ। ਗਾਇਕੀ ਉਹਨਾਂ ਨੂੰ ਆਪਣੇ ਵਿਰਸੇ ਵਿੱਚੋਂ ਮਿਲੀ ।ਉਹਨਾਂ ਦੇ ਪਿਤਾ ਸਵਰਗੀ ਹੁਕਮ ਚੰਦ ਪ੍ਰਸਿੱਧ ਗਾਇਕ ਸਨ ਅਤੇ ਸਵਰਗੀ ਦਾਦਾ ਰੁਲੀਆ ਰਾਮ ਪ੍ਰਸਿੱਧ ਸਾਰੰਗੀ ਵਾਦਕ ਸਨ ਅਤੇ ਸੁਨੀਲ ਡੋਗਰਾ ਦੇ ਵੱਡੇ ਭਰਾ ਅਜਮੇਰ ਮੀਤ ਮਿਊਜ਼ਿਕ ਡਾਇਰੈਕਟਰ ਹਨ।ਇਸ ਐਲਬਮ ਵਿੱਚ 8 ਗਜ਼ਲਾਂ ਹਨ ਜਿਹਨਾਂ ਨੂੰ ਕਿ ਪਰਵਾਸੀ ਭਾਰਤੀ ਜੋ ਕਿ ਜਲੰਧਰ ਦੇ ਵਸਿੰਦੇ ਹਨ ਵੱਲੋਂ ਲਿਖੀਆਂ ਹੋਈਆਂ ਹਨ ਅਤੇ ਐਲਬਮ ਨੂੰ ਸੰਗੀਤ ਹਰਜੇਸ ਬਿੱਟੂ ਅਤੇ ਗੋਰਵ ਅਜ਼ਾਦ ਨੇ ਦਿੱਤਾ ਹੈ। ਇਸ ਐਲਬਮ ਵਿੱਚ ਰੁਮਾਂਟਿਕ, ਦੇਸ਼ ਭਗਤੀ ਦੇ ਨਾਲ ਨਾਲ ਸਮਾਜਿਕ ਕੁਰੀਤੀਆਂ ਤੇ ਅਧਾਰਿਤ ਗ਼ਜਲਾ ਹਨ ਅਤੇ ਇੱਕ ਗੀਤ 'ਬਿਰਹਾ ਦਾ ਸੁਲਤਾਨ' ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕੀਤਾ ਗਿਆ ਹੈ।'ਆਗਾਜ਼' ਐਲਬਮ ਦੀ ਰਿਕਾਰਡਿੰਗ ਦਿੱਲੀ , ਕੁਰਾਲੀ ਅਤੇ ਲੁਧਿਆਣਾ ਵਿਖੇ ਕਰਵਾਈ ਗਈ। ਸੁਨੀਲ ਡੋਗਰਾ ਵੱਲੋਂ ਪਹਿਲਾਂ ਵੀ 30 ਦੇ ਕਰੀਬ ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਗ਼ਜਲਾਂ ਰਿਕਾਰਡ ਕਰਵਾਈਆਂ ਜਾ ਚੁੱਕੀਆਂ ਹਨ।

ਗਾਇਕ ਸੁਨੀਲ ਡੋਗਰਾ ਨੇ ਐਲਬਮ ਨੂੰ ਲੋਕ ਅਰਪਣ ਕਰਨ ਲਈ ਕਰਵਾਏ ਗਏ ਸਮਾਗਮ ਦੀ  ਸ਼ੁਰੂਆਤ ਸ਼ਾਹ ਹੂਸ਼ੈਨ ਦੀ ਗ਼ਜਲ 'ਸਾਹਿਬ ਤੇਰੀ ਬੰਦੀ ਹਾਂ, ਮੰਦੀ ਹਾਂ ਕਿ ਚੰਗੀ ਹਾਂ ' ਗਾ ਕੇ ਕੀਤੀ। ਇਸ ਉਪਰੰਤ ਉਹਨਾਂ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ 'ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ' ਆਪਣੇ ਹੀ ਅੰਦਾਜ਼ ਵਿੱਚ ਗਾ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ । ਉਹਨਾਂ 'ਕਿੱਥੇ ਗੁੰਮ ਹੋਇਆ ਸਾਡਾ ਜਿਹਲਮ ਤੇ ਝਨਾਬ, ਸੁੰਨਾਂ ਜਿਹਾ ਲੱਗਦਾ ਮੇਰਾ ਏ ਪੰਜਾਬ' ਗ਼ਜਲ ਵੀ ਪੇਸ਼ ਕੀਤੀ। ਉਹਨਾਂ ਐਸ.ਡੀ.ਐਮ. ਸ੍ਰੀ ਲਖਮੀਰ ਸਿੰਘ ਵੱਲੋਂ ਲਿਖੀ ਗ਼ਜਲ 'ਨਾ ਦਿਨ ਲੰਘਦਾ ਨਾ ਰਾਤ ਲੰਘੇ ਇਹ ਕਿਹੜਾ ਰੋਗ ਅਵੱਲਾ ਏ , ਦੁਨੀਆਂ ਦੀ ਇਸ ਭੀੜ ਅੰਦਰ ਬੰਦਾ ਕਿਉਂ ਲੱਗਦਾ ਇਕੱਲਾ ਏ, ਇਹ ਤਾਂ ਰੋਗ ਇਸ਼ਕ ਦਾ ਯਾਰੋ ਕਰ ਦਿੰਦਾਂ ਝੱਲਾ, ਬਚਾਅ ਲਈ ਅੱਲ੍ਹਾ, ਬਚਾਅ ਲਈ ਅੱਲ੍ਹਾ' ਵੀ ਪੇਸ਼ ਕਰਕੇ ਸਰੋਤਿਆਂ ਦੀ ਵਾਹ ਵਾਹ ਖੱਟੀ । ਉਹਨਾਂ ਇਸ ਮੌਕੇ ਹੋਰ ਵੀ ਗ਼ਜਲਾਂ ਅਤੇ ਗੀਤ ਪੇਸ਼ ਕੀਤੇ। ਇਸ ਮੌਕੇ ਪੰਜਾਬੀ ਗਾਇਕੀ ਦੇ ਮੰਨੇ ਜਾਂਦੇ ਬਾਬਾ ਬੋਹੜ ਹਰਦੀਪ ਗਿੱਲ, ਪਰਵਾਸੀ ਭਾਰਤੀ ਅਤੇ ਗਾਇਕ ਸ੍ਰੀ ਅਮਰਜੀਤ ਸਿੰਘ ਦੁੱਗਲ, ਮਿਉਜ਼ਿਕ ਡਾਇਰੈਕਟਰ ਹਰਜੇਸ਼ ਬਿੱਟੂ ਅਤੇ ਗੌਰਵ ਅਜ਼ਾਦ ਸਮੇਤ ਹੋਰ ਸਖ਼ਸੀਅਤਾਂ ਅਤੇ ਪੱਤਵੰਤੇ ਵੀ ਮੌਜੂਦ ਸਨ। 

 

Tags: sdm mohali lakhmir singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD