ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਨੂੰ ਹੋਰ ਬਿਹਤਰ ਸਿੰਚਾਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇੱਕ ਨਵਾਂ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ ਜਿਸ ਅਧੀਨ ਕੰਢੀ ਕੈਨਾਲ ਸਟੇਜ-1 ਦੇ ਮੋਘਿਆਂ ਤੋਂ ਕੁੱਲ 610 ਕਿਲੋਮੀਟਰ ਲੰਬਾਈ ਦੇ ਪਾਈਪ ਲਾਈਨਾਂ ਰਾਹੀਂ ਜ਼ਮੀਨਦੋਜ ਖਾਲੇ ਉਸਾਰੇ ਜਾਣਗੇ। ਇਸ ਪ੍ਰਾਜੈਕਟ ਤਹਿਤ 19867 ਹੈਕਟੇਅਰ ਬਰਾਨੀ ਰਕਬੇ ਨੂੰ ਸਿੰਚਾਈ ਅਧੀਨ ਲਿਆਂਦਾ ਜਾਵੇਗਾ।ਪੰਜਾਬ ਦੇ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਤਿਆਰ ਕੀਤੇ 73.45 ਕਰੋੜ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਹੁਸ਼ਿਆਰਪੁਰ ਤੇ ਨੇੜਲੇ ਇਲਾਕਿਆਂ ਦੇ ਕਿਸਾਨਾਂ ਨੂੰ ਹੋਰ ਬਿਹਤਰ ਸਿੰਚਾਈ ਸਹੂਲਤਾਂ ਉਪਲੱਬਧ ਹੋਣਗੀਆਂ।ਸ. ਢਿੱਲੋਂ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਪਿਛਲੇ 9 ਸਾਲਾਂ ਦੌਰਾਨ ਕਿਸਾਨਾਂ ਨੂੰ ਬਿਹਤਰ ਸਿੰਚਾਈ ਸਹੂਲਤਾਂ ਦੇਣ ਲਈ 13740 ਕਿਲੋਮੀਟਰ ਲੰਬਾਈ ਵਿੱਚ 1428.06 ਕਰੋੜ ਰੁਪਏ ਦੀ ਲਾਗਤ ਨਾਲ ਕੱਚੇ ਖਾਲਿਆਂ ਨੂੰ ਪੱਕਾ ਕੀਤਾ ਜਾ ਚੁੱਕਾ ਹੈ ਜਿਸ ਨਾਲ 700440 ਹੈਕਟੇਅਰ ਰਕਬੇ ਨੂੰ ਵਧੀਆ ਸਿੰਚਾਈ ਸਹੂਲਤਾਂ ਹੇਠ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਇਨਾਂ ਖਾਲਿਆਂ ਨੂੰ ਪੱਕਾ ਕਰਕੇ ਵੱਡਮੁੱਲੇ ਪਾਣੀ ਨੂੰ ਰਿਸਣ ਪ੍ਰਕਿਰਿਆ ਰਾਹੀਂ ਵਿਅਰਥ ਜਾਣ ਤੋਂ ਬਚਾਇਆ ਹੈ। ਉਨ੍ਹਾ ਦੱਸਿਆ ਕਿ ਸਰਕਾਰ ਨੇ ਪਾਣੀ ਦੀ ਸਹੀ ਵੰਡ ਪ੍ਰਣਾਲੀ ਰਾਹੀਂ ਟੇਲਾਂ ਤੱਕ ਸਹੀ ਸਿੰਚਾਈ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਜਿਸ ਨਾਲ ਸੂਬੇ ਦੇ ਖੇਤੀਬਾੜੀ ਉਤਪਾਦਨ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।
ਸਿੰਚਾਈ ਮੰਤਰੀ ਨੇ ਦੱਸਿਆ ਕਿ 914 ਕਰੋੜ ਰੁਪਏ ਦੀ ਲਾਗਤ ਵਾਲੇ 5 ਵੱਖਰੇ ਪ੍ਰਾਜੈਕਟਾਂ ਜਿਵੇਂ ਕਿ ਸਰਹਿੰਦ ਫੀਡਰ ਪਾਰਟ-2, ਬਠਿੰਡਾ ਬ੍ਰਾਂਚ ਪਾਰਟ-2, ਯੂ.ਬੀ.ਡੀ.ਸੀ, ਕੋਟਲਾ ਬ੍ਰਾਂਚ ਪਾਰਟ-2 ਅਤੇ ਘੱਗਰ ਬ੍ਰਾਂਚ ਪਾਰਟ-1 'ਤੇ ਖਾਲੇ ਪੱਕੇ ਕਰਨ ਦਾ ਕੰਮ ਪਹਿਲਾਂ ਹੀ ਜ਼ੋਰਾਂ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਬੋਹਰ ਬਰਾਂਚ, ਭਾਖੜਾ ਮੇਨ ਬ੍ਰਾਂਚ, ਸਰਹਿੰਦ ਫੀਡਰ ਅਤੇ ਬਠਿੰਡਾ ਬ੍ਰਾਂਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕਮਾਂਡ ਦੇ ਟੁੱਟ ਚੁੱਕੇ ਖਾਲਿਆਂ ਦੀ ਮੁੜ ਉਸਾਰੀ/ਉਸਾਰੀ ਦਾ ਕੰਮ ਵੀ ਉਸਾਰੀ ਅਧੀਨ ਹੈ।ਸ. ਢਿੱਲੋਂ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਕੋਟਲਾ ਬ੍ਰਾਂਚ ਪਾਰਟ-1 ਅਤੇ ਈਸਟਰਨ ਕੈਨਾਲ ਪਾਰਟ-1 ਦੇ ਪ੍ਰਾਜੈਕਟ ਜੋ ਕਿ 2007-08 ਦੌਰਾਨ ਮੁਕੰਮਲ ਕਰ ਦਿੱਤੇ ਗਏ ਸਨ, ਜਿਨ੍ਹਾਂ 'ਤੇ 85.51 ਕਰੋੜ ਰੁਪਏ ਦੀ ਲਾਗਤ ਨਾਲ 822 ਕਿਲੋਮੀਟਰ ਲੰਬਾਈ ਦੇ ਖਾਲੇ ਪੱਕੇ ਕੀਤੇ ਗਏ ਸਨ ਅਤੇ 26141 ਹੈਕਟੇਅਰ ਰਕਬੇ ਨੂੰ ਵਧੀਆ ਸਿੰਚਾਈ ਸਹੂਲਤਾਂ ਹੇਠ ਲਿਆਂਦਾ ਗਿਆ ਸੀ।ਸਿੰਚਾਈ ਮੰਤਰੀ ਨੇ ਦੱਸਿਆ ਕਿ 914 ਕਰੋੜ ਰੁਪਏ ਦੀ ਲਾਗਤ ਵਾਲੇ 5 ਵੱਖਰੇ ਪ੍ਰਾਜੈਕਟਾਂ ਜਿਵੇਂ ਕਿ ਸਰਹਿੰਦ ਫੀਡਰ ਪਾਰਟ-2, ਬਠਿੰਡਾ ਬ੍ਰਾਂਚ ਪਾਰਟ-2, ਯੂ.ਬੀ.ਡੀ.ਸੀ, ਕੋਟਲਾ ਬ੍ਰਾਂਚ ਪਾਰਟ-2 ਅਤੇ ਘੱਗਰ ਬ੍ਰਾਂਚ ਪਾਰਟ-1 'ਤੇ ਖਾਲੇ ਪੱਕੇ ਕਰਨ ਦਾ ਕੰਮ ਪਹਿਲਾਂ ਹੀ ਜ਼ੋਰਾਂ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਬੋਹਰ ਬਰਾਂਚ, ਭਾਖੜਾ ਮੇਨ ਬ੍ਰਾਂਚ, ਸਰਹਿੰਦ ਫੀਡਰ ਅਤੇ ਬਠਿੰਡਾ ਬ੍ਰਾਂਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕਮਾਂਡ ਦੇ ਟੁੱਟ ਚੁੱਕੇ ਖਾਲਿਆਂ ਦੀ ਮੁੜ ਉਸਾਰੀ/ਉਸਾਰੀ ਦਾ ਕੰਮ ਵੀ ਉਸਾਰੀ ਅਧੀਨ ਹੈ।ਸ. ਢਿੱਲੋਂ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਕੋਟਲਾ ਬ੍ਰਾਂਚ ਪਾਰਟ-1 ਅਤੇ ਈਸਟਰਨ ਕੈਨਾਲ ਪਾਰਟ-1 ਦੇ ਪ੍ਰਾਜੈਕਟ ਜੋ ਕਿ 2007-08 ਦੌਰਾਨ ਮੁਕੰਮਲ ਕਰ ਦਿੱਤੇ ਗਏ ਸਨ, ਜਿਨ੍ਹਾਂ 'ਤੇ 85.51 ਕਰੋੜ ਰੁਪਏ ਦੀ ਲਾਗਤ ਨਾਲ 822 ਕਿਲੋਮੀਟਰ ਲੰਬਾਈ ਦੇ ਖਾਲੇ ਪੱਕੇ ਕੀਤੇ ਗਏ ਸਨ ਅਤੇ 26141 ਹੈਕਟੇਅਰ ਰਕਬੇ ਨੂੰ ਵਧੀਆ ਸਿੰਚਾਈ ਸਹੂਲਤਾਂ ਹੇਠ ਲਿਆਂਦਾ ਗਿਆ ਸੀ।