ਦੀ ਹੋਲੀ ਵੰਡਰ ਸਮਾਰਟ ਸਕੂਲ ਵਿਚ ਭੈਣ ਭਰਾ ਦੇ ਮਜ਼ਬੂਤ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਪ੍ਰਤੀਕ ਧੂਮ ਧਾਮ ਨਾਲ ਮਨਾਇਆ ਗਿਆ । ਇਸ ਦੌਰਾਨ ਵਿਦਿਆਰਥੀਆਂ ਨੂੰ ਸਕੂਲ ਸਟਾਫ ਵਲੋਂ ਧਾਗੇ, ਰੀਬਨ, ਸਟੀਕਰ ਆਦਿ ਵੰਡੇ ਗਏ ਜਿਨ੍ਹਾਂ ਨਾਲ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੀ ਮਦਦ ਨਾਲ ਵੱਖ-ਵੱਖ ਰੰਗਾਂ ਦੀਆਂ ਰੱਖੜੀਆਂ ਬਣਾਈਆ । ਇਸ ਦੇ ਇਲਾਵਾ ਵਿਦਿਆਰਥੀਆਂ ਦਰਮਿਆਨ ਸੈਂਡਵਿਜ਼ ਮੇਕਿੰਗ ਅਤੇ ਸਲਾਦ ਮੇਕਿੰਗ ਦੇ ਤਰੀਕੇ ਵੀ ਸਿੱਖਾਏ ਗਏ।ਸਕੂਲ ਦੇ ਪ੍ਰਿਸੀਪਲ ਪ੍ਰੇਮਜੀਤ ਕੌਰ ਅਸ਼ਵਿਨ ਅਰੋੜਾ ਨੇ ਵਿਦਿਆਰਥੀਆਂ ਨੂੰ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਰੱਖੜੀ ਦੇ ਤਿਉਹਾਰ ਲਈ ਸਭ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭੈਣ ਭਰਾ ਦਾ ਰਿਸ਼ਤਾ ਬਹੁਤ ਮਜ਼ਬੂਤ ਅਤੇ ਨਿੱਘ ਭਰਿਆਂ ਹੁੰਦਾ ਹੈ । ਉਨ ਵਿਦਿਆਰਥੀਆਂ ਨੂੰ ਇਸ ਰਿਸ਼ਤੇ ਤੋਂ ਪ੍ਰੇਰਣਾ ਲੈਦੇਂ ਹੋਏ ਜਿੰਦਗੀ ਪਿਆਰ ਅਤੇ ਰਿਸ਼ਤਿਆਂ ਦੇ ਨਿੱਘ ਨਾਲ ਮਾਨਣ ਦ ਪ੍ਰੇਰਣਾ ਦਿਤੀ। ਇਸ ਦੌਰਾਨ ਸਕੂਲ ਦੇ ਅਧਿਆਪਕਾਂ ਵਲੋਂ ਛੋਟੇ-ਛੋਟੇ ਬੱਚਿਆਂ ਨੂੰ ਰੱਖੜੀ ਦੇ ਤਿਉਹਾਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਤੀ ਗਈ ।