Friday, 05 June 2026

 

 

ਖ਼ਾਸ ਖਬਰਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ

 

ਇੰਟਰ ਹਾਊਸ ਪ੍ਰਤਿਭਾ ਖੋਜ ਮੁਕਾਬਲਿਆਂ ਦੌਰਾਨ ਵਾਲਟਰ ਗਰੋਪਿਅਸ ਹਾਊਸ ਨੇ ਓਵਰ ਆਲ ਟਰਾਫੀ 'ਤੇ ਕਬਜ਼ਾ ਕਰਕੇ ਮਾਰੀ ਬਾਜ਼ੀ

ਚੰਡੀਗੜ੍ਹ ਯੂਨੀਵਰਸਿਟੀ ਦਾ ਦੋ ਰੋਜ਼ਾ 'ਲੀ ਕਾਰਬੂ ਫੈਸਟ' ਮਾਨਵਤਾ ਦੇ ਵਡੇਰੇ ਹਿੱਤਾਂ ਲਈ ਕੁਦਰਤ ਪੱਖੀ ਆਰਕੀਟੈਕਟਚਰ ਡਿਜ਼ਾਈਨ ਬਨਾਉਣ ਦੇ ਸੰਦੇਸ਼ ਨਾਲ ਸਮਾਪਤ

Web Admin

Web Admin

5 Dariya News

ਘੜੂੰਆਂ , 06 Oct 2016

Last updated on: Oct 06, 2016, 00:00 IST

ਚੰਡੀਗੜ੍ਹ ਦੇ ਵਿਸ਼ਵ ਪ੍ਰਸਿੱਧ ਯੋਜਨਾਕਾਰ ਲੀ ਕਾਰਬੂਜ਼ੀਏ ਦੇ 129ਵੇਂ ਜਨਮ ਦਿਵਸ ਨੂੰ ਸਮਰਪਿਤ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦਾ ਦੋ ਰੋਜ਼ਾ 'ਲੀ ਕਾਰਬੂ ਫੈਸਟ-2016' ਅੱਜ ਇੱਥੇ ਆਰਕੀਟੈਕਟਾਂ ਨੂੰ ਆਪਣੇ ਡਿਜ਼ਾਈਨ ਮਾਨਵਤਾ ਦੇ ਵਡੇਰੇ ਹਿੱਤਾਂ ਲਈ ਕੁਦਰਤ ਪੱਖੀ ਬਨਾਉਣ ਦਾ ਸੰਦੇਸ਼ ਦਿੰਦਾ ਹੋਇਆ ਸਮਾਪਤ ਹੋ ਗਿਆ। ਯੂਨੀਵਰਸਿਟੀ ਇੰਸਟੀਚਿਊਟ ਆਫ ਆਰਕੀਟੈਕਟ ਵੱਲੋਂ ਆਯੋਜਿਤ ਕੀਤੇ ਗਏ ਇਸ ਫੈਸਟੀਵਲ ਦੇ ਦੂਜੇ ਅਤੇ ਆਖਰੀ ਦਿਨ ਜਿੱਥੇ ਦੇਸ਼ ਦੇ ਉੱਘੇ ਯੋਜਨਾਕਾਰਾਂ ਨੇ ਵਿਦਿਆਰਥੀਆਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ ਉੱਥੇ ਹੀ ਇਸ ਮੌਕੇ ਨਵੇਂ ਉੱਭਰਦੇ ਆਰਕੀਟੈਕਟਾਂ ਦੇ ਇੰਟਰ ਹਾਊਸ ਪ੍ਰਤਿਭਾ ਖੋਜ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਪੁੱਜੇ ਪੰਜਾਬ ਦੇ ਚੀਫ ਆਰਕੀਟੈਕਟ ਸਪਨਾ ਭਟਨਾਗਰ ਨੇ ਜੇਤੂ ਵਿਦਿਆਰਥੀਆਂ ਨੂੰ ਤਕਸੀਮ ਕਰਨ ਉਪਰੰਤ ਆਪਣੇ ਸੰਬੋਧਨੀ ਭਾਸ਼ਣ ਦੌਰਾਨ ਬੋਲਦਿਆਂ ਆਖਿਆ ਕਿ ਅਸਲੋਂ ਨਿਵੇਕਲੇ ਡਿਜ਼ਾਈਨ ਤਿਆਰ ਕਰਨ 'ਚ ਕੁਦਰਤ ਸਾਡੀ ਵੱਡੀ ਮਾਰਗਦਰਸ਼ਕ ਸਿੱਧ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇੱਕ ਅਗਾਂਹਵਧੂ ਯੋਜਨਾਕਾਰ ਨੂੰ ਹਮੇਸ਼ਾਂ ਨਵੀਆਂ ਥਾਵਾਂ ਅਤੇ ਇਮਾਰਤਾਂ ਨੂੰ ਵੇਖਦੇ ਰਹਿਣਾ ਚਾਹੀਦਾ ਹੈ ਤਾਂ ਹੀ ਡਿਜ਼ਾਈਨ ਦੇ ਖੇਤਰ 'ਚ ਨਿਵੇਕਲੀਆਂ ਪੈੜਾਂ ਪਾ ਸਕਣਗੇ। 

ਇਸ ਮੌਕੇ ਵਿਭਿੰਨ ਵਰਗਾਂ ਦੇ ਮੁਕਾਬਲਿਆਂ ਦੌਰਾਨ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਵਾਲੇ ਵਾਲਟਰ ਗਰੋਪਿਅਸ ਹਾਊਸ ਨੇ ਓਵਰ ਆਲ ਟਰਾਫੀ 'ਤੇ ਕਬਜ਼ਾ ਕੀਤਾ। ਇਸ ਦੌਰਾਨ ਵੱਖ-ਵੱਖ ਸ਼੍ਰੇਣੀਆਂ ਦੇ ਮੁਕਾਬਲਿਆਂ 'ਚੋਂ ਗ੍ਰਾਫਤੀ ਦੇ ਮੁਕਾਬਲੇ 'ਚ ਲੀ ਕਾਰਬੂਜ਼ੀਏ ਹਾਊਸ ਦੇ ਵਿਦਿਆਰਥੀਆਂ ਸਿਮਰਨ ਰੀਨ, ਸੁਰਬੀ ਸਿਨਹਾ ਅਤੇ ਰਵਨੀਤ ਕੌਰ ਨੇ ਪਹਿਲਾ ਜਦਕਿ ਵਾਲਟਰ ਗਰੋਪਿਅਸ ਹਾਊਸ ਨੇ ਦੂਜਾ ਸਥਾਨ ਹਾਸਲ ਕੀਤਾ। ਆਰਕੀਟੈਚਰਲ ਕੁਇਜ਼ 'ਚ  ਐੱਫ. ਐੱਲ. ਰਾਈਟ ਹਾਊਸ ਦੇ ਵਿਦਿਆਰਥੀਆਂ ਬਖ਼ਸ਼ੀ ਪਰਾਚੀ ਤੇ ਪਾਰਸ ਲੂਥਰਾ ਨੇ ਪਹਿਲਾ ਸਥਾਨ ਅਤੇ ਵਾਲਟਰ ਗਰੋਪਿਅਸ ਹਾਊਸ ਦੇ ਗੌਰਵ ਗੁਪਤਾ ਤੇ ਐਸ਼ਵਰੀ ਕੌਸ਼ਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਫਾਇਰ ਆਨ ਕੈਨਵਸ ਪ੍ਰਤੀਯੋਗਤਾ 'ਚ ਕਾਰਤਿਕ ਚੰਦੇਲ ਅਤੇ ਉਰਵੀ ਨੂੰ ਪਹਿਲੀ ਅਤੇ ਰਵਿੰਦਰ ਕੌਰ ਤੇ ਤਨਵੀ ਬਾਂਸਲ ਨੂੰ ਦੂਜੀ ਪੁਜ਼ੀਸ਼ਨ ਹਾਸਲ ਹੋਈ। ਵਾਦ ਵਿਵਾਦ ਦੇ ਮਹੱਤਵਪੂਰਨ ਮੁਕਾਬਲੇ 'ਚ ਸ਼ਰਿਆਂਸ਼ ਨੂੰ ਪਹਿਲਾ ਅਤੇ ਅੰਜਲੀ ਸਿੰਗਲਾ ਨੂੰ ਦੂਜਾ, ਕੈਡ ਮੈਡ ਦੇ ਮੁਕਾਬਲੇ 'ਚ ਭੁਪਿੰਦਰ ਨੂੰ ਪਹਿਲਾ ਅਤੇ ਕਮਲ ਗੋਇਲ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਮੁਰਾਲ ਡਿਜ਼ਾਈਨ ਦੇ ਅਹਿਮ ਮੁਕਾਬਲੇ 'ਚ ਕਾਰਤਿਕ ਤੇ ਅੰਜਲੀ ਨੂੰ ਪਹਿਲਾ ਅਤੇ ਜਦਕਿ ਅਕਾਸ਼ਦੀਪ ਨੂੰ ਦੂਜਾ ਅਤੇ 3 ਡੀ ਇੰਸਟਾਲੇਸ਼ਨ ਦੇ ਵਿਲੱਖਣ ਪ੍ਰਤੀਯੋਗੀ ਮੁਕਾਬਲੇ 'ਚ ਕੋਮਲ ਠਾਕੁਰ ਨੇ ਪਹਿਲਾ ਅਤੇ ਮੋਹਿਤ, ਰਵਨੀਤ ਤੇ ਅਮਰਿੰਦਰ ਨੇ ਦੂਜਾ ਸਥਾਨ ਹਾਸਲ ਕੀਤਾ।

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਉਪ-ਕੁਲਪਤੀ ਡਾ. ਆਰ. ਐੱਸ. ਬਾਵਾ ਨੇ 'ਵਰਸਿਟੀ ਦੇ ਆਰਕੀਟੈਕਟ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਲੀ ਕਾਰਬੂਜ਼ੀਏ ਦੀ ਦੂਰਅੰਦੇਸ਼ੀ ਸੋਚ ਨੂੰ ਅਪਨਾਉਣ ਅਤੇ ਨਵੇਂ ਡਿਜ਼ਾਈਨ ਤਿਆਰ ਕਰਨ ਸਮੇਂ ਉਨ੍ਹਾਂ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੰਦੇ ਹੋਏ ਆਖਿਆ ਕਿ 'ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੀ ਯੋਜਨਾਬੰਦੀ ਵੀ ਇਮਾਰਤਸਾਜ਼ੀ ਦੇ ਦੂਰਦਰਸ਼ੀ ਨਜ਼ਰੀਏ 'ਤੇ ਆਧਾਰਿਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਇਹ ਇੱਛਾ ਹੈ ਕਿ ਚੰਡੀਗੜ੍ਹ ਦੀ ਤਰਜ਼ 'ਤੇ ਹੀ ਚੰਡੀਗੜ੍ਹ 'ਵਰਸਿਟੀ ਦਾ ਆਰਕੀਟੈਕਟ ਵਿਭਾਗ ਕੈਂਪਸ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਆਪਣੇ ਸਿਰ ਲਵੇ। ਉਨ੍ਹਾਂ ਆਰਕੀਟੈਕਟ ਵਿਭਾਗ ਇਮਾਰਤ ਨੂੰ ਸਜਾਉਣ ਲਈ ਵਿਦਿਆਰਥੀਆਂ ਵੱਲੋਂ ਵਿਖਾਈ ਰਚਨਾਤਮਕਤਾ ਦੀ ਸ਼ਲਾਘਾ ਕਰਦੇ ਹੋਏ ਆਖਿਆ ਹੈ ਕਿ 'ਵਰਸਿਟੀ ਦੇ ਸਿੱਖਿਆ ਪਾਠਕ੍ਰਮਾਂ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਨਵੀਨਤਮ ਵਿਵਹਾਰਕ ਗਿਆਨ ਨਾਲ ਜੋੜਨਾ ਹੈ ਅਤੇ ਇਸ ਲਈ ਆਰਕੀਟੈਕਟ ਸਿੱਖਿਆ ਦੇ ਪਾਠਕ੍ਰਮ ਦਾ 50 ਫੀਸਦੀ ਹਿੱਸਾ ਵੀ ਪ੍ਰੈਕਟੀਕਲ ਸਿੱਖਿਆ ਨਾਲ ਜੋੜਿਆ ਹੈ ਤਾਂ ਜੋ ਸਾਡੇ ਵਿਦਿਆਰਥੀ ਇੰਡਸਟਰੀ 'ਤੇ ਆਧਾਰਿਤ ਨਵੀਆਂ ਤਕਨੀਕਾਂ ਦਾ ਗਿਆਨ ਹਾਸਲ ਕਰ ਸਕਣ ਅਤੇ ਆਪਣੇ ਡਿਜ਼ਾਈਨ ਤਿਆਰ ਕਰਨ ਸਮੇਂ ਉਨ੍ਹਾਂ ਤਕਨੀਕਾਂ ਦਾ ਲਾਭ ਪ੍ਰਾਪਤ ਕਰ ਸਕਣ। 

 

Tags: Chandigarh University

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD