Saturday, 18 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼ ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ ਦੀ ਅਗਵਾਈ ਵਿੱਚ ਹੋਈ ਰੈਂਡਮਾਈਜ਼ੇਸ਼ਨ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਰਾਸ਼ੀ ਲਈ ਢੁੱਕਵੇਂ ਦਸਤਾਵੇਜ ਰੱਖਣਾ ਜ਼ਰੂਰੀ- ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ

 

ਕੁਐਸਟ ਗਰੁੱਪ ਵਿਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ, ਕੁਆਲਿਟੀ ਸਿੱਖਿਆਂ ਅਤੇ ਸਫਲ ਕੈਰੀਅਰ ਦੇ ਮੌਕਿਆਂ ਤੇ ਹੋਈ ਚਰਚਾ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 18 Jul 2016

ਕੁਐਸਟ ਗਰੁੱਪ ਆਫ਼   ਇੰਸਟਿਚਿਉਸ਼ਨਜ਼  ਵੱਲੋਂ ਅਧਿਆਪਕਾਂ ਨੂੰ ਸਿੱਖਿਆਂ ਦੇ ਖੇਤਰ ਵਿਚ ਆ ਰਹੇ ਬਦਲਾਵਾਂ, ਬਿਹਤਰੀਨ ਕੈਰੀਅਰ ਦੇ ਮੌਕਿਆਂ ਅਤੇ ਸਿੱਖਿਆਂ ਦੀ ਪ੍ਰਭਾਵ ਸ਼ੀਲਤਾ ਸ਼ੀਲਤਾ ਸਬੰਧੀ ਅੱਪ ਟੂ ਡੇਟ ਕਰਨ ਲਈ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦੀ ਸ਼ੁਰੂਆਤ ਕੁਐਸਟ ਗਰੁੱਪ ਦੇ ਚੇਅਰਮੈਨ ਡੀ ਐੱਸ ਸੇਖੋਂ ਵੱਲੋਂ ਦੀਪ ਸ਼ਿਖਾ ਜਲਾ ਕੇ ਕੀਤੀ ਗਈ।  ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਸਪਾਂਸਰ ਕੀਤੇ ਗਏ ਇਸ ਇਸ ਐਫ਼ ਡੀ ਪੀ ਪ੍ਰੋਗਰਾਮ 'ਚ ਪੀ ਟੀ ਯੂ ਦੇ ਕਾਲਜਾਂ ਦੇ 40 ਤੋਂ ਵੀ ਜ਼ਿਆਦਾ ਅਧਿਆਪਕਾਂ ਨੇ ਹਿੱਸਾ ਲੈਦੇ ਹੋਏ ਸਬੰਧਿਤ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਤੇ ਪੈਕ ਯੂਨੀਵਰਸਿਟੀ ਦੇ ਕੰਪਿਊਟਰ ਵਿਭਾਗ ਦੇ ਹੈੱਡ ਡਾ. ਸੰਜੇ ਬਾਤਿਸ਼ ਨੇ ਆਈ ਟੀ ਦੀ ਸਹਾਇਤਾ ਨਾਲ ਪੜਾਉਣ ਦੇ ਤਰੀਕੇ ਖੋਜਣ ਵਿਸ਼ੇ ਤੇ ਅਹਿਮ ਜਾਣਕਾਰੀ ਹਾਜ਼ਰ ਅਧਿਆਪਕਾਂ ਦਾ ਨਾਲ ਸਾਂਝੀ ਕੀਤੀ। ਜਦ ਕਿ ਥਾਪਰ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਸੁੰਦਰ ਸਿੰਘ ਨੇ ਤਣਾਓ ਅਤੇ ਟਾਈਮ ਮੈਨੇਜਮੈਂਟ ਵਿਸ਼ੇ ਤੇ, ਡਾ. ਮਨੋਜ ਬਾਲੀ, ਪ੍ਰਿੰਸੀਪਲ ਲਹਿਰਾ ਗਾਗਾ ਕਾਲਜ ਨੇ ਸਿੱਖਿਆਂ ਵਿਚ ਗੁਣਵੱਤਾ ਦੇ ਨਿਯਮ, ਡਾ. ਪੀ ਕੇ ਬਾਂਸਲ ਡਾਇਰੈਕਟਰ ਜਰਨਲ ਕੁਐਸਟ ਗਰੁੱਪ ਨੇ ਸਿੱਖਿਆਂ ਸਿੱਖਣ ਦੀ ਪ੍ਰਕਿਰਿਆ, ਡਾ. ਪੀ ਐੱਸ ਭੀਮ ਬਾਰਾ, ਡੀਨ ਥਾਪਰ ਯੂਨੀਵਰਸਿਟੀ ਨੇ ਬਿਹਤਰੀਨ ਤਰੀਕੇ ਨਾਲ ਸਿੱਖਿਆਂ ਕਿਸ ਤਰਾਂ ਦਿਤੀ ਜਾਵੇ ਜਿਹ ਅਹਿਮ ਵਿਸ਼ਿਆਂ ਤੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ।ਇਸ ਦੇ ਇਲਾਵਾ ਡਾ. ਪੀ ਕੇ ਸਿੰਗਲਾ, ਡਾ. ਵਿਜੇ ਜਡਾਨ, ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਨੇ ਵੀ ਅਧਿਆਪਕਾਂ ਨੂੰ ਪ੍ਰਭਾਵਸ਼ਾਲੀ ਸਿੱਖਿਆਂ ਦੇ ਤਰੀਕੇ,ਅਧਿਆਪਕ ਦੇ ਮੁੱਢਲੇ ਅਤੇ ਸਕਾਰਤਮਕ ਗੁਣ, ਚੰਗੇ ਅਧਿਆਪਕ ਦੇ ਬਿਹਤਰੀਨ ਪ੍ਰੈਕਟੀਕਲ ਸੈਸ਼ਨ, ਜਾਣਕਾਰੀ ਭਰਪੂਰ ਲੈਕਚਰ ਦੇ ਨਾਲ ਵਧੀਆਂ ਸਰੋਤਾ ਬਣਨ ਦੀ ਕਲਾ, ਵਧੀਆਂ ਉਸਤਾਦ ਦੇ ਗੁਣਾਂ ਸਮੇਤ ਕਈ ਅਹਿਮ ਨੁਕਤੇ ਸਾਂਝੇ ਕੀਤੇ।  ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਇਕ ਅਧਿਆਪਕ ਦਾ ਅਹਿਮ ਕੰਮ ਆਪਣੇ ਵਿਦਿਆਰਥੀ ਨੂੰ ਅਕੈਡਮਿਕ ਸਿੱਖਿਆਂ ਦੇ ਨਾਲ  ਨਾਲ  ਉਸਦੀ ਅੰਦਰੂਨੀ  ਬਹੁਮੁਖੀ ਪ੍ਰਤਿਭਾਵਾਂ ਨੂੰ ਉਜਾਗਰ ਕਰਨਾ, ਸੁਚਾਰੂ ਸੋਚ ਦੀ ਉਸਾਰੀ ਕਰਨਾ, ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਦਾ ਉਜਾਗਰ ਕਰਨਾ ਅਤੇ ਇਕ ਚੰਗੇ ਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਵੀ ਹੁੰਦਾ ਹੈ । 

ਇਸ ਮੌਕੇ ਤੇ ਕੁਐਸਟ ਗਰੁੱਪ ਦੇ ਚੇਅਰਮੈਨ ਡੀ ਐੱਸ ਸੇਖੋਂ ਨੇ ਪੀ ਟੀ ਯੂ ਵੱਲੋਂ ਇਸ ਐਫ ਡੀ ਪੀ ਲਈ ਉਨ੍ਹਾਂ ਦੇ ਸਹਿਯੋਗ ਅਤੇ ਹਾਜ਼ਰ ਸਾਰੇ ਬੁੱਧੀ-ਜੀਵੀਆਂ ਦਾ ਤਹਿਦਿੱਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਰੋਜ਼ਾਨਾ ਟੈਕਨੌਲੋਜੀ ਵਿਚ ਆ ਰਹੇ ਬਦਲਾਵਾਂ  ਦੇ ਚੱਲਦਿਆਂ ਅੱਜ ਇਕ ਅਧਿਆਪਕ ਲਈ ਸਭ ਤੋਂ ਵੱਡਾ ਚੈਲੰਜ਼ ਆਪਣੇ ਆਪਣੇ ਆਪ ਨੂੰ ਅਤੇ ਵਿਦਿਆਰਥੀਆਂ ਨੂੰ ਆਪ ਟੂ ਡੇਟ ਰੱਖਣਾ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਵਿਸ਼ਵ ਪੱਧਰ ਤੇ ਵੱਧ ਰਹੇ ਮੁਕਾਬਲੇ ਦੇ ਚੱਲਦਿਆਂ ਹਰ ਵਿਦਿਆਰਥੀ  ਨੂੰ ਇਸ ਲਈ ਤਿਆਰ ਕਰਨਾ ਹੀ ਅੱਜ ਅਧਿਆਪਕਾਂ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਹਾਜਿਰ ਅਧਿਆਪਕਾਂ ਨੂੰ ਪ੍ਰੇਰਨਾ ਦਿੰਦੇ ਹੋਏ  ਕਿਹਾ ਕਿ ਅਧਿਆਪਕ ਵਰਗ ਨੂੰ ਵਿਦਿਆਰਥੀਆਂ ਨੂੰ ਹਰ ਤਰਾਂ ਦੀ ਜਾਣਕਾਰੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ ਉਸ ਲਈ ਨਵੀਆਂ ਨਵੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣੇ ਵਿਦਿਆਰਥੀਆਂ ਨੂੰ ਅੱਪ-ਟੂ-ਡੇਟ ਰੱਖ ਸਕੇ। ਇਸ ਦੇ ਨਾਲ ਹੀ ਵਾਈਸ ਚੇਅਰਮੈਨ ਐੱਚ ਪੀ ਐੱਸ ਕਾਂਡਾ ਨੇ ਇਕ ਚੰਗੇ ਅਧਿਆਪਕ ਲਈ ਉੱਚੇ ਚਰਿੱਤਰ,ਵਧੀਆਂ ਪੜਾਉਣ ਦੇ ਤਰੀਕੇ, ਨਵੀਆਂ ਨਵੀਆਂ ਪੜਾਈ ਦੀਆਂ ਤਕਨੀਕਾਂ  ਅਤੇ ਟੀਮ ਵਰਕ ਜਿਹੇ ਵਿਸ਼ਿਆਂ ਤੇ ਆਪਣੇ ਵਿਚਾਰ ਰੱਖੇ। ਵਾਈਸ ਚੇਅਰਮੈਨ ਜੇ ਪੀ ਐੱਸ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਕ ਅਧਿਆਪਕ ਇਕ ਬੱਚੇ ਦਾ ਵਿਕਾਸ ਨਹੀਂ ਬਲਕਿ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਂਦਾ ਹੈ। ਉਨ੍ਹਾਂ ਹਾਜ਼ਰ ਅਧਿਆਪਕਾਂ ਨੂੰ ਇਸ ਸੈਸ਼ਨ ਰਾਹੀਂ ਹਾਸਿਲ ਕੀਤੀ ਅਹਿਮ ਜਾਣਕਾਰੀ ਆਪਣੇ ਪ੍ਰੋਫੈਸ਼ਨਲ ਜ਼ਿੰਦਗੀ ਵਿਚ ਪ੍ਰਯੋਗ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਬਿਹਤਰੀਨ ਵਿਦਿਆਰਥੀ ਤਿਆਰ ਕਰਨ ਲਈ ਕਿਹਾ।

 

Tags: Quest Group of Institutions

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD