Friday, 24 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ.ਅਟਵਾਲ ਨਾਲ ਯੂ.ਕੇ. ਦੇ ਡੈਲੀਗੇਸ਼ਨ ਵਲੋਂ ਵਿਸ਼ੇਸ਼ ਮੁਲਾਕਾਤ

Web Admin

Web Admin

5 Dariya News

ਚੰਡੀਗੜ੍ਹ , 22 Aug 2016

Last updated on: Aug 22, 2016, 00:00 IST

ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ.ਚਰਨਜੀਤ ਸਿੰਘ ਅਟਵਾਲ ਨਾਲ  ਯੂ.ਕੇ. ਤੋਂ ਆਏ ਇਕ ਵਿਸ਼ੇਸ਼ ਡੈਲੀਗੇਸ਼ਨ ਮੁਲਾਕਾਤ ਕੀਤੀ ਗਈ।ਇਸ ਡੈਲੀਗੇਸ਼ਨ ਵਿਚ ਲੇਬਰ ਪਾਰਟੀ ਦੇ ਡੇਵਿਡ ਹੈਨਸਨ, ਕਨਸਰਵੇਟਿਵ ਪਾਰਟੀ ਦੇ ਬੋਬ ਬਲੈਕਮੈਨ ਅਤੇ ਹਾਊਸ ਆਫ ਲਾਰਡ ਤੋਂ  ਲਿਬਰਲ ਡੈਮੋਕਰੈਟਸ ਦੇ ਬੈਰੋਨੈੱਸ ਬਾਰਕਰ ਦੇ ਨਾਲ ਰੋਬਰਟ ਹਾਰਪਰ ਸੀ.ਪੀ.ਏ. ਡੈਲੀਗੇਸ਼ਨ ਸਕੱਤਰ, ਡੇਵਿਡ ਲੀਲਿਏਟ ਬਿਟ੍ਰਿਸ਼ ਡਿਪਟੀ ਹਾਈ ਕਮਿਸ਼ਨਰ ਅਤੇ ਬਰਤਾਨਵੀ ਹਾਈ ਕਮਿਸ਼ਨਰ ਦੀ ਰਾਜਨੀਤਿਕ ਅਤੇ ਮੀਡੀਆ ਸਲਾਹਕਾਰ  ਆਲਮ ਬੈਂਸ ਵੀ ਸ਼ਾਮਲ ਸਨ।ਇਸ ਮੋਕੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਅਤੇ ਕੈਬਿਨਟ ਮੰਤਰੀ ਆਦੇਸ਼ ਪ੍ਰਤਾਪ ਕੈਰੋਂ , ਪਰਮਿੰਦਰ ਸਿੰਘ ਢੀਂਡਸਾ, ਮਦਨ ਮੋਹਨ ਮਿੱਤਲ ,ਵਿਧਾਇਕ ਸੁਨਿਲ ਜਾਖੜ੍ਹ,ਜਸਟਿਸ(ਰਿਟਾ.) ਨਿਰਮਲ ਸਿੰਘ,ਬੀਬੀ ਜਗੀਰ ਕੌਰ, ਰਣਦੀਪ ਸਿੰਘ ਨਾਭਾ,ਸੋਮ ਪ੍ਰਕਾਸ਼,ਕਰਨ ਕੌਰ ਬਰਾੜ, ਗੁਰਪ੍ਰਤਾਪ ਸਿੰਘ ਵਡਾਲਾ,ਦੀਪ ਮਲਹੋਤਰਾ,ਐਨ.ਕੇ. ਸ਼ਰਮਾ ਹਾਜਰ ਸਨ।ਇਸ ਮੁਲਾਕਾਤ ਦੋਰਾਨ  ਭਾਰਤ ਦੀ ਸੰਸਦ ਅਤੇ  ਵਿਧਾਨ ਸਭਾਵਾਂ ,ਬਿਟ੍ਰਿਸ਼ ਸੰਸਦ ਦੇ ਸੰਚਾਲਨ ਅਤੇ ਕਾਰਗੁਜਾਰੀ ਬਾਰੇ ਸੰਖੇਪ ਵਿੱਚ ਵਿਚਾਰ-ਵਿਟਾਂਦਰਾ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਤਵਜੋਂ ਸਿੱਖਿਆ,ਫੂਡ ਪ੍ਰੋਸੈਸਿੰਗ ਅਤੇ ਹੋਰ ਵਪਾਰਕ ਸਾਂਝਾਂ ਬਾਰੇ ਚਰਚਾ ਨੂੰ ਦਿੱਤੀ ਗਈ।ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਇਸ ਵਿਸ਼ੇਸ਼ ਮੀਟਿੰਗ ਦੁਆਰਾ ਦੋਵਾਂ ਦੇਸ਼ਾ ਦੇ ਵਿਧਾਨ ਸਭਾਵਾਂ ਅਤੇ ਸੰਸਦ ਦੀ ਕਾਰਗੁਜਾਰੀ ਬਾਰੇ ਅਹਿਮ ਜਾਣਕਾਰੀ ਮਿਲੀ ਹੈ ਅਤੇ ਆਪਸੀ ਤਜਰਬੇ ਸਾਂਝੇ ਕਰਨ ਨਾਲ ਇਸ ਖੇਤਰ ਵਿੱਚ ਵਿਕਾਸ ਕਰਨ ਦੇ ਅਹਿਮ ਮੌਕੇ ਵੀ ਮਿਲੇ ਹਨ।ਉਨਾਂ ਨੇ ਭਾਰਤ ਅਤੇ ਯੂ,ਕੇ. ਰਿਸ਼ਤਿਆਂ ਸਬੰਧੀ ਕਿਹਾ ਕਿ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਭਾਰਤ ਦਾ ਇਕ ਹਾਈ ਕਮਿਸ਼ਨ ਲੰਡਨ ਵਿਖੇ ਅਤੇ ਦੋ ਕੰਸਲਟੇਟ-ਜਨਰਲ ਬਰਮਿੰਘਮ ਅਤੇ ਐਡਿਨਬਰਘ ਵਿਖੇ  ਹਨ ਇਸੀ ਤਰਾਂ ਹੀ ਯੂ.ਕੇ. ਦੇ ਹਾਈ ਕਮਿਸ਼ਨ ਨਵੀਂ ਦਿੱਲੀ ਅਤੇ  ਡਿਪਟੀ ਹਾਈ ਕਮਿਸ਼ਨ ਮੁੰਬਈ,ਬੈਂਗਲੋਰ,ਹੈਦਰਾਬਾਦ ਅਤੇ ਕੋਲਕਾਤਾ ਵਿਖੇ ਹਨ।ਉਨਾਂ ਕਿਹਾ ਕਿ ਸੰਸਾਰ ਵਿਚ ਆਰਥਿਕ ਪੱਧਰ ਤੇ ਤੇਜੀ ਨਾਲ ਉਭੱਰ ਰਹੇ ਭਾਰਤੀ ਅਰਥਵਿਵਸਥਾ ਨੂੰ ਦੇਖਦੇ ਹੋਏ ਬਿਟ੍ਰਿਸ਼ ਸਰਕਾਰ ਨੇ  ਭਾਰਤ ਨੂੰ ਆਪਣਾ ਬਹੁਤ ਹੀ ਪ੍ਰਭਾਵਸ਼ਾਲੀ ਵਪਾਰਕ ਭਾਈਵਾਲ ਬਣਾਇਆ ਹੈ।ਉਨਾਂ ਕਿਹਾ ਕਿ ਜਿਥੇ ਭਾਰਤੀ ਮਲਟੀ ਨੈਸ਼ਨਲ ਕੰਪਨੀਆਂ ਨੇ ਯੂ.ਕੇ. ਦੇ ਅਰਥਚਾਰੇ ਵਿਚ ਵੱਡਾ ਹਿੱਸਾ ਪਾਇਆ  ਹੈ ਉਥੇ ਨਾਲ ਹੀ ਇਕ ਲੱਖ ਲੋਕਾਂ ਨੂੰ ਨੋਕਰੀਆਂ ਦਿੱਤੀਆਂ ਹਨ ਜਿਸ ਵਿਚੋਂ 55000 ਨੋਕਰੀਆਂ ਇੱਕਲੇ ਟਾਟਾ ਸਮੂਹ ਵਲੋਂ ਦਿੱਤੀਆਂ ਗਈਆਂ ਹਨ।ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਕਿ ਭਾਰਤੀ ਵਿਦਿਆਰਥੀ ਉਚੇਰੀ ਸਿੱਖਿਆ ਹਾਸਲ ਕਰਨ ਲਈ  ਹਮੇਸ਼ਾ ਬਰਤਾਨੀਆ ਨੂੰ ਤਰਜੀਹ ਦਿੰਦੇ ਹਨ ਸਾਲ 2009 ਤੱਕ ਭਾਰਤ ਦੁਨਿਆ ਦੇ ਪਹਿਲੇ 10 ਦੇਸ਼ਾਂ ਵਿੱਚ ਸ਼ਾਮਲ ਸੀ ਜਿਥੋਂ ਕਿ ਸੱਭ ਤੋਂ ਵੱਧ ਵਿਦਿਆਰਥੀਆਂ  ਸਿੱਖਿਆ ਹਾਸਲ ਕਰਨ ਲਈ ਬਰਤਾਨੀਆ ਵਿਖੇ ਗਏ।ਉਨਾਂ ਕਿਹਾ ਕਿ ਡੇਵਿਡ ਕੇਮਰੂਨ ਦੇ ਕਹੇ ਸ਼ਬਦ ਅੱਜ ਵੀ ਸਾਰਥਕ ਹਨ ਕਿ ਬਰਤਾਨੀਆ ਅਤੇ ਭਾਰਤ ਸਿੱਖਿਆ ਦੇ ਖੇਤਰ ਵਿਚ ਕੀਤੇ ਗਏ ਸਾਂਝੇ ਯਤਨ ਦੋਹਾਂ ਮੁਲਕਾਂ ਲਈ ਲਾਭਕਾਰੀ ਸਿੱਧ ਹੋਣਗੇ।ਲੇਬਰ ਪਾਰਟੀ ਦੇ ਡੇਵਿਡ ਹੈਨਸਨ ਨੇ ਸਮੂਹ ਡੈਲੀਗੇਸ਼ਨ ਵਲੋਂ ਇਹ ਵਿਸ਼ਵਾਸ਼ ਦਵਾਇਆ ਗਿਆਤ ਕਿ ਇਹ ਮੁਲਾਕਾਤ ਦੋਹਾਂ ਦੇਸ਼ਾ ਲਈ ਲਾਭਕਾਰੀ ਸਿੱਧ ਹੋਵੋਗੀ ਅਤੇ ਉਹ ਮੁਲਾਕਾਤ ਸਬੰਧੀ ਇਕ ਵਿਸ਼ੇਸ਼ ਰਿਪੋਰਟ ਬਿਟ੍ਰਿਸ਼ ਸਰਕਾਰ ਕੋਲ ਪੇਸ਼ ਕਰਨਗੇ।

 

Tags: Charanjit Singh Atwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD