Monday, 13 May 2024

 

 

ਖ਼ਾਸ ਖਬਰਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ ਲੁਧਿਆਣਾ ਵਿੱਚ ਕਾਂਗਰਸ ਹੋਈ ਮਜ਼ਬੂਤ, ਬੈਂਸ ਭਰਾ ਕਾਂਗਰਸ ਵਿੱਚ ਹੋਏ ਸ਼ਾਮਿਲ ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨਾਲ ਅੱਗੇ ਵੱਧ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੋਣ ਪ੍ਰਚਾਰ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ, ਹਰ ਵਰਗ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ: ਵਿਜੇ ਇੰਦਰ ਸਿੰਗਲਾ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਦੇਸ਼ ਦੇ ਸਭ ਤੋਂ ਵਧੀਆ ਸਾਲ ਸਨ : ਹਰੀਸ਼ ਚੌਧਰੀ ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਵਾਂਗ ਕੇਂਦਰ ਵਿੱਚ ਵੀ ਹੁਣ ਗਾਰੰਟੀਆਂ ਪੂਰੀਆਂ ਕਰੇਗੀ: ਮੀਤ ਹੇਅਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਅਟਾਰੀ ਹਲਕੇ ਵਿੱਚ ਹੋਇਆ ਵਿਸ਼ਾਲ ਇਕੱਠ ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣਗੇ : ਮੀਤ ਹੇਅਰ ਸ਼੍ਰੋਮਣੀ ਕਮੇਟੀ ਵੱਲੋਂ ਸਰਹਿੰਦ ਫ਼ਤਹਿ ਦਿਵਸ ਮੌਕੇ ਚੱਪੜਚਿੜੀ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਸਜਾਇਆ ਗਿਆ ਫ਼ਤਹਿ ਮਾਰਚ ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ - ਕੇਜਰੀਵਾਲ ਗਜੇਂਦਰ ਸਿੰਘ ਸ਼ੇਖਾਵਤ ਨੇ ਮੁਹਾਲੀ ਵਿੱਚ ਵੋਟਰਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਯਾਦ ਰੱਖਿਓ 1 ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣੀਆਂ ਨੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ : ਐਨ. ਕੇ. ਸ਼ਰਮਾ ਆਈਸਾਈਟ ਚੈਰੀਟੇਬਲ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਭਗਵਾਨ ਪਰਸ਼ੂਰਾਮ ਦੀ ਗਣਨਾ ਸਪਤ ਚਿਰੰਨਜੀਵੀ ਮਹਾਪੁਰਸ਼ਾ ਵਿੱਚ ਕੀਤੀ ਜਾਂਦੀ ਹੈ : ਰਾਜਿੰਦਰ ਸਿੰਘ ਨੰਬਰਦਾਰ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ

 

ਦੇਵੇਂਦਰ ਸ਼ੇਰਾਵਤ ਖਿਲਾਫ ਪੰਜਾਬ ਮਹਿਲਾ ਆਯੋਗ ਦੇ ਕੋਲ ਪਹੁੰਚਿਆ ‘ਆਪ’ ਦਾ ਮਹਿਲਾ ਵਿੰਗ

ਦਵੇਂਦਰ ਸ਼ੇਰਾਵਤ ਨੇ ਪੰਜਾਬ ਦੀ ਔਰਤਾਂ ਦਾ ਕੀਤਾ ਅਪਮਾਨ - ਪ੍ਰੋ.ਬਲਜਿੰਦਰ ਕੌਰ

ਦੇਵੇਂਦਰ ਸ਼ੇਰਾਵਤ ਖਿਲਾਫ ਪੰਜਾਬ ਮਹਿਲਾ ਆਯੋਗ ਦੇ ਕੋਲ ਪਹੁੰਚਿਆ ‘ਆਪ’ ਦਾ ਮਹਿਲਾ ਵਿੰਗ

5 Dariya News

ਚੰਡੀਗੜ , 06 Sep 2016

ਆਮ ਆਦਮੀ ਪਾਰਟੀ ( ਆਪ ) ਦੇ ਮਹਿਲਾ ਵਿੰਗ ਨੇ ਦਿੱਲੀ ਦੇ ਵਿਧਾਇਕ ਦੇਵੇਂਦਰ ਸ਼ੇਰਾਵਤ ‘ਤੇ ਪੰਜਾਬ ਦੀਆ ਔਰਤਾਂ ਦਾ ਅਪਮਾਨ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਪੰਜਾਬ ਮਹਿਲਾ ਆਯੋਗ ਦੇ ਕੋਲ ਦੇਵੇਂਦਰ ਸ਼ੇਰਾਵਤ ਖਿਲਾਫ ਸ਼ਿਕਾਇਤ ਕੀਤੀ ਹੈ । ਮੰਗਲਵਾਰ ਨੂੰ ਪਾਰਟੀ ਦੀ ਮਹਿਲਾ ਵਿੰਗ ਪ੍ਰਧਾਨ ਅਤੇ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੀ ਅਗਵਾਈ ਵਾਲੇ ਮਹਿਲਾ ਵਫਦ ਨੇ ਪੰਜਾਬ ਮਹਿਲਾ ਆਯੋਗ ਦੀ ਚੇਅਰਪਰਸਨ ਪਰਮਜੀਤ ਕੌਰ ਲਾਂਡਰਾ ਦੇ ਕੋਲ ਦਿੱਲੀ ਦੇ ਬ੍ਰਿਜਵਾਸਨ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਦੇਵੇਂਦਰ ਸ਼ੇਰਾਵਤ ਖਿਲਾਫ ਲਿਖਤ ਸ਼ਿਕਾਇਤ ਕੀਤੀ ਹੈ । ਪ੍ਰੋ.ਬਲਜਿੰਦਰ ਕੌਰ ਮੁਤਾਬਕ ਦੇਵੇਂਦਰ ਸ਼ੇਰਾਵਤ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਲਿਖੀ ਚਿੱਠੀ ਨੂੰ ਅਖਬਾਰਾਂ ‘ਚ ਪੜ ਅਤੇ ਟੀ.ਵੀ. ਚੈਨਲਾਂ ‘ਤੇ ਸੁਣ ਕੇ ਮਹਿਲਾ ਹੋਣ ਦੇ ਨਾਤੇ ਉਹਨਾਂ ਦੇ ਮਨ ‘ਤੇ ਗਹਿਰੀ ਸੱਟ ਲਗੀ ਹੈ, ਕਿਉਂਕਿ ਚਿੱਠੀ ਵਿਚ ਬਿਨਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਲਿਖੇ ਸੀਨੀਅਰ ਆਗੂ ਸੰਜੇ ਸਿੰਘ , ਦੁਰਗੇਸ਼ ਪਾਠਕ ਅਤੇ ਦਿਲੀਪ ਪਾਂਡੇ ਉਤੇ ਟਿਕਟਾਂ ਦੇ ਨਾਂ ‘ਤੇ ਪੰਜਾਬ ਦੀਆ ਔਰਤਾਂ ਦਾ ਸੋਸ਼ਨ ਕਰਨ ਦੇ ਕਥਿਤ ਦੋਸ਼ ਲਗਾਏ ਤਾਂ ਜੋ ਆਮ ਆਦਮੀ ਪਾਰਟੀ ਦੇ ਅਕਸ ਨੂੰ ਖਰਾਬ ਕੀਤਾ ਜਾ ਸਕੇ । 

ਪ੍ਰੋ.ਬਲਜਿੰਦਰ ਕੌਰ ਨੇ ਕਿਹਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਨਾ ਲੈ ਕੇ ਪੂਰੇ ਪੰਜਾਬ ਦੀਆ ਔਰਤਾਂ ਦੇ ਚਰਿਤਰ ‘ਤੇ ਸਵਾਲਿਆ ਨਿਸ਼ਾਨ ਲਗਾ ਦਿੱਤੇ ਨੇ , ਜੋ ਕਿ ਨਿੰਦਣਯੋਗ ਅਤੇ ਮੰਦਭਾਗਾ ਹੈ ।  ਪ੍ਰੋ.ਬਲਜਿੰਦਰ ਕੌਰ ਨੇ ਕਿਹਾ ਕਿ ਦੇਵੇਂਦਰ ਸ਼ੇਰਾਵਤ ਨੇ ਨਾ ਸਿਰਫ ਪੰਜਾਬ ਦੀਆ ਔਰਤਾਂ ਬਲਕਿ ਪੂਰੇ ਪੰਜਾਬ ਨੂੰ ਅਪਮਾਨਤ ਕੀਤਾ ਹੈ । ਇਸਦੇ ਲਈ ਦੇਵੇਂਦਰ ਸ਼ੇਰਾਵਤ ਦੇ ਖਿਲਾਫ ਕਾਨੂੰਨ ਦੇ ਮੁਤਾਬਕ ਕੜੀ ਕਾਰਵਾਈ ਹੋਣੀ ਚਾਹੀਦੀ ਹੈ । ਉਹਨਾਂ ਦੇ ਇਸ ਵਫਦ ਵਿਚ ਪਾਰਟੀ ਦੇ ਬੁਲਾਰੇ ਯਾਮਿਨੀ ਗੌਮਰ , ਮਹਿਲਾ ਵਿੰਗ ਦੀ ਆਗੂ ਰਾਜਵਿੰਦਰ ਕੌਰ ਜਲੰਧਰ, ਜਸਬੀਰ ਕੌਰ ਜਰਗ, ਰਿੱਮੀ ਜਲੰਧਰ , ਕੁਲਦੀਪ ਕੌਰ ਪਟਿਆਲਾ ਅਤੇ ਨੀਮਾ ਮਿੱਤਲ ਪਟਿਆਲਾ ਮੌਜੂਦ ਸੀ ।ਪ੍ਰੋ.ਬਲਜਿੰਦਰ ਕੌਰ ਨੇ ਕਿਹਾ ਕਿ ਸੰਜੇ ਸਿੰਘ ,ਦੁਰਗੇਸ਼ ਪਾਠਕ ਅਤੇ ਦਿਲੀਪ ਪਾਂਡੇ  ਦੇ ਖਿਲਾਫ ਲਗਾਏ ਗਏ ਆਰੋਪ ਪੂਰੀ ਤਰਾਂ ਬੇਬੁਨਿਆਦ , ਝੂਠੇ ਅਤੇ ਸਿਆਸਤ ਤੋਂ ਪ੍ਰੇਰਿਤ ਹਨ । ਬਾਅਦ ਵਿਚ ਪੱਤਰਕਾਰਾਂ ਨੂੰ ਪ੍ਰਤੀਕਿਆ ਦਿੰਦੇ ਹੋਏ ਪ੍ਰੋ.ਬਲਜਿੰਦਰ ਕੌਰ ਨੇ ਕਿਹਾ ਕਿ ਦੇਵੇਂਦਰ ਸ਼ੇਰਾਵਤ ਨੇ ਬਿਨਾਂ ਕਿਸੇ ਸਬੂਤ ਅਤੇ ਨਾਂ ਲਏ ਬਿਨਾਂ ਸਿਆਸਤ ਤੋਂ ਪ੍ਰੇਰਿਤ ਹੋ ਕੇ ‘ਆਪ’ਆਗੂਆ ਤੇ ਝੂਠੇ ਆਰੋਪ ਲਗਾਏ ਹਨ । ਇਸ ਲਈ ਸੰਜੇ ਸਿੰਘ ਸਮੇਤ ਹੋਰ ‘ਆਪ’ ਨੇਤਾ ਵਿਧਾਇਕ ਦੇਵੇਂਦਰ ਸ਼ੇਰਾਵਤ ਤੇ ਮਾਨਹਾਨੀ ਦਾ ਮੁਕਦਮਾ ਕਰ ਰਹੇ ਹਨ ।

 

Tags: Prof Baljinder Kaur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD