Saturday, 18 May 2024

 

 

ਖ਼ਾਸ ਖਬਰਾਂ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਜੈਇੰਦਰ ਕੌਰ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ

 

ਕਰੀਮਪੁਰੀ ਸਮੇਤ ਹੋਰ ਉੱਘੀਆਂ ਸਖਸ਼ੀਅਤਾਂ ਨੇ ਸੰਤ ਸੰਮੇਲਨ 'ਚ ਭਰੀ ਹਾਜਰੀ

ਸ੍ਰੀ ਗੁਰੂ ਰਵਿਦਾਸ ਅੱਗੇ ਝੁੱਕਣ ਵਾਲੇ ਸ਼ੀਸ ਸਰਾਬ ਪੀਣ ਤੋਂ ਤੋਬਾ ਕਰਨ : ਅਵਤਾਰ ਸਿੰਘ ਕਰੀਮਪੁਰੀ

Web Admin

Web Admin

5 Dariya News (ਅਜੇ ਪਾਹਵਾ)

ਲੁਧਿਆਣਾ , 10 Sep 2016

ਅੰਬੇਡਕਰ ਚੌਂਕ ਦੇ ਨਜਦੀਕ ਪੈਂਦੀ ਦਾਣਾ ਮੰਡੀ ਵਿਖੇ ਸਤਿਗੁਰੂ ਰਵਿਦਾਸ ਧਰਮ ਸਮਾਜ ਵੱਲੋਂ ਦੂਸਰਾ ਮਹਾਨ ਜਿਲਾ ਪੱਧਰੀ ਸੰਤ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਸੰਤ ਰਾਮਾਨੰਦ ਜੀ ਤੋਂ ਇਲਾਵਾ ਕਈ ਹੋਰ ਸੰਤ ਮਹਾਂਪੁਰਸ਼ਾਂ ਨੇ ਪਹੁੰਚ ਕੇ ਸੰਗਤ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵੀ ਉਚੇਚੇ ਤੌਰ ਤੇ ਪਹੁੰਚੇ ਜਿਨਾਂ ਸੰਗਤ ਨੂੰ ਸਬੋਧਨ ਕਰਦਿਆਂ ਕਿਹਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਨੇ ਗੰਗਾਂ ਜਲ ਤੋਂ ਬਣੀ ਹੋਈ ਸ਼ਰਾਬ ਨੂੰ ਵੀ ਨਾ ਪੀਣ ਦੀ ਮਨਾਹੀ ਕੀਤੀ ਹੈ ਇਸ ਲਈ ਜੋ ਸ਼ੀਸ ਸ੍ਰੀ ਗੁਰੂ ਰਵਿਦਾਸ ਜੀ ਅੱਗੇ ਝੁੱਕਦਾ ਹੈ ਉਸ ਸ਼ੀਸ ਨੂੰ ਸ਼ਰਾਬ ਪੀਣ ਤੋਂ ਵੀ ਤੋਬਾ ਕਰਨੀ ਚਾਹੀਦੀ ਹੈ। ਉਨ੍ਹਾਂ  ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਵਿਖਿਆਨ ਕਰਦਿਆਂ ਹੋਰ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਉਨ੍ਹਾਂ  ਖਿਲਾਫ ਉੱਠ ਕੇ ਖੜੇ ਹੋਣ ਲਈ ਵੀ ਕਿਹਾ। ਇਸ ਤੋਂ ਉਨ੍ਹਾਂ  ਕਿਹਾ ਕਿ ਸ੍ਰੀ ਗੁਰੂ ਰਵਿਦਾਸ ਨੇ ਅਪਣੇ ਕ੍ਰਾਂਤੀਕਾਰੀ ਵਿਚਾਰਾਂ ਸਦਕਾ ਮਹਾਨਤਾ ਹਾਸ਼ਿਲ ਕੀਤੀ ਅਤੇ ਉਨ੍ਹਾਂ  ਦੀ ਏਸੇ ਕਮਾਈ ਸਦਕਾ ਅਖੌਤੀ ਉੱਚੇ ਵਰਣ ਦੇ ਲੋਕ ਵੀ ਉਨ੍ਹਾਂ ਦੀ ਡੰਡੋਤ ਕਰਨ ਲੱਗੇ। ਉਨ੍ਹਾਂ  ਦਲਿਤ ਸਮਾਜ ਨੂੰ ਅਪਣਾ ਰਾਜ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਦੇਸ਼ ਵਿੱਚ ਦਲਿਤ ਵਿਰੋਧੀ ਘਟਨਵਾਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਹੀਆਂ ਹਨ। ਉਨ੍ਹਾਂ  ਕਿਹਾ ਕਿ ਮਰੀ ਹੋਈ ਗਾਂ ਦਾ ਚਮੜਾ ਉਤਾਰਨ ਕਾਰਨ ਜਿਉਂਦੇ ਦਲਿਤਾਂ ਨੂੰ ਜੀਪ ਪਿਛੇ ਬੰਨ ਕੇ ਕੁੱਟਿਆ ਜਾਂਦਾ ਹੈ ਅਤੇ ਉਨ੍ਹਾਂ  ਦਾ ਚਮੜਾ ਉਤਾਰਿਆ ਜਾ ਰਿਹਾ ਹੈ। 

ਉਨ੍ਹਾਂ ਕਿਹਾ ਲੁਧਿਆਣਾ ਵਿੱਚ ਪੀ ਐੱਚ ਡੀ ਦੀ ਵਿਦਿਆਰਥਣ ਨੂੰ ਜਾਤੀ ਕਸਟਾ ਕਾਰਨ ਜਾਨ ਦੇਣੀ ਪਈ, ਬੋਹਾਪੁਰ ਦੋ ਸਕੇ ਭਰਾ ਜਾਤੀਵਾਦ ਦੀ ਭੇਂਟ ਚੜ ਗਏ, ਭੀਮ ਟਾਂਕ ਦੇ ਜਿਉਂਦੇ ਦੇ ਹੱਥ ਪੈਰ ਵੱਢ ਦਿੱਤੇ ਗਏ, ਰੋਹਿਲ ਬੇਮੁਲਾ ਨੂੰ ਕਤਲ ਕੀਤਾ ਗਿਆ ਪੂਰੇ ਦੇਸ਼ ਵਿੱਚ ਰੋਜਾਨਾ ਅਣਗਿਣਤ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੀਆਂ ਹਨ। ਅਪਣੇ ਸਬੋਧਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ  ਕਿਹਾ ਕਿ ਬਸਪਾ 1 ਨਵੰਬਰ 2014 ਤੋਂ ਪੰਜਾਬ ਬਚਾਓ ਦਾ ਨਾਅਰਾ ਲੈ ਕੇ ਤੁਰੀ ਸੀ ਅਤੇ ਬਸਪਾ ਨੂੰ ਦੇਖਦਿਆਂ ਅੱਜ ਹਰ ਪਾਰਟੀ ਪੰਜਾਬ ਬਚਾਓ ਦੀ ਦੁਹਾਈ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗੀ ਹੋਈ ਹੈ ਜਿਨ•ਾਂ ਦਾ ਮਨੋਰਥ ਪੰਜਾਬ ਬਚਾਓ ਨਹੀ ਬਲਕਿ ਸੱਤਾ ਤੇ ਕਾਬਜ ਹੋਣ ਦਾ ਹੈ। ਉਨ੍ਹਾਂ  ਕਿਹਾ ਕਿ ਜਿਸ ਪ੍ਰਕਾਰ ਅਕਾਲੀ ਭਾਜਪਾ ਗਠਜੋੜ ਤੋਂ ਪੰਜਾਬ ਵਾਸੀ ਕਿਸੇ ਭਲੇ ਦੀ ਆਸ ਨਾ ਰੱਖਣ ਉਸੇ ਪ੍ਰਕਾਰ ਆਪ ਤਾਂ ਪੰਜਾਬ ਦਾ ਭਲ ਕਰਨ ਤੋਂ ਕੋਹਾਂ ਦੂਰ ਹੈ। ਉਨ੍ਹਾਂ  ਅਵਾਜ ਏ ਪੰਜਾਬ ਨੂੰ ਆਰ ਐਸ ਐਸ ਦੀ ਪੈਦਾਇਤ ਆਖਦਿਆਂ ਕਿਹਾ ਕਿ ਇਸਦੇ ਆਗੂ ਨਾਗਪੁਰ ਤੋਂ ਦਿਸ਼ਾ ਨਿਰਦੇਸ਼ ਲੈ ਕੇ ਆਏ ਹਨ। ਉਨ੍ਹਾਂ  ਕਿਹਾ ਕਿ ਅਗਲੀਆਂ ਚੋਣਾਂ ਵਿੱਚ ਜੋ ਸਮੀਕਰਨ ਬਣ ਰਹੇ ਹਨ ਉਨ੍ਹਾਂ  ਤੋਂ ਸਾਫ ਹੈ ਕਿ ਬਸਪਾ ਅਪਣੇ ਦਮ ਤੇ ਇੱਕਲਿਆਂ ਹੀ ਸੱਤਾ ਵਿੱਚ ਆਵੇਗੀ। ਇਸ ਮੌਕੇ ਪ੍ਰਬੰਧਕਾਂ ਤੋਂ ਇਲਾਵਾ ਬਲਵਿੰਦਰ ਬਿੱਟਾ, ਜੀਤਰਾਮ ਬਸਰਾ, ਸ਼ਿਵ ਚੰਦ ਗੋਗੀ, ਲਾਭ ਸਿੰਘ ਭਾਮੀਆਂ, ਨਿਰਮਲ ਸਿੰਘ ਸਾਇਆਂ, ਰਵੀ ਜੱਖੂ, ਪ੍ਰਗਣ ਬਿਲਗਾ, ਬੂਟਾ ਸਿੰਘ ਸੰਗੋਵਾਲ, ਰਾਜਿੰਦਰ ਮੂਲਨਿਵਾਸੀ, ਰਾਜਿੰਦਰ ਨਿੱਕਾ ਅਤੇ ਹੋਰ ਹਾਜਰ ਸਨ। 

 

Tags: AVTAR KARIMPURI

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD