Thursday, 16 May 2024

 

 

ਖ਼ਾਸ ਖਬਰਾਂ ਸੰਜੇ ਟੰਡਨ ਨੇ ਬਾਬਾ ਬਾਗੇਸ਼ਵਰ ਧਾਮ ਤੋਂ ਆਸ਼ੀਰਵਾਦ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ

 

ਆਪਣੇ ਚਮਚੇ ਰਾਣਾ ਗੁਰਜੀਤ ਪਿੱਛੇ ਕਿਉਂ ਛਿੱਪ ਰਹੇ ਨੇ ਕੈਪਟਨ: ਡਾ. ਹਰਬੰਸ ਲਾਲ, ਜੋਧਾਂ ਤੇ ਸਾਥੀ

Web Admin

Web Admin

5 Dariya News

ਜਲੰਧਰ , 14 Aug 2016

ਸਾਬਕਾ ਪੰਜਾਬ ਕੈਬਿਨੇਟ ਮੰਤਰੀ ਤੇ ਸਾਬਕਾ ਵਿਧਾਇਕ ਡਾ. ਹਰਬੰਸ ਲਾਲ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ 'ਤੇ ਉਨ੍ਹਾਂ ਵੱਲੋਂ ਜਗਮੀਤ ਬਰਾੜ ਦੀ ਬਾਂਹ 'ਤੇ ਕਥਿਤ ਨਿਸ਼ਾਨ ਸਬੰਧੀ ਲਗਾਏ ਦੋਸ਼ਾਂ ਦਾ ਜ਼ੋਰਦਾਰ ਜਵਾਬ ਦਿੱਤਾ ਹੈ।ਇਥੇ ਜ਼ਾਰ ਬਿਆਨ 'ਚ ਦੋ ਹੋਰ ਸਾਬਕਾ ਵਿਧਾਇਕ ਤਰਸੇਮ ਜੋਧਾਂ ਤੇ ਵਿਜੈ ਸਾਥੀ ਨੇ ਕਿਹਾ ਹੈ ਕਿ ਰਾਣਾ ਗੁਰਜੀਤ ਨੂੰ ਸਰਵਜਨਿਕ ਤੌਰ 'ਤੇ ਕੈਪਟਨ ਅਮਰਿੰਦਰ ਦੇ ਗੋਲਡ ਮੈਡਲਿਸਟ ਚਮਚੇ ਵਜੋਂ ਜਾਣਿਆ ਜਾਂਦਾ ਹੈ। ਉਸਦਾ ਬਿਆਨ ਹੋਰ ਕੁਝ ਨਹੀਂ ਬਲਕਿ ਆਪਣੇ ਆਕਾ ਪ੍ਰਤੀ ਆਪਣੀ ਇਮਾਨਦਾਰੀ ਸਾਬਤ ਕਰਨ ਦਾ ਟੋਟਕਾ ਹੈ। ਜੇ ਉਹ ਰਣਇੰਦਰ ਸਿੰਘ ਨਾਲ ਰਿਓ ਓਲੰਪਿਕ ਜਾਂਦੇ, ਤਾਂ ਸ਼ਾਇਦ ਭਾਰਤ ਨੂੰ ਚਮਚਾ ਗਿਰੀ 'ਚ ਇਕ ਗੋਲਡ ਮੈਡਲ ਮਿੱਲ ਜਾਂਦਾ।ਉਨ੍ਹਾਂ ਨੇ ਕਿਹਾ ਕਿ ਜਗਮੀਤ ਬਰਾੜ ਨੇ ਸਿਰਫ ਸੱਚਾਈ ਨੂੰ ਰੋਸ਼ਨੀ 'ਚ ਲਿਆਉਂਦਾ ਸੀ, ਜਿਸਦਾ ਜ਼ਿਕਰ ਈ.ਡੀ ਦੀ ਜ਼ਾਂਚ ਦੌਰਾਨ ਵੀ ਕੀਤਾ ਅਿਗਾ ਹੈ ਅਤੇ ਆਉਂਦਿਆਂ ਦਿਨਾਂ 'ਚ ਹੋਰ ਜਾਣਕਾਰੀ ਰਿਲੀਜ਼ ਕੀਤੀ ਜਾਵੇਗੀ। ਕੈਪਟਨ ਇਨ੍ਹਾਂ ਤੱਥਾਂ ਤੋਂ ਕਿੰਨਾ ਬੱਚ ਸਕਣਗੇ? ਕੀ ਉਹ ਹੁਣ ਕੇਵਲ ਢਿਲੋਂ ਤੇ ਬੀ.ਆਈ.ਐਸ ਚਾਹਲ ਨੂੰ ਵੀ ਭੇਜਣਗੇ?

ਬਰਾੜ 'ਤੇ ਅਕਾਲੀਆਂ ਦੀ ਸ਼ੈਅ 'ਤੇ ਬੋਲਣ ਸਬੰਧੀ ਲਗਾਏ ਨਿਰਾਧਾਰ ਦੋਸ਼ਾਂ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅੱਜ ਜਗਮੀਤ ਬਰਾੜ ਪੰਜਾਬ ਦੇ ਭਲਾ ਚਾਹੁਣ ਵਾਲੇ ਲੋਕਾਂ ਲਈ ਉਮੀਦ ਦੀ ਰੋਸ਼ਨੀ ਬਣ ਚੁੱਕੇ ਹਨ, ਜਿਹੜੇ ਨਸ਼ਾ ਤਸਕਰ ਅਕਾਲੀਆਂ ਤੇ ਹਵਾਲਾ ਦੀਆਂ ਡੀਲਾਂ ਕਰਨ ਵਾਲੇ ਕਾਂਗਰਸੀਆਂ ਤੋਂ ਤੰਗ ਆ ਚੁੱਕੇ ਹਨ। ਉਹ ਸਾਰੇ ਜ਼ਿੰਦਗੀ ਬਾਦਲਾਂ ਖਿਲਾਫ ਲੜੇ ਹਨ, ਕਿਰਪਾ ਕਰਕੇ ਅਜਿਹਾ ਕੁਝ ਵੀ ਹਾਸਾਜਨਕ ਕਹਿਣ ਤੋਂ ਪਹਿਲਾਂ ਆਪਣਾ ਦਿਮਾਗ ਚੈੱਕ ਕਰਵਾਓ।ਵਿਜੈ ਸਾਥੀ ਨੇ ਕਿਹਾ ਕਿ ਬਰਾੜ ਨੇ 2013 'ਚ ਨਸ਼ਿਆਂ ਖਿਲਾਫ ਇਕ ਅਰਜੀ ਦਾਖਲ ਕੀਤੀ ਸੀ ਅਤੇ ਕੈਪਟਨ ਨੇ ਮਜੀਠੀਆ ਨੂੰ ਬਚਾਉਂਦਿਆਂ ਸੀ.ਬੀ.ਆਈ ਜਾਂਚ ਨੂੰ ਰੋਕ ਦਿੱਤਾ ਸੀ। ਸਾਨੂੰ ਦੱਸੋ ਤੁਹਾਡਾ ਕੈਪਟਨ-ਮਜੀਠੀਆ-ਸੁਖਬੀਰ ਦੀ ਸਾਂਝੇਦਾਰੀ 'ਚ ਮੁਨੀਮ ਵਜੋਂ ਕੀ ਹਿੱਸਾ ਹੈ।ਇਸ ਲੜੀ ਹੇਠ ਸਾਡੇ ਤੇ ਸਾਡੇ ਆਗੂ ਵਾਸਤੇ ਪੰਜਾਬ ਸੱਭ ਤੋਂ ਪਹਿਲਾਂ ਹੈ, ਨਾ ਕਿ ਸਾਡੇ ਸਿਆਸੀ ਹਿੱਤ ਅਤੇ ਅਸੀਂ ਆਪਣੀਆਂ ਆਤਮਾਵਾਂ ਤੇ ਆਤਮ ਸਨਮਾਨ ਨੂੰ ਰਾਜੇ ਵੱਲੋਂ ਸੁੱਟੇ ਕੁਝ ਸੋਨੇ ਦੇ ਸਿੱਕਿਆਂ ਲਈ ਨਹੀਂ ਵੇਚ ਦਿੱਤਾ ਹੈ। ਤੁਸੀਂ ਸ਼ਾਇਦ ਇਕ ਝੂਠੇ ਰਾਜੇ ਪ੍ਰਤੀ ਇਮਾਨਦਾਰੀ ਦਰਸ਼ਾ ਸਕਦੇ ਹੋ, ਲੇਕਿਨ ਸਾਡੀ ਇਮਾਨਦਾਰੀ ਉਸ ਵਿਅਕਤੀ ਪ੍ਰਤੀ ਹੈ, ਜਿਹੜਾ ਬੀਤੇ 3 ਦਹਾਕਿਆਂ ਤੋਂ ਪੰਜਾਬ ਦੇ ਲੋਕਾਂ ਲਈ ਲੜ ਰਿਹਾ ਹੈ। ਉਹ ਉਦੋਂ ਪੰਜਾਬ ਵਾਸਤੇ ਪਾਰਲੀਮੈਂਟ 'ਚ ਲੜ ਰਿਹਾ ਸੀ, ਜਦੋਂ ਤੁਸੀਂ ਇਥੇ ਪੋਂਟੀ ਚੱਢੇ ਨਾਲ ਸਾਂਝੇਦਾਰੀ 'ਚ ਗੈਰ ਕਾਨੂੰਨੀ ਸ਼ਰਾਬ ਵੇਚ ਰਹੇ ਸੀ।ਸੂਤਰਾਂ ਮੁਤਾਬਿਕ ਜਗਮੀਤ ਬਰਾੜ ਰਾਣਾ ਗੁਰਜੀਤ ਤੇ ਹੋਰਨਾਂ ਖਿਲਾਫ ਖਾਲਿਸਤਾਨੀ ਨਿਸ਼ਾਨ ਦੇ ਮਾਮਲੇ 'ਚ ਮਾਣਹਾਨੀ ਦਾ ਕੇਸ ਕਰਨ ਬਾਰੇ ਵਿਚਾਰ ਕਰ ਰਹੇ ਹਨ। ਜਦੋਂ ਇਸ ਬਾਰੇ ਤਰਸੇਮ ਜੋਧਾਂ ਤੋਂ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਬਰਾੜ ਇਕ ਸੱਚੇ ਰਾਸ਼ਟਰਵਾਦੀ ਹਨ ਅਤੇ ਇਸਨੂੰ ਸਾਬਤ ਕਰਨ ਵਾਸਤੇ ਉਹ ਅਜ਼ਾਦ ਹਨ, ਲੇਕਿਨ ਜਿਹੜੇ ਭਾਸ਼ਣ ਕੈਪਟਨ ਨੇ ਖਾਲਿਸਤਾਨ ਦੇ ਝੰਡੇ ਹੇਠਾਂ ਦਿੱਤੇ ਸਨ ਤੇ ਜਿਹੜੇ ਬਤੌਰ ਸੀ.ਐਮ 2005 'ਚ ਉਨ੍ਹਾਂ ਨੇ ਖਾਲਿਸਤਾਨੀ ਸਮਰਥਕਾਂ ਕੋਲ ਗੇੜੇ ਕੱਢੇ ਸਨ ਅਤੇ ਖਾਲਿਸਤਾਨ ਲਈ ਉਨ੍ਹਾਂ ਵੱਲੋਂ ਯੂ.ਐਨ ਜਨਰਲ ਸਕੱਤਰ ਨੂੰ ਦਿੱਤੇ ਮੰਗ ਪੱਤਰ ਬਾਰੇ ਕੀ ਕਹੀਏ।

 

Tags: Harbans Lal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD