ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੂੰ ਪੰਜਾਬ ਸਰਕਾਰ ਨੇ ਮੁੱਖ ਸੰਸਦੀ ਸਕੱਤਰ (ਸੀ.ਪੀ.ਐਸ.) ਦਾ ਦਰਜਾ ਦਿੱਤਾ ਹੈ।
ਸ਼੍ਰੀ ਜੋਸ਼ੀ ਦਾ ਪਰਿਵਾਰ ਦੋ ਪੀੜੀਆਂ ਤੋਂ ਲਗਾਤਾਰ ਭਾਜਪਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਪਿਤਾ ਐਡਵੋਕੇਟ ਜੈ ਰਾਮ ਜੋਸ਼ੀ ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਹਨ ਅਤੇ ਇਸ ਵੇਲੇ ਸਟੇਟ ਕਾਰਜਕਾਰਣੀ ਕਮੇਟੀ ਦੇ ਮੈਂਬਰ ਹਨ। ਉਨ੍ਹਾਂ ਦਾ ਛੋਟਾ ਭਰਾ ਸੌਰਭ ਜੋਸ਼ੀ ਭਾਜਪਾ ਦਾ ਹੀ ਚੰਡੀਗੜ੍ਹ ਵਿਚ ਵਾਰਡ ਨੰਬਰ 2 ਤੋਂ ਭਾਜਪਾ ਦੇ ਕੌਂਸਲਰ ਹਨ।
ਸ੍ਰੀ ਜੋਸ਼ੀ ਖੁੱਦ ਲੰਮੇ ਸਮੇਂ ਤੋਂ ਭਾਜਪਾ ਦੇ ਵੱਖ ਵੱਖ ਵਿੰਗਾਂ ਵਿਚ ਸਰਗਰਮ ਰਹੇ ਹਨ, ਜਿਥੇ ਉਨ੍ਹਾਂ ਅੱਤਵਾਦ ਦੇ ਦੌਰ ਦੌਰਾਨ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਲਈ 11 ਸਾਲ ਕੰਮ ਕੀਤਾ, ਉਥੇ ਹੀ ਉਹ ਬੀਤੇ 10 ਸਾਲ ਤੋਂ ਪੰਜਾਬ ਭਾਜਪਾ ਦੇ ਸਟੇਟ ਮੀਡੀਆ ਇੰਚਾਰਜ ਵੱਜੋਂ ਵੀ ਕੰਮ ਕਰ ਰਹੇ ਹਨ। ਸ੍ਰੀ ਜੋਸ਼ੀ ਇਸ ਸਮੇਂ ਕਿਸਾਨ ਮੋਰਚਾ ਭਾਜਪਾ ਦੇ ਕੌਮੀ ਸਪੋਕਸਮੈਨ ਵੱਜੋਂ ਸੇਵਾ ਦੇ ਰਹੇ ਹਨ। ਇਸ ਤੋਂ ਪਹਿਲਾ ਉਹ ਯੁਵਾ ਮੋਰਚਾ ਭਾਜਪਾ ਦੇ ਕੌਮੀ ਮੀਡੀਆ ਇਚਾਂਰਜ ਵੱਜੋਂ ਸੇਵਾ ਦੇ ਚੁੱਕੇ ਹਨ। ਇਸ ਤੋਂ ਇਲਾਵਾ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਰਾਜਨਾਥ ਸਿੰਘ ਵੱਲੋਂ ਆਪਣੇ ਪਿੱਛਲੇ ਕਾਰਜਕਾਲ ਦੌਰਾਨ ਕੱਡੀ ਗਈ ਭਾਰਤ ਸੁਰੱਖਿਆ ਰੱਥ ਯਾਤਰਾ ਦੇ ਕੌਮੀ ਮੀਡੀਆ ਇੰਚਾਰਜ ਦੀ ਜਿੰਮੇਦਾਰੀ ਵੀ ਸ਼੍ਰੀ ਜੋਸ਼ੀ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਵਿਧਾਨ ਸਭਾ ਚੋਣਾਂ ਮੌਕੇ ਵੀ ਮੀਡੀਆ ਇੰਚਾਰਜ ਵੱਜੋਂ ਅਹਿਮ ਭੂਮਿਕਾ ਨਿਭਾ ਚੁੱਕੇ ਹਨ।