ਦੀ ਹੋਲੀ ਵੰਡਰ ਸਮਾਰਟ ਸਕੂਲ ਵੱਲੋਂ ਵਿਸ਼ਵ ਵਿਦਿਆਰਥੀ ਦਿਵਸ ਨੂੰ ਸਮਰਪਿਤ ਪ੍ਰਤਿਭਾ ਖੋਜ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਵਿਦਿਆਰਥੀਆ ਦਰਮਿਆਨ ਪ੍ਰਤਿਭਾ ਖੋਜ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਪੋਸਟਰ ਮੇਕਿੰਗ, ਬੁੱਕ ਮਾਰਕ ਮੇਕਿੰਗ, ਸੋਫਟ ਬੋਰਡ, ਸਕਰੈਪ ਫਾਈਲ, ਰੋਲ ਪਲੇਅ ਆਦਿ ਦੇ ਮੁਕਾਬਲੇ ਕਰਵਾਏ ਗਏ। ਜਦ ਕਿ ਸਟੇਜ ਤੇ ਵਿਦਿਆਰਥੀਆਂ ਨੇ ਗਰੁੱਪ ਅਤੇ ਸੋਲੋ ਡਾਂਸ ਮੁਕਾਬਲਿਆਂ ਵਿਚ ਧੂਮਾਂ ਦਿੱਤੀਆਂ। ਛੋਟੇ ਛੋਟੇ ਬੱਚਿਆਂ ਦੀ ਡਾਂਸ ਵਿਚ ਬਿਹਤਰੀਨ ਪੇਸ਼ਕਾਰੀ ਨੂੰ ਵੇਖਦੇ ਹੋਏ ਜੱਜਾਂ ਨੇ ਵੀ ਦੰਦਾਂ ਥੱਲੇ ਉਗਲਾਂ ਦਬਾ ਲਈਆਂ।ਵਿਦਿਆਰਥੀਆਂ ਨੇ ਇਸ ਮੌਕੇ ਤੇ ਇਕ ਅੰਗਰੇਜ਼ੀ ਨਾਟਕ ਅਤਿਥੀ ਦੇਵੋ ਭਵਾ ਦੇ ਪੇਸ਼ਕਾਰੀ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਜਾਪਾਨ, ਸਪੇਨ ਅਤੇ ਭਾਰਤ ਦੇ ਸਭਿਆਚਾਰ ਦੀ ਪੇਸ਼ਕਾਰੀ ਵੀ ਸਟੇਜ ਤੇ ਡਾਂਸ ਰਾਹੀਂ ਬਹੁਤ ਹੀ ਵਧੀਆਂ ਢੰਗ ਨਾਲ ਦਿਤੀ। ਇਹਨਾਂ ਮੁਕਾਬਲਿਆਂ ਲਈ ਮਾਹਿਰਾਂ ਦੇ ਜੱਜਮੈਂਟ ਪੈਨਲ ਵੱਲੋਂ ਦਿਤੀ ਜੱਜਮੈਂਟ ਤੋਂ ਬਾਅਦ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ । ਇਨ੍ਹਾਂ ਮੁਕਾਬਲਿਆਂ ਦੇ ਦੌਰਾਨ ਜਿੱਥੇ ਵਿਦਿਆਰਥੀਆਂ ਦੀ ਵਧੀਆਂ ਕਾਰਗੁਜ਼ਾਰੀ ਉੱਭਰ ਕੇ ਸਾਹਮਣੇ ਆਈ ਉੱਥੇ ਹੀ ਉਨ੍ਹਾਂ ਅੰਦਰ ਆਤਮ ਵਿਸ਼ਵਾਸ 'ਚ ਵਾਧਾ ਹੋਇਆ ।
ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਪ੍ਰੇਮਜੀਤ ਗਰੋਵਰ ਨੇ ਇਨ੍ਹਾਂ ਪ੍ਰਤਿਭਾ ਖੋਜ ਮੁਕਾਬਲਿਆਂ ਸਬੰਧੀ ਦੱਸਿਆਂ ਕਿ ਉੱਚੇ ਮਿਆਰ ਵਾਲੀ ਅਤੀ ਆਧੁਨਿਕ ਸਕੂਲ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਸਹਿ ਵਿੱਦਿਅਕ ਗਤੀਵਿਧੀਆਂ ਲਈ ਮੋਹਰੀ ਦੀ ਹੋਲੀ ਵੰਡਰ ਸਮਾਰਟ ਸਕੂਲ ਵੱਲੋਂ ਵਿਦਿਆਰਥੀਆਂ ਅੰਦਰ ਆਤਮ-ਵਿਸ਼ਵਾਸ ਵਧਾਉਣ, ਉਨ੍ਹਾਂ ਦਾ ਨਜ਼ਰੀਆ ਸਕਾਰਾ ਤਮਕ ਬਣਾਉਣ, ਉਨ੍ਹਾਂ ਦੀਆਂ ਕਲਾਤਮਕ ਰੁਚੀਆਂ ਨੂੰ ਉਤਸ਼ਾਹਿਤ ਕਰਨ ਅਤੇ ਕੁਦਰਤੀ ਪ੍ਰਤਿਭਾ ਨੂੰ ਖੋਜਣਾ ਹੀ ਇਸ ਟੇਲੈਂਟ ਸਰਚ ਮੁਕਾਬਲੇ ਦਾ ਮੁੱਖ ਮਨੋਰਥ ਸੀ ਜੋ ਕਿ ਸੰਪੂਰਨ ਰੂਪ ਵਿਚ ਕਾਮਯਾਬ ਰਿਹਾ।ਸਕੂਲ ਦੇ ਸਕੂਲ ਦੇ ਡਾਇਰੈਕਟਰ ਅਸ਼ਵਿਨ ਅਰੋੜਾ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਕਈ ਅਜਿਹੇ ਵਿਦਿਆਰਥੀਆਂ 'ਚ ਕਮਾਲ ਦੀਆਂ ਕਲਾਤਮਕ ਰੁਚੀਆਂ ਨਜ਼ਰ ਚੜ੍ਹੀਆਂ ਹਨ, ਜੋ ਹਾਲੇ ਤੱਕ ਪੂਰੀਆਂ ਤਰਾਂ ਲੁਕੀਆਂ ਹੋਈਆਂ ਸਨ । ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇ ਦੌਰ ਵਿਚ ਪੜਾਈ ਬਿਹਤਰੀ ਸਿੱਖਿਆਂ ਦੇ ਨਾਲ ਨਾਲ ਆਤਮ ਵਿਸ਼ਵਾਸ ਬਹੁਤ ਜ਼ਰੂਰੀ ਹੈ ਅਤੇ ਅਜਿਹੇ ਮੁਕਾਬਲੇ ਉਸ ਆਤਮ ਵਿਸ਼ਵਾਸ ਨੂੰ ਜਗਾਉਣ ਲਈ ਸੰਜੀਵਨੀ ਬੂਟੀ ਦਾ ਕੰਮ ਕਰਦੇ ਹਨ । ਜਦ ਕਿ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਅਧਾਰ ਤੇ ਸਕੂਲ ਵੱਲੋਂ ਉਨ੍ਹਾਂ ਦੀ ਰੁਚੀ ਦੀਆਂ ਕਲਾਤਮਕ ਗਤੀਵਿਧੀਆਂ ਨੂੰ ਤਰਾਸ਼ਿਆ ਜਾਵੇਗਾ ਅਤੇ ਉਨ੍ਹਾਂ ਉੱਪਰ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।